ਗੁਜਰਾਤ ਦੀਆਂ ਇਹ ਸੀਟਾਂ ਕਿਉਂ ਹਨ ਅਹਿਮ?

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜੇ ਆਉਣਗੇ। ਸੂਬੇ ਦੀਆਂ ਮਹੱਤਵਪੂਰਨ ਸੀਟਾਂ 'ਤੇ ਇੱਕ ਝਾਤ।

ਮਣੀਨਗਰ-ਮੋਦੀ ਦੀ ਪੁਰਾਣੀ ਸੀਟ

ਅਹਿਮਦਾਬਾਦ ਦੀ ਮਣੀਨਗਰ ਸੀਟ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੀਟ ਤੋਂ ਚੋਣ ਲੜਿਆ ਕਰਦੇ ਸੀ।

ਇਸ ਵਾਰ ਇੱਥੇ ਭਾਜਪਾ ਦੇ ਸੁਰੇਸ਼ ਪਟੇਲ ਅਤੇ ਕਾਂਗਰਸ ਦੀ ਸ਼ਵੇਤਾ ਬ੍ਰਹਮਭੱਟ ਚੋਣ ਮੈਦਾਨ ਵਿੱਚ ਹਨ। ਇਸ ਵਾਰ ਇੱਥੇ ਔਸਤਨ 64.7 ਫੀਸਦ ਵੋਟਿੰਗ ਹੋਈ ਹੈ।

ਰਾਜਕੋਟ ਪੱਛਮ-ਮੁੱਖ ਮੰਤਰੀ ਦੀ ਸੀਟ

ਗੁਜਰਾਤ ਦੇ ਮੌਦੂਦਾ ਮੁੱਖ ਮੰਤਰੀ ਵਿਜੇ ਰੁਪਾਨੀ ਇਥੋਂ ਵਿਧਾਇਕ ਹਨ।

ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾ ਵਿਧਾਨ ਸਭਾ ਚੋਣ ਇੱਥੋਂ ਹੀ ਲੜੀ ਸੀ। ਇਹ ਬੀਜੇਪੀ ਦੀ ਜੱਦੀ ਸੀਟ ਹੈ।

ਇਸ ਵਾਰ ਵੀ ਵਿਜੇ ਰੂਪਾਨੀ ਬੀਜੇਪੀ ਵੱਲੋਂ ਲੜ ਰਹੇ ਹਨ।

ਕਾਂਗਰਸ ਵੱਲੋਂ ਇੰਦਰਨੀਲ ਰਾਜਗੁਰੂ ਚੋਣ ਵਿੱਚ ਆਪਣੀ ਕਿਸਮਤ ਅਜਮਾ ਰਹੇ ਹਨ। ਇੱਥੇ 67.68 ਫੀਸਦ ਵੋਟਿਗ ਹੋਈ ਹੈ।

ਸੂਰਤ-ਪਾਟੀਦਾਰਾਂ ਦਾ ਗੜ੍ਹ

ਸੂਰਤ ਵਿੱਚ ਪਾਟੀਦਾਰ ਵੋਟ ਕਾਫ਼ੀ ਹੈ। ਸੂਰਤ ਵਿੱਚ ਵੀ ਵਰਾਸ਼ਾ, ਸੁਰਤ ਉੱਤਰੀ, ਕਾਮਰੇਜ ਅਤੇ ਕਾਰੰਜ ਸੀਟ ਹੈ। ਇੱਥੇ ਪਾਟੀਦਾਰਾਂ ਦੇ ਕਾਫ਼ੀ ਵੋਟ ਹਨ।

ਵਰਾਸ਼ਾ

ਇੱਥੇ ਭਾਜਪਾ ਵੱਲੋਂ ਕਿਸ਼ੋਰ ਕਾਨਾਣੀ ਅਤੇ ਕਾਂਗਰਸ ਵੱਲੋਂ ਦੀਰੂਭਾਈ ਗਜੇਰਾ ਚੋਣ ਲੜ ਰਹੇ ਹਨ।

ਉੱਤਰੀ ਸੂਰਤ

ਇਸ ਸੀਟ 'ਤੇ ਬੀਜੇਪੀ ਵੱਲੋਂ ਕਾਂਤੀਭਾਈ ਬਲਾਰ ਅਤੇ ਕਾਂਗਰਸ ਵੱਲੋਂ ਦਿਨੇਸ਼ ਕਾਛੜੀਆ ਆਹਮਣੇ-ਸਾਹਮਣੇ ਹਨ।

ਕਾਮਰੇਜ

ਇੱਥੇ ਬੀਜੇਪੀ ਦੇ ਵੀਡੀਜ਼ਾਲਾਵਾਡੀਆ ਅਤੇ ਕਾਂਗਰਸ ਦੇ ਅਸ਼ੋਕ ਜੀਰਾਵਾਲਾ ਚੋਣ ਮੈਦਾਨ 'ਚ ਹਨ।

ਕਾਰੰਜ

ਬੀਜੇਪੀ ਵੱਲੋਂ ਪ੍ਰਵੀਨ ਘੋਘਾਰੀ ਅਤੇ ਕਾਂਗਰਸ ਵੱਲੋਂ ਭਾਵੇਸ਼ ਭੁੰਭਲੀਆ ਚੋਣ ਮੈਦਾਨ 'ਚ ਹਨ।

ਵੜਗਾਮ

ਦਲਿਤ ਨੇਤਾ ਜਿਗਨੇਸ਼ ਮੇਵਾਣੀ ਨੇ ਬਨਾਸਕਾਂਠਾ ਜ਼ਿਲ੍ਹੇ ਕੀ ਵੜਗਾਮ ਸੀਟ ਤੋਂ ਅਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜੀ ਹੈ।

ਭਾਜਪਾ ਵੱਲੋਂ ਅਜੇ ਚਕਰਵਰਤੀ ਚੋਣ ਮੈਦਾਨ 'ਚ ਹਨ ਅਤੇ ਕਾਂਗਰਸ ਨੇ ਇੱਥੇ ਆਪਣਾ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ। ਇੱਥੇ ਔਸਤਨ ਵੋਟਿੰਗ 71.23 ਫੀਸਦ ਹੋਇਆ ਸੀ।

ਵਿਰਮਗਾਮ

ਪਾਟੀਦਾਰ ਨੇਤਾ ਹਾਰਦਿਕ ਪਟੇਲ ਅਤੇ ਓਬੀਸੀ ਲੀਡਰ ਅਲਪੇਸ਼ ਠਾਕੁਰ ਦਾ ਜੱਦੀ ਇਲਾਕਾ ਅਹਿਮਦਾਬਾਦ ਜ਼ਿਲ੍ਹੇ ਦਾ ਇਹ ਛੋਟਾ ਜਿਹਾ ਕਸਬਾ ਹੈ।

ਬੀਜੇਪੀ ਵੱਲੋਂ ਇੱਥੇ ਡਾ. ਤੇਜਸ਼੍ਰੀ ਪਟੇਲ ਨੇ ਚੋਣ ਲੜੀ ਅਤੇ ਕਾਂਗਰਸ ਵੱਲੋਂ ਲਾਖਾਭਾਈ ਬਰਵਾਡ ਨੇ। ਇੱਥੇ ਔਸਤਨ ਵੋਟਿੰਗ 67.69 ਫੀਸਦ ਹੋਈ ਸੀ।

ਰਾਧਨਪੁਰ

ਓਬੀਸੀ ਲੀਡਰ ਅਲਪੇਸ਼ ਠਾਕੁਰ ਬਨਾਸਕਾਂਠਾ ਦੀ ਇਸ ਸੀਟ ਤੋਂ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਹਨ।

ਬੀਜੇਪੀ ਵੱਲੋਂ ਇੱਥੇ ਲਵਿੰਗਜੀ ਠਾਕੁਰ ਲੜ ਰਹੇ ਹਨ। ਇੱਥੇ ਔਸਤਨ ਵੋਟਿੰਗ 68.17 ਹੋਈ।

ਮਾਂਡਵੀ

ਗੁਜਰਾਤ ਕਾਂਗਰਸ ਦੇ ਦਿਗੱਜ ਨੇਤਾ ਸ਼ਕਤੀ ਸਿੰਘ ਗੋਹਿੱਲ ਕੱਛ ਜ਼ਿਲ੍ਹੇ ਦੀ ਮਾਂਡਵੀ ਸੀਟ ਤੋਂ ਉਮੀਦਵਾਰ ਹਨ।

ਬੀਜੇਪੀ ਵੱਲੋਂ ਇੱਥੋਂ ਵੀਰੇਂਦਰ ਸਿੰਘ ਜਾਡੇਜਾ ਚੋਣ ਮੈਦਾਨ ਵਿੱਚ ਹਨ। ਇੱਥੇ 70.70 ਫੀਸਦ ਵੋਟਿੰਗ ਹੋਈ ਸੀ।

ਮਹਿਸਾਨਾ

ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਬੀਜੇਪੀ ਵੱਲੋਂ ਆਪਣੀ ਕਿਸਮਤ ਅਜਮਾ ਰਹੇ ਹਨ।

ਕਾਂਗਰਸ ਵੱਲੋਂ ਜੀਵਾ ਭਾਈ ਪਟੇਲ ਉਮੀਦਵਾਰ ਹਨ। ਔਸਤਨ ਵੋਟਿੰਗ ਇੱਥੇ 69.99 ਫੀਸਦ ਹੋਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)