ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਭੁਚਾਲ ਦੇ ਝਟਕੇ

ਰਾਜਧਾਨੀ ਦਿੱਲੀ ਸਣੇ ਹਿਮਾਚਲ ਪ੍ਰਦੇਸ਼, ਉਤਰਾਖੰਡ ਦੇ ਇਲਾਕਿਆਂ 'ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਇੰਡੀਅਨ ਮੀਟਿਯੋਰੋਲੌਜਿਕਲ ਵਿਭਾਗ ਨੇ ਕਿਹਾ ਕਿ ਭੁਚਾਲ ਦਾ ਕੇਂਦਰ ਉਤਰਾਖੰਡ ਦਾ ਰੂਦਰਪ੍ਰਯਾਗ ਜ਼ਿਲਾ ਸੀ।

ਰਾਤ ਅੱਠ ਵੱਜ ਕੇ 49 ਮਿੰਟ 'ਤੇ 5.5 ਤੀਵਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਅਮਰੀਕਾ ਵਿੱਚ ਭੁਚਾਲ ਤੇ ਨਜ਼ਰ ਰੱਖਣ ਵਾਲੀ ਏਜੰਸੀ ਯੂਐਸਜੀਐਸ ਨੇ ਕਿਹਾ ਕਿ ਉਤਰਾਖੰਡ ਦੇ ਪੀਪਲ ਕੋਟੀ ਪਿੰਡ ਦੇ ਉੱਤਰ ਪੱਛਮ ਤੋਂ 34 ਕਿਲੋਮੀਟਰ ਦੂਰ ਭੁਚਾਲ ਦਾ ਕੇਂਦਰ ਸੀ।

ਅਮਰੀਕੀ ਏਜੰਸੀ ਮੁਤਾਬਕ ਇਸਦੀ ਡੂੰਘਾਈ 10 ਕਿਲੋਮੀਟਰ ਸੀ।

ਭੁਚਾਲ ਸਬੰਧੀ ਤਫ਼ਸੀਲ ਸਹਿਤ ਜਾਣਕਾਰੀ ਦਾ ਇੰਤਜ਼ਾਰ ਹੈ। ਹਾਲੇ ਤਕ ਨੁਕਸਾਨ ਦੀ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲੀ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਹਿਮਾਚਲ ਦੀਆਂ ਪਹਾੜੀਆਂ ਨਾਲ ਲੱਗਿਆ ਉਤਰਾਖੰਡ ਭੁਚਾਲ ਦੇ ਲਿਹਾਜ਼ ਤੋਂ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।

ਲੋਕ ਸੋਸ਼ਲ ਮੀਡੀਆ 'ਤੇ ਭੁਚਾਲ ਦੇ ਝਟਕੇ ਮਹਿਸੂਸ ਕਰਨ ਦੇ ਤਜਰਬੇ ਸਾਂਝਾ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)