You’re viewing a text-only version of this website that uses less data. View the main version of the website including all images and videos.
ਬੀ.ਆਰ. ਅੰਬੇਡਕਰ ਨੇ ਜਦੋਂ ਕਿਹਾ ਸੀ ਭਾਰਤ 'ਚ ਲੋਕਤੰਤਰ ਕੰਮ ਨਹੀਂ ਕਰੇਗਾ
ਭਾਰਤ ਵਿੱਚ ਲੋਕਤੰਤਰ ਨੂੰ ਲੈ ਕੇ ਡਾ. ਬੀ.ਆਰ. ਅੰਬੇਡਕਰ ਨਾਲ ਬੀਬੀਸੀ ਦੀ 1953 ਵਿੱਚ ਹੋਈ ਖ਼ਾਸ ਗੱਲਬਾਤ ਦੇ ਕੁਝ ਅੰਸ਼।
ਬੀਬੀਸੀ- ਡਾ. ਅੰਬੇਡਕਰ, ਕੀ ਤੁਸੀਂ ਸੋਚਦੇ ਹੋ ਕਿ ਭਾਰਤ ਵਿੱਚ ਲੋਕਤੰਤਰ ਕੰਮ ਕਰੇਗਾ? ਕੀ ਚੋਣਾਂ ਜ਼ਰੂਰੀ ਹਨ ?
ਜਵਾਬ- ਨਹੀਂ, ਚੋਣਾਂ ਜ਼ਰੂਰੀ ਤਾਂ ਹਨ ਜੇ ਉਹ ਚੰਗੀਆਂ ਚੀਜ਼ਾਂ ਪੈਦਾ ਕਰਦੀਆਂ ਹੋਣ।
ਬੀਬੀਸੀ- ਪਰ ਚੋਣਾਂ ਇਸ ਲਈ ਜ਼ਰੂਰੀ ਹਨ ਕਿਉਂਕਿ ਇਹ ਸਰਕਾਰ ਬਦਲਣ ਦਾ ਮੌਕਾ ਦਿੰਦੀਆਂ ਹਨ
ਜਵਾਬ- ਹਾਂ, ਵੋਟਿੰਗ ਦਾ ਮਤਲਬ ਸਰਕਾਰ ਬਦਲਣਾ। ਲੋਕਾਂ ਕੋਲ ਕੋਈ ਚੇਤਨਾ ਨਹੀਂ ਹੈ ਤੇ ਸਾਡੀ ਚੋਣ ਪ੍ਰਣਾਲੀ ਕਦੇ ਬੰਦੇ ਨੂੰ ਉਮੀਦਵਾਰ ਚੁਣਨ ਦਾ ਮੌਕਾ ਨਹੀਂ ਦਿੰਦੀ। ਮਿਸਾਲ ਦੇ ਤੌਰ 'ਤੇ ਕਾਂਗਰਸ ਕਹੇ ਕਿ ਚੋਣ ਨਿਸ਼ਾਨ ਬਲਦ।
ਬਲਦ ਲਈ ਕਿਹੜਾ ਉਮੀਦਵਾਰ ਹੈ? ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਚੋਣ ਨਿਸ਼ਾਨ ਬਲਦ ਦਾ ਉਮੀਦਵਾਰ ਕੌਣ ਹੈ। ਉਹ ਸਿਰਫ਼ ਚੋਣ ਨਿਸ਼ਾਨ ਲਈ ਹੀ ਵੋਟ ਕਰੇਗਾ। ਉਸ ਨੂੰ ਨਹੀਂ ਪਤਾ ਕਿ ਬਲਦ ਦੀ ਨੁਮਾਇੰਦਗੀ ਗਧਾ ਕਰ ਰਿਹਾ ਹੈ ਜਾਂ ਪੜ੍ਹਿਆ ਲਿਖਿਆ ਇਨਸਾਨ।
ਬੀਬੀਸੀ- ਤੁਹਾਡਾ ਮਤਲਬ ਹੈ ਇਹ ਅਸਮਾਨਤਾ 'ਤੇ ਅਧਾਰਿਤ ਹੈ?
ਜਵਾਬ- ਹਾਂ, ਇਹ ਅਸਮਾਨਤਾ 'ਤੇ ਅਧਾਰਿਤ ਹੈ। ਸਮਾਜਿਕ ਢਾਂਚੇ ਦਾ ਮਸਲਾ ਹੈ। ਮੈਂ ਇਹ ਕਹਿਣ ਨੂੰ ਤਿਆਰ ਹਾਂ ਕਿ ਸਮਾਜਿਕ ਢਾਂਚੇ ਨੂੰ ਸ਼ਾਂਤਮਈ ਢੰਗ ਨਾਲ ਦਰੁਸਤ ਹੋਣ 'ਚ ਸਮਾਂ ਲੱਗੇਗਾ। ਪਰ ਕਿਸੇ ਨੂੰ ਇਸ ਸਮਾਜਿਕ ਢਾਂਚੇ ਨੂੰ ਬਦਲਣ ਲਈ ਕੋਸ਼ਿਸ਼ ਕਰਨੀ ਪਵੇਗੀ।
ਬੀਬੀਸੀ- ਪਰ ਪ੍ਰਧਾਨ ਮੰਤਰੀ ਜਾਤੀਵਾਦ ਦੇ ਖ਼ਿਲਾਫ਼ ਕਈ ਬਿਆਨ ਦੇ ਰਹੇ ਹਨ ?
ਜਵਾਬ - ਇਹ ਕਦੇ ਵੀ ਨਾ ਖ਼ਤਮ ਹੋਣ ਵਾਲੇ ਭਾਸ਼ਣ ਹਨ। ਅੱਕ ਚੁੱਕੇ ਹਾਂ ਭਾਸ਼ਣਾਂ ਨਾਲ। ਕਦਮ ਚੁੱਕੇ ਜਾਣੇ ਚਾਹੀਦੇ ਹਨ। ਜਿਵੇਂ ਕਿ ਕੁਝ ਪ੍ਰੋਗਰਾਮ, ਕੁਝ ਸਕੀਮਾਂ ਜਿਸ ਨਾਲ ਕੁਝ ਕੰਮ ਹੋ ਸਕੇ।
ਬੀਬੀਸੀ- ਮੰਨ ਲਵੋ ਜੇ ਇਹ ਸਭ ਕੰਮ ਨਾ ਕਰੇ?
ਜਵਾਬ - ਖ਼ੈਰ ਬਦਲ ਦੇ ਤੌਰ 'ਤੇ ਕੁਝ ਵੀ ਹੋ ਸਕਦਾ ਹੈ ਜਿਵੇਂ ਕਿ ਕਮਿਊਨਿਜ਼ਮ।
ਬੀਬੀਸੀ- ਤੁਸੀਂ ਇਹ ਕਿਉਂ ਸੋਚਦੇ ਹੋ ਕਿ ਲੋਕਤੰਤਰ ਦੇਸ਼ ਲਈ ਬਹੁਤਾ ਕੰਮ ਨਹੀਂ ਕਰੇਗਾ? ਕੀ ਇਸ ਨਾਲ ਲੋਕਾਂ ਦਾ ਜੀਵਨ ਪੱਧਰ ਨਹੀਂ ਸੁਧਰੇਗਾ?
ਜਵਾਬ- ਕਿਸਨੂੰ ਫ਼ਰਕ ਪੈਂਦਾ ਹੈ ਚੋਣਾਂ ਨਾਲ। ਲੋਕਾਂ ਦੀ ਰੋਟੀ-ਕੱਪੜੇ ਵਰਗੀਆਂ ਹੋਰ ਜ਼ਰੂਰਤਾਂ ਪੂਰੀਆਂ ਹੋਣਾ ਜ਼ਰੂਰੀ ਹੈ। ਅਮਰੀਕਾ ਨੂੰ ਦੇਖ ਲਵੋ ਉੱਥੇ ਲੋਕਤੰਤਰ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਅਮਰੀਕਾ ਵਿੱਚ ਕਦੇ ਕਮਿਊਨਿਜ਼ਮ ਆਵੇਗਾ। ਮੈਂ ਹੁਣੇ ਉਹ ਇਸ ਦੇਸ਼ ਤੋਂ ਆਇਆਂ ਹਾਂ, ਮੈਨੂੰ ਡਿਗਰੀ ਦੇਣ ਲਈ ਸੱਦਿਆ ਗਿਆ ਸੀ। ਹਰ ਇੱਕ ਅਮਰੀਕੀ ਦੀ ਸੁਣੀ ਜਾਂਦੀ ਹੈ।
ਬੀਬੀਸੀ- ਇਸਦੀ ਸ਼ੁਰੂਆਤ ਇੱਥੇ ਵੀ ਤਾਂ ਹੋ ਸਕਦੀ ਹੈ?
ਜਵਾਬ - ਕਿਵੇਂ? ਸਾਡੇ ਕੋਲ ਜ਼ਮੀਨ ਨਹੀਂ ਹੈ, ਸਾਡੇ ਵਰਖਾ ਦਰ ਬਹੁਤ ਘੱਟ ਹੈ, ਜੰਗਲ ਬਹੁਤ ਘੱਟ ਹਨ। ਅਸੀਂ ਕੀ ਕਰ ਸਕਦੇ ਹਾਂ? ਮੈਨੂੰ ਨਹੀਂ ਲੱਗਦਾ ਕਿ ਮੌਜੂਦਾ ਸਰਕਾਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ।
ਬੀਬੀਸੀ- ਇਸਦਾ ਮਤਲਬ ਇਹ ਢਾਂਚਾ ਢਹਿ ਜਾਵੇਗਾ?
ਜਵਾਬ- ਹਾਂ, ਬਿਲਕੁਲ, ਜਲਦੀ ਹੀ। ਜੇਕਰ ਕਿਸੇ ਇਮਾਰਤ ਦੀਆਂ ਨੀਂਹਾਂ ਡਿਗਣ ਲੱਗ ਜਾਣ ਤਾਂ ਹੇਠੇਲ ਪੱਧਰ 'ਤੇ ਜ਼ਿਆਦਾ ਨੁਕਸਾਨ ਹੁੰਦਾ ਹੈ।
ਬੀਬੀਸੀ- ਕੀ ਕਮਿਊਨਿਸਟਾਂ ਦਾ ਕੋਈ ਅਸਰ ਹੋਵੇਗਾ?
ਜਵਾਬ- ਨਹੀਂ, ਉਨ੍ਹਾਂ ਨੂੰ ਮੇਰੇ 'ਚ ਵਿਸ਼ਵਾਸ਼ ਹੈ ਅਤੇ ਮੈਂ ਹੁਣ ਤੱਕ ਕੁਝ ਨਹੀਂ ਕਿਹਾ ਹੈ। ਉਹ ਮੈਨੂੰ ਪੁੱਛਣਗੇ ਤਾਂ ਮੈਂ ਕਿਸੇ ਦਿਨ ਦਵਾਬ ਦਿਆਂਗਾ।
ਇਹ ਵੀ ਪੜ੍ਹੋ:
ਇਹ ਵੀ ਦੇਖੋ: