You’re viewing a text-only version of this website that uses less data. View the main version of the website including all images and videos.
ਨੋਟਬੰਦੀ ਦੇ ਇੱਕ ਸਾਲ ਦੌਰਾਨ ਕੀ ਕੁਝ ਹੋਇਆ?
8 ਨਵੰਬਰ, 2016 ਨੂੰ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਦੇ ਨਾਂ ਸੰਦੇਸ ਜਾਰੀ ਕਰਦਿਆਂ ਐਲਾਨ ਕੀਤਾ ਕਿ ਅੱਜ ਰਾਤ 12 ਵਜੇ ਤੋਂ 500 ਤੇ 1000 ਰੁਪਏ ਦੇ ਨੋਟ ਬੰਦ ਹੋ ਜਾਣਗੇ।
ਇਸ ਦੀ ਜਗ੍ਹਾ 500 ਅਤੇ 2000 ਰੁਪਏ ਦੇ ਨਵੇਂ ਨੋਟ ਸ਼ੁਰੂ ਕਰ ਦਿੱਤੇ ਗਏ।
ਮੋਦੀ ਨੇ ਦਾਅਵਾ ਕੀਤਾ ਸੀ ਕਿ ਨੋਟਬੰਦੀ ਦੀਆਂ ਤਿੰਨ ਵਜ੍ਹਾ ਹਨ-ਕਾਲੇ ਧੰਨ ਨੂੰ ਖ਼ਤਮ ਕਰਨਾ, ਜਾਅਲੀ ਨੋਟਾਂ ਦੀ ਮੁਸ਼ਕਿਲ ਹੱਲ ਕਰਨਾ ਤੇ ਅੱਤਵਾਦ ਦੇ ਵਿੱਤੀ ਸਰੋਤ ਬੰਦ ਕਰਨਾ।
8 ਨਵੰਬਰ ਤੋਂ 31 ਦਿਸੰਬਰ 2016 ਤੱਕ 500-1000 ਰੁਪਏ ਦੇ ਨੋਟ ਬਦਲਣ ਦਾ ਸਮਾਂ ਦਿੱਤਾ ਗਿਆ।
2000 ਰੁਪਏ ਪ੍ਰਤੀ ਦਿਨ ਏਟੀਐੱਮ 'ਚੋਂ ਕੈਸ਼ ਕਢਵਾਉਣ ਦੀ ਹੱਦ ਤੈਅ ਕੀਤੀ ਗਈ।
ਨੋਟਬੰਦੀ ਵੇਲੇ ਦੇਸ ਵਿੱਚ 2 ਲੱਖ 1 ਹਜ਼ਾਰ 861 ਏਟੀਐੱਮ ਸਨ। 500 ਤੇ 1000 ਦੇ ਨੋਟ ਬੰਦ ਹੋਣ 'ਤੇ ਕੈਸ਼ ਲਈ 100 ਰੁਪਏ ਦਾ ਹੀ ਬਦਲ ਬਚਿਆ।
ਇਸ ਲਈ ਏਟੀਐੱਮ ਦੀ ਲਿਮਿਟ 15-20 ਲੱਖ-ਰੁਪਏ ਤੋਂ ਘਟਾ ਕੇ 4 ਲੱਖ ਰੁਪਏ ਕਰ ਦਿੱਤੀ ਗਈ।
ਨਕਦੀ ਦਾ ਸੰਕਟ
-ਕੈਸ਼ ਕਢਵਾਉਣ ਲਈ ਏਟੀਐੱਮ ਦੇ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ।
-ਕਈ ਵਿਆਹਾਂ 'ਤੇ ਅਸਰ ਪਿਆ, ਛੋਟੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ।
ਜਪਾਨ ਤੋਂ ਵਾਪਸ ਆਉਣ ਤੋਂ ਬਾਅਦ ਮੋਦੀ ਨੇ ਲੋਕਾਂ ਨੂੰ ਸੰਬੋਧਨ ਕੀਤਾ ਤੇ 'ਕੈਸ਼ਲੈਸ' ਤੇ 'ਡਿਜੀਟਲ ਟਰਾਂਜ਼ੈਕਸ਼ਨ' ਉੱਤੇ ਜ਼ੋਰ ਦਿੱਤਾ।
ਨੋਟਬੰਦੀ ਨੇ ਅਰਥਚਾਰੇ 'ਤੇ ਕੀ ਅਸਰ ਪਾਇਆ?
ਭਾਰਤੀ ਰਿਜ਼ਰਵ ਬੈਂਕ ਵੱਲੋਂ ਹਾਲੀਆ ਪ੍ਰਕਾਸ਼ਿਤ ਰਿਪੋਰਟ ਵਿੱਚ ਲਿਖਿਆ ਹੋਇਆ ਹੈ ਕਿ ਨੋਟਬੰਦੀ ਸਮੇਂ ਚਲਣ ਵਿੱਚ 15.44 ਲੱਖ ਕਰੋੜ ਦੇ ਇਨ੍ਹਾਂ ਨੋਟਾਂ ਵਿੱਚੋਂ ਲੋਕਾਂ ਨੇ ਬੈਂਕਾਂ ਵਿੱਚ 15.28 ਲੱਖ ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ।
ਇੱਕ ਅਨੁਮਾਨ ਮੁਤਾਬਕ ਨੋਟਬੰਦੀ ਦੇ ਘੇਰੇ ਵਿੱਚ ਆਏ 97 ਫ਼ੀਸਦੀ ਨੋਟ ਬੈਂਕਾਂ ਵਿੱਚ ਜਮ੍ਹਾਂ ਕਰਾਏ ਜਾ ਚੁੱਕੇ ਹਨ।
ਜੀਡੀਪੀ: ਇੰਟਰਨੈਸ਼ਨਲ ਮੋਨੀਟਰੀ ਫੰਡ ਨੇ 2016-2017 ਲਈ ਜੀਡੀਪੀ ਅਨੁਮਾਨ 0.50% ਘਟਾ ਕੇ 6.7% ਕੀਤਾ ਸੀ।
ਡਿਜੀਟਲ ਅਦਾਇਗੀ: ਪੇਮੈਂਟ ਕੌਂਸਲ ਆਫ਼ ਇੰਡੀਆ ਮੁਤਾਬਕ, ਡਿਜੀਟਲ ਪੇਮੈਂਟ ਸਨਅਤ ਦੀ ਗ੍ਰੋਥ 70% ਤੱਕ ਵੱਧ ਗਈ ਹੈ।
ਮਹਿੰਗਾਈ: ਵਿੱਤ ਵਿਭਾਗ ਮੁਤਾਬਕ ਪਿਛਲੇ ਤਿੰਨ ਸਾਲ ਵਿੱਚ ਔਸਤ ਮਹਿੰਗਾਈ ਦਰ 5 ਫੀਸਦੀ ਤੋਂ ਹੇਠਾਂ ਰਹੀ ਤੇ ਜੁਲਾਈ 2016 ਤੋਂ ਜੁਲਾਈ 2017 ਤੱਕ ਮਹਿੰਗਾਈ ਦਰ 2 ਫੀਸਦੀ ਦੇ ਨੇੜੇ ਰਿਹਾ ਸੀ।
ਵਰਡਲ ਬੈਂਕ: ਵਰਲਡ ਬੈਂਕ ਦੀ 'ਈਜ਼ ਆਫ਼ ਡੂਇੰਗ' ਲਿਸਟ ਵਿੱਚ ਭਾਰਤ 130 ਤੋਂ 100 ਵੇਂ ਨੰਬਰ'ਤੇ ਆ ਗਿਆ ਹੈ। ਟੈਕਸ ਪੇਇੰਗ ਇੰਡੈਕਸ ਵਿੱਚ 53 ਰੈਂਕਿੰਗ ਦਾ ਸੁਧਾਰ ਕੀਤਾ ਹੈ। ਹੁਣ ਇੰਡੀਆ 172 ਤੋਂ 119 ਨੰਬਰ 'ਤੇ ਆ ਗਿਆ ਹੈ।
ਹੋਮ ਲੋਨ: ਨੋਟਬੰਦੀ ਤੋਂ ਬਾਅਦ SBI, PNB, ICICI ਬੈਂਕ, ਕੋਟਕ ਮਹਿੰਦਰਾ ਬੈਂਕ ਤੇ ਦੇਨਾ ਬੈਂਕ ਨੇ ਹੋਮ ਲੋਨ ਦੀਆਂ ਦਰਾਂ ਘਟਾਈਆਂ।
ਰੁਜ਼ਗਾਰ ਘਟਿਆ: ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਨੋਮੀ ਦੇ ਨਵੇਂ ਡਾਟਾ ਮੁਤਾਬਕ ਦੇਸ ਦੀਆੰ ਵੱਡੀਆਂ ਕੰਪਨੀਆਂ ਵਿੱਚ ਸਾਲ 2016-17 ਵਿੱਚ ਬੀਤੇ ਸਾਲ ਦੇ ਮਕਾਬਲੇ ਰੁਜ਼ਗਾਰ ਘਟਿਆ।