You’re viewing a text-only version of this website that uses less data. View the main version of the website including all images and videos.
ਸੋਸ਼ਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ `ਤੇ ਇਹ ਤੋਹਫ਼ੇ ਦੇਣਾ ਚਾਹੁੰਦੇ ਨੇ ਲੋਕ
ਸੋਸ਼ਲ ਮੀਡੀਆ 'ਤੇ ਲੋਕਾਂ ਨੇ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ । ਸਵੇਰ ਤੋਂ ਹੀ ਫੇਸਬੁੱਕ ਅਤੇ ਟਵਿੱਟਰ 'ਤੇ ਮੋਦੀ ਨੂੰ ਮੁਬਾਰਕਾਂ ਦੇਣ ਦਾ ਸਿਲਸਿਲਾ ਜਾਰੀ ਰਿਹਾ।
ਜਦੋਂ ਤੁਹਾਡੇ ਦੋਸਤ ਦਾ ਜਨਮਦਿਨ ਹੁੰਦਾ ਹੈ, ਤੁਹਾਨੂੰ ਤੋਹਫ਼ੇ ਦੇਣੇ ਪੈਂਦੇ ਹਨ।
ਪਰ ਜੇ ਤੁਹਾਨੂੰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦਾ ਤੋਹਫ਼ਾ ਦੇਣਾ ਪਏ ਤਾਂ ਤੁਸੀਂ ਕੀ ਦੇਵੋਗੇ?
ਇਹੀ ਸਵਾਲ ਅਸੀਂ ਬੀਬੀਸੀ ਪੰਜਾਬੀ ਦੇ ਪਾਠਕਾਂ ਨੂੰ ਪੁੱਛਿਆ।
ਸਾਨੂੰ ਇਸ ਪ੍ਰਸ਼ਨ ਤੇ ਦਰਜਨਾਂ ਜਵਾਬ ਮਿਲੇ ਹਨ। ਅਸੀਂ ਇੱਥੇ ਕੁਝ ਚੋਣਵੀਆਂ ਟਿੱਪਣੀਆਂ ਪੇਸ਼ ਕਰ ਰਹੇ ਹਾਂ।
ਤੁਸੀਂ ਮੋਦੀ ਨੂੰ ਕਿਹੜਾ ਤੋਹਫ਼ਾ ਦੇਣਾ ਚਾਹੁੰਦੇ ਹੋ?
ਦਵਿੰਦਰ ਸਿੰਘ ਧਨੌਲਾ ਨੇ ਲਿਖਿਆ, 'ਅਰਾਮ ਕਰਨ ਦੀ ਸਲਾਹ'। ਜਿਸ ਦੇ ਜਵਾਬ ਵਿੱਚ ਸੀਮਾਂ ਰਿਸ਼ੀ ਲਿਖਦੀ ਹੈ ਕਿ ਉਹ ਵੀ ਧਨੌਲਾ ਨਾਲ ਪੂਰੀ ਤਰ੍ਹਾਂ ਸਹਿਮਤ ਹਨ।
ਵੇਨੂੰਗੋਪਾਲ ਬੋਲਮਪੱਲੀ ਪ੍ਰਧਾਨ ਮੰਤਰੀ ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਦਾ ਹਾਰ ਪਾਉਣਾ ਚਾਹੁੰਦੇ ਹਨ।
ਮਨੀਸ਼ ਗਰਗ ਆਪਣੇ ਖਾਤੇ ਦੇ 15 ਲੱਖ ਰੁਪਏ ਮੋਦੀ ਨੂੰ ਦੇਣਾ ਚਾਹੁੰਦੇ ਹਨ।
ਹਿਤੇਂਦਰ ਸਿੰਘ ਲਿਖਦੇ ਹਨ, 'ਘੱਟ ਬੋਲਣ ਦੀ ਦਵਾਈ'।
ਹਕੀਕਤਬੀਰ ਸਿੰਘ ਭੱਟੀ ਮੋਦੀ ਨੂੰ ਉਨ੍ਹਾਂ ਦਾ ਚੋਣ ਮਨੋਰਥ ਪੱਤਰ ਦੇਣਾ ਚਾਹੁੰਦੇ ਹਨ।
ਕਬੀਰ ਖਾਨ ਨੇ ਮੋਦੀ ਨੂੰ ਵਧੀਆ ਬੰਦਾ ਲਿਖਿਆ ਹੈ।
ਅਵਨੀਤ ਚੱਢਾ ਨੇ ਲਿਖਿਆ, 'ਉਹੀ ਕੁਝ ਜੋ ਵਜਾ ਰਹੇ ਹਨ'।
ਇਸੇ ਤਰ੍ਹਾਂ ਬੀਬੀਸੀ ਹਿੰਦੀ ਨੇ ਵੀ ਪਾਠਕਾਂ ਤੋਂ ਰਾਏ ਮੰਗੀ ਸੀ। ਜਿਸ ਦਾ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।
ਸ਼ਸ਼ੀ ਪ੍ਰਤਾਪ ਪਾਂਡੇ ਨੇ ਲਿਖਿਆ, "ਜੀਓ ਦੇ ਸਿਮ ਅਤੇ ਪੈਟਰੋਲ। ਉਹ ਇਸ ਲਈ ਤਾਂ ਕਿ ਉਹ ਬੇਅੰਤ ਮਨ ਬਾਰੇ ਗੱਲ ਕਰਨ ਅਤੇ ਹਰ ਥਾਂ ਘੁੰਮ ਸਕਣ ।"
ਬਰੇਂਦਰ ਸਿੰਘ ਲਿਖਦੇ ਹਨ, " ਅਸੀਂ 50 ਦਿਨਾਂ ਦੀ ਨੋਟਬੰਦੀ ਤੋਂ ਬਆਦ ਵੀ ਅਸੀਂ ਚੌਂਕਾਂ 'ਚ ਹਾਂ ਤੋਹਫ਼ੇ ਦੇਣ ਲਈ. ''
ਦਿਨੇਸ਼ ਬਾਬੂ ਲਿਖਦੇ ਹਨ, "ਮੈਂ ਆਪਣੇ ਬੱਚਤ ਖਾਤੇ ਵਿੱਚੋਂ 15 ਲੱਖ ਰੁਪਏ ਵਾਪਸ ਕਰਨਾ ਚਾਹੁੰਦਾ ਹਾਂ।"
ਮਹਿੰਦਰ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਉਹ ਹਮੇਸ਼ਾ ਮੋਦੀ ਨੂੰ ਸਾਥ ਦੇਣ ਦੀ ਵਚਨਬੱਧਤਾ ਦੇਣਾ ਚਾਹੁੰਦੇ ਹਨ।
ਮਨੋਜ ਸ਼ਰਮਾ ਲਿਖਦੇ ਹਨ, "ਮੈਂ 2019 ਵਿੱਚ ਫ਼ਿਰ ਰੱਬ ਅੱਗੇ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਲਈ ਅਰਦਾਸ ਕਰਾਂਗਾ।"
ਮੋਦੀ ਜੀ ਨੂੰ ਇਹ ਤੋਹਫ਼ਾ ਦੇਣਾ ਚਾਹੁੰਦੇ ਹਨ ...
ਭਾਰਤ ਦੀ ਬਦਹਾਲੀ ਰਿਪੋਰਟ: ਮੁਹੰਮਦ ਅਖ਼ਤਰ ਸ਼ੇਖ
ਪੈਟਰੋਲ, ਟਮਾਟਰ ਅਤੇ ਦਾਲ: ਕੰਚਨ ਜੋਸ਼ੀ
ਜੁਮਲਾ: ਅਭਿਜੀਤ
ਦੇਵਦਾਸ ਹਰ ਇੱਛਾ ਪੂਰੀ ਕਰਨ ਲਈ: ਕ੍ਰਿਸ਼ਨਾ ਕਸ਼ਿਅਪ
ਇਕ ਸ਼ੀਸ਼ਾ ਇਹ ਦੇਖ ਸਕਦਾ ਹੈ ਕਿ ਦੇਸ਼ ਕਿਵੇਂ ਚਲਾਉਂਦਾ ਹੈ: ਹੈਰੀ ਸਿੰਘ
ਗੁਜਰਾਤ ਟਿਕਟ ਵਾਪਸੀ: ਜੈ ਮਿੱਤਲ
ਆਧਾਰ ਕਾਰਡ: ਕੁਮਾਰ ਰਾਏ
ਵਿਸ਼ਵ ਟੂਰ ਪੈਕੇਜ: ਕਾਕਾ ਭੰਗੂ
ਮੋਦੀ ਨੂੰ ਹੁਣ ਆਰਾਮ ਕਰਨ ਦੀ ਲੋੜ ਹੈ: ਅਹਿਮਦ ਅੰਸਾਰੀ