ਸੋਸ਼ਲ: ''ਇਹ ਕੈਸਾ ਪੀਐੱਮ ਹੈ !! - ਕਾਂਗਰਸ ਦਾ ਪਤਨ ਹੋਇਆ ਭ੍ਰਿਸ਼ਟਾਚਾਰ ਕਰਕੇ''

''ਇਹ ਕੈਸਾ ਪੀਐੱਮ ਹੈ !! - ਪੱਪੂ ਤੱਕ ਕਾਂਗਰਸ ਦਾ ਪਤਨ ਹੋਇਆ ਭ੍ਰਿਸ਼ਟਾਚਾਰ ਦੇ ਕਰਕੇ''

ਅਜਿਹੀਆਂ ਟਿੱਪਣੀਆਂ ਅੱਜ ਗਣਤੰਤਰ ਦਿਵਸ ਦੇ ਮੌਕੇ 'ਤੇ ਸੋਸ਼ਲ ਮੀਡੀਆ ਉੱਤੇ ਖਾਸ ਤੌਰ 'ਤੇ ਟਵਿੱਟਰ 'ਤੇ ਦੇਖਣ ਨੂੰ ਮਿਲ ਰਹੀਆਂ ਹਨ।

ਕੋਈ ਮੋਦੀ ਨੂੰ ਕੋਸ ਰਿਹਾ ਹੈ ਤਾਂ ਕੋਈ ਰਾਹੁਲ ਨੂੰ।

ਭਾਰਤ ਅੱਜ ਆਪਣਾ 69ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ।

ਇਸ ਬਾਬਤ ਸੋਸ਼ਲ ਮੀਡੀਆ 'ਤੇ ਸਿਆਸਤ ਤੋਂ ਲੈ ਕੇ ਖੇਡ ਜਗਤ ਅਤੇ ਮਨੋਰੰਜਨ ਤੋਂ ਲੈ ਕੇ ਸਮਾਜ ਸੇਵਾ ਦੇ ਖੇਤਰ ਤੋਂ, ਸਭ ਦੇਸ਼ ਵਾਸੀਆਂ ਨੂੰ ਵਧਾਈ ਦੇ ਰਹੇ ਹਨ।

ਗਣਤੰਤਰ ਦਿਵਸ ਮੌਕੇ 'ਤੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਰਾਹੀਂ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਤਾਂ ਲੋਕਾਂ ਨੇ ਇਸ 'ਤੇ ਆਪਣੀ ਪ੍ਰਤਿਕਿਰਿਆ ਦੇਣੀ ਸ਼ੁਰੂ ਕਰ ਦਿੱਤੀ।

ਇਸ ਉੱਤੇ ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਨਾਂ ਹੇਠ ਬਣੇ ਇੱਕ ਅਣਅਧਿਕਾਰਤ ਟਵਿੱਟਰ ਹੈਂਡਲ ਨੇ ਟਿੱਪਣੀਆਂ ਦੀ ਝੜੀ ਲਾ ਦਿੱਤੀ।

ਇਸ ਟਵਿੱਟਰ ਹੈਂਡਲ 'ਤੇ ਸਭ ਤੋਂ ਪਹਿਲਾਂ ਲਿਖਿਆ ਗਿਆ, ''ਇਹ ਜਿਹੜਾ ਦੇਸ਼ 'ਚ ਜਾਤੀ ਅਤੇ ਧਰਮ ਦੇ ਨਾਂ ਉੱਤੇ ਜਾਤੀਵਾਦੀ ਸੈਨਾ ਦਾ ਅੱਤਵਾਦ ਸ਼ੁਰੂ ਹੋ ਗਿਆ ਹੈ, ਉਹ ਕਦੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ, ਦੇਸ਼ 'ਚ ਸਿਰਫ ਇੱਕੋ ਸੈਨਾ ਹੈ ਜਿਹੜੀ ਸਰਹੱਦ 'ਤੇ ਹੈ ਅਤੇ ਦੇਸ਼ ਹਿੱਤ ਵਿੱਚ ਵੀ ਹੈ।''

ਦੂਜੇ ਟਵੀਟ ਵਿੱਚ ਇਸ ਹੈਂਡਲ ਤੋਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਗਈ ਤੇ ਫਿਰ ਤੀਜੇ ਟਵੀਟ ਰਾਹੀਂ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਗਿਆ।

ਯੋਗੀ ਅਦਿਤਿਨਾਥ ਦੇ ਨਾਂ ਹੇਠ ਬਣੇ ਟਵਿੱਟਰ ਹੈਂਡਲ 'ਤੇ ਲਿਖਿਆ ਗਿਆ, ''ਇਹ ਕੈਸਾ ਪੀਐੱਮ ਹੈ!! ਦੁਨੀਆਂ ਦੇ ਮੰਚ 'ਤੇ ਭਾਰਤ ਨੂੰ ਇੰਡਿਆ ਦੀ ਥਾਂ ਭਾਰਤ ਬੋਲਦਾ ਹੈ''

ਮਹਾਵੀਰ ਸੇਵਦਾ ਨੇ ਆਪਣੇ ਟਵੀਟ 'ਚ ਲਿਖਿਆ, ''ਜਦੋਂ ਹਰਿਆਣਾ ਸਰਕਾਰ ਅਤੇ ਭ੍ਰਿਸ਼ਟ ਨਿਆਂ ਪਾਲਿਕਾ ਸੰਵਿਧਾਨ ਦੀ ਬੇਅਦਬੀ ਕਰਨ ਲੱਗ ਜਾਣ ਤਾਂ ਗਣਤੰਤਰ ਦਿਵਸ ਕਿਉਂ ਮਨਾਉਣਾ? ਜਦੋਂ ਜਨਤਾ ਦੇ ਅਧਿਕਾਰਾਂ ਦਾ ਸਰਕਾਰ ਵੱਲੋਂ ਹੀ ਉਲੰਘਣ ਕੀਤਾ ਜਾ ਰਿਹਾ ਹੈ ਤਾਂ ਫਿਰ ਕਿੱਥੋਂ ਦਾ ਗਣਤੰਤਰ ਭਾਰਤ ਵਿੱਚ?''

ਉਧਰ ਚੰਦਰਕਲਾ ਤਿਵਾਰੀ ਲਿਖਦੇ ਹਨ, ''ਮੇਰਾ ਭਾਰਤ ਮਹਾਨ, ਮੇਰੇ ਭਾਰਤ ਦੇ ਪੀਐੱਮ ਮਹਾਨ, ਜੈ ਹਿੰਦ''

ਉਧਰ ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਦੇਸ਼ਵਾਸੀਆਂ ਨੂੰ ਜਦੋਂ ਵਧਾਈ ਦਿੱਤੀ ਗਈ ਤਾਂ ਕੁਝ ਲੋਕਾਂ ਨੇ ਆਪਣੀ ਗੱਲ ਰੱਖੀ।

ਵਿਸ਼ਨੂੰ ਗੁਪਤ ਨਾਂ ਦੇ ਇੱਕ ਟਵਿੱਟਰ ਹੈਂਡਲ ਤੋਂ ਟਵੀਟ ਆਇਆ, ''ਸੁਣਿਆ ਹੈ ਕਰਣੀ ਸੈਨਾ ਕਾਂਗਰਸ ਦੀ ਹੀ ਕਰਨੀ ਹੈ।''

ਦੀਪ ਨਾਂ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ, ''ਨਹਿਰੂ ਜੀ..ਇੰਦਿਰਾ ਜੀ ਸੇ....ਕਾਂਗਰਸ ਕਾ ਪਤਨ ਹੁਆ ਕਾਂਗਰਸ ਕੀ ਵਜ੍ਹਾ ਸੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)