ਪ੍ਰੈੱਸ ਰਿਵਿਊ: ਐੱਸਬੀਆਈ ਦੇਵੇਗੀ ਹੁਣ ਕਿਸਾਨਾਂ ਨੂੰ ਵੀ ਕ੍ਰੈਡਿਟ ਕਾਰਡ ਤੇ ਹੋਰ ਖ਼ਬਰਾਂ

ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕਿ ਤੁਸੀਂ ਆਪਣੇ ਪਾਸਪੋਰਟ ਨੂੰ ਆਪਣੇ ਪਤੇ ਦੇ ਸਬੂਤ ਵਜੋਂ ਵਰਤ ਕਰ ਸਕਦੇ ਹੋ ਕਿਉਂਕਿ ਸਰਕਾਰ ਇਸ ਨੂੰ ਬਦਲਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ।

ਵਿਦੇਸ਼ ਮੰਤਰਾਲੇ ਨੇ ਵਿਚਾਰ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿ ਪਾਸਪੋਰਟ ਦੇ ਪਿਛਲੇ ਪੇਜ਼ 'ਤੇ ਨਿੱਜੀ ਜਾਣਕਾਰੀਆਂ ਪਹਿਲਾਂ ਵਾਂਗ ਬਣੀਆਂ ਰਹਿਣਗੀਆਂ।

ਸਰਕਾਰ ਦਾ ਪਹਿਲਾਂ ਫੈਸਲਾ ਸੀ ਕਿ ਪਾਸਪੋਰਟ ਦੇ ਪਿਛਲੇ ਪੰਨੇ 'ਤੇ ਪਹਿਲਾਂ ਸੰਤਰੀ ਜੈਕੇਟ ਲਾਉਣੀ ਸੀ।

ਦਿ ਟ੍ਰਿਬਿਊਨ ਮੁਤਾਬਕ ਸਰਕਾਰ ਪੰਜ ਸਾਲ ਦੇ ਵੱਧ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਖ਼ਤਮ ਕਰਨ ਦੀ ਸਕੀਮ ਬਣਾ ਰਹੀ ਹੈ।

ਇਸ ਸਬੰਧੀ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਵਿਸਥਾਰ 'ਚ ਰਿਪੋਰਟ ਸੌਂਪਣ ਦੀ ਹਿਦਾਇਤ ਦਿੱਤੀ ਗਈ ਹੈ।

ਮੰਤਰਾਲੇ ਨੇ 16 ਜਨਵਰੀ 2018 ਨੂੰ ਪੱਤਰ ਜਾਰੀ ਕਰਕੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਅਜਿਹੀਆਂ ਖਾਲੀਆਂ ਪਈਆਂ ਅਸਾਮੀਆਂ ਖ਼ਤਮ ਕਰਨ ਲਈ ਕਾਰਵਾਈ ਰਿਪੋਰਟ ਸੌਂਪਣ ਲਈ ਕਿਹਾ ਹੈ।

ਦਿ ਹਿੰਦੂ ਦੀ ਖ਼ਬਰ ਅਨੁਸਾਰ ਭਾਰਤੀ ਸਟੇਟ ਬੈਂਕ ਕਿਸਾਨਾਂ ਲਈ ਕ੍ਰੇਡਿਟ ਕਾਰਡ ਸਕੀਮ ਲੈ ਕੇ ਆਈ ਹੈ। ਪਾਇਲਟ ਪ੍ਰਾਜੈਕਟ ਵਜੋਂ ਇਹ ਸਕੀਮ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਚਲਾਈ ਜਾਵੇਗੀ।

ਖ਼ਬਰ ਮੁਤਾਬਕ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਦੱਸਿਆ ਹੈ ਕਿ ਇਹ ਕ੍ਰੇਡਿਟ ਕਾਰਡ 40 ਦਿਨਾਂ ਦਾ ਕ੍ਰੇਡਿਟ ਅਤੇ ਘੱਟ ਵਿਆਜ਼ ਦਰ ਵਾਲੀ ਸੁਵਿਧਾ ਨਾਲ ਹੈ।

ਪੰਜਾਬੀ ਟ੍ਰਿਬਿਊਨ ਮੁਤਾਬਕ ਗੈਂਗਸਟਰ ਰਵੀਚਰਨ ਸਿੰਘ ਦਿਓਲ ਉਰਫ਼ ਰਵੀ ਦਿਓਲ ਨੇ ਸਥਾਨਕ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ।

ਖ਼ਬਰ ਮੁਤਾਬਕ 12 ਕੇਸਾਂ 'ਚ ਲੋੜੀਂਦੇ ਅਤੇ 11 ਸਾਲ ਤੋਂ ਭਗੌੜੇ ਗੈਂਗਸਟਰ ਰਵੀ ਦਿਓਲ ਨੇ ਪੰਜਾਬ ਪੁਲਿਸ ਦੇ ਝੂਠੇ ਮੁਕਾਬਲਿਆਂ ਦੇ ਡਰ ਤੋਂ ਆਤਮ ਸਮਰਪਣ ਕੀਤਾ ਹੈ।

ਕੌਮੀ ਪੱਧਰ ਦਾ ਮੁੱਕੇਬਾਜ਼ ਰਿਹਾ ਚੁੱਕਾ ਰਵੀ ਦਿਓਲ ਫਿਲਹਾਲ ਪੰਜਾਬ ਪੁਲਿਸ ਦੀ ਰਿਮਾਂਡ 'ਚ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)