You’re viewing a text-only version of this website that uses less data. View the main version of the website including all images and videos.
ਗੈਂਗਸਟਰ ਵਿੱਕੀ ਗੌਂਡਰ ਕਥਿਤ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੰਜਾਬੀ, ਚੰਡੀਗੜ੍ਹ
ਨਾਭਾ ਜੇਲ੍ਹ ਬਰੇਕ ਕਾਂਡ ਦਾ ਦੋਸ਼ੀ ਗੈਂਗਸਟਰ ਵਿੱਕੀ ਗੌਂਡਰ ਮਾਰਿਆ ਗਿਆ
ਗੌਂਡਰ 27 ਨਵੰਬਰ 2016 ਨੂੰ ਸਾਥੀਆਂ ਸਮੇਤ ਹਾਈ ਪ੍ਰੋਫ਼ਾਈਲ ਨਾਭਾ ਜੇਲ੍ਹ ਤੋੜ ਕੇ ਭੱਜਿਆ ਸੀ।
ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕੀਤੀ ਤਸਦੀਕ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਦਿੱਤੀ ਵਧਾਈ।
ਪੰਜਾਬ ਭਾਜਪਾ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ, ਵਿਜੇ ਸਾਂਪਲਾ ਨੇ ਟਵਿੱਟਰ 'ਤੇ ਵਿੱਕੀ ਗੌਂਡਰ ਦੇ ਮੁਕਾਬਲੇ ਤੋਂ ਬਾਅਦ ਪੰਜਾਬ ਪੁਲਿਸ ਨੂੰ ਵਧਾਈ ਦਿੱਤੀ ਹੈ।
ਸਥਾਨਕ ਪੱਤਰਕਾਰ ਇਕਬਾਲ ਸ਼ਾਂਤ ਵੱਲੋਂ ਭੇਜੀ ਗਈ ਰਿਪੋਰਟ ਮੁਤਾਬਕ:
ਬਠਿੰਡਾ ਜ਼ੋਨ ਦੇ ਆਈਜੀ ਐੱਮਐੱਸ ਛੀਨਾ ਦਾ ਕਹਿਣਾ ਹੈ ਕਿ ਇਹ ਮੁਕਾਬਲਾ ਅਬੋਹਰ ਦੇ ਥਾਣਾ ਖੋਈਆਂ ਸਰਵਰ 'ਚ ਹੋਇਆ।
ਉਨ੍ਹਾਂ ਮੁਤਾਬਕ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆ ਇਸ ਮੁਕਾਬਲੇ 'ਚ ਮਾਰੇ ਗਏ ਅਤੇ ਉਨ੍ਹਾਂ ਦਾ ਇੱਕ ਸਾਥੀ ਜ਼ਖਮੀ ਹੋ ਗਿਆ ਹੈ।
ਉਨ੍ਹਾਂ ਮੁਤਾਬਕ ਰਾਜਸਥਾਨ ਬਾਰਡਰ 'ਤੇ ਥਾਣਾ ਖੋਈਆਂ ਕੋਲ ਪੈਂਦੀ ਇੱਕ ਨਹਿਰ ਕੋਲ ਮੁਕਾਬਲਾ ਹੋਇਆ।
ਛੀਨਾ ਨੇ ਕਿਹਾ ਕਿ ਇਸ ਮੁਕਾਬਲੇ ਨੂੰ ਓਰਗਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਚੰਡੀਗੜ੍ਹ ਨੇ ਅੰਜਾਮ ਦਿੱਤਾ।