You’re viewing a text-only version of this website that uses less data. View the main version of the website including all images and videos.
ਆਮ ਆਦਮੀ ਪਾਰਟੀ 'ਚ ਆਏ ਭੂਚਾਲ 'ਤੇ ਲੋਕਾਂ ਦਾ ਕੀ ਹੈ ਪ੍ਰਤੀਕਰਮ?
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਵੀ ਹੈਰਾਨ ਤੇ ਮਾਯੂਸ ਹੋ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਆਪਣੀ ਹੈਰਾਨੀ ਜ਼ਾਹਿਰ ਕੀਤੀ ਹੈ।
ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਵੀ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੋ ਗਏ ਹਨ।
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਵਿੱਚ ਪਾਰਟੀ ਦੀ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਤਾਂ ਸੋਸ਼ਲ ਮੀਡੀਆ 'ਤੇ ਵੀ ਵੱਧ-ਚੜ੍ਹ ਕੇ ਲੋਕਾਂ ਨੇ ਕੁਮੈਂਟ ਕਰਨਾ ਸ਼ੁਰੂ ਕਰ ਦਿੱਤਾ।
ਸੁਮਿਤ ਸਿੰਘ ਨਾਂ ਦੇ ਟਵਿੱਟਰ ਅਕਾਉਂਟ ਤੋਂ ਟਵੀਟ ਕੀਤਾ ਗਿਆ, "ਟੈਨਸ਼ਨ ਨਾ ਲਓ ਸਰ ਜੀ, ਦੇਸ ਦਾ ਇੱਕ ਹੋਰ ਟੁਕੜਾ ਹੋਣਾ ਤੈਅ ਹੋ ਗਿਆ ਹੈ।"
ਬਲਜਿੰਦਰ ਸਿੰਘ ਦੇ ਟਵਿੱਟਰ ਅਕਾਉਂਟ ਤੋਂ ਲਿਖਿਆ ਗਿਆ, "ਤੁਹਾਨੂੰ ਵੀ ਪਤਾ ਹੈ ਕਿ ਮਜੀਠੀਏ ਦੇ ਖਿਲਾਫ਼ ਕੇਸ ਸਾਬਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਡੇ ਦੇਸ ਦਾ ਸਿਸਟਮ ਹੀ ਅਜਿਹਾ ਹੈ ਜੇਕਰ ਕੇਜਰੀਵਾਲ ਇਲਜ਼ਾਮ ਵਾਪਸ ਨਾ ਲੈਂਦਾ ਤਾਂ ਕੇਸ ਉਸ ਦੇ ਉਲਟ ਹੋਣਾ ਯਕੀਨੀ ਸੀ।"
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿੱਚ ਨੇਤਾ ਸੁਖਪਾਲ ਖਹਿਰਾ ਨੇ ਜਦੋਂ ਅਰਵਿੰਦ ਕੇਜਰੀਵਾਲ ਦੀ ਮੁਆਫ਼ੀ 'ਤੇ ਟਵੀਟ ਕੀਤਾ ਤਾਂ ਕਈ ਲੋਕਾਂ ਨੇ ਪ੍ਰਤੀਕਰਮ ਦਿੱਤੇ।
ਭਰਤ ਨੇ ਟਵੀਟ ਕੀਤਾ, "ਹਰ ਕੋਈ ਹੈਰਾਨ ਹੈ ਪਰ ਜੇ ਤੁਸੀਂ ਠੰਡੇ ਦਿਮਾਗ ਨਾਲ ਸੋਚੋ ਤਾਂ ਕਈ ਵਾਰੀ ਇੱਕ ਕਦਮ ਅੱਗੇ ਵਧਣ ਲਈ ਇੱਕ ਕਦਮ ਪਿੱਛੇ ਜਾਣਾ ਜ਼ਰੂਰੀ ਹੁੰਦਾ ਹੈ। ਅਜਿਹੀ ਵੱਡੀ ਸ਼ਾਰਕ ਦੇ ਨਾਲ ਲੜ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ ਜੇ ਹਰ ਕੋਈ ਦੂਜੇ ਪਾਸੇ ਹੋਵੇ।"
ਪ੍ਰੇਰਣਾ ਨੇ ਟਵੀਟ ਕੀਤਾ, "ਗਰਾਉਂਡ ਤੇ ਕੰਮ ਕਰਨ ਵਾਲੇ ਵਲੰਟੀਅਰਜ਼ ਲਈ ਦੁੱਖ ਹੁੰਦਾ ਹੈ।"
ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਟਵੀਟ ਕੀਤਾ, " ਅਰਵਿੰਦ ਕੇਜਰੀਵਾਲ ਦੀ ਬਿਕਰਮ ਮਜੀਠਿਆ ਤੋਂ ਮੁਆਫ਼ੀ ਨੇ ਲੋਕਾਂ ਨੂੰ ਬੇਇੱਜ਼ਤ ਕੀਤਾ ਹੈ। ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ। ਸਾਨੂੰ ਪੰਜਾਬ ਦੇ ਲੋਕਾਂ ਨੂੰ ਨੋਟਿਸ ਵਿੱਚ ਨਹੀਂ ਲਿਆ ਗਿਆ।"
ਇਸ ਤੋਂ ਬਾਅਦ ਕਈ ਲੋਕਾਂ ਦੇ ਪ੍ਰਤੀਕਰਮ ਆਏ।
ਪੀਪਲਕੋਟੀ ਨੇ ਟਵੀਟ ਕੀਤਾ, "ਦੋਸ਼ ਸਾਡੇ ਸਿਸਟਮ ਵਿੱਚ ਹੀ ਹੈ, ਜਿਸ ਵਿੱਚ ਅਮੀਰ ਅਤੇ ਤਾਕਤਵਰ ਲੋਕ ਕਦੇ ਵੀ ਮਾੜੇ ਕੰਮਾਂ ਲਈ ਦੋਸ਼ੀ ਨਹੀਂ ਠਹਿਰਾਏ ਜਾ ਸਕਦੇ ਕਿਉਂਕਿ ਪੈਸਾ ਅਤੇ ਸਿਆਸੀ ਤਾਕਤ ਇਲਜ਼ਾਮ ਲਾਉਣ ਵਾਲਿਆਂ ਨੂੰ ਦਬਾ ਦਿੰਦੇ ਹਨ।"
ਮੇਜਰ ਰਣਜੀਤ ਸਿੰਘ ਨੇ ਮਜ਼ਾਕੀਆ ਲਹਿਜੇ ਵਿੱਚ ਟਵੀਟ ਕੀਤਾ, "ਟਰੱਕ ਦੇ ਪਿੱਛੇ ਲਿਖੀ ਸ਼ਾਇਰੀ ਅਤੇ ਕੇਜਰੀਵਾਲ ਦੀ ਮੁਆਫ਼ੀ ਦਿਲ ਛੂ ਲੈਂਦੀ ਹੈ।"
ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਪ੍ਰਤੀਕਰਮ ਸੋਸ਼ਲ ਮੀਡੀਆ 'ਤੇ ਆ ਰਹੇ ਹਨ।
ਰਿਸ਼ਬ ਬਾਗੜੀ ਨੇ ਟਵੀਟ ਕੀਤਾ ਕਿ ਕੇਜਰੀਵਾਲ ਦੀ ਮੁਆਫ਼ੀ ਤੋਂ ਆਪਣਾ ਵੀ ਮੁਆਫ਼ੀਨਾਮਾ ਬਣਾਉ।
ਅਜੇ ਨੇਗੀ ਨੇ ਟਵੀਟ ਕੀਤਾ, " ਕੇਜਰੀਵਾਲ ਜੀ ਮੈਂ ਤੁਹਾਨੂੰ 2011 ਵਿੱਚ ਸੋਸ਼ਲ ਮੀਡੀਆ ਜਾਂ ਰਾਮਲੀਲਾ ਮੈਦਾਨ ਵਿੱਚ ਸਮਰਥਨ ਦੇਣ ਲਈ ਮੁਆਫ਼ੀ ਮੰਗਦਾ ਹਾਂ। ਮੈਂ 2014 ਅਤੇ 2011 ਵਿੱਚ ਸਮਰਥਨ ਦੇਣ ਲਈ ਮੁਆਫ਼ੀ ਮੰਗਦਾ ਹਾਂ। ਸਾਰੀ ਦਿੱਲੀ ਵਾਸੀਆਂ ਨੂੰ ਇਸ ਸਰਕਸ ਦੇ ਲਈ ਕੇਜਰੀਵਾਲ ਅਤੇ ਪੂਰੇ ਦੇਸ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।"