You’re viewing a text-only version of this website that uses less data. View the main version of the website including all images and videos.
ਪੀਐੱਨਬੀ ਬੈਂਕ ਵਿੱਚ 11,360 ਕਰੋੜ ਰੁਪਏ ਦਾ ਘੋਟਾਲਾ
ਪੰਜਾਬ ਨੈਸ਼ਨਲ ਬੈਂਕ ਦੇ ਪ੍ਰਬੰਧਕਾਂ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਬੈਂਕ ਦੀ ਮੁੰਬਈ ਸਥਿਤ ਬ੍ਰਾਂਚ ਵਿੱਚ 11,360 ਕਰੋੜ ਰੁਪਏ ਦਾ ਘੋਟਾਲਾ ਹੋਇਆ ਹੈ।
ਇਸ ਤੋਂ ਬਾਅਦ ਪੀਐਨਬੀ ਦੇ ਸ਼ੇਅਰਾਂ ਵਿੱਚ 6.7 ਫ਼ੀਸਦ ਗਿਰਾਵਟ ਦੇਖੀ ਗਈ।
ਬੈਂਕ ਨੇ ਕਿਹਾ,''ਇਸ ਘੋਟਾਲੇ ਵਿੱਚ ਜੋ ਲੈਣ-ਦੇਣ ਹੋਇਆ ਹੈ ਉਹ ਕੁਝ ਲੋਕਾਂ ਦੇ ਫ਼ਾਇਦੇ ਲਈ ਹੋਇਆ ਹੈ। ਇਸ ਵਿੱਚ ਬੈਂਕ ਦੇ ਕਰਮਚਾਰੀ ਅਤੇ ਖਾਤਾਧਾਰਾਂ ਦੀ ਮਿਲੀਭੁਗਤ ਹੈ।''
''ਅਜਿਹਾ ਲੱਗ ਰਿਹਾ ਹੈ ਕਿ ਇਸ ਲੈਣ-ਦੇਣ ਦੇ ਆਧਾਰ 'ਤੇ ਦੂਜੇ ਬੈਂਕਾਂ ਨੇ ਵੀ ਇਨ੍ਹਾਂ ਕੁਝ ਖਾਤੇਧਾਰਾਂ ਨੂੰ ਵਿਦੇਸ਼ਾਂ ਵਿੱਚ ਪੈਸੇ ਦੇ ਦਿੱਤੇ।''
ਭਾਰਤ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਪੰਜਾਬ ਨੈਸ਼ਨਲ ਬੈਂਕ ਨੇ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ।
ਪਰ ਇਹ ਜ਼ਰੂਰ ਕਿਹਾ ਹੈ ਕਿ ਕਾਨੂੰਨੀ ਸੰਸਥਾਵਾਂ ਨੂੰ ਇਸ ਲੈਣ-ਦੇਣ ਦੀ ਸੂਚਨਾ ਦੇ ਦਿੱਤੀ ਹੈ ਜਿਸ ਨਾਲ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਵਿੱਚ ਬੈਂਕ ਦੀ ਜ਼ਿੰਮੇਵਾਰੀ ਕਿੰਨੀ ਹੈ।
''ਬੈਂਕ ਵਿੱਚ ਇਹ ਲੈਣ-ਦੇਣ ਐਮਰਜੈਂਸੀ ਵਿੱਚ ਹੁੰਦੇ ਹਨ।''
ਪੀਐੱਨਬੀ ਪਹਿਲਾਂ ਤੋਂ ਹੀ ਫਰਜ਼ੀ ਲੈਣ-ਦੇਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਕੇਂਦਰੀ ਜਾਂਚ ਬਿਊਰੋ(ਸੀਬੀਆਈ) ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਕਾਰੋਬਾਰੀ ਨੀਰਵ ਮੋਦੀ, ਉਨ੍ਹਾਂ ਦੇ ਭਰਾ, ਪਤਨੀ ਅਤੇ ਉਨ੍ਹਾਂ ਦੇ ਕਾਰੋਬਾਰੀ ਸਾਂਝੇਦਾਰ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਕਥਿਤ ਤੌਰ 'ਤੇ 280 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਗਾਇਆ ਹੈ।
ਬੈਂਕ ਦਾ ਦਾਅਵਾ ਹੈ ਕਿ ਨੀਰਵ, ਉਨ੍ਹਾਂ ਦੇ ਭਰਾ ਨਿਸ਼ਾਲ, ਪਤਨੀ ਅਮੀ ਅਤੇ ਮੇਹਲੂ ਚੀਨੂਭਾਈ ਚੋਕਸੀ ਨੇ ਬੈਂਕ ਦੇ ਅਧਿਕਾਰੀਆਂ ਨਾਲ ਸਾਜ਼ਿਸ਼ ਰਚੀ ਅਤੇ ਉਸ ਨੂੰ ਨੁਕਸਾਨ ਪਹੁੰਚਾਇਆ।
ਇਹ ਵੀ ਡਾਇਮੰਡ ਆਰ ਯੂਐਸ, ਸੋਲਰ ਐਕਸਪਰਟ ਅਤੇ ਸਟੇਲਰ ਡਾਇਮੰਡਜ਼ ਦੇ ਪਾਰਟਨਰ ਹਨ।