ਕੋਲਕਾਤਾ: ਕਿਵੇਂ ਬਦਲ ਰਹੀ ਹੈ ਏਸ਼ੀਆ ਦੇ ਸਭ ਤੋਂ ਵੱਡੇ ਰੈਡ ਲਾਈਟ ਇਲਾਕੇ ਦੀ ਨੁਹਾਰ?

ਪੱਛਮੀ ਬੰਗਾਲ ਦੇ ਕੋਲਕਾਤਾ ਸ਼ਹਿਰ ਵਿੱਚ ਮੌਜੂਦ ਏਸ਼ੀਆ ਦੇ ਸਭ ਤੋਂ ਵੱਡੇ ਰੈਡ ਲਾਈਟ ਇਲਾਕੇ ਸੋਨਾਗਾਛੀ ਨੂੰ ਟ੍ਰਾਂਸਜੈਂਡਰ ਕਲਾਕਾਰ ਰੰਗੀਨ ਬਣਾ ਰਹੇ ਹਨ।

ਉਪਰ ਦਿਖ ਰਹੀ ਤਸਵੀਰ ਉਸ ਇਮਾਰਤ ਦੀ ਹੈ, ਜਿਸ ਵਿੱਚ ਸੈਕਸ ਵਰਕਰਾਂ ਦਾ ਕਾਪਰੈਟਿਵ ਚਲਾਇਆ ਜਾਂਦਾ ਹੈ।

ਇਸ ਇਮਾਰਤ ਦੀਆਂ ਕੰਧਾਂ 'ਤੇ ਰੰਗੀਨ ਪੇਂਟਿੰਗ ਬਣਾਈ ਗਈ ਹੈ।

ਕੋਲਕਾਤਾ (ਪਹਿਲਾਂ ਇਸ ਸ਼ਹਿਰ ਨੂੰ ਕਲਕੱਤਾ ਕਿਹਾ ਜਾਂਦਾ ਸੀ) ਸ਼ਹਿਰ ਦੇ ਵਿਚਕਾਰ ਮੌਜੂਦ ਤੰਗ ਗਲੀਆਂ ਨਾਲ ਭਰੇ ਸੋਨਾਗਾਛੀ ਨੂੰ ਵੇਸਵਾ ਗਮਨੀ ਦਾ ਸਭ ਤੋਂ ਵੱਡਾ ਇਲਾਕਾ ਕਿਹਾ ਜਾਂਦਾ ਹੈ।

ਇਥੇ ਕਰੀਬ 11 ਹਜ਼ਾਰ ਸੈਕਸ ਕਰਮੀਆਂ ਦਾ ਘਰ ਹੈ।

ਟ੍ਰਾਂਸਜੈਂਡਰ ਕਲਾਕਾਰਾਂ ਨੇ ਬੰਗਲੁਰੂ ਸਥਿਤ ਆਰਟ ਸਮੂਹ ਨਾਲ ਮਿਲ ਕੇ ਸੈਕਸ ਕਰਮੀਆਂ ਦੇ ਹੱਕਾਂ ਅਤੇ ਔਰਤਾਂ ਖ਼ਿਲਾਫ਼ ਹਿੰਸਾ ਰੋਕਣ ਲਈ ਚਲਾਈ ਗਈ ਜਾਗਰੂਕਤਾ ਮੁਹਿੰਮ ਦੇ ਤਹਿਤ ਇਮਾਰਤਾਂ ਨੂੰ ਨਵੀਂ ਦਿੱਖ ਦੇਣਾ ਸ਼ੁਰੂ ਕੀਤਾ।

ਇਮਾਰਤਾਂ 'ਤੇ ਤਸਵੀਰਾਂ ਬਣਾਉਣ ਲਈ ਕਰੀਬ ਇੱਕ ਹਫਤੇ ਦਾ ਸਮਾਂ ਲੱਗਾ।

ਇੱਥੇ ਮੌਜੂਦ ਜ਼ਿਆਦਾਤਰ ਇਮਾਰਤਾਂ ਦੀ ਹਾਲਤ ਖ਼ਰਾਬ ਹੈ ਅਤੇ ਕਿਤੇ ਕਿਤੇ ਇਨ੍ਹਾਂ ਦੀਆਂ ਕੰਧਾਂ ਨੇੜਲੇ ਘਰਾਂ ਨਾਲ ਜੁੜੀਆਂ ਹੋਈਆਂ ਵੀ ਹਨ।

ਇਨ੍ਹਾਂ ਦੇ ਨਾਲ ਲਗਦੇ ਘਰਾਂ ਦੀਆਂ ਕੰਧਾਂ 'ਤੇ ਵੀ ਤਸਵੀਰਾਂ ਬਣਾਈਆਂ ਗਈਆਂ ਹਨ।

ਮੁਹਿੰਮ ਤਹਿਤ ਅਜੇ ਇਲਾਕੇ ਦੀਆਂ ਹੋਰ ਕੰਧਾਂ 'ਤੇ ਵੀ ਰੰਗੀਨ ਤਸਵੀਰਾਂ ਬਣਾਈਆਂ ਜਾਣਗੀਆਂ।

ਭਾਰਤ 'ਚ ਵੇਸਵਾ ਗਮਨੀ ਅਜੇ ਵੀ ਵੱਡੀ ਸਮੱਸਿਆ ਬਣੀ ਹੋਈ ਹੈ।

ਇੱਕ ਅੰਦਾਜ਼ੇ ਤਹਿਤ ਭਾਰਤ 'ਚ ਕਰੀਬ 30 ਲੱਖ ਔਰਤਾਂ ਸੈਕਸ ਵਰਕਰ ਵਜੋਂ ਕੰਮ ਕਰਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)