You’re viewing a text-only version of this website that uses less data. View the main version of the website including all images and videos.
ਸੋਸ਼ਲ: ਕੀ ਹਨ ਜਾਤ ਆਧਾਰਿਤ ਰਾਖਵੇਂਕਰਨ ਦੇ ਹੱਕ ਤੇ ਵਿਰੋਧ 'ਚ ਦਲੀਲਾਂ
SC/ST ਐਕਟ ਵਿੱਚ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਬਦਲਾਵਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਬਹਿਸ ਜਾਰੀ ਹੈ। ਇਸ ਗੱਲ ਦੀ ਕਿ ਜਾਤ ਆਧਾਰ 'ਤੇ ਰਾਖਵਾਂਕਰਨ ਹੋਣਾ ਚਾਹੀਦਾ ਹੈ ਜਾਂ ਨਹੀਂ?
ਇਸ ਦੇ ਤਹਿਤ ਕੁਝ ਲੋਕ 'ਮੈਂ ਜਨਰਲ ਹਾਂ ਅਤੇ ਰਿਜ਼ਰਵੇਸ਼ਨ ਦਾ ਵਿਰੋਧ ਕਰਦਾ ਹਾਂ' ਨਾਲ ਆਪਣੇ ਵਿਚਾਰ ਦੱਸ ਰਹੇ ਹਨ।
ਹਾਲਾਂਕਿ ਰਿਜ਼ਰਵੇਸ਼ਨ ਦੇ ਹੱਕ 'ਚ ਬੋਲਣ ਵਾਲੇ ਲੋਕ ਵੀ ਘੱਟ ਨਹੀਂ ਹਨ।
ਅੰਮ੍ਰਿਤਸਰ ਤੋਂ ਰੇਡੀਓ ਪ੍ਰੈਜ਼ੰਟਰ ਸੀਮਾ ਸੰਧੂ ਨੇ ਫੇਸਬੁੱਕ 'ਤੇ ਲਿਖਿਆ, ''ਮੈਂ ਜਨਰਲ ਹਾਂ ਤੇ ਰਿਜ਼ਰਵੇਸ਼ਨ ਦਾ ਵਿਰੋਧ ਕਰਦੀ ਹਾਂ। ਨੌਕਰੀ ਅਤੇ ਕੋਰਸਾਂ ਦੀਆਂ ਸੀਟਾਂ ਦੇ ਕਈ ਮੌਕੇ ਇਸ ਕੋਟੇ ਦੀ ਭੇਂਟ ਚੜ੍ਹੇ ਹਨ। ਮੇਰੇ ਬੱਚੇ ਵੀ ਇਸ ਦੀ ਮਾਰ ਹੇਠਾਂ ਆਏ ਹਨ।''
''ਜੇ ਰਿਸ਼ਰਵੇਸ਼ਨ ਕਰਨੀ ਹੈ ਤਾਂ ਆਰਥਿਕਤਾ ਦੇ ਆਧਾਰ 'ਤੇ ਕਰੋ। ਹਰ ਇੱਕ ਦੇ ਆਰਥਕ ਹਾਲਾਤ ਵੇਖੋ ਅਤੇ ਕਰੋ। ਫਿਰ ਵੇਖਦੇ ਕਿਹੜਾ ਕਿਹੜਾ ਨਿੱਤਰਦਾ ਹੈ।''
ਫੇਸਬੁੱਕ ਯੂਜ਼ਰ ਨਰਿੰਦਰ ਪੱਬੀ ਨੇ ਲਿਖਿਆ, ''ਰਿਜ਼ਰਵੇਸ਼ਨ ਦਾ ਆਧਾਰ ਆਰਥਿਕ ਹੋਣਾ ਚਾਹੀਦਾ ਹੈ ਨਾ ਕਿ ਜਾਤ ਅਧਾਰਿਤ। ਜ਼ਿਆਦਾਤਰ ਅਮੀਰ SC/ST ਇਸ ਦਾ ਫਾਇਦਾ ਚੁੱਕ ਰਹੇ ਹਨ। ਗਰੀਬ ਨੂੰ ਰਿਜ਼ਰਵੇਸ਼ਨ ਦਾ ਕੋਈ ਲਾਭ ਨਹੀਂ ਮਿਲਦਾ।''
ਇੱਕ ਹੋਰ ਫੇਸਬੁੱਕ ਯੂਜ਼ਰ ਗੁਰਤੇਜ ਸਿੰਘ ਨੇ ਲਿਖਿਆ ਕਿ ਜਦੋਂ ਦਲਿਤਾਂ ਨੂੰ ਬਰਾਬਰੀ ਦਾ ਦਰਜਾ ਹੀ ਨਹੀਂ ਮਿਲਦਾ ਤਾਂ ਫਿਰ ਰਿਜ਼ਰਵੇਸ਼ਨ ਦੇ ਖਿਲਾਫ ਆਵਾਜ਼ ਕਿਉਂ?
ਉਨ੍ਹਾਂ ਲਿਖਿਆ, ''ਰਾਖਵਾਂਕਰਨ 'ਤੇ ਬੜਾ ਸ਼ੋਰ ਮਚਾਇਆ ਜਾਂਦਾ ਪਰ ਜਦੋਂ ਵਧੀਕੀਆਂ ਦੀ ਗੱਲ ਆਉਂਦੀ ਹੈ ਤਾਂ ਅਸੀ ਚੁੱਪ ਵੱਟ ਜਾਂਦੇ ਹਾਂ। ਹੁਣ ਤੱਕ ਜਨਰਲ ਹੀ ਆਪਾਂ ਸਾਰੇ ਹੱਕ ਖਾ ਰਹੇ ਸਾਂ। ਅੱਜ ਵੀ ਉਹ ਮੁੱਛ ਰੱਖਣ, ਘੋੜੀ ਚੜਨ ਦੇ ਕਾਬਿਲ ਨਹੀਂ ਸਮਝੇ ਜਾਂਦੇ ਤਾਂ ਸਾਡੇ ਬੱਚਿਆਂ ਦੇ ਬਰਾਬਰ ਦੀਆਂ ਸੁੱਖ ਸਹੂਲਤਾਂ ਕਿੱਥੇ ਨੇ ਅਜੇ। ਫਿਰ ਕਿਹੜੀ ਬਰਾਬਰਤਾ ਦਾ ਰਾਗ ਅਲਾਪਦੇ ਹਾਂ ਅਸੀਂ।''
ਰਣਜੀਤ ਨਾਂ ਦੇ ਇੱਕ ਯੂਜ਼ਰ ਨੇ ਲਿਖਿਆ, ''ਮੈਂ ਵੀਰ ਜਨਰਲ ਹਾਂ, ਮੈਂ ਰਿਜ਼ਰਵੇਸ਼ਨ ਦੇ ਉਦੋਂ ਤੱਕ ਹੱਕ 'ਚ ਹਾਂ ਜਦੋਂ ਤੱਕ ਪੈਦਾਵਾਰ ਦੇ ਸਾਧਨਾਂ 'ਤੇ ਹਰ ਇਕ 'ਤੇ ਬਰਾਬਰ ਦਾ ਹੱਕ ਨਹੀਂ ਹੋ ਜਾਂਦਾ।''
ਦੂਜੀ ਯੂਜ਼ਰ ਸੁਖ ਸ਼ਰਮਾ ਮਹਿਮਾ ਨੇ ਵੀ ਰਾਖਵਾਂਕਰਨ ਦਾ ਸਮਰਥਨ ਕਰਦਿਆਂ ਲਿਖਿਆ, ''ਮੈਂ ਮੌਜੂਦਾ ਰਾਖਵਾਂਕਰਨ ਸਿਸਟਮ ਦਾ ਸਮੱਰਥਕ ਹਾਂ, ਗਰੀਬੀ ਆਧਾਰਤ ਰਾਖਵਾਂਕਰਨ ਤੈਅ ਕੀਤਾ ਹੀ ਜਾਣਾ ਔਖਾ ਹੈ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਮੌਜੂਦਾ ਸਕੀਮਾਂ ਜਿਵੇਂ ਕਿ ਆਟਾ -ਦਾਲ, ਸਿਹਤ ਸਕੀਮਾਂ, ਆਵਾਸ ਯੋਜਨਾਵਾਂ ਆਦਿ ਦਾ ਫਾਇਦਾ ਰੱਜੇ ਪੁੱਜੇ ਲੋਕ ਵੀ ਲੈ ਰਹੇ ਨੇ ਏਸ ਲਈ ਕੀ ਗਾਰੰਟੀ ਹੈ ਕਿ ਗਰੀਬੀ ਆਧਾਰਤ ਰਾਖਵਾਂਕਰਨ ਦਾ ਫਾਇਦਾ ਵੀ ਰੱਜੇ ਪੁੱਜੇ ਲੋਕ ਨਹੀਂ ਚੁਕਣਗੇ।''
ਉਨ੍ਹਾਂ ਅੱਗੇ ਲਿਖਿਆ, ''ਗਰੀਬੀ ਆਧਾਰਤ ਰਾਖਵਾਂਕਰਨ ਮਤਲਬ ਦਲਿਤਾਂ ਤੋਂ ਰਾਖਵਾਂਕਰਨ ਖੋਹਣਾ ਹੀ ਹੈ।''
ਫੇਸਬੁੱਕ ਯੂਜ਼ਰ ਮਾਨਸ ਮਿਸ਼ਰਾ ਨੇ ਲਿਖਿਆ, ''ਮੈਂ ਇੱਕ ਬਾਹਮਣ ਹਾਂ ਪਰ ਮੈਨੂੰ ਸਰਕਾਰ ਤੋਂ ਕੋਈ ਪੱਤੇ ਨਹੀਂ ਚਾਹੀਦੇ ਪਰ ਮੈਂ ਗਰੀਬ ਉਚ ਜਾਤੀ ਪਰਿਵਾਰਾਂ ਲਈ ਵਿਰੋਧ ਕਰਾਂਗਾ।''
ਦਲਿਤਾਂ ਲਈ ਰਾਖਵਾਂਕਰਨ ਇੱਕ ਵੱਡਾ ਮੁੱਦਾ ਬਣ ਗਿਆ ਹੈ। ਇਸ ਦੇ ਚੱਲਦੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਾਫੀ ਹਿੰਸਾ ਵੀ ਹੋਈ।