You’re viewing a text-only version of this website that uses less data. View the main version of the website including all images and videos.
ਆਬੇ ਨੇ ਰੱਖਿਆ ਮੋਦੀ ਦੀ ਹਾਜ਼ਰੀ `ਚ ਪਹਿਲੇ 'ਬੁਲੇਟ ਟਰੇਨ' ਪ੍ਰੋਜੈਕਟ ਦਾ ਨੀਂਹ ਪੱਥਰ
ਇਹ ਤੇਜ਼ ਰਫ਼ਤਾਰ ਰੇਲ ਲਈ ਜਪਾਨ ਤੋਂ 17 ਅਰਬ ਡਾਲਰ (ਕਰੀਬ 1088 ਅਰਬ ਰੁਪਏ) ਦਾ ਕਰਜ਼ ਲਿਆ ਜਾ ਰਿਹਾ ਹੈ।
ਆਸ ਹੈ ਕਿ ਇਸ ਤੋਂ 500 ਕਿ.ਮੀ. ਦੀ ਯਾਤਰਾ ਕਰਨ ਲਈ ਹੁਣ 8 ਘੰਟੇ ਦਾ ਸਮਾਂ ਘਟ ਕੇ ਤਿੰਨ ਘੰਟਿਆਂ ਦਾ ਹੋਵੇਗਾ। 750 ਸੀਟਾਂ ਵਾਲੀ ਇਹ ਤੇਜ਼ ਰਫ਼ਤਾਰ ਰੇਲ ਅਗਸਤ 2022 ਤੋਂ ਚੱਲਣ ਦੀ ਆਸ ਹੈ।
ਭਾਰਤ ਦੀ ਬੁਲੇਟ ਟਰੇਨ ਦੀਆਂ 7 ਖਾਸ ਗੱਲਾਂ
1.ਇਹ ਬੁਲੇਟ ਟਰੇਨ ਗੁਜਰਾਤ ਦੇ ਪਮੁੱਖ ਸ਼ਹਿਰ ਅਹਿਮਦਾਬਾਦ ਨੂੰ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਨਾਲ ਜੋੜੇਗੀ।
2.ਅੰਦਾਜ਼ਾ ਹੈ ਕਿ 500 ਕਿਲੋਮੀਟਰ ਦਾ ਸਫ਼ਰ ਇਹ ਗੱਡੀ ਅੱਠ ਘੰਟਿਆਂ ਤੋਂ ਘਟਾ ਕੇ ਤਿੰਨ ਘੰਟੇ ਕਰ ਦੇਵੇਗੀ।
3.ਅਹਿਮਦਾਬਾਦ ਤੋਂ ਮੁੰਬਈ ਰੂਟ 'ਤੇ 12 ਸਟੇਸ਼ਨ ਹੋਣਗੇ।
4.ਜ਼ਿਆਦਾਤਰ ਰੂਟ ਜ਼ਮੀਨ ਤੋਂ ਉੱਪਰ ਹੋਵੇਗਾ, ਜਦਕਿ 7 ਕਿਲੋਮੀਟਰ ਤੱਕ ਸਮੁੰਦਰ ਹੇਠ ਸੁਰੰਗ 'ਚੋਂ ਲੰਘੇਗਾ।
5.ਇਸ ਟਰੇਨ ਦੀ ਰਫ਼ਤਾਰ 350 ਕਿਲੋਮੀਟਰ ਪ੍ਰਤੀ ਘੰਟਾ ਤਕ ਹੋ ਸਕਦੀ ਹੈ।
6.ਬੁਲੇਟ ਟਰੇਨ 'ਚ 750 ਮੁਸਾਫ਼ਰ ਸਫ਼ਰ ਕਰ ਸਕਦੇ ਹਨ।
7.ਇਹ ਬੁਲੇਟ ਟਰੇਨ ਅਗਸਤ 2022 ਤੋਂ ਚੱਲੇਗੀ।
ਮੋਦੀ ਦਾ ਚੋਣ ਵਾਅਦਾ ਹੈ 'ਬੁਲੇਟ ਟਰੇਨ'
ਤੇਜ਼ ਰਫ਼ਤਾਰ ਰੇਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੋਣ ਵਾਅਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਨੈੱਟਵਰਕ 'ਚ ਸੁਧਾਰ ਦਾ ਵਾਅਦਾ ਕੀਤਾ ਸੀ। ਬੁਲੇਟ ਟਰੇਨ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੀਤੇ ਗਏ ਅਹਿਮ ਵਾਅਦਿਆਂ 'ਚੋਂ ਇੱਕ ਸੀ। ਰੇਲ ਮੰਤਰੀ ਪਿਊਸ਼ ਗੋਇਲ ਨੇ ਨਿਊਜ਼ ਏਜੰਸੀ ਰਾਇਟਰਜ਼ ਨਾਲ ਗੱਲਬਾਤ ਦੌਰਾਨ ਕਿਹਾ, "ਇਹ ਤਕਨੀਕ ਆਵਾਜਾਈ ਖੇਤਰ 'ਚ ਇਨਕਲਾਬ ਲੈ ਕੇ ਆਵੇਗੀ।" ਸਰਕਾਰ ਦਾ ਟੀਚਾ ਹੈ ਕਿ ਜ਼ਿਆਦਾਤਰ ਸ਼ਹਿਰਾਂ ਨੂੰ ਤੇਜ਼ ਰਫ਼ਤਾਰ ਗੱਡੀਆਂ ਨਾਲ ਜੋੜਿਆ ਜਾਵੇ। ਗੁਜਰਾਤ ਦੀਆਂ ਆਮ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪਿਤਰੀ ਸੂਬੇ ਨੂੰ ਤੋਹਫ਼ਾ ਵੀ ਦਿੱਤਾ ਹੈ।
ਵਧਦੇ ਰੇਲ ਹਾਦਸੇ ਚਿੰਤਾ ਦਾ ਮੁੱਦਾ
ਭਾਰਤੀ ਰੇਲਵੇ 'ਚ 2.2 ਕਰੋੜ ਤੋਂ ਜ਼ਿਆਦਾ ਮੁਸਾਫ਼ਰ ਹਰ ਰੋਜ਼ ਸਫ਼ਰ ਕਰਦੇ ਹਨ। ਜ਼ਿਆਦਾਤਰ ਸਾਜ਼ੋ-ਸਮਾਨ ਪੁਰਾਣਾ ਹੋ ਚੁੱਕਾ ਹੈ, ਜਿਸ ਕਰਕੇ ਹਾਦਸਿਆਂ 'ਚ ਵਾਧਾ ਹੋ ਰਿਹਾ ਹੈ ਤੇ ਰੇਲ ਗੱਡੀਆਂ ਵੀ ਦੇਰੀ ਨਾਲ ਪਹੁੰਚ ਰਹੀਆਂ ਹਨ। ਪਰ ਅਲੋਚਕਾਂ ਦਾ ਮੰਨਣਾ ਹੈ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਖਰਚਾ ਕੀਤਾ ਜਾਵੇ ਤਾਂ ਬਿਹਤਰ ਹੈ ਕਿਉਂਕਿ ਰੇਲ ਹਾਦਸਿਆਂ 'ਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ।