ਟੀਚਰ ਨੇ ਟਾਇਲਟ ‘ਚ ਖੜ੍ਹਾ ਕਰਕੇ ਦਿੱਤੀ ਸਜ਼ਾ, ਡਿਪਰੈਸ਼ਨ ‘ਚ ਕੁੜੀ

student beaten

ਤਸਵੀਰ ਸਰੋਤ, IMRAN QURESHI

ਤਸਵੀਰ ਕੈਪਸ਼ਨ, ਟੀਚਰ ਵੱਲੋਂ ਸਜ਼ਾ ਦੇਣ ਤੋਂ ਬਾਅਦ ਡਿਪਰੈਸ਼ਨ 'ਚ ਕੁੜੀ

ਹੈਦਰਾਬਾਦ ਦੇ ਇੱਕ ਸਕੂਲ 'ਚ ਪੰਜਵੀ ਕਲਾਸ ਵਿੱਚ ਪੜ੍ਹਨ ਵਾਲੀ ਸਟੂਡੈਂਟ ਨੂੰ ਵਰਦੀ ਨਾ ਪਾਏ ਜਾਣ 'ਤੇ ਟੀਚਰ ਵੱਲੋਂ ਸਜ਼ਾ ਦਿੱਤੀ ਗਈ। ਪੀਈਟੀ ਟੀਚਰ ਨੇ ਉਸਨੂੰ ਮੁੰਡਿਆ ਦੇ ਟਾਇਲਟ 'ਚ ਖੜ੍ਹਾ ਕਰ ਦਿੱਤਾ ।ਜਿਸ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਗਈ।

ਕੁੜੀ ਦੇ ਪਿਤਾ ਰਾਮਕ੍ਰਿਸ਼ਨ ਅਮਰੀਸ਼ੇਟੀ ਨੇ ਕਿਹਾ,''ਉਹ ਘਰ ਵਾਪਿਸ ਆਈ ਤੇ ਰੋਣ ਲੱਗੀ ਅਤੇ ਕਹਿਣ ਲੱਗੀ ਕਿ ਉਹ ਵਾਪਿਸ ਸਕੂਲ ਨਹੀਂ ਜਾਵੇਗੀ। ਉਹ ਘਰ ਦਾ ਸਾਰਾ ਕੰਮ ਕਰੇਗੀ , ਬਰਤਨ ਵੀ ਸਾਫ ਕਰ ਦੇਵੇਗੀ ਪਰ ਸਕੂਲ ਨਹੀਂ ਜਾਵੇਗੀ।

ਗਿਆਰਾਂ ਸਾਲਾਂ ਲੜਕੀ ਤੇ ਸਕੂਲ 'ਚ ਮਿਲੀ ਸਜ਼ਾ ਦਾ ਬਹੁਤ ਡੂੰਘਾ ਅਸਰ ਹੋਇਆ ਹੈ, ਜਿਸ ਨਾਲ ਉਹ ਕਾਫੀ ਪਰੇਸ਼ਾਨ ਹੈ। ਉਸਦੇ ਪਿਤਾ ਉਸ ਨੂੰ ਮਨੋਵਿਗਿਆਨਕ ਕੋਲ ਲੈ ਕੇ ਜਾ ਰਹੇ ਹਨ।

ਉਨ੍ਹਾਂ ਨੇ ਦੱਸਿਆ, ''ਉਹ ਬਹੁਤ ਡਿਪਰੈਸ਼ਨ ਵਿੱਚ ਆ ਗਈ ਹੈ ਤੇ ਉਸ ਨੂੰ ਬਾਲ ਮਨੋਵਿਗਿਆਨਕ ਕੋਲ ਲੈ ਕੇ ਜਾ ਰਿਹਾ ਹਾਂ।'' ਕੁੜੀ ਦੀ ਹਾਲਤ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਸੰਬੰਧਿਤ ਟੀਚਰ ਦੇ ਖਿਲਾਫ ਪੋਕਸੋ( ਪ੍ਰੋਟੈਕਸ਼ਨ ਆਫ ਚਿਲਡਰਨ ਅਗੇਂਸਟ ਸੈਕਸ਼ੂਅਲ ਓਫੈਂਸਜ਼ ਬਿਲ) ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ।

ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ,'' ਹਰ ਪਾਸਿਓ ਲਗਾਤਾਰ ਦਬਾਅ ਵਧ ਰਿਹਾ ਸੀ, ਜਿਸ ਤੋਂ ਬਾਅਦ ਅਸੀਂ ਸਰੀਰਿਕ ਸਿੱਖਿਆ ਟ੍ਰੇਨਰ ਨੂੰ ਸਸਪੈਂਡ ਕਰ ਦਿੱਤਾ ਹੈ।''

ਰਾਮਕ੍ਰਿਸ਼ਨ ਇੱਕ ਹਾਰਡਵੇਅਰ ਇੰਜੀਨੀਅਰ ਹਨ ਤੇ ਉਹ ਪ੍ਰਾਈਵੇਟ ਆਈਟੀ ਕੰਪਨੀ 'ਚ ਕੰਮ ਕਰਦੇ ਹਨ। ਉਹ ਸੋਫੇ 'ਤੇ ਬੈਠੇ ਸੀ ਜਦੋਂ ਉਨਾਂ ਦੀ ਬੇਟੀ ਸਕੂਲ ਤੋਂ ਘਰ ਵਾਪਿਸ ਆਈ।

ਰਾਮਕ੍ਰਿਸ਼ਨ ਨੇ ਦੱਸਿਆ ਕਿ ਉਹ ਸਕੂਲ ਤੋਂ ਵਾਪਿਸ ਆਈ ਤੇ ਲਗਾਤਾਰ ਰੋਂਦੀ ਰਹੀ।ਮੇਰੇ ਕਈ ਵਾਰ ਪੁੱਛਣ 'ਤੇ ਉਸਨੇ ਦੱਸਿਆ ਕਿ ਸਕੂਲ ਵਿੱਚ ਉਸ ਨਾਲ ਕੀ ਵਾਪਰਿਆ ਹੈ।

ਉਸਦੀ ਪਤਨੀ ਨੇ ਸਕੂਲ ਡਾਇਰੀ 'ਚ ਸ਼ਨੀਵਾਰ ਨੂੰ ਇਹ ਲਿਖ ਕੇ ਦਿੱਤਾ ਸੀ ਕਿ ਉਸਦੀ ਬੇਟੀ ਵਰਦੀ ਗੰਦੀ ਹੋਣ ਕਰਕੇ ਸਿਵਿਲ ਡ੍ਰੇਸ 'ਚ ਹੀ ਜਾ ਰਹੀ ਹੈ।

ਕਲਾਸ ਟੀਚਰ ਨੇ ਉਸਨੂੰ ਕਲਾਸ 'ਚ ਬੈਠਣ ਦੀ ਇਜਾਜ਼ਤ ਦੇ ਦਿੱਤੀ, ਪਰ ਚੌਥੇ ਪੀਰਿਅਡ ਦੇ ਬਾਅਦ ਲੜਕੀ ਟਾਇਲਟ ਗਈ, ਤਾਂ ਸਰੀਰਿਕ ਸਿੱਖਿਆ ਟ੍ਰੇਨਰ ਉਸਨੂੰ ਦੇਖ ਕੇ ਝਿੜਕਣ ਲੱਗ ਗਈ।

student beaten

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁੰਡਿਆਂ ਦੇ ਟਾਇਲਟ ਵਿੱਚ ਖੜ੍ਹਾ ਕਰਕੇ ਦਿੱਤੀ ਸਜ਼ਾ

ਮਾਮਲੇ ਦੀ ਸ਼ਿਕਾਇਤ

ਲੜਕੀ ਨੇ ਦੱਸਿਆ,''ਉਹ ਮੇਰੇ ਕੋਲ ਪੁੱਛਣ ਲੱਗੀ ਕਿ ਮੈਂ ਵਰਦੀ ਕਿਉਂ ਨਹੀਂ ਪਾਈ। ਮੈਂ ਦੱਸਿਆ ਕਿ ਵਰਦੀ ਧੋਤੀ ਨਹੀਂ ਸੀ ਇਸ ਕਰਕੇ। ਉਹ ਮੇਰੇ ਨਾਲ ਗੁੱਸਾ ਹੋ ਗਈ ਤੇ ਮੈਨੂੰ ਮੁੰਡਿਆ ਦੇ ਟਾਇਲਟ 'ਚ ਜਾ ਕੇ ਖੜ੍ਹਾ ਕਰ ਦਿੱਤਾ। ''

ਉਸਨੇ ਕਿਹਾ,''ਕਲਾਸ ਦੇ ਸਾਰੇ ਬੱਚਿਆਂ ਨੇ ਮੈਨੂੰ ਉੱਥੇ ਖੜ੍ਹਾ ਦੇਖਿਆ ਅਤੇ ਹੱਸਣ ਲੱਗੇ। ਉਹ ਮੈਨੂੰ ਕਲਾਸ 'ਚ ਲੈ ਗਈ 'ਤੇ ਸਾਰਿਆ ਦੇ ਸਾਹਮਣੇ ਮੇਰੀ ਬੇਇੱਜ਼ਤੀ ਕੀਤੀ। ਮੈਂ ਸਕੂਲ ਨਹੀਂ ਜਾਵਾਂਗੀ। ''

ਲੜਕੀ ਦੇ ਪਿਤਾ ਨੇ ਇਹ ਵੀਡੀਓ ਤੇਲੰਗਾਨਾ ਰਾਜ ਦੇ ਜੁਵੇਨਾਇਲ ਜਸਟਿਸ ਵਿਭਾਗ ਦੇ ਚਾਇਲਡ ਪ੍ਰੋਟੈਕਸ਼ਨ ਸੈਲ ਨੂੰ ਦਿਖਾਇਆ ਤੇ ਕਾਰਵਾਈ ਦੀ ਮੰਗ ਕੀਤੀ।

ਕੁੜੀ ਨੂੰ ਪਰੇਸ਼ਾਨ ਦੇਖ ਕੇ ਰਾਮਕ੍ਰਿਸ਼ਨ ਉਸਨੂੰ ਨਾਲ ਲੈ ਕੇ ਫਿਰ ਸਕੂਲ ਗਏ, ਪਰ ਗੱਲਬਾਤ ਦੇ ਦੌਰਾਨ ਸਕੂਲ ਪ੍ਰਸ਼ਾਸਨ ਦਾ ਤਰੀਕਾ ਸਹੀ ਨਾ ਲੱਗਣ 'ਤੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।

ਰਾਮਕ੍ਰਿਸ਼ਨ ਨੇ ਕਿਹਾ, ''ਉਹ ਲਗਾਤਾਰ ਕਹਿੰਦੇ ਰਹੇ ਕਿ ਅਸੀਂ ਲੜਕੀ ਨੂੰ ਨਹੀਂ ਕੁੱਟਿਆ। ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਬੱਚੀ 'ਤੇ ਇਸ ਘਟਨਾ ਦਾ ਕਿਸ ਤਰ੍ਹਾਂ ਦਾ ਅਸਰ ਪਿਆ ਹੈ। ''

ਉਨ੍ਹਾਂ ਨੇ ਕਿਹਾ,'' ਉਹ ਡਿਪਰੈਸ਼ਨ 'ਚ ਹੈ। ਅੱਜ ਸਕੂਲ 'ਚ ਪੇਪਰ ਸੀ। ਤੇ ਮੈਂ ਉਸਦੇ ਨਾਲ ਆਇਆ ਤੇ ਪੂਰਾ ਸਮਾਂ ਉਸਦੇ ਕੋਲ ਬੈਠਾ ਰਿਹਾ। ਮੈਂ ਜ਼ਬਰਦਸਤੀ ਉਸਨੂੰ ਨਾਲ ਲੈ ਕੇ ਗਿਆ। ਉਹ ਹੁਣ ਪੜ੍ਹਨਾ ਨਹੀਂ ਚਾਹੁੰਦੀ।''

student beaten

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁੜੀ ਅੱਗੇ ਪੜ੍ਹਨਾ ਨਹੀਂ ਚਾਹੁੰਦੀ

'ਸਮਝਣ ਦੀ ਕੋਸ਼ਿਸ਼'

ਸਕੂਲ ਦੀ ਪ੍ਰਿੰਸੀਪਲ ਨਵਯਾ ਨੇ ਬੀਬੀਸੀ ਨੂੰ ਦੱਸਿਆ,'' ਟੀਚਰ ਨੇ ਸਿਰਫ ਇਹ ਜਾਣਨ ਲਈ ਅਜਿਹਾ ਕੀਤਾ ਕਿ ਕੁੜੀ ਨੇ ਡਰੈਸ ਕਿਉਂ ਨਹੀਂ ਪਾਈ। ਅਸੀਂ ਲੜਕੀ ਨੂੰ ਦੋਸ਼ ਨਹੀਂ ਦੇ ਰਹੇ।ਅਸੀਂ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ।''

ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨ ਬੱਲਾਕੂ ਬੱਕੂਲੂ ਸੰਘ ਦੇ ਅਚਯੁਤ ਰਾਓ ਤੋਂ ਵੀ ਰਾਮਕ੍ਰਿਸ਼ਨ ਨੇ ਮਦਦ ਮੰਗੀ ਹੈ। ਉਨ੍ਹਾਂ ਨੇ ਦੱਸਿਆ, ''ਹੈਦਰਾਬਾਦ 'ਚ ਅਜਿਹੀ ਸਜ਼ਾ ਦੇਣ ਦੇ ਤਿੰਨ-ਚਾਰ ਮਾਮਲੇ ਸਾਹਮਣੇ ਆ ਚੁਕੇ ਹਨ। ਮੇਰੇ ਅਦਾਰੇ 'ਚ ਹੀ ਇੱਕ ਮਹੀਨੇ 'ਚ 15-20 ਸ਼ਿਕਾਇਤਾ ਆਉਂਦੀਆਂ ਹਨ। ''

ਰਾਓ ਨੇ ਕਿਹਾ ਸਕੂਲਾਂ 'ਚ ਨੌਕਰੀ ਦੇਣ ਵੇਲੇ ਸਿਰਫ ਸਿੱਖਿਅਕ ਯੋਗਤਾ ਦੇਖੀ ਜਾਂਦੀ ਹੈ। ਟੀਚਰ ਨੂੰ ਟ੍ਰੇਨਿੰਗ ਮਿਲੀ ਹੈ ਜਾਂ ਨਹੀਂ ਇਸਦਾ ਖਿਆਲ ਨਹੀਂ ਰੱਖਿਆ ਜਾਂਦਾ।