You’re viewing a text-only version of this website that uses less data. View the main version of the website including all images and videos.
ਲੋਕ ਸਭਾ 'ਚ ਪ੍ਰਧਾਨ ਮੰਤਰੀ ਮੋਦੀ ਭਾਸ਼ਣ ਦਿੰਦੇ ਰਹੇ ਤੇ ਵਿਰੋਧੀ ਧਿਰ ਨਾਅਰੇ ਲਾਉਂਦੀ ਰਹੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ 'ਚ ਕਾਂਗਰਸ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ, ਪਰ ਜਿੰਨਾਂ ਸਮਾਂ ਪ੍ਰਧਾਨ ਮੰਤਰੀ ਬੋਲਦੇ ਰਹੇ ਸਦਨ ਵਿੱਚ ਵਿਰੋਧੀ ਧਿਰ ਨਾਅਰੇ ਲਗਾਉਦੀ ਰਹੀ।
ਮੋਦੀ ਨੇ ਕਿਹਾ, ''ਕਾਂਗਰਸ ਨੇ ਚੋਣਾਂ ਦੇ ਫਾਇਦੇ ਲਈ ਮਾਂ ਭਾਰਤੀ ਦੇ ਟੋਟੋ ਕਰ ਦਿੱਤੇ, ਆਪਣੇ ਦੇਸ ਦੇ ਟੋਟੋ ਕੀਤੇ, ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਸਦਨ ਦਾ ਦਰਵਾਜ਼ਾ ਬੰਦ ਕਰਕੇ ਦੇਸ਼ ਦੀ ਵੰਡ ਕੀਤੀ।''
ਮੋਦੀ ਦੇ ਭਾਸ਼ਣ ਦੀਆਂ 10 ਖਾਸ ਗੱਲਾਂ
- ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਰਦਾਰ ਪਟੇਲ ਹੁੰਦੇ ਤਾਂ ਮੇਰੇ ਕਸ਼ਮੀਰ ਦਾ ਹਿੱਸਾ ਪਾਕਿਸਤਾਨ ਦੇ ਕੋਲ ਨਾ ਹੁੰਦਾ, ਪੂਰਾ ਕਸ਼ਮੀਰ ਸਾਡਾ ਹੁੰਦਾ। ਸਰਦਾਰ ਪਟੇਲ ਦੇ ਨਾਲ ਨਾ-ਇਨਸਾਫ਼ੀ ਹੋਈ।
- ਮੈਂ ਉਨ੍ਹਾਂ ਸਰਕਾਰਾਂ ਦੀ ਗੱਲ ਕਰਦਾ ਹਾਂ, ਜਿੱਥੇ ਤੁਹਾਡੇ ਲੋਕ ਬੈਠੇ ਹੋਏ ਹਨ। ਗੈਰ ਐਨਡੀਏ ਸੂਬਿਆਂ ਨੇ ਇੱਕ ਕਰੋੜ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ। ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ।
- ਚਿੱਕੜ ਜਿਨ੍ਹਾਂ ਸੁੱਟੋਂਗੇ, ਕਮਲ ਉਨ੍ਹਾਂ ਹੀ ਖਿੜੇਗਾ।
- ਜਿਹੜੀ ਧੀ ਪੈਦਾ ਨਹੀਂ ਹੋਈ ਉਹ ਕਾਗਜ਼ਾਂ 'ਤੇ ਵਿਧਵਾ ਹੋ ਜਾਂਦੀ ਹੈ, ਜਿਸ ਦਾ ਜਨਮ ਨਹੀਂ ਹੋਇਆ, ਤੁਸੀਂ ਉਸ ਨੂੰ ਪੈਨਸ਼ਨ ਦਿੱਤੀ। ਸਾਰਾ ਪੈਸਾ ਦਲਾਲਾਂ ਕੋਲ ਚਲਾ ਜਾਂਦਾ ਸੀ। ਅਸੀਂ ਆਧਾਰ ਨਾਲ ਦਲਾਲਾਂ 'ਤੇ ਰੋਕ ਲਾਈ।
- ਰੁਜ਼ਗਾਰ ਦਲਾਲਾਂ ਅਤੇ ਦੇਸ਼ ਨੂੰ ਲੁੱਟਣ ਵਾਲਿਆਂ ਦਾ ਗਿਆ ਹੈ।
- ਨਵੇਂ ਮੌਕੇ ਪੈਦਾ ਹੋ ਰਹੇ ਹਨ। ਈਪੀਐਫ 'ਚ 70 ਲੱਖ ਨਵੇਂ ਨਾਂ ਦਰਜ ਹੋਏ ਹਨ। ਦੇਸ਼ ਦੇ ਨੌਜਵਾਨ ਨੌਕਰੀ ਦੀ ਭੀਖ ਮੰਗਣ ਵਾਲੇ ਨਹੀਂ ਹਨ, ਉਹ ਆਪਣਾ ਕੰਮ ਕਰਨ ਵਾਲੇ ਲੋਕ ਹਨ। ਵਿਦੇਸ਼ ਤੋਂ ਪੜ੍ਹ ਕੇ ਆਏ ਨੌਜਵਾਨ ਸਟਾਰਟ-ਅਪ ਸ਼ੁਰੂ ਕਰਨ ਦੀ ਗੱਲ ਕਰ ਰਹੇ ਹਨ। ਇਨ੍ਹਾਂ ਨੌਜਵਾਨਾਂ ਦਾ ਹੌਂਸਲਾ ਵਧਾਉਣਾ ਚਾਹੀਦਾ ਹੈ ਨਾ ਕਿ ਇਨ੍ਹਾਂ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
- ਨਿੱਕੇ ਮਨ ਨਾਲ ਕੋਈ ਵੱਡਾ ਨਹੀਂ ਹੁੰਦਾ, ਟੁੱਟੇ ਮਨ ਨਾਲ ਕੋਈ ਖੜਾ ਨਹੀਂ ਹੁੰਦਾ।
- ਲੋਕਤੰਤਰ ਦੀ ਗੱਲ ਤੁਸੀਂ ਲੋਕ ਕਰਦੇ ਹੋ, ਰਾਜੀਵ ਗਾਂਧੀ ਨੇ ਇੱਕ ਦਲਿਤ ਮੁੱਖ ਮੰਤਰੀ ਦੀ ਬੇਇਜਤੀ ਕੀਤੀ ਸੀ, ਦਲਿਤ ਸੀਐੱਮ ਦੀ ਬੇਇੱਜਤੀ ਤੋਂ ਬਾਅਦ ਟੀਡੀਪੀ ਪੈਦਾ ਹੋਈ। ਲੋਕਤੰਤਰ ਵਿੱਚ ਸਵਾਲ ਚੁੱਕਣੇ ਜਾਇਜ਼ ਹਨ ਪਰ ਝੂਠੇ ਦੋਸ਼ਾਂ ਲਈ ਥਾਂ ਨਹੀਂ ਹੈ।
- ਤੁਸੀਂ ਆਪਣੇ ਪਰਿਵਾਰ ਨੂੰ ਹੀ ਲੋਕਤੰਤਰ ਮੰਨਦੇ ਹੋ। ਔਰੰਗਜ਼ੇਬ, ਸ਼ਾਹਜਹਾਂ ਦੀ ਗੱਲ ਕਰਨ ਵਾਲੇ ਲੋਕਤੰਤਰ ਦੀ ਗੱਲ ਕਰਦੇ ਹਨ।
- ਕਾਂਗਰਸ ਆਪਣੇ ਰਾਜ ਦੀ ਗੱਲ ਕਰਦੀ ਸੀ। ਰੇਡੀਓ 'ਤੇ ਤੁਹਾਡੇ ਗੀਤ ਗਾਏ ਜਾਂਦੇ ਸਨ। ਲੋਕਤੰਤਰ ਨਹਿਰੂ ਅਤੇ ਕਾਂਗਰਸ ਦਾ ਦਿੱਤਾ ਹੋਇਆ ਨਹੀਂ ਹੈ, ਇਹ ਸਦੀਆਂ ਤੋਂ ਭਾਰਤ ਵਿੱਚ ਹੈ। ਜਦੋ ਦੇਸ ਡੋਕਲਾਮ 'ਚ ਲੜ ਰਿਹਾ ਸੀ ਤੁਸੀ ਚੀਨ ਨਾਲ ਬੈਠਕਾਂ ਕਰ ਰਹੇ ਸੀ। ਜਦੋਂ ਫੌਜ ਸਰਜੀਕਲ ਸਟਰਾਇਕ ਕਰ ਰਹੀ ਸੀ ਤੁਸੀ ਉਸ ਉੱਤੇ ਸਵਾਲ ਚੁੱਕ ਰਹੇ ਸੀ।
ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਜੋ ਦਸ ਨਾਅਰੇ ਲਾਏ ਉਹ ਇਸ ਤਰ੍ਹਾਂ ਹਨ:
- ਇਹ ਡਰਾਮੇਬਾਜ਼ੀ ਬੰਦ ਕਰੋ।
- ਮੈਚ ਫਿਕਸਿੰਗ ਬੰਦ ਕਰੋ
- ਆਂਧਰਾ ਪ੍ਰਦੇਸ਼ ਦੇ ਮਸਲੇ 'ਤੇ ਡਰਾਮਾ ਬੰਦ ਕਰੋ
- ਸਪੈਸ਼ਲ ਪੈਕੇਜ ਦਾ ਕੀ ਬਣਿਆ?
- ਰਾਫੇਲ ਸਮਝੌਤੇ 'ਚ ਕੀ ਹੋਇਆ
- ਜੁਮਲੇਬਾਜ਼ੀ ਬੰਦ ਕਰੋ
- ਧਮਕਾਉਣਾ ਬੰਦ ਕਰੋ
- ਝੂਠਾ ਭਾਸ਼ਣ ਬੰਦ ਕਰੋ
- ਝਾਂਸਾ ਦੇਣਾ ਬੰਦ ਕਰੋ ?
- 15 ਲੱਖ ਦਾ ਕੀ ਬਣਿਆ ?