You’re viewing a text-only version of this website that uses less data. View the main version of the website including all images and videos.
ਸੋਸ਼ਲ: 'ਭਾਰਤੀ ਮੁਸਲਮਾਨਾਂ ਨੂੰ ਦੇਸ਼ ਭਗਤੀ ਸਾਬਤ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ'
ਆਲ ਇੰਡਿਆ ਮਜਲਿਸ-ਏ- ਇਤੇਹਾਦੁਲ ਮੁਸਲੀਮੀਨ ਦੇ ਆਗੂ ਅਸਾਦੁੱਦੀਨ ਓਵੈਸੀ ਨੇ ਬਿਆਨ ਦਿੱਤਾ ਹੈ ਕਿ ਜੋ ਵੀ ਭਾਰਤੀ ਮੁਸਲਮਾਨਾਂ ਨੂੰ ਪਾਕਿਸਤਾਨੀ ਕਹਿੰਦਾ ਹੈ, ਉਸ ਨੂੰ ਤਿੰਨ ਸਾਲਾਂ ਲਈ ਜੇਲ੍ਹ ਹੋਣੀ ਚਾਹੀਦੀ ਹੈ।
ਓਵੈਸੀ ਦੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਇਸ ਮੁੱਦੇ 'ਤੇ ਚਰਚਾ ਸ਼ੁਰੂ ਹੋ ਗਈ ਹੈ।
ਜ਼ਿਆਦਾਤਰ ਲੋਕ ਓਵੈਸੀ ਨੂੰ ਇਹ ਸਵਾਲ ਪੁੱਛ ਰਹੇ ਹਨ ਕਿ ਭਾਰਤ ਦੇ ਖਿਲਾਫ਼ ਨਾਅਰੇ ਲਗਾਉਣ ਵਾਲਿਆਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ?
ਮੋਹਿਤ ਤੋਮਰ ਨੇ ਟਵੀਟ ਕੀਤਾ, ''ਭਾਰਤ ਵਿੱਚ ਪਾਕਿਸਤਾਨ ਜ਼ਿੰਦਾਬਾਦ ਕਹਿਣ ਵਾਲਿਆਂ ਲਈ ਵੀ ਕਾਨੂੰਨ ਬਣਾਇਆ ਜਾਏ, ਉਨ੍ਹਾਂ ਨੂੰ ਕੀ ਸਜ਼ਾ ਮਿਲੇਗੀ।''
ਸੋਨਮ ਮਹਾਜਨ ਨੇ ਟਵੀਟ ਕੀਤਾ, ''ਓਵੈਸੀ ਭਾਰਤੀ ਮੁਸਲਮਾਨਾਂ ਨੂੰ ਪਾਕਿਸਤਾਨੀ ਕਹਿਣ ਵਾਲਿਆਂ ਲਈ ਤਿੰਨ ਸਾਲਾਂ ਦੀ ਸਜ਼ਾ ਮੰਗ ਰਹੇ ਹਨ, ਪਰ ਜਦੋਂ ਹਾਫਿਜ਼ ਸਈਦ ਨੂੰ ਪਾਕਿਸਤਾਨੀ ਕੋਰਟ ਵੱਲੋਂ ਛੱਡਣ 'ਤੇ ਜਸ਼ਨ ਮਣਾਉਣ ਵਾਲਿਆਂ ਨੂੰ ਫੜਿਆ ਜਾਂਦਾ ਹੈ, ਉਦੋਂ ਅਸਹਿਣਸ਼ੀਲਤਾ ਦੇ ਇਲਜ਼ਾਮ ਲਗਾਉਂਦੇ ਹਨ।''
ਸਾਇਫੁੱਲ ਇਸਮਾਈਲ ਟਵੀਟ ਕਰਦੇ ਹਨ, ''ਇਹ ਕੁਝ ਨਵਾਂ ਨਹੀਂ ਹੈ ਪਰ ਅਸੀਂ ਹਮੇਸ਼ਾ ਇਸਨੂੰ ਨਜ਼ਰਅੰਦਾਜ਼ ਕੀਤਾ। ਅਸੀਂ ਨਹੀਂ ਚਾਹੁੰਦੇ ਕੋਈ ਹੋਰ ਸਾਡੇ ਲਈ ਦੇਸ਼ਭਗਤੀ ਦੀ ਪਰਿਭਾਸ਼ਾ ਤੈਅ ਕਰੇ।''
ਸਾਇਫੁਲ ਨੇ ਅੱਗੇ ਇਹ ਵੀ ਲਿਖਿਆ, ''ਘੱਟ ਗਿਣਤੀ ਅਤੇ ਵੱਧ ਗਿਣਤੀ ਦੀ ਖੇਡ ਹਰ ਦੇਸ਼ ਵਿੱਚ ਚੱਲਦੀ ਹੈ। ਪਾਕਿਸਤਾਨ ਵਿੱਚ ਵੀ ਹਿੰਦੂਆਂ ਨੂੰ ਹਿੰਦੁਸਤਾਨੀ ਆਖਦੇ ਹੋਣਗੇ।''
ਸ਼ਾਰੀਕ ਨੇ ਟਵੀਟ ਕੀਤਾ, ''ਬੇਹੱਦ ਦਰਦਨਾਕ ਹੈ ਕਿ ਇਸ ਦੇਸ਼ ਦੇ ਮੁਸਲਮਾਨਾਂ ਨੂੰ ਆਪਣੀ ਵਫਾਦਾਰੀ ਵਿਖਾਉਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਭਾਰਤੀ ਮੁਸਲਮਾਨ ਪਹਿਲਾਂ ਭਾਰਤੀ ਹਨ।''
ਓਵੈਸੀ ਨੇ ਸੰਸਦ ਵਿੱਚ ਇਹ ਵੀ ਕਿਹਾ ਕਿ ਟ੍ਰਿਪਲ ਤਲਾਕ ਔਰਤਾਂ ਦੇ ਖਿਲਾਫ਼ ਹੈ।