ਸੋਸ਼ਲ : ਮੋਦੀ ਦੇ ਬਿਆਨ 'ਤੇ ਲੋਕਾਂ ਨੇ ਕਿਹਾ- 'ਸਾਨੂੰ ਇਸ ਤਰ੍ਹਾਂ ਦੇ ਫ਼ਕੀਰ ਨਹੀਂ ਚਾਹੀਦੇ'

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਟੇਨ ਦੀ ਰਾਜਧਾਨੀ ਲੰਡਨ 'ਚ ਇੱਕ ਪ੍ਰੋਗਰਾਮ 'ਭਾਰਤ ਕੀ ਬਾਤ, ਸਬ ਕੇ ਸਾਥ' ਦੌਰਾਨ 2 ਘੰਟੇ 20 ਮਿੰਟ ਤੱਕ ਗੱਲਬਾਤ ਕਰਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਲੋਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਮੇਜ਼ਬਾਨ ਦੀ ਭੂਮਿਕਾ ਬਾਲੀਵੁੱਡ ਗੀਤਕਾਰ ਪ੍ਰਸੂਨ ਜੋਸ਼ੀ ਨੇ ਅਦਾ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਰਿਪੋਰਟ ਕਾਰਡ ਪੇਸ਼ ਕਰ ਰਹੇ ਸਨ।

ਇਸ ਦੌਰਾਨ ਉਨ੍ਹਾਂ ਲਿੰਗਾਇਤ ਭਾਈਚਾਰੇ ਦੇ ਜ਼ਿਕਰ ਦੇ ਨਾਲ-ਨਾਲ ਭਾਰਤ-ਪਾਕਿਸਤਾਨ ਵਿਚਾਲੇ ਸਰਜੀਕਲ ਸਟ੍ਰਾਈਕ ਦੀ ਵੀ ਗੱਲ ਕੀਤੀ।

ਪੀਐਮ ਦੀ ਲੰਡਨ ਫ਼ੇਰੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਪ੍ਰਤੀਕ੍ਰਿਆ ਵੀ ਦੇਖਣ ਨੂੰ ਮਿਲ ਰਹੀ ਹੈ ਅਤੇ ਕਈ ਤਰ੍ਹਾਂ ਦੇ ਹੈਸ਼ਟੈਗ ਵੀ ਟਵਿੱਟਰ 'ਤੇ ਸਰਗਰਮ ਹਨ।

ਬੀਬੀਸੀ ਪੰਜਾਬੀ ਦੇ ਫੋਰਮ ਕਹੋ ਤੇ ਸੁਣੋ ਰਾਹੀਂ ਵੀ ਲੋਕਾਂ ਨੇ ਆਪਣੀ ਪ੍ਰਤੀਕ੍ਰਿਆ ਸਾਂਝੀ ਕੀਤੀ।

ਅਮਨਦੀਪ ਸਿੰਘ ਨੇ ਲਿਖਿਆ ਕਿ ਸਾਨੂੰ ਇਸ ਤਰ੍ਹਾਂ ਦੇ ਫ਼ਕੀਰ ਨਹੀਂ ਚਾਹੀਦੇ।

ਸ਼ਮਸ਼ੇਰ ਗਿੱਲ ਨੇ ਲਿਖਿਆ, ''ਸਾਰੇ ਹੀ ਫ਼ਕੀਰ ਕਰ ਦੇਣੇ ਆ ਥੋੜੇ ਦਿਨਾਂ ਤੱਕ।''

ਉਧਰ ਟਵਿੱਟਰ ਤੇ #PMinLondon ਦੇ ਨਾਲ ਟਵਿੱਟਰ ਯੂਜ਼ਰ ਆਪਣੀ ਪ੍ਰਤਿਕ੍ਰਿਆ ਦੇ ਰਹੇ ਹਨ।

ਧਰੂਵ ਰਾਠੀ ਨੇ ਵਿਅੰਗ ਕਰਦਿਆਂ ਲਿਖਿਆ, ''ਪੀਐਮ ਦੀ ਗੱਲਬਾਤ ਪੂਰੀ ਤਰ੍ਹਾਂ ਸਕਰੀਪਟਡ ਨਹੀਂ ਸੀ, ਦੇਖੋ ਲੋਕਾਂ ਨੇ ਕਿੰਨੇਂ ਔਖੇ ਸਵਾਲ ਪੁੱਛੇ ਹਨ...''

ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਇਸ ਦੌਰੇ 'ਤੇ ਟਿਪਣੀ ਕੀਤੀ ਅਤੇ ਲਿਖਿਆ, ''ਦੁਖ ਹੁੰਦਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਲੋਕਾਂ ਅਤੇ ਸਰਕਾਰ ਵਿਚਾਲੇ ਪਾੜੇ ਨੂੰ ਭਰਨ ਦੀਆਂ ਗੱਲਾਂ ਬਹੁਤ ਦੂਰ ਤੋਂ ਕਰ ਰਹੇ ਹਨ।''

ਉਧਰ ਭਾਜਪਾ ਦੇ ਨੇਤਾ ਅਤੇ ਖੇਡ ਮੰਤਰੀ ਰਾਜਿਆਵਰਧਨ ਸਿੰਘ ਰਾਠੌੜ ਲਿਖਦੇ ਹਨ, ''ਨੀਤੀ ਸਪਸ਼ਟ, ਨੀਅਤ ਸਾਫ਼, ਇਰਾਦੇ ਨੇਕ - ਪਹਿਲਾਂ ਤੇ ਹੁਣ ਦਾ ਫ਼ਰਕ।''

ਕਾਲਮਨਵੀਸ ਮੇਘਨਾਦ ਲਿਖਦੇ ਹਨ, ''ਪੀਐਮ ਦੀ ਲੰਡਨ ਵਿੱਚ ਸੋਹਣੀ ਪੇਸ਼ਕਾਰੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)