ਕਾਮੇਡੀ ਵਾਈਲਡ ਲਾਈਫ਼ ਐਵਾਰਡਜ਼: 10 ਰੋਚਕ ਤਸਵੀਰਾਂ, ਜਿਨ੍ਹਾਂ ਨੂੰ ਦੇਖ ਤੁਸੀਂ ਵੀ ਹਾਸਾ ਨਹੀਂ ਰੋਕ ਸਕੋਗੇ

ਤਸਵੀਰ ਸਰੋਤ, DANIELLE GOONAN
- ਲੇਖਕ, ਡ੍ਰਾਫ਼ਟਿੰਗ
- ਰੋਲ, ਬੀਬੀਸੀ ਨਿਊਜ਼ ਵਰਲਡ
ਤਸਵੀਰ ਖਿੱਚਣ ਵਾਲੇ ਕਈ ਵਾਰ ਆਪਣੇ ਕੈਮਰੇ ਨਾਲ ਅਜਿਹੀ ਕਰਾਮਾਤ ਕਰਦੇ ਹਨ ਕਿ ਨਤੀਜੇ ਵਾਕਈ ਦੇਖਣ ਲਾਇਕ ਹੁੰਦੇ ਹਨ।
ਬਰਫ਼ ਦੇ ਗੋਲ਼ੇ ਦਾ ਭੁਲੇਖਾ ਦਿੰਦਾ ਪੰਛੀ, ਮਨੁੱਖ ਵਾਂਗ ਹਰਕਤਾਂ ਕਰਦਾ ਭਾਲੂ ਅਤੇ ਇਸ਼ਾਰੇ ਕਰਦਾ ਬੰਦਰ... ਇਹ ਸਾਰੀਆਂ ਮਜ਼ੇਦਾਰ ਤਸਵੀਰਾਂ ਕਾਮੇਡੀ ਵਾਈਲਡਲਾਈਫ਼ ਐਵਾਰਡਜ਼ 2023 ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਵੱਲੋਂ ਭੇਜੀਆਂ ਗਈਆਂ ਹਨ।
ਇਹ ਐਵਾਰਡ ਪ੍ਰਤੀਯੋਗਿਤਾ, ਜਾਨਵਰਾਂ ਦੀ ਦੁਨੀਆਂ ਦੇ ਮਜ਼ੇਦਾਰ ਪੱਖ ਨੂੰ ਪੇਸ਼ ਕਰਦੀ ਹੈ।
ਇਨ੍ਹਾਂ ਐਵਰਡਜ਼ ਦਾ ਆਯੋਜਨ ਪੌਲ ਜੋਇਸਨ-ਹਿਕਸ ਅਤੇ ਟੌਮ ਸੁਲਮ ਵੱਲੋਂ ਕਰਵਾਇਆ ਜਾਂਦਾ ਹੈ, ਜੋ ਕਿ ਦੋਵੇਂ ਆਪ ਵੀ ਪੇਸ਼ੇਵਰ ਫੋਟੋਗ੍ਰਾਫਰ ਹਨ ਅਤੇ ਕੁਦਰਤੀ ਸਾਂਭ-ਸੰਭਾਲ ਲਈ ਕੰਮ ਕਰਦੇ ਹਨ।
ਇਨ੍ਹਾਂ ਐਵਰਡਜ਼ ਦਾ ਮਕਸਦ ਸਿਰਫ ਜਾਨਵਰਾਂ ਦੇ ਮਜ਼ੇਦਾਰ ਜੀਵਨ ਨੂੰ ਸਾਹਮਣੇ ਲੈ ਕੇ ਆਉਣਾ ਹੀ ਨਹੀਂ ਹੈ ਸਗੋਂ ਉਨ੍ਹਾਂ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਵੀ ਹੈ।
ਸਾਲ 2023 ਦੇ ਇਨ੍ਹਾਂ ਐਵਰਡਜ਼ ਲਈ ਦੁਨੀਆਂ ਭਰ ਤੋਂ ਹਜ਼ਾਰਾਂ ਤਸਵੀਰਾਂ ਭੇਜੀਆਂ ਗਈਆਂ ਹਨ ਅਤੇ ਇਸ ਦੇ ਨਤੀਜੇ ਨਵੰਬਰ ਮਹੀਨੇ ਵਿੱਚ ਆਉਣਗੇ।
ਆਓ, ਤਦ ਤੱਕ ਉਮੀਦਵਾਰਾਂ ਵਲੋਂ ਭੇਜੀਆਂ ਗਈਆਂ ਕੁਝ ਬੇਹੱਦ ਮਜ਼ੇਦਾਰ ਤੇ ਮਜ਼ਾਕੀਆ ਤਸਵੀਰਾਂ 'ਤੇ ਇੱਕ ਨਜ਼ਰ ਮਾਰਦੇ ਹਾਂ...
''ਬਰਫ਼ ਦਾ ਗੋਲ਼ਾ'' - ਜੈਕਿਉਸ ਪੌਲਾਰਡ

ਤਸਵੀਰ ਸਰੋਤ, JACQUES POULARD
''ਮਾਫ਼ ਕਰਨਾ ਸਰ, ਪਰ ਮੈਨੂੰ ਲੱਗਦਾ ਹੈ ਤੁਸੀਂ ਸਿਗਰਟਨੋਸ਼ੀ ਲਈ ਅਜੇ ਕਾਫ਼ੀ ਛੋਟੇ ਹੋ'' - ਡਾਕੋਟਾ ਵਕਾਰੋ

ਤਸਵੀਰ ਸਰੋਤ, DAKOTA VACCARO
''ਦਿ ਕੈਬਰੇ ਬੇਅਰ'' - ਖੁੱਰਮ ਖ਼ਾਨ

ਤਸਵੀਰ ਸਰੋਤ, KHURRAM KHAN
''ਖੁਸ਼ਮਿਜਾਜ਼ ਕਛੂਆ'' - ਤਜ਼ਾਹੀ ਫਿੰਕਲਸਟੇਨ

ਤਸਵੀਰ ਸਰੋਤ, TZAHI FINKELSTEIN
''ਬੋਇੰਗ'' - ਲਾਰਾ ਮੈਥਿਊਜ਼

ਤਸਵੀਰ ਸਰੋਤ, LARA MATHEWS
''ਫੇਕ ਨਿਊਜ਼'' - ਮੈਟੀ ਰੌਵਾਲਾ

ਤਸਵੀਰ ਸਰੋਤ, MATTI RAUVALA
''ਹਰ ਕੋਈ ਉੱਡ ਸਕਦਾ ਹੈ'' - ਐਡਰੀਅਨ ਸਲਾਜ਼ੋਕ

ਤਸਵੀਰ ਸਰੋਤ, ADRIAN SLAZOK
''ਤੂੰ-ਤੂੰ ਮੈਂ-ਮੈਂ'' - ਜੈਕੇਕ ਸਟੈਨਕੀਵਿਕਜ਼

ਤਸਵੀਰ ਸਰੋਤ, JACEK STANKIEWICZ
''ਬਸ ਇੱਕ ਕਿਸ'' - ਬ੍ਰੀਗੀਟੇ ਐਲਕੈਲੇ ਮੈਰਕੋਨ

ਤਸਵੀਰ ਸਰੋਤ, BRIGITTE ALCALAY MARCON












