ਪੜ੍ਹੋ ਕਿਵੇਂ ਇਨ੍ਹਾਂ ਆਦੀਵਾਸੀ ਔਰਤਾਂ ਦੀ ਜ਼ਿੰਦਗੀ ਬਦਲ ਰਹੀ ਹੈ

    • ਲੇਖਕ, ਨੀਰਜ ਸਿਨਹਾ
    • ਰੋਲ, ਰਾਂਚੀ ਤੋਂ ਬੀਬੀਸੀ ਲਈ

"ਗਰੀਬੀ ਅਤੇ ਬੇਬਸੀ ਦਾ ਤਾਂ ਪੁੱਛੋ ਹੀ ਨਾ, ਛੋਟੀ ਨਨਾਣ ਦੇ ਵਿਆਹ ਉੱਤੇ ਲਏ ਵਿਆਜ਼ ਵਾਲੇ ਕਰਜ਼ੇ ਨੇ ਤਾਂ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ। ਫੇਰ ਜ਼ਮੀਨ ਵੀ ਵਿਕ ਗਈ, ਕਰਦੇ ਕੀ ਬੱਚਿਆ ਨੂੰ ਲੈ ਕੇ ਪਤੀ ਨਾਲ ਪਰਦੇਸ (ਜਲੰਧਰ,ਪੰਜਾਬ ) ਚਲੇ ਗਏ। ਉਹ ਰਾਜ ਮਿਸਤਰੀ ਦਾ ਕੰਮ ਕਰਦੇ ਅਸੀਂ ਮਜ਼ਦੂਰੀ।"

ਆਪਣੇ ਬਿਹਾਰੀ ਲਹਿਜ਼ੇ ਵਿੱਚ ਬਿਹਾਰ ਦੀ ਪੂਨਮ ਦੇਵੀ ਨੇ ਆਪਣੀ ਕਹਾਣੀ ਜਾਰੀ ਰੱਖਦਿਆਂ ਕੁਝ ਪਲ ਲਈ ਖਾਮੋਸ਼ ਹੋ ਜਾਂਦੀ ਹੈ।

"ਪਤੀ ਮਨ੍ਹਾਂ ਕਰਦੇ ਰਹੇ ਅਤੇ ਮੈਂ ਕਹਿੰਦੀ ਰਹੀ ਕਿ ਕਮਾਉਣ ਲਈ ਤਾਂ ਪਰਦੇਸ ਆਏ ਹਾਂ। ਇਹ ਸੀ ਕਿ ਮੇਰੀ ਨਜ਼ਰ ਰਾਜ ਮਿਸਤਰੀ ਦੀਆਂ ਬਰੀਕੀਆਂ 'ਟਿਕੀ ਰਹਿੰਦੀ ਸੀ। ਫੇਰ ਉਹ ਦਿਨ ਵੀ ਆਇਆ ਜਦੋਂ ਮੈਂ ਆਪਣੇ ਪਿੰਡ ਆਈ ਤਾਂ ਬਣ ਗਈ ਰਾਣੀ ਮਿਸਤਰੀ।"

ਇਨ੍ਹਾਂ ਦਿਨਾਂ ਵਿੱਚ ਝਾਰਖੰਡ ਦੇ ਪਿੰਡਾਂ ਵਿੱਚ ਰਾਜ ਮਿਸਤਰੀ ਦਾ ਕੰਮ ਕਰਨ ਵਾਲੀਆਂ ਔਰਤਾਂ ਚਰਚਾ ਵਿੱਚ ਹਨ। ਸੂਬੇ ਦੇ ਦੂਰ ਪੂਰਬੀ ਪਿੰਡ ਦੀ ਦਲਿਤ ਔਰਤ ਪੂਨਮ ਦੇਵੀ ਨੂੰ ਵੀ ਰਾਜ ਮਿਸਤਰੀ ਹੋਣ 'ਤੇ ਮਾਣ ਹੈ।

ਆਦੀਵਾਸੀ ਪਿਛੋਕੜ ਦੀਆਂ ਇਹ ਗਰੀਬ ਔਰਤਾਂ ਆਪਣੀਆਂ ਸਮੱਸਿਆਵਾਂ ਨੂੰ ਮੌਕਿਆਂ ਵਜੋਂ ਦੇਖਣ ਲੱਗ ਪਈਆਂ ਹਨ।

ਫੁਰਤੀ ਨਾਲ ਸਾਰੇ ਕੰਮ ਕਰਦਿਆਂ ਦੇਖ ਇਲਾਕੇ ਵਾਲੇ ਵੀ ਇਨ੍ਹਾਂ ਦੀ ਮੁਹਾਰਤ 'ਤੇ ਹੁਣ ਯਕੀਨ ਕਰਨ ਲੱਗ ਪਏ ਹਨ।

ਸੂਬੇ ਦੇ ਜਿਲ੍ਹਾ ਹੈਡਕੁਆਰਟਰਾਂ ਵਿੱਚ ਸਨਮਾਨ ਵੀ ਹੋਣ ਲੱਗ ਪਏ ਹਨ।

ਹੁਨਰ, ਮਿਹਨਤ ਅਤੇ ਪ੍ਰੀਖਣ

ਝਾਰਖੰਡ ਦੇ ਸਿਮਡੇਗਾ,ਰਾਂਚੀ, ਲੋਹਰਦਗਾ, ਲਾਤੇਹਰ, ਪਲੂਮਾ, ਚਾਈਬਾਸਾ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਔਰਤਾਂ ਮਿਸਤਰੀਆਂ ਵਜੋਂ ਕੰਮ ਕਰਦੀਆਂ ਆਮ ਮਿਲ ਜਾਂਦੀਆਂ ਹਨ।

ਇਨ੍ਹਾਂ ਵਿੱਚੋਂ ਕਈ ਔਰਤਾਂ ਨੇ ਜਿੱਥੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਕੰਮ ਸਿੱਖਿਆ ਹੈ, ਉੱਥੇ ਕਈਆਂ ਨੇ ਝਾਰਖੰਡ ਦੀ ਸਰਕਾਰੀ ਰੁਜ਼ਗਾਰ ਪ੍ਰੋਗਰਾਮ ਅਧੀਨ ਸਿਖਲਾਈ ਲਈ ਹੈ।

ਇਸ ਮਿਸ਼ਨ ਨੇ ਹੀ ਇਨ੍ਹਾਂ ਨੂੰ ਰਾਣੀ ਮਿਸਤਰੀ ਨਾਮ ਦਿੱਤਾ ਹੈ। ਹੁਣ ਤਾਂ ਪਿੰਡ-ਪਿੰਡ 'ਚ ਇਹ ਚਰਚਾ ਹੁੰਦੀ ਹੈ ਕਿ ਰਾਣੀ ਮਿਸਤਰੀ ਬੁਲਾਓ, ਸਮਝੋ ਅਤੇ ਸਮਝਾਓ।

ਰਾਣੀ ਮਿਸਤਰੀ ਕਹਾਉਣਾ ਕਿਵੇਂ ਲੱਗਦਾ ਹੈ?

ਇਸ ਬਾਰੇ ਪੂਨਮ ਦੇਵੀ ਨੇ ਦੱਸਿਆ, "ਮੈਂ ਤਾਂ ਇੱਕ ਦਮ ਹੀ ਹੈਰਾਨ ਹੀ ਹੋ ਗਈ, ਜਦੋਂ ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਇੱਧਰ ਪਿੰਡ ਵਿੱਚ ਬਹੁਤ ਕੰਮ ਨਿਕਲਿਆ ਹੈ (ਕੋਈ ਸਰਕਾਰੀ ਯੋਜਨਾ ਸਵੀਕਾਰ ਹੋਈ ਹੈ) ਰਾਣੀ ਮਿਸਤਰੀ ਦੇ ਕਰਨ ਲਈ, ਪਿੰਡ ਮੁੜ ਆਓ। ਮੈਂ ਆਪਣੇ ਪਤੀ ਨੂੰ ਪੁੱਛਿਆ, ਇਹ ਰਾਣੀ ਮਿਸਤਰੀ ਕੀ ਹੁੰਦੀ ਹੈ ਜੀ, ਕੀ ਕੋਈ ਮਜ਼ਦੂਰ ਰਾਣੀ ਬਣ ਸਕੇਗੀ।"

ਮੈਂ ਆਪਣੇ ਪਤੀ ਨਾਲ ਪਿੰਡ ਮੁੜ ਆਈ ਆਈ ਅਤੇ ਔਰਤਾਂ ਦੇ ਸਮੂਹ ਨਾਲ ਜੁੜ ਗਈ ਤੇ ਇਸ ਦਾ ਬਕਾਇਦਾ ਸਿਖਲਾਈ ਵੀ ਕੀਤੀ।

ਸਵੱਛ ਭਾਰਤ ਮਿਸ਼ਨ ਅਧੀਨ ਪਖਾਨੇ ਬਣਾਉਣ ਦਾ ਕੰਮ ਮਿਲਣ ਲੱਗ ਪਿਆ ਹੈ ਅਤੇ ਗੁਰਬਤ ਜਾ ਰਹੀ ਹੈ। ਪੂਨਮ ਦੇਵੀ ਨੇ ਨਨਾਣ ਦੇ ਵਿਆਹ 'ਤੇ ਲਿਆ ਕਰਜ਼ ਵੀ ਮੋੜ ਦਿੱਤਾ ਅਤੇ ਜ਼ਮੀਨ ਵੀ ਖ਼ਰੀਦ ਲਈ ਹੈ, ਇਸ ਤੋਂ ਇਲਾਵਾ ਪਾਣੀ ਲਈ ਬੋਰ ਵੀ ਕਰਵਾ ਲਿਆ ਹੈ।

ਇੰਦਰਾ ਆਵਾਸ ਯੋਜਨਾ ਨੇ ਸਿਰ 'ਤੇ ਛੱਤ ਵੀ ਲੈ ਆਉਂਦੀ ਹੈ। ਪੂਨਮ ਦੇਵੀ ਆਪਣੀ ਧੀ ਨੂੰ ਕਾਲਜ ਤੱਕ ਪੜ੍ਹਾਉਣਾ ਚਾਹੁੰਦੀ ਹੈ। ਕਦੇ ਫਟੀਆਂ ਬਿਆਈਆਂ ਦੀ ਪੀੜ ਸਹਿਣ ਵਾਲੀ ਪੂਨਮ ਦੇਵੀ ਕੋਲ ਹੁਣ ਸੈਂਡਲ ਵੀ ਹਨ ਅਤੇ ਸਾੜ੍ਹੀਆਂ ਵੀ।

ਉਨ੍ਹਾਂ ਦੇ ਪਤੀ ਨੇ ਦੱਸਿਆ ਕਿ ਪੂਨਮ ਦੇਵੀ ਨੇ ਕਦੇ ਪਿੰਡ ਵਾਲਿਆਂ ਦੀ ਪ੍ਰਵਾਹ ਨਹੀਂ ਕੀਤੀ। ਸ਼ੁਰੂ ਵਿੱਚ ਟੀਕਾ-ਟਿੱਪਣੀ ਹੁੰਦੀ ਸੀ ਪਰ ਹੁਣ ਪੂਨਮ ਦੇਵੀ ਪਿੰਡ ਦੀ ਸ਼ਾਨ ਬਣੀ ਹੋਈ ਹੈ।

ਜ਼ਿੰਦਗੀ ਦੇ ਬਦਲਦੇ ਮਾਅਨੇ

ਝਾਰਖੰਡ ਦੀ ਰੁਜ਼ਗਾਰ ਸਕੀਮ ਦੇ ਅਧਿਕਾਰੀ, ਕੁਮਾਰ ਵਿਕਾਸ ਕਹਿੰਦੇ ਹਨ ਕਿ ਰਾਜ ਮਿਸਤਰੀ ਦਾ ਕੰਮ ਸਿੱਖਣ ਵਿੱਚ ਇਨ੍ਹਾਂ ਔਰਤਾਂ ਨੇ ਕੋਈ ਕਸਰ ਨਹੀਂ ਛੱਡੀ। ਹੁਣ ਇਨ੍ਹਾਂ ਦਾ ਅਜਿਹਾ ਅਕਸ ਉਭਰਿਆ ਹੈ ਕਿ ਇਹ ਔਰਤਾਂ ਨਾ ਤਾਂ ਕੰਮ ਦੇ ਘੰਟਿਆਂ ਅਤੇ ਨਾ ਹੀ ਪੈਸਿਆਂ ਬਾਰੇ ਕੋਈ ਹੀਲ ਹੁੱਜਤ ਕਰਦੀਆਂ ਹਨ।

ਸ਼ਾਇਦ ਇਸੇ ਕਰਕੇ ਪੰਜਾਹ-ਸੱਠ ਰੁਪਏ ਕਮਾਉਣ ਵਾਲੀਆਂ ਇਹ ਔਰਤਾਂ ਹੁਣ ਵਧੀਆ ਕਮਾਈ ਕਰ ਰਹੀਆਂ ਹਨ ਅਤੇ ਜੀਵਨ ਵਿੱਚ ਸੁਧਾਰ ਲਿਆ ਰਹੀਆਂ ਹਨ।

ਦੂਸਰੇ ਪਾਸੇ ਸਿਮਡੇਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਟਾ ਸ਼ੰਕਰ ਨੇ ਅਭਿਆਨ ਛੇੜਿਆ ਹੋਇਆ ਹੈ ਕਿ, "ਰਾਣੀ ਮਿਸਤਰੀ ਬੁਲਾਓ ਅਤੇ ਪਖਾਨਾ ਬਣਵਾਓ।" ਉਨ੍ਹਾਂ ਦੇ ਇਸ ਅਭਿਆਨ ਨਾਲ ਵੱਡੀ ਗਿਣਤੀ ਵਿੱਚ ਔਰਤਾਂ ਜੁੜੀਆਂ ਹਨ।

ਉਨ੍ਹਾਂ ਮੁਤਾਬਕ ਇਸ ਲਹਿਰ ਨਾਲ ਖੁਲ੍ਹੇ ਵਿੱਚ ਪਖਾਨਾ ਕਰਨ ਤੋਂ ਮੁਕਤੀ ਵੀ ਮਿਲ ਰਹੀ ਹੈ ਅਤੇ ਔਰਤਾਂ ਦਾ ਸਸ਼ਕਤੀਕਰਨ ਵੀ ਹੋ ਰਿਹਾ ਹੈ।

ਇਸ ਦੇ ਨਤੀਜੇ ਵੀ ਵਧੀਆ ਮਿਲ ਰਹੇ ਹਨ। ਘਰੇ ਪਖਾਨਾ ਵੀ ਬਣ ਜਾਂਦਾ ਹੈ ਅਤੇ ਦਿਹਾੜੀ ਦੇ ਪੈਸੇ ਵੀ ਮਿਲ ਜਾਂਦੇ ਹਨ। ਇਹ ਰਾਜ ਮਿਸਤਰੀਆਂ ਵਾਲੇ ਸਾਰੇ ਕੰਮ ਫੜਨ ਲੱਗੀਆਂ ਹਨ ਅਤੇ ਕਈਆਂ ਨੇ ਟੀਮਾਂ ਵੀ ਬਣਾ ਲਈਆਂ ਹਨ.

ਮਰਦਾਂ ਦੀ ਸੋਚ ਬਦਲੀ

ਸਿਮਡੇਗਾ ਜ਼ਿਲ੍ਹੇ ਦੇ ਦੂਰ ਦੇ ਇੱਕ ਪਿੰਡ ਦੀ ਆਦੀਵਾਸੀ ਔਰਤ ਮੋਇਲਿਨ ਡਾਂਗ ਅਤੇ ਕੋਲੇਮਡੇਗਾ ਦੀ ਆਸ਼੍ਰਿਤੀ ਲੁਗੁਨ ਦੱਸਦੀਆਂ ਹਨ ਕਿ ਸ਼ੁਰੂਆਤੀ ਦੌਰ ਵਿੱਚ ਮਰਦ ਕਹਿੰਦੇ ਸਨ ਕਿ ਇਹ ਔਰਤਾਂ ਦਾ ਕੰਮ ਨਹੀਂ ਹੈ, ਤੁਸੀਂ ਤਾਂ ਮਜ਼ਦੂਰ ਹੀ ਠੀਕ ਹੋ। ਪਰ ਹੁਣ ਅਸੀਂ ਜ਼ਿੱਦ ਕਰਕੇ ਅਤੇ ਪਸੀਨਾ ਬਹਾ ਕੇ ਉਨ੍ਹਾਂ ਨੇ ਆਪਣੇ ਬਾਰੇ ਇਹ ਧਾਰਨਾ ਬਦਲ ਦਿੰਦੀ ਹੈ।

ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜੋੜੀ ਆਲੇ-ਦੁਆਲੇ ਦੇ ਪਿੰਡਾਂ ਵਿੱਚ ਪਖਾਨੇ ਬਣਾਉਣ ਜਾਂਦੀਆਂ ਹਨ ਅਤੇ ਹੁਣ ਹਫ਼ਤੇ ਦੇ 4000 ਤੱਕ ਕਮਾ ਲੈਂਦੀਆਂ ਹਨ।

ਰੇਣੂ ਦੇਵੀ ਨੇ ਦੱਸਿਆ ਕਿ ਇੱਕ ਔਰਤ ਹੋਣ ਕਰਕੇ ਸ਼ੁਰੂ ਵਿੱਚ ਇਹ ਕੰਮ ਚੁਣੌਤੀ ਵਾਲਾ ਅਤੇ ਮੁਸ਼ਕਿਲ ਸੀ ਪਰ ਤਕਨੀਕ ਸਿੱਖਣ ਮਗਰੋਂ ਪੱਕੀਆਂ ਉਸਾਰੀਆਂ ਨਾਲ ਜੁੜੇ ਹੋਰ ਨਿਰਮਾਣ ਕਾਰਜਾਂ ਨੂੰ ਵੀ ਹੱਥ ਪਾਉਣ ਲੱਗੇ ਹਨ।

ਇੱਕ ਹੋਰ ਆਦੀਵਾਸੀ ਔਰਤ ਅੰਜਨਾ ਡੁੰਗ ਡੁੰਗ ਦਾ ਕਹਿਣਾ ਹੈ ਕਿ ਇਸ ਨਾਮ ਅਤੇ ਕੰਮ ਨੇ ਪੇਂਡੂ ਔਰਤਾਂ ਵਿੱਚ ਉਤਸ਼ਾਹ ਭਰਿਆ ਹੈ ਅਤੇ ਜਿਉਣ ਦਾ ਜ਼ਰੀਆ ਵੀ ਮਜਬੂਤ ਹੁੰਦਾ ਦਿਖ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)