ਪ੍ਰੈਸ ਰੀਵਿਊ꞉ '84 ਕਤਲੇਆਮ ਮਾਮਲੇ 'ਚ ਫੂਲਕਾ ਤੇ ਗੁਰਜੀਤ ਰਾਣਾ ਵਲੋਂ ਇੱਕ ਦੂਜੇ ਨੂੰ ਬਹਿਸ ਦੀ ਚੁਣੌਤੀ

ਦਿ ਇੰਡੀਅਨ ਐਕਸਪ੍ਰੈਸ ਨੇ ਲੁਧਿਆਣਾ ਜ਼ਬਰਨ-ਅਬੌਰਸ਼ਨ-ਕਤਲ ਕੇਸ ਦੀ ਚਾਰਜਸ਼ੀਟ ਦਾਖਲ ਹੋਣ ਦੀ ਖ਼ਬਰ ਛਾਪੀ ਹੈ।

ਖ਼ਬਰ ਮੁਤਾਬਕ ਪੁਲਿਸ ਪੜਤਾਲ ਵਿੱਚ ਇਸ ਬਾਰੇ ਕੋਈ ਜ਼ਿਕਰ ਨਹੀਂ ਹੈ ਕਿ ਦੋਸ਼ੀ ਨੇ ਮਰਹੂਮ (ਮਨਜੀਤ ਕੌਰ, 32) ਨੂੰ ਦਿੱਤੀਆਂ ਦਵਾਈਆਂ ਕਿੱਥੋਂ ਹਾਸਲ ਕੀਤੀਆਂ ਤੇ ਲਿੰਗ ਨਿਰਧਾਰਨ ਟੈਸਟ ਕਿੱਥੋਂ ਹਾਸਲ ਕੀਤੀਆਂ।

ਦੋਸ਼ਸੂਚੀ ਵਿੱਚ ਦੋ ਭਰਾਵਾਂ ਤੋਂ ਇਲਾਵਾ ਕਿਸੇ ਹੋਰ ਦਾ ਕੋਈ ਜ਼ਿਕਰ ਨਹੀਂ ਹੈ। ਖਬਰ ਮੁਤਾਬਕ, ਪੁਲਿਸ ਦਾ ਕਹਿਣਾ ਹੈ ਕਿ ਉਹ ਮੈਡੀਕਲ ਦੀ ਦੁਕਾਨ ਅਤੇ ਲਿੰਗ ਨਿਰਧਾਰਨ ਕੇਂਦਰ ਦੀ ਨਿਸ਼ਾਨਦੇਹੀ ਨਹੀਂ ਕਰ ਸਕੀ।

ਜ਼ਿਕਰਯੋਗ ਹੈ ਮਰਹੂਮ ਦਾ ਪਤੀ ਤੇ ਦਿਉਰ ( ਇਰਵਿੰਦਰ ਸਿੰਘ, ਮਨਵਿੰਦਰ ਸਿੰਘ) ਉਸਨੂੰ ਦਵਾਈ ਦੇਣ ਮਗਰੋਂ ਉਸਦਾ ਢਿੱਡ ਉਸ ਵੇਲੇ ਤੱਕ ਗੋਡਿਆਂ ਨਾਲ ਦੱਬਦੇ ਰਹੇ ਜਦ ਤੱਕ ਕਿ ਛੇ ਮਹੀਨੇ ਦਾ ਮਾਦਾ ਭਰੂਣ ਬਾਹਰ ਨਹੀਂ ਆ ਗਿਆ।

ਫੂਲਕਾ ਦੀ ਮੰਤਰੀ ਰਾਣਾ ਗੁਰਜੀਤ ਨੂੰ ਚੁਣੌਤੀ

ਹਿੰਦੁਸਤਾਨ ਟਾਈਮਜ਼ ਨੇ ਦਾਖਾ ਹਲਕੇ ਤੋਂ ਆਪ ਦੇ ਵਿਧਾਨ ਸਭਾ ਮੈਂਬਰ ਐਚ, ਐਸ. ਫੂਲਕਾ ਵੱਲੋਂ ਕਾਂਗਰਸ ਉੱਪਰ 1984 ਦੇ ਸਿੱਖ- ਵਿਰੋਧੀ ਕਤਲੇਆਮ ਦੀ ਸਾਜਸ਼ ਘੜਨ ਦੇ ਇਲਜ਼ਾਮ ਲਾਉਣ ਦੀ ਖਬਰ ਦਿੱਤੀ ਹੈ।

ਫੂਲਕਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬਿਆਨ ਬਾਰੇ ਪ੍ਰਤੀਕਿਰਿਆ ਦੇ ਰਹੇ ਸਨ।

ਖਬਰ ਮੁਤਾਬਕ, ਉਨ੍ਹਾਂ ਕਿਹਾ ਕਿ ਦੰਗਿਆਂ ਵਿੱਚ ਨਾ ਸਿਰਫ਼ ਕਾਂਗਰਸੀ ਆਗੂਆਂ ਕਮਲ ਨਾਥ, ਜਗਦੀਸ਼ ਟਾਈਟਲਰ ਸ਼ਾਮਲ ਤੇ ਸੱਜਣ ਕੁਮਾਰ ਬਲਕਿ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਸਮੁੱਚੀ ਤਤਕਾਲੀ ਸਰਕਾਰ ਇਸ ਵਿੱਚ ਸ਼ਾਮਿਲ ਸੀ।

ਉਨ੍ਹਾਂ ਰਾਣਾ ਗੁਰਜੀਤ ਨੂੰ ਇਸ ਬਾਰੇ ਬਹਿਸ ਲਈ ਚੁਣੌਤੀ ਵੀ ਦਿੱਤੀ।

ਪੰਜਾਬੀ ਟ੍ਰਿਬਿਊਨ ਨੇ ਸਿਆਸੀ ਕਾਨਫਰੰਸਾਂ ਬਾਰੇ ਸਤਿਕਾਰ ਕਮੇਟੀ ਤੇ ਪੁਲਿਸ ਆਹਮੋ-ਸਾਹਮਣੇ ਹੋਣ ਦੀ ਖ਼ਬਰ ਆਪਣੇ ਮੁੱਖ ਸਫ਼ੇ 'ਤੇ ਪ੍ਰਕਾਸ਼ਿਤ ਕੀਤੀ ਹੈ।

ਕਮੇਟੀ ਮੈਂਬਰ ਮੁਕਤਸਰ ਸ਼ਹਿਰ ਵਿੱਚ ਰੋਸ ਮਾਰਚ ਰਾਹੀਂ ਮਾਘੀ ਮੇਲੇ ਮੌਕੇ ਹੋਣ ਵਾਲੀਆਂ ਸਿਆਸੀ ਕਾਨਫ਼ਰੰਸਾਂ ਦੇ ਵਿਰੋਧ ਕਰਨਾ ਚਾਹੁੰਦੇ ਸਨ ਜਦ ਕਿ ਪੁਲਿਸ ਨੇ ਉਨ੍ਹਾਂ ਨੂੰ ਫਿਰੋਜ਼ਪੁਰ ਚੌਂਕ ਵਿੱਚ ਹੀ ਰੋਕ ਲਿਆ।

ਇਸ ਕਾਰਨ ਪੂਰਾ ਦਿਨ ਹੀ ਦੋਵੇਂ ਧਿਰਾਂ ਵਿੱਚ ਤਣਾਅ ਬਣਿਆ ਰਿਹਾ।

ਖ਼ਬਰ ਮੁਤਾਬਕ, ਜ਼ਿਕਰਯੋਗ ਹੈ ਕਿ ਕਮੇਟੀ ਨੇ ਪ੍ਰਸ਼ਾਸਨ ਨੂੰ ਇਸ ਮੌਕੇ ਸਿਆਸੀ ਕਾਨਫ਼ਰੰਸਾਂ ਦੀ ਮੰਜੂਰੀ ਨਾ ਦੇਣ ਲਈ ਮੰਗ ਪੱਤਰ ਦਿੱਤਾ ਸੀ ਪਰ ਦੋ ਪਾਰਟੀਆਂ ਨੂੰ ਇਹ ਮੰਜੂਰੀ ਦੇ ਦਿੱਤੀ ਗਈ ਸੀ ਜਿਸ ਕਰਕੇ ਉਹ ਰੋਸ ਪ੍ਰਗਟ ਕਰ ਰਹੇ ਸਨ।

ਇਮਰਾਨ ਖ਼ਾਨ ਦੀ ਕੌੜੀ ਗੋਲੀ

ਦਿ ਡਾਨ ਮੁਤਾਬਕ ਪਾਕਿਸਤਾ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੇ ਉਹ ਆਉਂਦੀਆਂ ਚੋਣਾਂ ਵਿੱਤ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਲਈ ਰਾਸ਼ਟਰਪਤੀ ਟਰੰਪ ਨੂੰ ਮਿਲਣਾ ਕੌੜੀ ਗੋਲੀ ਨਿਗਲਣ ਵਾਂਗ ਹੋਵੇਗਾ।

ਖ਼ਬਰ ਮੁਤਾਬਕ, ਉਹ ਫੇਰ ਵੀ ਰਾਸ਼ਟਰਪਤੀ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਦੇ ਅਮਰੀਕਾ ਦੀ ਅੱਤਵਾਦ ਵਿਰੋਧੀ ਜੰਗ ਵਿੱਚ ਸ਼ਰੀਕ ਰਹੇ ਹਨ ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਖ਼ਬਰ ਮੁਤਾਬਕ, ਉਨ੍ਹਾਂ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਬਲੀ ਦਾ ਬੱਕਰਾ ਬਣਾਇਆ ਹੈ ਜੋ ਸਹੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)