#BollywoodSexism: ਨਜ਼ਰੀਆ-'ਇਹ ਬਾਲੀਵੁੱਡ ਹੈ..ਇੱਥੇ ਸੈਕਸ ਦੀ ਗੱਲ ਕਰਨਾ ਮਨ੍ਹਾਂ ਹੈ'

    • ਲੇਖਕ, ਸ਼ੁਭਰਾ ਗੁਪਤਾ
    • ਰੋਲ, ਫਿਲਮ ਸਮੀਖੀਅਕ

ਇਹ ਬਾਲੀਵੁੱਡ ਹੈ...ਇੱਥੇ ਸੈਕਸ ਦੀ ਗੱਲ ਕਰਨਾ ਮਨ੍ਹਾਂ ਹੈ।

ਪਰ ਇੱਥੇ ਸ਼ਰਮਿੰਦਗੀ, ਔਰਤ ਦੇ ਅੰਗਾਂ ਦਾ ਬਾਲੀਵੁੱਡ ਦੇ ਗਾਣਿਆਂ 'ਤੇ ਥਿਰਕਦੇ ਦਿਖਾਉਣਾ ਅਤੇ ਮਹਿਲਾ ਕਲਾਕਾਰਾਂ ਨੂੰ ਬਣਦੀ ਹੱਲਾਸ਼ੇਰੀ ਨਾ ਮਿਲਣਾ।

ਜਦੋਂ ਵੀ ਬਾਲੀਵੁੱਡ ਵਿੱਚ ਔਰਤਾਂ ਦੀ ਪੇਸ਼ਕਾਰੀ ਦੀ ਗੱਲ ਹੁੰਦੀ ਹੈ ਤਾਂ ਇਹੀ ਤਸਵੀਰਾਂ ਸਾਹਮਣੇ ਆਉਂਦੀਆਂ ਹਨ।

ਸਿਰਫ਼ ਬਾਲੀਵੁੱਡ ਹੀ ਨਹੀਂ ਸਗੋਂ ਭਾਰਤ ਦੇ ਸਭ ਤੋਂ ਵੱਡੇ ਫ਼ਿਲਮ ਉਦਯੋਗ ਵਿੱਚ ਮੁੱਖ ਭੂਮਿਕਾ ਵਿੱਚ ਔਰਤ ਨੂੰ ਇੱਕ ਸਜਾਵਟੀ ਵਸਤੂ ਦੇ ਤੌਰ 'ਤੇ ਹੀ ਪੇਸ਼ ਕੀਤਾ ਜਾਂਦਾ ਰਿਹਾ ਹੈ।

#BollywoodSexism: ਬਾਲੀਵੁੱਡ 'ਚ ਔਰਤਾਂ ਦੇ ਕਿਰਦਾਰ ਅਤੇ ਪੇਸ਼ਕਾਰੀ ਬਾਬਤ ਬੀਬੀਸੀ ਦੀ ਖਾਸ ਸੀਰੀਜ਼

ਜੇ 'ਹੀਰੋ' ਹੈ ਤਾਂ ਉਸ ਨੂੰ ਮੋਹਰੀ ਰੱਖਿਆ ਜਾਂਦਾ ਹੈ, 'ਹੀਰੋਇਨ' ਦਾ ਮੁੱਖ ਕੰਮ ਹੈ ਪੂਜਾ ਅਤੇ ਪਿਆਰ ਕਰਨਾ। ਇਹ ਹਮੇਸ਼ਾਂ ਹੀ ਅਜਿਹਾ ਨਹੀਂ ਸੀ।

ਹਾਲੀਵੁੱਡ ਦੀਆਂ ਮਜ਼ਬੂਤ ਕਿਰਦਾਰ ਨਿਭਾਉਣ ਵਾਲੀਆਂ ਔਰਤਾਂ ਦੀ ਤਰ੍ਹਾਂ ਹੀ ਬਾਲੀਵੁੱਡ ਦੀਆਂ ਹੀਰੋਇਨਾਂ ਵੀ ਸਨ ਪਰ ਉਹ ਸਿਨੇਮਾ ਦੇ ਮੁੱਢਲੇ ਦਿਨ ਸਨ।

ਉਦੋਂ ਫਿਲਮਾਂ ਨੂੰ ਜਾਤੀ ਅਤੇ ਹੈਸੀਅਤ ਵਰਗੇ ਪਾਬੰਦੀਸ਼ੁਦਾ ਮੁੱਦਿਆਂ ਨੂੰ ਉਜਾਗਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਸੀ।

1950 ਵਿੱਚ ਸਮਾਜਿਕ ਜਾਗਰੂਕਤਾ ਤੋਂ ਬਾਅਦ ਹਾਲਾਤ ਬਦਲੇ।

1960 ਦੌਰਾਨ ਅਤੇ ਬਾਅਦ ਵਿੱਚ ਮਨੋਰੰਜਨ, ਫ਼ਿਲਮਾਂ ਦਾ ਮੁੱਖ ਮਕਸਦ ਬਣ ਗਿਆ।

ਮਰਦਾਂ ਦੀਆਂ ਫ਼ਿਲਮਾਂ ਵਿੱਚ ਇੰਨੀ ਅਹਿਮੀਅਤ ਹੋ ਗਈ ਕਿ ਮਹਿਲਾ ਅਦਾਕਾਰਾਂ ਦੂਜੇ ਨੰਬਰ ਉੱਤੇ ਆ ਗਈਆਂ।

ਮਾਵਾਂ ਆਪਣੇ ਪੁੱਤਰਾਂ ਨੂੰ ਗਾਜਰ-ਹਲਵਾ ਖੁਆਉਂਦੀਆਂ ਹਨ, ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ ਤਾਂਕਿ ਉਹ ਉਨ੍ਹਾਂ ਦੀ ਰਾਖੀ ਕਰ ਸਕੇ।

1990 ਵਿੱਚ ਬਾਲੀਵੁੱਡ ਦੇ ਮੁੱਖ ਸ਼ਿਲਪਕਾਰ ਕਰਨ ਜੌਹਰ ਨੇ ਆਪਣੀ ਪਹਿਲੀ ਫ਼ਿਲਮ 'ਕੁਛ-ਕੁਛ ਹੋਤਾ ਹੈ' ਰਿਲੀਜ਼ ਕੀਤੀ।

ਇਸ ਵਿੱਚ ਮੁੱਖ ਕਿਰਦਾਰ ਸੀ ਸ਼ਾਹਰੁਖ ਖਾਨ ਦਾ ਜੋ ਕਿ ਆਪਣਾ ਸੱਚਾ ਪਿਆਰ ਲੱਭ ਰਹੇ ਸਨ।

ਮੁੱਖ ਕਿਰਦਾਰ ਵਿੱਚ ਅਦਾਕਾਰ ਕਾਜੋਲ ਨੂੰ ਇੱਕ 'ਟੌਮਬੁਆਏ' ਵਾਂਗ ਪੇਸ਼ ਕੀਤਾ ਗਿਆ ਸੀ ਜਿਸ ਦੇ ਛੋਟੇ ਵਾਲ ਸਨ ਅਤੇ ਉਹ ਫੁਰਤੀ ਨਾਲ ਬਾਸਕਟ ਬਾਲ ਖੇਡਦੀ ਸੀ।

ਜਦੋਂ ਉਹ ਉਤੇਜਿਤ ਕਰਨ ਵਾਲੀ ਸ਼ਿਫੌਨ ਦੀ ਸਾੜ੍ਹੀ ਪਹਿਨ ਕੇ ਉਸ ਨੂੰ ਜਿੱਤਣ ਦਿੰਦੀ ਹੈ, ਕੀ ਉਦੋਂ ਹੀ ਉਹ ਤਵੱਜੋ ਦੀ ਹੱਕਦਾਰ ਬਣਦੀ ਹੈ।

ਇਹ ਫ਼ਿਲਮ ਬਹੁਤ ਹਿੱਟ ਹੋਈ ਸੀ ਅਤੇ ਮਾਡਰਨ ਬਾਲੀਵੁੱਡ ਰੋਮਾਂਸ ਲਈ ਇੱਕ ਆਦਰਸ਼ ਬਣ ਗਈ।

ਕਰਨ ਜੌਹਰ ਮੰਨਦੇ ਹਨ ਕਿ ਉਨ੍ਹਾਂ ਨੇ ਟੌਮਬੁਆਏ ਦਿੱਖ ਵਾਲੀ ਕੁੜੀ ਨੂੰ ਪਿੱਛੇ ਧੱਕ ਕੇ ਚੰਗਾ ਨਹੀਂ ਕੀਤਾ ਕਿਉਂਕਿ ਇਸ ਨਾਲ ਇਹ ਛਾਪ ਪੈਂਦੀ ਹੈ ਕਿ ਜੋ ਕੁੜੀਆਂ ਸਾੜ੍ਹੀ ਪਹਿਨਦੀਆਂ ਹਨ ਉਨ੍ਹਾਂ ਨੂੰ ਹੀ ਜੀਵਨ ਸਾਥੀ ਮਿਲਦੇ ਹਨ।

ਵਸਤਾਂ ਨਾਲ ਡਾਇਲੌਗ ਜੋੜ ਕੇ ਔਰਤ ਵਿਰੋਧੀ ਪੇਸ਼ਕਾਰੀ ਇੰਨੀ ਆਮ ਗੱਲ ਹੋ ਗਈ ਹੈ ਕਿ ਸਾਡੇ ਧਿਆਨ ਵਿੱਚ ਵੀ ਨਹੀਂ ਆਉਂਦੀ।

ਮੁੱਖਧਾਰਾ ਵਿੱਚ ਔਰਤਾਂ ਦੀ ਤੁਲਨਾ ਅਕਸਰ 'ਚਮਕਦੀ ਬਾਡੀ' ਵਾਲੀਆਂ ਗੱਡੀਆਂ ਨਾਲ ਹੁੰਦੀ ਹੈ ਜਿਸ ਨੂੰ 'ਚਲਾਉਣ ਦੀ ਲੋੜ' ਹੈ।

ਸਰੀਰ 'ਤੇ ਉੱਪਰ ਤੋਂ ਹੇਠਾਂ ਤੱਕ ਕੈਮਰਾ ਘੁੰਮਾਉਣਾ, ਅਸ਼ਲੀਲ, ਦੋ-ਅਰਥੀ ਲਿਰੀਕਸ ਹਾਲੇ ਵੀ ਮੁੱਖਧਾਰਾ ਬਾਲੀਵੁੱਡ ਦਾ ਹਿੱਸਾ ਹਨ।

ਹਾਲਾਂਕਿ ਦਲੀਲ ਦਿੱਤੀ ਜਾ ਸਕਦੀ ਹੈ ਕਿ ਫਿਲਮਮੇਕਰ ਮਰਦ-ਪ੍ਰਧਾਨ, ਲਿੰਗ ਭੇਦਭਾਵ ਵਾਲੇ ਅਤੇ ਔਰਤ ਵਿਰੋਧੀ ਭਾਰਤੀ ਸਮਾਜ ਦੀ ਹੀ ਤਰਜਮਾਨੀ ਕਰਦੇ ਹਨ।

ਜਿਸ ਤਰ੍ਹਾਂ ਹਾਲੀਵੁੱਡ ਦੇ ਪ੍ਰੋਡਿਊਸਰ ਹਾਰਵੀ ਵਾਈਂਸਟਨ ਦੇ ਬੇਨਕਾਬ ਹੋਣ ਦਾ ਜੋ ਲੰਬੇ ਸਮੇਂ ਤੱਕ ਅਸਰ ਹੋਏਗਾ ਉਸੇ ਤਰ੍ਹਾਂ ਹੀ ਥੋੜ੍ਹੀ ਪਰ ਸਪੱਸ਼ਟ ਜਾਗਰੂਕਤਾ ਬਾਲੀਵੁੱਡ ਵਿੱਚ ਵੀ ਹੋਣੀ ਸ਼ੁਰੂ ਹੋ ਗਈ ਹੈ।

ਕਈ ਮਜ਼ਬੂਤ ਅਦਾਕਾਰਾਂ 'ਕਾਸਟਿੰਗ ਕਾਊਚ' ਦੇ ਖਤਰੇ ਅਤੇ ਕਈ ਹੋਰ ਧੋਖਾਧੜੀ ਦੇ ਕਾਰਨਾਮਿਆਂ ਨੂੰ ਉਜਾਗਰ ਕਰ ਰਹੀਆਂ ਹਨ ਜਿਨ੍ਹਾਂ ਨੂੰ ਬਾਲੀਵੁੱਡ ਦੇ ਮਰਦ ਅੰਜਾਮ ਦਿੰਦੇ ਹਨ।

ਫਿਲਮਮੇਕਰ ਜੋ ਕਿ ਅੱਗੇ ਕਦਮ ਵਧਾਉਣ ਦੀ ਕੋਸ਼ਿਸ਼ ਕਰਦੇ ਹਨ , ਚਰਿੱਤਰ ਅਤੇ ਪੇਸ਼ਕਾਰੀ ਬਦਲਦੇ ਹਨ ਉਹ ਹਮੇਸ਼ਾਂ ਹਾਸ਼ੀਏ 'ਤੇ ਹੀ ਰਹੇ ਹਨ।

ਉਹ ਅਤੇ ਉਨ੍ਹਾਂ ਦੀਆਂ ਫਿਲਮਾਂ ਜੋ ਕਿ ਸਮਕਾਲੀ, ਆਜ਼ਾਦ ਭਾਰਤ ਦੀ ਗੱਲ ਕਰਦੀਆਂ ਹਨ, ਬਣ ਰਹੀਆਂ ਹਨ, ਹੌਲੀ-ਹੌਲੀ ਪਰ ਪੱਕੇ ਤੌਰ 'ਤੇ ਕੇਂਦਰ ਵਿੱਚ ਆ ਰਹੀਆਂ ਹਨ।

ਸਾਲ 2017 ਮਜ਼ਬੂਤ ਕਿਰਦਾਰ ਵਾਲੀਆਂ ਔਰਤਾਂ ਦੀ ਪੇਸ਼ਕਾਰੀ ਵਾਲਾ ਸਾਲ ਸੀ।

'ਲਿਪਸਟਿਕ ਅੰਡਰ ਮਾਈ ਬੁਰਕਾ', 'ਅਨਾਰਕਲੀ ਆਫ਼ ਆਰਾਹ', 'ਏ ਡੈੱਥ ਇਨ ਦਾ ਗੂੰਜ' ਅਤੇ 'ਤੁਮਹਾਰੀ ਸੁਲੂ' ਚੰਗੀਆਂ ਪੇਸ਼ਕਾਰੀਆਂ ਸਨ।

ਇਨ੍ਹਾਂ ਫ਼ਿਲਮਾਂ ਵਿੱਚ ਔਰਤਾਂ ਸਿਰਫ਼ ਲਿੰਗ ਸਬੰਧੀ ਰੂੜੀਵਾਦ ਨੂੰ ਹੀ ਪੇਸ਼ ਨਹੀਂ ਕਰ ਰਹੀਆਂ ਸਨ।

ਉਨ੍ਹਾਂ ਨੇ ਭਾਵੁਕਤਾ ਤੇ ਸੈਕਸ ਸਬੰਧੀ ਆਪਣੀਆਂ ਲੋੜਾਂ ਨੂੰ ਜ਼ਾਹਿਰ ਕੀਤਾ ਅਤੇ ਉਨ੍ਹਾਂ ਨੇ ਆਪਣੇ ਹਾਲਾਤ ਬਦਲਣ ਲਈ ਕੋਸ਼ਿਸ਼ ਕੀਤੀ ਨਾ ਕਿ ਆਪਣੀ ਕਿਸਮਤ 'ਤੇ ਰੋਂਦੀਆਂ ਰਹੀਆਂ।

ਇਹ ਔਰਤਾਂ ਹਾਲੇ ਵੀ ਵੱਡੇ ਬਜਟ ਵਾਲੀਆਂ ਫਿਲਮਾਂ ਦਾ ਹਿੱਸਾ ਹਨ।

ਇਸ ਗੱਲ ਤੋਂ ਤਸੱਲੀ ਮਿਲਦੀ ਹੈ ਕਿ 2017 ਦੀ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਤੇ ਹਿੱਟ ਫ਼ਿਲਮ ਟਾਈਗਰ ਜ਼ਿੰਦਾ ਹੈ ਵਿੱਚ ਮਹਿਲਾ ਭੂਮਿਕਾ ਵੀ ਸੀ ਜੋ ਕਿ ਮਰਦ ਸੁਪਰਸਟਾਰ ਦੇ ਨਾਲ ਹੀ ਬਹਾਦਰੀ ਦੇ ਕਾਰਨਾਮੇ ਕਰ ਰਹੀ ਸੀ।

ਇੱਥੋਂ ਤੱਕ ਕਿ ਸੁਪਰਸਟਾਰ ਸਲਮਾਨ ਖਾਨ ਵੀ ਸਕ੍ਰੀਨ 'ਤੇ ਉਨ੍ਹਾਂ ਧਿਆਨ ਨਹੀਂ ਖਿੱਚ ਪਾ ਰਹੇ ਸਨ ਜਿੰਨਾਂ ਕੈਟਰੀਨਾ ਕੈਫ਼ ਲੜਾਈ ਲੜਨ ਵੇਲੇ ਖਿੱਚ ਦਾ ਕੇਂਦਰ ਸੀ।

ਇਹ ਚੰਗੀ ਗੱਲ ਹੈ।

(ਸ਼ੁਭਰਾ ਗੁਪਤਾ 'ਦਿ ਇੰਡੀਅਨ ਐਕਸਪ੍ਰੈਸ' ਅਖ਼ਬਾਰ ਵਿੱਚ ਫ਼ਿਲਮ ਸਮੀਖੀਅਕ ਹਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)