'ਇਸਰਾਈਲ ਵਿਰੋਧੀ' ਟਵੀਟ ਕਾਰਨ ਮਸ਼ਹੂਰੀ ਤੋਂ ਬਾਹਰ 'ਹਿਜਾਬ ਮਾਡਲ'

ਤਸਵੀਰ ਸਰੋਤ, AMENAOFFICIAL/INSTAGRAM
ਬ੍ਰਿਟੇਨ ਦੀ ਬਿਊਟੀ ਬਲਾਗਰ ਅਮੇਨਾ ਖਾਨ ਨੇ ਕਿਹਾ ਹੈ ਕਿ ਉਹ ਲੌਰੀਆਲ ਕੰਪਨੀ ਦੀ ਮਸ਼ਹੂਰੀ ਤੋਂ ਖੁਦ ਨੂੰ ਵੱਖ ਕਰ ਰਹੀ ਹੈ।
ਇੱਕ ਇੰਸਟਾਗ੍ਰਾਮ ਪੋਸਟ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ 'ਇਸ ਦੇ ਆਲੇ-ਦੁਆਲੇ ਹੋਈ ਹਾਲੀਆ ਗੱਲਬਾਤ ਦੀ ਵਜ੍ਹਾ ਕਰਕੇ' ਇਸ ਤੋਂ ਵੱਖ ਹੋ ਰਹੀ ਹੈ।
ਇਸ ਤੋਂ ਪਹਿਲਾਂ ਉਸ ਦੇ 2014 ਵਿੱਚ ਕੀਤੇ ਗਏ ਕੁਝ ਟਵੀਟ ਚਰਚਾ ਵਿੱਚ ਆਏ ਸਨ, ਜਿਨ੍ਹਾਂ 'ਚੋਂ ਕੁਝ ਨੂੰ 'ਇਸਰਾਈਲ ਵਿਰੋਧੀ' ਕਿਹਾ ਗਿਆ ਸੀ।
ਕੁਝ ਦਿਨਾਂ ਪਹਿਲਾਂ ਅਮੇਨਾ ਖਾਨ ਨੇ 'ਬੀਬੀਸੀ ਨਿਊਜ਼ਬੀਟ' ਵਿੱਚ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ ਵਾਲਾਂ ਦੀ ਸਾਂਭ ਸੰਭਾਲ ਦੀ ਮਸ਼ਹੂਰੀ ਲਈ ਪਹਿਲੀ ਹਿਜਾਬ ਪਾਉਣ ਵਾਲੀ ਮਾਡਲ ਬਣਨ ਉੱਤੇ ਬਹੁਤ ਖੁਸ਼ ਹੈ।
'ਵਿਭਿੰਨਤਾ ਦੀ ਹਿਮਾਇਤੀ'
ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਅਮੇਨਾ ਨੇ ਕਿਹਾ, "ਮੈਂ ਹਾਲ ਹੀ ਵਿੱਚ ਇਸ ਮੁਹਿੰਮ ਵਿੱਚ ਹਿੱਸਾ ਲਿਆ ਸੀ। ਮੈਂ ਇਸ ਤੋਂ ਉਤਸ਼ਾਹਿਤ ਸੀ ਕਿਉਂਕਿ ਇਹ ਸਭ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਉੱਤੇ ਆਧਾਰਿਤ ਸੀ।"
ਇਸ ਤੋਂ ਬਾਅਦ ਉਸ ਨੇ ਦੱਸਿਆ ਕਿ ਉਹ ਮਸ਼ਹੂਰੀ ਤੋਂ ਵੱਖ ਹੋ ਰਹੀ ਹੈ ਕਿਉਂਕਿ 'ਇਸ ਨਾਲ ਜੁੜੀ ਤਾਜ਼ਾ ਗੱਲਬਾਤ ਇਸ ਨੂੰ ਇਸ ਦੇ ਸਕਾਰਾਤਮਕ ਹੋਣ ਦੇ ਮਕਸਦ ਤੋਂ ਵੱਖ ਕਰਦੀ ਹੈ।'
ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of Instagram post, 1
ਅਮੇਨਾ ਉੱਤੇ ਇਲਜ਼ਾਮ ਲੱਗਿਆ ਸੀ ਕਿ 2014 ਵਿੱਚ ਉਸ ਨੇ ਕਈ ਇਸਰਾਈਲ-ਵਿਰੋਧੀ ਟਵੀਟ ਕੀਤੇ ਸਨ।
ਉਹ ਟਵੀਟ ਹੁਣ ਡਿਲੀਟ ਕਰ ਦਿੱਤੇ ਗਏ ਹਨ। ਅਮੇਨਾ ਨੇ ਉਨ੍ਹਾਂ ਦੇ ਲਈ ਮੁਆਫ਼ੀ ਵੀ ਮੰਗੀ ਹੈ।
ਉਸ ਨੇ ਕਿਹਾ, "ਮੈਂ ਵਿਭਿੰਨਤਾ ਦੀ ਹਿਮਾਇਤੀ ਰਹੀ ਹਾਂ। ਮੈਂ ਕਿਸੇ ਦੇ ਖਿਲਾਫ਼ ਵਿਤਕਰਾ ਨਹੀਂ ਕਰਦੀ।"
ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of Instagram post, 2
ਅਮੇਨਾ ਨੇ ਪਹਿਲਾਂ ਉਮੀਦ ਪ੍ਰਗਟਾਈ ਸੀ ਕਿ ਉਸ ਦੀ ਭੂਮਿਕਾ ਨਾਲ ਹਿਜਾਬ ਪਾਉਣ ਵਾਲੀਆਂ ਦੂਜੀਆਂ ਔਰਤਾਂ ਨੂੰ ਪ੍ਰੇਰਣਾ ਮਿਲੇਗੀ।
ਲੌਰੀਆਲ ਪੈਰਿਸ ਦੇ ਇੱਕ ਬੁਲਾਰੇ ਨੇ ਬੀਬੀਸੀ ਨਿਊਜ਼ਬੀਟ ਨੂੰ ਕਿਹਾ, "ਸਾਨੂੰ ਅਮੇਨਾ ਖਾਨ ਦੇ 2014 ਵਿੱਚ ਕੀਤੇ ਗਏ ਟਵੀਟ ਬਾਰੇ ਦੱਸਿਆ ਗਿਆ ਸੀ। ਅਸੀਂ ਇਸ ਦਾ ਸਵਾਗਤ ਕਰਦੇ ਹਾਂ ਕਿ ਇਸ ਤੋਂ ਬਾਅਦ ਅਮੇਨਾ ਨੇ ਮੁਆਫ਼ੀ ਮੰਗ ਲਈ ਹੈ। ਲੌਰੀਆਲ ਪੈਰਿਸ ਸਹਿਨਸ਼ੀਲਤਾ ਅਤੇ ਸਾਰੇ ਲੋਕਾਂ ਦੇ ਸਨਮਾਨ ਲਈ ਵਚਨਬੱਧ ਹੈ। ਅਸੀਂ ਉਨ੍ਹਾਂ ਦੇ ਮੁਹਿੰਮ ਤੋਂ ਵੱਖ ਹੋਣ ਦੇ ਫੈਸਲੇ ਨਾਲ ਸਹਿਮਤ ਹਾਂ।"












