'ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਹੋਣਗੇ ਆਰਐੱਸਐੱਸ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ'

ਆਰਐੱਸਐੱਸ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਨਾਗਪੁਰ ਵਿੱਚ ਨਵੇਂ ਕਰਮੀਆਂ ਨੂੰ ਭਾਸ਼ਣ ਦੇਣ ਲਈ 7 ਜੂਨ ਨੂੰ ਸੱਦਿਆ ਹੈ।

ਆਰਐੱਸਐੱਸ ਅਖਿਲ ਭਾਰਤੀ ਪ੍ਰਚਾਰ ਪ੍ਰਮੁੱਖ ਅਰੁਣ ਕੁਮਾਰ ਨੇ ਪੀਟੀਆਈ ਨੂੰ ਦੱਸਿਆ ਕਿ ਮੁਖਰਜੀ ਨੇ ਸੱਦਾ ਸਵੀਕਾਰ ਕਰ ਲਿਆ ਹੈ।

ਮੁਖਰਜੀ 'ਤ੍ਰਿਤੀਅ ਵਰਸ਼ ਵਰਗ' ਜਾਂ ਤਿੰਨ ਸਾਲਾ ਕੋਰਸ ਦੇ ਆਖ਼ਰੀ ਦਿਨ ਦੇ ਮੁੱਖ ਮਹਿਮਾਨ ਹੋਣਗੇ।

ਰਾਸ਼ਟਰੀ ਸਵੈਸੇਵਕ ਸੰਘ ਮਸ਼ਹੂਰ ਹਸਤੀਆਂ ਨੂੰ ਨਾਗਪੁਰ ਵਿੱਚ ਇਸ ਸਾਲਾਨਾ ਪ੍ਰੋਗਰਾਮ ਲਈ ਬੁਲਾਉਂਦੀ ਹੈ।

ਕੁਮਾਰ ਨੇ ਦੱਸਿਆ, ''ਅਸੀਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਨੂੰ ਸੱਦਿਆ ਹੈ ਅਤੇ ਉਨ੍ਹਾਂ ਦੀ ਮਹਾਨਤਾ ਹੈ ਕਿ ਉਨ੍ਹਾਂ ਨੇ ਸਾਡਾ ਸੱਦਾ ਸਵੀਕਾਰ ਕੀਤਾ ਹੈ।''

ਮੁਖਰਜੀ ਨੇ ਇਸ ਸਾਲ ਸੰਘ ਦੇ ਕੁਝ ਆਗੂਆਂ ਨੂੰ ਪ੍ਰਣਬ ਮੁਖਰਜੀ ਫਾਉਂਡੇਸ਼ਨ ਦੇ ਲਾਂਚ 'ਤੇ ਸੱਦਿਆ ਸੀ।

ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਵੀ ਮੁਖਰਜੀ ਦੇ ਰਾਸ਼ਟਪਰਤੀ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ ਮਿਲੇ ਸਨ।

ਰਾਸ਼ਟਰਪਤੀ ਭਵਨ ਵਿੱਚ ਖਾਣੇ ਲਈ ਵੀ ਮੁਖਰਜੀ ਨੇ ਮੋਹਨ ਭਾਗਵਤ ਨੂੰ ਸੱਦਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)