'ਸਿਟੀ ਬਿਊਟੀਫੁੱਲ' ਚੰਡੀਗੜ੍ਹ ਦੀਆਂ ਇਹ ਤਸਵੀਰਾਂ ਤੁਸੀਂ ਸ਼ਾਇਦ ਹੀ ਦੇਖੀਆਂ ਹੋਣ

ਤਸਵੀਰ ਸਰੋਤ, BBC/Ajay Jalandhri
ਪੰਜਾਬ ਅਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਆਪਣੀ ਖ਼ੂਬਸੂਰਤੀ ਲਈ ਚਰਚਾ ਦਾ ਕੇਂਦਰ ਰਹਿੰਦੀ ਹੈ।
ਅਮਰੀਕੀ ਅਖ਼ਬਾਰ ਨਿਉਯਾਰਕ ਟਾਇਮਜ਼ ਵਲੋਂ ਤਿਆਰ ਕੀਤੀ ਗਈ 52 ਸ਼ਹਿਰਾਂ ਦੀ ਸੂਚੀ ਵਿੱਚ, ਚੰਡੀਗੜ 43ਵੀਂ ਥਾਂ ਉੱਤੇ ਰੱਖਿਆ ਗਿਆ ਹੈ।
ਇਸ ਦਾ ਸ਼ੁਮਾਰ ਸੰਸਾਰ ਦੇ ਉਨ੍ਹਾਂ 52 ਸ਼ਹਿਰਾਂ ਵਿਚ ਕੀਤਾ ਗਿਆ ਹੈ, ਜਿੱਥੇ 2018 ਦੌਰਾਨ ਸੈਰ-ਸਪਾਟੇ ਦੇ ਸ਼ੌਕੀਨਾਂ ਨੂੰ ਜਾਣ ਦੀ ਸਲਾਹ ਦਿੱਤੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਚੰਡੀਗੜ੍ਹ ਭਾਰਤ ਦਾ ਇੱਕੋ ਇੱਕ ਸ਼ਹਿਰ ਹੈ।
ਭਾਵੇਂ ਚੰਡੀਗੜ੍ਹ ਨੂੰ 'ਸਿਟੀ ਬਿਊਟੀਫੁੱਲ' ਕਿਹਾ ਜਾਂਦਾ ਹੈ। ਫੇਰ ਵੀ ਸ਼ਹਿਰ ਦੇ ਸੈਕਟਰ 25 ਦੀਆਂ ਝੁਗੀਆਂ ਪ੍ਰਸ਼ਾਸਨ ਦੇ ਇਸ ਦਾਅਵੇ ਨੂੰ ਗਲਤ ਸਾਬਤ ਕਰ ਰਹੀਆਂ ਹਨ।
ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਮੁਹਿੰਮ ਦੇ ਤਹਿਤ ਇੱਥੇ ਗ਼ੁਸਲਖ਼ਾਨੇ ਬਣਾਏ ਗਏ ਹਨ। ਪੇਸ਼ ਹੈ ਸੋਹਣੇ ਸ਼ਹਿਰ ਚੰਡੀਗੜ੍ਹ ਦੀਆਂ ਝੁਗੀਆੰ ਦੀ ਕਹਾਣੀ ਤਸਵੀਰਾਂ ਦੀ ਜ਼ਬਾਨੀ -
















