ਸੋਸ਼ਲ: ਕਿਹੜੀ ਗੱਲੋਂ ਭੜਕੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ?

ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਮੁੰਬਈ ਯਾਤਰਾ ਦੌਰਾਨ ਫ਼ਲਾਈਟ 'ਚ ਹੋਏ ਮਾੜੇ ਤਜਰਬੇ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਹੈ।

ਪੀਵੀ ਸਿੰਧੂ ਨੇ ਇੰਡੀਗੋ ਫ਼ਲਾਈਟ ਦੇ ਸਟਾਫ਼ ਜੇ ਮਾੜੇ ਵਤੀਰੇ ਦੀ ਸ਼ਿਕਾਇਤ ਕੀਤੀ ਹੈ। ਸਿੰਧੂ ਨੇ ਲਿਖਿਆ, ''ਇੰਡੀਗੋ ਏਅਰਲਾਈਂਸ ਦੇ ਗਰਾਉਂਡ ਸਟਾਫ਼ ਅਜੀਤੇਸ਼ ਨੇ ਮੇਰੇ ਨਾਲ ਮਾੜਾ ਵਤੀਰਾ ਕੀਤਾ।

  • ਹੈਰਾਨ ਕਰਨ ਵਾਲੀ ਗੱਲ ਹੈ ਕਿ ਜਦੋਂ ਏਅਰਹੋਸਟੈਸ ਅਸੀਮਾ ਨੇ ਉਸਨੂੰ ਅਜਿਹਾ ਨਾ ਕਰਨ ਲਈ ਕਿਹਾ ਤਾਂ ਅਜੀਤੇਸ਼ ਨੇ ਉਸ ਨਾਲ ਵੀ ਮਾੜਾ ਸਲੂਕ ਕੀਤਾ।
  • ਜੇਕਰ ਇੰਡੀਗੋ ਵਰਗੀਆਂ ਸਨਮਾਨਿਤ ਏਅਰਲਾਈਂਸ 'ਚ ਲੋਕ ਅਜਿਹਾ ਕਰਨਗੇ, ਤਾਂ ਇਹ ਤੁਹਾਡੇ ਰੁਤਬੇ ਨੂੰ ਢਾਹ ਲਾਉਣ ਵਾਲੀ ਗੱਲ ਹੋਵੇਗੀ ''

ਸਿੰਧੂ ਨੇ ਆਪਣੇ ਅਗਲੇ ਟਵੀਟ 'ਚ ਲਿਖਿਆ, ''ਜਦੋਂ ਚਾਰ ਨਵੰਬਰ ਨੂੰ ਮੈਂ ਮੁੰਬਈ ਲਈ ਇੰਡੀਗੋ ਦੀ ਫ਼ਲਾਈਟ ਨੰਬਰ 6E 608 ਰਾਹੀਂ ਸਫ਼ਰ ਕਰ ਹਹੀ ਸੀ, ਤਾਂ ਅਜੀਤੇਸ਼ ਨਾਮੀ ਗਰਾਉਂਡ ਸਟਾਫ਼ ਨੇ ਮੇਰੇ ਨਾਲ ਮਾੜਾ ਵਤੀਰਾ ਕੀਤਾ। ''

ਇੰਡੀਗੋ ਏਅਰਲਾਈਂਸ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਸਿੰਧੂ ਨੂੰ ਜਵਾਬ ਦਿੱਤਾ ਗਿਆ, ''ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਵਾਂਗੇ। ਸਾਡੇ ਕੋਲ ਜੋ ਤੁਹਾਡਾ ਰਜਿਸਟਰਡ ਨੰਬਰ ਹੈ, ਅਸੀਂ ਉਸ 'ਤੇ ਸੰਪਰਕ ਕਰ ਰਹੇ ਹਾਂ। ਸਿੱਧਾ ਗੱਲ ਕਰਨ ਲਈ ਮੁਨਸਿਬ ਸਮਾਂ ਦੱਸੋ, ਤਾਂ ਜੋ ਤੁਹਾਨੂੰ ਸੰਪਰਕ ਕੀਤਾ ਜਾ ਸਕੇ।''

ਪੀਵੀ ਸਿੰਧੂ ਨੇ ਟਵੀਟ ਕੀਤਾ, ''ਤੁਸੀਂ ਅਸੀਮਾ(ਏਅਰਹੋਸਟੈਸ) ਨਾਲ ਗੱਲ ਕਰ ਲਵੋ। ਉਹ ਤੁਹਾਨੂੰ ਵਿਸਥਾਰ 'ਚ ਸਮਝਾਏਗੀ।''

ਹੈਦਰਾਬਾਦ ਤੋਂ ਮੁੰਬਈ ਤੱਕ ਜਾ ਰਹੀ ਸੀ ਸਿੰਧੂ ਨਾਲ ਉਨ੍ਹਾਂ ਦੇ ਪਿਤਾ ਵੀ ਸੀ।

ਓਲੰਪਿਕ 'ਚ ਸਿਲਵਰ ਮੈਡਲ ਜੇਤੂ ਸਿੰਧੂ ਤਿੰਨ ਵਰਲਡ ਚੈਂਪਿਅਨਸ਼ਿਪ ਵੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)