You’re viewing a text-only version of this website that uses less data. View the main version of the website including all images and videos.
ਪ੍ਰੈੱਸ ਰਿਵੀਊ: 'ਵਿਚਾਰਾਧਾਰਾ ਦੇ ਫਰਕ ਕਾਰਨ ਕਤਲ ਜਾਇਜ਼ ਨਹੀਂ'
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਅਦਾਲਤ ਨੇ ਕਿਹਾ ਕਿ ਵਿਚਾਰਧਾਰਾਵਾਂ ਫਰਕ ਕਾਰਨ ਕੀਤੇ ਕਤਲ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਹਿੰਦੂਸਤਾਨ ਟਾਇਮਜ਼ ਵਿੱਚ ਛਪੀ ਖ਼ਬਰ ਅਨੁਸਾਰ ਬੇਅੰਤ ਸਿੰਘ ਕਤਲ ਕੇਸ ਵਿੱਚ ਦੋਸ਼ੀ ਜਗਤਾਰ ਤਾਰਾ ਨੂੰ ਸਜ਼ਾ ਸੁਣਾਉਂਦੇ ਹੋਏ ਸੈਸ਼ਨ ਜੱਜ ਜੇ ਐੱਸ ਸਿੱਧੂ ਨੇ ਕਿਹਾ ਕਿ ਅਪਰਾਧਿਕ ਮਾਮਲਾ ਵਿਚਾਰਧਾਰਾ ਦੇ ਆਧਾਰ 'ਤੇ ਤੈਅ ਨਹੀਂ ਕੀਤਾ ਜਾ ਸਕਦਾ।
ਜੇ ਐੱਸ ਸਿੱਧੂ ਨੇ ਕਿਹਾ,''ਇਹ ਤੈਅ ਨਹੀਂ ਕੀਤਾ ਜਾ ਸਕਦਾ ਕਿ ਵਿਚਾਰਧਾਰਾ ਪੱਖੋਂ ਕਿਹੜੀ ਪਾਰਟੀ ਸਹੀ ਹੈ ਅਤੇ ਕਿਹੜੀ ਪਾਰਟੀ ਗ਼ਲਤ।
1995 ਦੇ ਹੋਏ ਬੰਬ ਧਮਾਕੇ ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਤੋਂ ਇਲਾਵਾ 16 ਹੋਰ ਲੋਕਾਂ ਦੀ ਮੌਤ ਹੋਈ ਸੀ।
ਬੀਤੇ ਦਿਨੀਂ ਕਸ਼ਮੀਰ ਵਿੱਚ ਹੋਏ ਪੁਲਿਸ ਐਨਕਾਊਂਟਰ ਵਿੱਚ ਉੱਥੇ ਦੇ ਮਸ਼ਹੂਰ ਕਵੀ ਗ਼ੁਲਾਮ ਮੁਹੰਮਦ ਭੱਟ ਦੀ 30 ਸਾਲ ਦੀ ਮਿਹਨਤ ਸੜ ਕੇ ਸੁਆਹ ਹੋ ਗਈ।
ਇੰਡੀਅਨ ਐਕਪ੍ਰੈੱਸ ਵਿੱਚ ਛਪੀ ਖ਼ਬਰ ਮੁਤਾਬਕ ਪੁਲਿਸ ਤੋਂ ਭੱਜਦੇ ਅੱਤਵਾਦੀ ਜੰਮੂ - ਕਸ਼ਮੀਰ ਦੇ ਖਾਨਮੋਹ ਤੋਂ 2 ਕਿੱਲੋਮੀਟਰ ਦੂਰ ਕਵੀ ਗ਼ੁਲਾਮ ਮੁਹੰਮਦ ਭੱਟ ਦੇ ਘਰ ਵਿੱਚ ਵੜ ਗਏ ਅਤੇ ਉਸ ਨੂੰ ਪਰਿਵਾਰ ਸਹਿਤ ਘਰੋਂ ਨਿਕਲਣ ਲਈ ਕਿਹਾ।
ਪੁਲਿਸ ਨਾਲ ਮੁਠਭੇੜ ਦੌਰਾਨ ਮੁਹੰਮਦ ਭੱਟ ਦਾ ਘਰ ਤਬਾਰ ਹੋ ਗਿਆ। ਉਸ ਘਰ ਵਿੱਚ ਉਨ੍ਹਾਂ ਦੀਆਂ ਬੀਤੇ 30 ਸਾਲਾਂ ਵਿੱਚ ਲਿਖੀਆਂ ਰਚਨਾਵਾਂ ਵੀ ਸੜ੍ਹ ਕੇ ਸੁਆਹ ਹੋ ਗਈਆਂ।
ਗ਼ੁਲਾਮ ਭੱਟ ਨੇ ਕਿਹਾ, "ਘਰ ਤਾਂ ਫਿਰ ਵੀ ਬਣ ਜਾਣਗੇ ਪਰ ਮੈਨੂੰ ਆਪਣੀਆਂ ਕਵਿਤਾਵਾਂ ਦੀਆਂ ਕਾਪੀਆਂ ਸੜਨ ਦਾ ਬਹੁਤ ਦੁੱਖ ਹੈ।''
ਇਸੇ ਮਹੀਨੇ ਭਾਰਤ ਵਿੱਚ ਹੋਣ ਵਾਲੀ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਦੀ ਬੈਠਕ ਵਿੱਚ ਪਾਕਿਸਤਾਨ ਹਿੱਸਾ ਨਹੀਂ ਲਵੇਗਾ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਭਾਰਤ ਵਿੱਚ ਡਿਪਲੋਮੈਟਸ ਨੂੰ ਕਥਿਤ ਤੌਰ 'ਤੇ ਪ੍ਰੇਸ਼ਾਨ ਕੀਤੇ ਜਾਣ ਦੇ ਰੋਸ ਵਿੱਚ ਪਾਕਿਸਤਾਨ ਨੇ ਅਗਲੇ ਹਫ਼ਤੇ ਦਿੱਲੀ ਵਿੱਚ ਹੋਣ ਵਾਲੀ ਡਬਲਿਊਟੀਓ ਦੀ ਬੈਠਕ ਤੋਂ ਦੂਰ ਰਹਿਣ ਦਾ ਫ਼ੈਸਲਾ ਲਿਆ ਹੈ।
ਭਾਰਤ ਨੇ ਪਿਛਲੇ ਮਹੀਨੇ ਪਾਕਿਸਤਾਨ ਦੇ ਵਣਜ ਮੰਤਰੀ ਪਰਵੇਜ਼ ਮਲਿਕ ਨੂੰ 19 ਅਤੇ 20 ਮਾਰਚ ਨੂੰ ਦਿੱਲੀ ਵਿੱਚ ਹੋਣ ਵਾਲੀ ਇਸ ਬੈਠਕ ਲਈ ਸੱਦਾ ਦਿੱਤਾ ਸੀ।
ਪਾਕਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ।
ਪਾਕਿਸਤਾਨ ਤੋਂ ਛਪਦੇ ਡੌਨ ਅਖ਼ਬਾਰ ਅਨੁਸਾਰ ਗੱਲਬਾਤ ਲਈ ਇਹ ਸੱਦਾ ਦੋਹਾਂ ਮੁਲਕਾਂ ਵਿਚਾਲੇ ਵਿਗੜੇ ਰਿਸ਼ਤਿਆਂ ਨੂੰ ਸੁਧਾਰਨ ਲਈ ਦਿੱਤਾ ਗਿਆ ਹੈ।
ਅਸ਼ਰਫ ਗਨੀ ਨੇ ਇਹ ਸੱਦਾ ਪਾਕਿਸਤਾਨ ਦੇ ਸੁਰੱਖਿਆ ਸਲਾਹਾਕਾਰ ਰਿਟਾਇਰਡ ਲੈਫਟੀਨੈਂਟ ਜਨਰਲ ਨਾਸਿਰ ਜੰਜੂਆ ਨਾਲ ਮੁਲਾਕਾਤ ਦੌਰਾਨ ਦਿੱਤਾ।