You’re viewing a text-only version of this website that uses less data. View the main version of the website including all images and videos.
'ਕਿਸਾਨਾਂ ਨਾਲੋਂ ਜ਼ਿਆਦਾ ਮਜ਼ਦੂਰ ਕਰ ਰਹੇ ਹਨ ਖ਼ੁਦਕੁਸ਼ੀਆਂ' ꞉ ਪ੍ਰੈੱਸ ਰਿਵੀਊ
ਅੱਜ ਦੇ ਅਖ਼ਬਾਰਾਂ ਵਿੱਚ ਛਪੀਆਂ ਖਿੱਤੇ ਨਾਲ ਜੁੜੀਆਂ ਪ੍ਰਮੁੱਖ ਖ਼ਬਰਾਂ ਉੱਪਰ ਇੱਕ ਨਜ਼ਰ।
ਸਾਲ 2016 ਵਿੱਚ 2015 ਦੇ ਮੁਕਾਬਲੇ ਕਿਸਾਨ ਖ਼ੁਦਕੁਸ਼ੀਆਂ ਵਿੱਚ 20 ਫੀਸਦੀ ਕਮੀ ਆਈ ਹੈ ਜਦ ਕਿ ਖੇਤ ਮਜਦੂਰਾਂ ਦੀਆਂ ਖ਼ੁਦਕੁਸ਼ੀਆਂ ਵਿੱਚ 10 ਫੀਸਦੀ ਵਾਧਾ ਹੋਇਆ ਹੈ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਨੇ ਸਭ ਤੋਂ ਵਧ ਸੁਧਾਰ ਕੀਤਾ ਹੈ ਜਦਕਿ ਪੰਜਾਬ ਅਤੇ ਹਰਿਆਣਾ ਵਿੱਚ ਸਭ ਤੋਂ ਵਧ ਖ਼ੁਦਕੁਸ਼ੀਆਂ ਹੋਈਆਂ।
ਭਾਰਤ ਸਰਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਸਾਲ 2014 ਤੋਂ ਵੱਖੋ-ਵੱਖ ਡਾਟਾ ਇਕੱਠਾ ਕਰ ਰਹੀ ਹੈ।
ਅੰਕੜਿਆਂ ਦੇ ਰੁਝਾਨ ਮੁਤਾਬਕ ਜਿਸ ਸੂਬੇ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਧ ਹਨ ਉੱਥੇ ਖੇਤ ਮਜਦੂਰਾਂ ਦੀਆਂ ਵੀ ਵਧ ਹਨ ਜਦਕਿ ਗੁਜਰਾਤ ਵਿੱਚ ਦੋਹਾਂ ਵਰਗਾਂ ਵਿੱਚ ਬਹੁਤ ਵੱਡਾ ਅੰਤਰ ਦੇਖਿਆ ਗਿਆ।
ਮਹਾਰਾਸ਼ਟਰ,ਕਰਨਾਟਕ, ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਸਿਖਰਲੇ ਸੂਬੇ ਹਨ ਜਦਕਿ ਪੰਜਾਬ ਅਤੇ ਹਰਿਆਣਾ ਇਸ ਸੂਚੀ ਵਿੱਚ 2016 ਵਿੱਚ ਹੀ ਸ਼ਾਮਲ ਹੋਏ ਹਨ।
ਮਹਾਰਾਸ਼ਟਰ ਵਿੱਚ ਰਾਖਵੇਂਕਰਨ ਦੀ ਮੰਗ ਕਰ ਰਹੇ ਮਰਾਠਿਆਂ ਦੇ ਅੰਦੋਲਨ ਵਿੱਚ ਪਥਰਾਅ ਹੋਣ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ 19 ਹੋਰ ਲੋਕ ਫਟੱੜ ਹੋ ਗਏ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੂਬੇ ਦੇ ਔਰੰਗਾਬਾਦ ਅਤੇ ਨਾਲ ਲਗਦੀ ਜਿਲ੍ਹਿਆਂ ਵਿੱਚ ਹਿੰਸਕ ਝੜਪਾਂ ਹੋਈਆਂ।
ਸਰਕਾਰੀ ਨੌਕਰੀਆਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਮਰਾਠਾ ਸੰਗਠਨਾਂ ਨੇ 25 ਜੁਲਾਈ ਨੂੰ ਬੰਦ ਦਾ ਸੱਦਾ ਵੀ ਦਿੱਤਾ ਹੋਇਆ ਹੈ।
ਇਹ ਵੀ ਪੜ੍ਹੋ꞉
ਸਾਲ 2017 ਦੌਰਾਨ ਸਵਿੱਸ ਬੈਂਕਾਂ ਵਿੱਚ ਭਾਰਤੀਆਂ ਦੇ ਪੈਸੇ ਵਿੱਚ 34.5 ਫੀਸਦੀ ਕਮੀ ਆਈ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੇਂਦਰੀ ਖਜਾਨਾ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ 2014 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਕਾਲੇ ਧਨ ਕੁੱਲ 80 ਫੀਸਦੀ ਦੀ ਕਮੀ ਆਈ ਹੈ।
ਮੰਤਰੀ ਨੇ ਇਹ ਸਭ ਕੇਂਦਰੀ ਬੈਂਕਾਂ ਦੀ ਕੌਮਾਂਤਰੀ ਸੰਸਥਾ 'ਬੈਂਕ ਆਫ਼ ਇੰਟਰਨੈਸ਼ਨਲ ਸੈਟਲਮੈਂਟ' ਦੇ ਡਾਟਾ ਦੇ ਹਵਾਲੇ ਨਾਲ ਰਾਜ ਸਭਾ ਨੂੰ ਦੱਸਿਆ।
ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਡਾਟੇ ਦੀ ਵਿਆਖਿਆ ਗਲਤ ਹੋਈ ਹੈ ਜਿਸ ਕਰਕੇ ਸਵਿਸ ਬੈਂਕਾਂ ਵਿੱਚ ਭਾਰਤੀਆਂ ਦੇ ਪੈਸੇ ਬਾਰੇ ਗਲਤ ਖ਼ਬਰਾਂ ਬਣੀਆਂ ਹਨ।
ਇਹ ਵੀ ਪੜ੍ਹੋ꞉