ਮੁਖ਼ਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਜਾਣੋ ਅਪਰਾਧ ਅਤੇ ਗੈਂਗ ਵਾਰ ਦੀ ਦੁਨੀਆ ਵਿੱਚ ਉਭਾਰ ਦੀ ਕਹਾਣੀ

ਤਸਵੀਰ ਸਰੋਤ, ANI
ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਮਾਫੀਆ ਤੋਂ ਬਾਹੂਬਲੀ ਨੇਤਾ ਬਣੇ ਮੁਖ਼ਤਾਰ ਅੰਸਾਰੀ ਦੀ ਵੀਰਵਾਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਜੇਲ੍ਹ ਪ੍ਰਸ਼ਾਸਨ ਨੇ ਦਿੱਤੀ ਹੈ।
ਬਾਂਦਾ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਮੁਖ਼ਤਾਰ ਅੰਸਾਰੀ ਨੂੰ ਵੀਰਵਾਰ ਸ਼ਾਮ ਨੂੰ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਮੈਡੀਕਲ ਬੁਲੇਟਿਨ ਦੇ ਅਨੁਸਾਰ, “63 ਸਾਲਾ ਮੁਖ਼ਤਾਰ ਅੰਸਾਰੀ ਨੂੰ ਜੇਲ ਦੇ ਸੁਰੱਖਿਆ ਕਰਮਚਾਰੀਆਂ ਨੇ ਰਾਤ 8.45 ਵਜੇ ਮੈਡੀਕਲ ਕਾਲਜ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ। ਉਨ੍ਹਾਂ ਨੂੰ ਉਲਟੀਆਂ ਦੀ ਸ਼ਿਕਾਇਤ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਲਿਆਂਦਾ ਗਿਆ ਸੀ।”
ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਮਰੀਜ਼ ਨੂੰ ਨੌਂ ਡਾਕਟਰਾਂ ਦੀ ਟੀਮ ਦੁਆਰਾ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਸੀ ਪਰ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਨ੍ਹਾਂ ਦੀ 'ਦਿਲ ਦਾ ਦੌਰਾ' ਕਾਰਨ ਮੌਤ ਹੋ ਗਈ।
ਦੋ ਦਿਨ ਪਹਿਲਾਂ ਵੀ ਮੰਗਲਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਆਈਸੀਯੂ 'ਚ ਰੱਖਿਆ ਗਿਆ ਸੀ।
ਵੀਰਵਾਰ ਸ਼ਾਮ ਨੂੰ ਜਿਵੇਂ ਹੀ ਮੁਖ਼ਤਾਰ ਅੰਸਾਰੀ ਦੀ ਸਿਹਤ ਵਿਗੜਨ ਦੀ ਖਬਰ ਮਿਲੀ ਤਾਂ ਗਾਜ਼ੀਪੁਰ ਵਿੱਚ ਉਨ੍ਹਾਂ ਦੀ ਰਿਹਾਇਸ਼ 'ਤੇ ਲੋਕ ਜੁੜਨੇ ਹੋਣੇ ਸ਼ੁਰੂ ਹੋ ਗਏ।
ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਪੂਰੇ ਉੱਤਰ ਪ੍ਰਦੇਸ਼ ਵਿੱਚ ਦਫਾ 144 ਲਾਗੂ ਕਰ ਦਿੱਤੀ ਗਈ ਸੀ ਅਤੇ ਮੁਖ਼ਤਾਰ ਅੰਸਾਰੀ ਦੇ ਗ੍ਰਹਿ ਜ਼ਿਲ੍ਹੇ ਮਊ ਸਮੇਤ ਕਈ ਇਲਾਕਿਆਂ ਵਿੱਚ ਪੁਲੀਸ ਚੌਕਸੀ ਵਧਾ ਦਿੱਤੀ ਗਈ ਸੀ।
ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਦਸਤ ਤਾਇਨਾਤ ਸੀ ।
ਖ਼ਬਰ ਏਜੰਸੀ ਪੀਟੀਆਈ ਦੇ ਅਨੁਸਾਰ, ਪੁਲਿਸ ਨੇ ਅਲੀਗੜ੍ਹ, ਫ਼ਿਰੋਜ਼ਾਬਾਦ, ਪ੍ਰਯਾਗਰਾਜ, ਕਾਸਗੰਜ ਸਮੇਤ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਅਰਧ ਸੈਨਿਕ ਬਲਾਂ ਨਾਲ ਫਲੈਗ ਮਾਰਚ ਕੀਤਾ।
ਮੁੱਖ ਮੰਤਰੀ ਆਦਿਤਿਆ ਨਾਥ ਨੇ ਵੀ ਰਾਤ ਨੂੰ ਹੀ ਉੱਚ ਪੱਧਰੀ ਮੀਟਿੰਗ ਬੁਲਾਈ ਹੈ।
ਆਪਣੀ ਜਾਨ ਨੂੰ ਖਤਰਾ ਪ੍ਰਗਟਾਇਆ ਸੀ

ਤਸਵੀਰ ਸਰੋਤ, ANI
ਪਿਛਲੇ ਸਾਲ ਮੁਖ਼ਤਾਰ ਅੰਸਾਰੀ ਦੇ ਬੇਟੇ ਉਮਰ ਅੰਸਾਰੀ ਨੇ ਆਪਣੇ ਪਿਤਾ ਦੀ ਜਾਨ ਨੂੰ ਖਤਰਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਸੀ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।
ਅਦਾਲਤ ਵਿੱਚ ਦਿੱਤੀ ਗਈ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਮੁਖ਼ਤਾਰ ਅੰਸਾਰੀ ਨੂੰ ਭਰੋਸੇਯੋਗ ਇਤਲਾਹ ਮਿਲੀ ਸੀ ਕਿ ਉਨ੍ਹਾਂ ਦੀ ਜਾਨ ਨੂੰ ਗੰਭੀਰ ਖ਼ਤਰਾ ਹੈ ਅਤੇ ਬਾਂਦਾ ਜੇਲ੍ਹ ਵਿੱਚ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਹੈ।
ਮੁਖ਼ਤਾਰ ਅੰਸਾਰੀ ਨੂੰ ਫਿਰੌਤੀ ਦੇ ਇੱਕ ਮਾਮਲੇ ਵਿੱਚ 2019 ਤੋਂ ਪੰਜਾਬ ਦੀ ਰੂਪਨਗਰ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਸਾਲ 2021 ਵਿੱਚ ਉੱਤਰ ਪ੍ਰਦੇਸ਼ ਪੁਲਸ ਉਨ੍ਹਾਂ ਨੂੰ ਬਾਂਦਾ ਲੈ ਕੇ ਆਈ ਸੀ, ਉਦੋਂ ਤੋਂ ਉਹ ਇੱਥੇ ਹੀ ਕੈਦ ਸਨ।
ਕਾਂਗਰਸ ਨੇ ਉਨ੍ਹਾਂ ਦੀ ਮੌਤ 'ਤੇ ਸਵਾਲ ਖੜ੍ਹੇ ਕੀਤੇ ਹਨ।
ਕਾਂਗਰਸੀ ਆਗੂ ਸੁਰਿੰਦਰ ਰਾਜਪੂਤ ਨੇ ਕਿਹਾ , "ਮੁਖ਼ਤਾਰ ਅੰਸਾਰੀ ਨੇ ਕੁਝ ਦਿਨ ਪਹਿਲਾਂ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੂੰ ਧੀਮਾ-ਜ਼ਹਿਰ ਦਿੱਤਾ ਜਾ ਰਿਹਾ ਹੈ। ਅਤੇ ਅੱਜ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਜੇਲ੍ਹਾਂ ਵਿੱਚ ਕੀ ਹੋ ਰਿਹਾ ਹੈ?"
ਸਮਾਜਵਾਦੀ ਪਾਰਟੀ ਨੇ ਮੁਖ਼ਤਾਰ ਅੰਸਾਰੀ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਸਪਾ ਨੇਤਾ ਅਮਿਕ ਜਾਮੇਈ ਨੇ ਮਾਮਲੇ ਦੀ ਵਿਸਤ੍ਰਿਤ ਜਾਂਚ ਦੀ ਮੰਗ ਕੀਤੀ ਹੈ।
ਲਖਨਊ ਤੋਂ ਬੀਬੀਸੀ ਪੱਤਰਕਾਰ ਅਨੰਤ ਝਨਾਣੇ ਮੁਤਾਬਕ ਉਨ੍ਹਾਂ ਦੇ ਭਰਾ ਅਫ਼ਜ਼ਲ ਅੰਸਾਰੀ ਅਤੇ ਪੁੱਤਰ ਉਮਰ ਰਾਤ ਨੂੰ ਹੀ ਆਪਣੇ ਰਿਸ਼ਤੇਦਾਰਾਂ ਨਾਲ ਬਾਂਦਾ ਲਈ ਰਵਾਨਾ ਹੋ ਗਏ ਸਨ।
ਰਾਤ ਨੂੰ ਹੀ ਲਾਸ਼ ਨੂੰ ਪੋਸਟਮਾਰਟਮ ਲਈ ਬਾਂਦਾ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੀ ਦੇਹ ਨੂੰ ਗਾਜ਼ੀਪੁਰ ਸਥਿਤ ਉਨ੍ਹਾਂ ਦੇ ਜੱਦੀ ਘਰ ਲਿਜਾਇਆ ਜਾਵੇਗਾ।
ਦੋ ਹੋਰ ਮਾਮਲਿਆਂ ਵਿੱਚ ਸਜ਼ਾ ਸੁਣਾਈ ਗਈ ਸੀ
ਅੰਸਾਰੀ ਪਰਿਵਾਰ ਪਿਛਲੇ ਕੁਝ ਸਾਲਾਂ ਤੋਂ ਸੁਰਖੀਆਂ ਵਿੱਚ ਹੈ। ਅੰਸਾਰੀ ਦੀਆਂ ਕਈ ਕਥਿਤ ਗੈਰ-ਕਾਨੂੰਨੀ ਜਾਇਦਾਦਾਂ ਨੂੰ ਮਊ ਵਿੱਚ ਢਾਹ ਦਿੱਤਾ ਗਿਆ ਸੀ।
ਸਤੰਬਰ 2022 ਵਿੱਚ, ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਮੁਖਤਾਰ ਅੰਸਾਰੀ ਨੂੰ ਜੇਲ੍ਹਰ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਸੀ। ਇਹ ਮਾਮਲਾ ਸਾਲ 2003 ਦਾ ਹੈ।
ਕੁਝ ਦਿਨਾਂ ਬਾਅਦ 1999 ਦੇ ਇੱਕ ਕੇਸ ਵਿੱਚ ਉਸ ਨੂੰ ਗੈਂਗਸਟਰ ਐਕਟ ਤਹਿਤ ਪੰਜ ਸਾਲ ਦੀ ਬਾਮੁਸ਼ਕੱਤ ਸਜ਼ਾ ਸੁਣਾਈ ਗਈ ਅਤੇ 50,000 ਰੁਪਏ ਜੁਰਮਾਨਾ ਵੀ ਕੀਤਾ ਗਿਆ।
ਜੁਲਾਈ 2022 ਵਿੱਚ, ਮੁਖਤਾਰ ਅੰਸਾਰੀ ਦੀ ਪਤਨੀ ਅਫਸਾ ਅੰਸਾਰੀ ਅਤੇ ਉਸਦੇ ਬੇਟੇ ਅੱਬਾਸ ਅੰਸਾਰੀ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ।
ਅਗਸਤ 2020 ਵਿੱਚ, ਲਖਨਊ ਵਿਕਾਸ ਅਥਾਰਟੀ ਨੇ ਅਫਜ਼ਲ ਅੰਸਾਰੀ ਦੇ ਘਰ ਨੂੰ ਢਾਹ ਦਿੱਤਾ। ਇਲਜ਼ਾਮ ਸੀ ਕਿ ਇਹ ਘਰ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਸੀ।
ਉਸ ਵਿਰੁੱਧ ਵੱਖ-ਵੱਖ ਅਪਰਾਧਾਂ ਦੇ ਕੁੱਲ 65 ਕੇਸ ਚੱਲ ਰਹੇ ਸਨ। ਉਨ੍ਹਾਂ ਖਿਲਾਫ਼ ਮਕੋਕਾ (ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ) ਅਤੇ ਗੈਂਗਸਟਰ ਐਕਟ ਤਹਿਤ ਵੀ ਕੇਸ ਦਰਜ ਕੀਤੇ ਗਏ ਸਨ।
ਇਨ੍ਹਾਂ ਵਿੱਚੋਂ ਕੁਝ ਅਹਿਮ ਕੇਸਾਂ ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ, ਗਵਾਹਾਂ ਦੇ ਵਿਰੋਧੀ ਹੋਣ ਅਤੇ ਸਰਕਾਰੀ ਵਕੀਲ ਵੱਲੋਂ ਕਮਜ਼ੋਰ ਵਕਾਲਤ ਕਰਕੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਪਰ ਕੁਝ ਸਾਲਾਂ ਵਿੱਚ ਹੀ ਕੁਝ ਕੇਸ ਸਿੱਟੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੂੰ ਸਜ਼ਾ ਵੀ ਹੋ ਗਈ।
ਹੇਠਾਂ ਦਿੱਤੀ ਕਹਾਣੀ ਦਾ ਕੁਝ ਹਿੱਸਾ ਬੀਬੀਸੀ ਦੀ ਸਾਬਕਾ ਪੱਤਰਕਾਰ ਪ੍ਰਿਅੰਕਾ ਦੂਬੇ ਦੀ ਪੁਰਾਣੀ ਕਹਾਣੀ ਦਾ ਹੈ-
ਮਸ਼ਹੂਰ ਕ੍ਰਿਸ਼ਣਾ ਨੰਦ ਰਾਏ ਕਤਲ ਕੇਸ: 500 ਗੋਲੀਆਂ
ਸੰਨ1985 ਤੋਂ ਗਾਜ਼ੀਪੁਰ ਦੀ ਮੁਹੰਮਦਾਬਾਦ ਵਿਧਾਨ ਸਭਾ ਸੀਟ, ਅੰਸਾਰੀ ਪਰਿਵਾਰ ਕੋਲ ਸੀ, 17 ਸਾਲਾਂ ਬਾਅਦ 2002 ਦੀਆਂ ਚੋਣਾਂ ਵਿੱਚ ਭਾਜਪਾ ਦੇ ਕ੍ਰਿਸ਼ਣਾ ਨੰਦ ਰਾਏ ਨੇ ਉਨ੍ਹਾਂ ਤੋਂ ਖੋਹ ਲਈ ਸੀ।
ਹਾਲਾਂਕਿ ਉਹ ਵਿਧਾਇਕ ਵਜੋਂ ਆਪਣਾ ਕਾਰਜ ਕਾਲ ਪੂਰਾ ਨਹੀਂ ਕਰ ਸਕੇ ਅਤੇ ਤਿੰਨ ਸਾਲ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਪੂਰਵਾਂਚਲ ਵਿੱਚ ਜੰਗਲ ਦੀ ਅੱਗ ਵਾਂਗ ਫੈਲੇ ਇਸ ਕਤਲਕਾਂਡ ਦੀ ਖਬਰ ਨੂੰ ਮੌਕੇ ਉੱਤੇ ਕਵਰ ਕਰਨ ਵਾਲੇ ਸੀਨੀਅਰ ਪੱਤਰਕਾਰ ਪਵਨ ਸਿੰਘ ਨੇ ਕਿਹਾ ਸੀ, ''ਉਹ ਇੱਕ ਪ੍ਰੋਗਰਾਮ ਦਾ ਉਦਘਾਟਨ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ ਜਦੋਂ ਉਨ੍ਹਾਂ ਦੀ ਬੁਲੇਟ ਪਰੂਫ ਟਾਟਾ ਸੂਮੋ ਕਾਰ ਚਾਰੇ ਪਾਸੇ ਤੋਂ ਘੇਰ ਲਿਆ ਗਿਆ ਅਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ।ਹਮਲੇ ਲਈ ਉਹ ਥਾਂ ਚੁਣੀ ਗਈ ਸੀ ਜਿੱਥੋਂ ਗੱਡੀ ਨੂੰ ਖੱਬੇ ਜਾਂ ਸੱਜੇ ਮੋੜਨ ਦੀ ਕੋਈ ਗੁੰਜਾਇਸ਼ ਨਹੀਂ ਸੀ। ਕ੍ਰਿਸ਼ਣਾ ਨੰਦ ਦੇ ਨਾਲ ਕੁੱਲ 6 ਹੋਰ ਲੋਕ ਗੱਡੀ ਵਿੱਚ ਸਨ।ਏਕੇ-47 ਤੋਂ 500 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਸਾਰੇ ਸੱਤ ਜਣੇ ਮਾਰੇ ਗਏ ਸਨ।"
ਮਾਹਿਰਾਂ ਮੁਤਾਬਕ ਮੁਖਤਾਰ ਅੰਸਾਰੀ ਗਾਜ਼ੀਪੁਰ ਦੀ ਆਪਣੀ ਪੁਰਾਣੀ ਪਰਿਵਾਰਕ ਸੀਟ ਹਾਰਨ ਤੋਂ ਬਾਅਦ ਨਾਰਾਜ਼ ਸਨ। ਕ੍ਰਿਸ਼ਣਾ ਨੰਦ ਕਤਲ ਕੇਸ ਦੇ ਸਮੇਂ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਮੁਖਤਾਰ ਅੰਸਾਰੀ ਨੂੰ ਇਸ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ।
ਪਵਨ ਮੁਤਾਬਕ, "ਗਾਜ਼ੀਪੁਰ ਤੋਂ ਸੰਸਦ ਮੈਂਬਰ ਅਤੇ ਮੌਜੂਦਾ ਸਰਕਾਰ ਵਿੱਚ ਮੰਤਰੀ ਮਨੋਜ ਸਿਨਹਾ ਦੀ ਪੂਰੀ ਸਿਆਸਤ ਇਸ ਕਤਲ ਕਾਂਡ ਤੋਂ ਬਾਅਦ ਪੁਰਜ਼ੋਰ ਤਰੀਕੇ ਨਾਲ ਖੜ੍ਹੀ ਹੋਈ। ਮਨੋਜ ਇਸ ਮਾਮਲੇ ਵਿੱਚ ਮੁਖਤਾਰ ਦੇ ਖਿਲਾਫ ਗਵਾਹ ਹੈ। ਕ੍ਰਿਸ਼ਣਾ ਨੰਦ ਭੂਮੀਹਾਰ ਸਨ ਅਤੇ ਉਸ ਦਾ ਸਹਿ- ਪਤਨੀ ਸਿਨਹਾ ਨੇ ਉਨ੍ਹਾਂ ਨੂੰ 'ਨਿਆਂ ਦਵਾਉਣ ਲਈ ਬਿਨਾਂ ਡਰੇ ਸੰਘਰਸ਼ ਕਰਨ ਵਾਲਾ' ਇੱਕਲੌਤਾ ਆਗੂ ਹੋਣ ਦੇ ਨਾਂ 'ਤੇ ਵੋਟਾਂ ਮੰਗ ਕੇ ਕਈ ਚੋਣਾਂ ਜਿੱਤ ਲਈਆਂ।"
ਰੋਪੜ ਜੇਲ੍ਹ ਵਿੱਚ 'ਖਿਦਮਤ' ਦਾ ਮਾਮਲਾ

ਸਾਲ 2021 ਦੇ ਪਹਿਲੇ ਤਿੰਨ-ਚਾਰ ਮਹੀਨੇ ਮੁਖ਼ਤਾਰ ਅੰਸਾਰੀ ਦੀ ਰੋਪੜ ਜੇਲ੍ਹ ਵਿੱਚ ਪੰਜਾਬ ਸਰਕਾਰ ਵਲੋਂ 2 ਸਾਲ ਕੀਤੀ ਗਈ ਖਿਦਮਤ ਕਰਨ ਅਤੇ ਲੱਖਾਂ ਰੁਪਏ ਖਰਚ ਕੇ ਪੰਜਾਬ ਵਿੱਚ ਰੱਖਣ ਦਾ ਮਾਮਲਾ ਹੁਣ ਕਰੀਬ 3 ਸਾਲ ਬਾਅਦ ਮੁੜ ਗਰਮਾਇਆ ਰਿਹਾ।
ਮੁਖ਼ਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਤੋਂ ਯੂਪੀ ਭੇਜਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਯੂਪੀ ਸਰਕਾਰ ਵਿਚਾਲੇ ਸੁਪਰੀਮ ਕੋਰਟ ਤੱਕ ਵਿਵਾਦ ਚੱਲਿਆ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਲਜ਼ਾਮ ਸੀ ਕਿ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ 55 ਲੱਖ ਰੁਪਏ ਵਕੀਲਾਂ ਦੀ ਫੀਸ ਦੇ ਖਰਚਾ ਕਰਵਾਇਆ।
ਪਰ ਕੈਪਟਨ ਅਮਰਿੰਦਰ ਸਿੰਘ ਤੇ ਸੁਖਜਿੰਦਰ ਰੰਧਾਵਾ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦੇ ਹੋਏ ਅੰਸਾਰੀ ਨਾਲ ਕੋਈ ਵੀ ਨੇੜਤਾ ਤੋਂ ਇਨਕਾਰ ਕਰ ਰਹੇ ਸਨ।
ਮੁਖ਼ਤਾਰ ਅੰਸਾਰੀ 'ਤੇ ਯੂਪੀ ਦੇ ਮਊ, ਗਾਜੀਪੁਰ, ਵਾਰਾਣਸੀ ਵਿੱਚ ਦਰਜਨਾਂ ਕੇਸ ਦਰਜ ਸਨ ਪਰ ਉਹ ਦੋ ਸਾਲ ਇੱਕ ਵਿਅਕਤੀ ਨੂੰ ਧਮਕਾਉਣ ਦੇ ਕੇਸ ਕਾਰਨ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਰਹੇ ਸਨ।
ਯੂਪੀ ਸਰਕਾਰ ਸੂਬੇ ਵਿੱਚ ਦਰਜ ਮਾਮਲਿਆਂ ਦੀ ਸੁਣਵਾਈ ਲਈ ਮੁਖ਼ਤਾਰ ਅੰਸਾਰੀ ਨੂੰ ਅਦਾਲਤ ਵਿੱਚ ਪੇਸ਼ ਕਰਨਾ ਚਾਹੁੰਦੀ ਸੀ, ਜਦਕਿ ਪੰਜਾਬ ਪੁਲਿਸ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਨੂੰ ਇਸ ਲਈ ਨਹੀਂ ਭੇਜ ਸਕਦੇ ਕਿਉਂਕਿ ਉਨ੍ਹਾਂ ਦੀ ਸਿਹਤ ਸਹੀ ਨਹੀਂ ਹੈ। ਇਸ ਸਬੰਧੀ ਯੂਪੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ।
ਪੰਜਾਬ ਸਰਕਾਰ ਵੱਲੋ ਸੁਪਰੀਮ ਕੋਰਟ ਵਿੱਚ ਇੱਕ ਹਲਫ਼ਨਾਮਾ ਦਾਇਰ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਮੁਖ਼ਤਾਰ ਅੰਸਾਰੀ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਸਣੇ ਕਈ ਬੀਮਾਰੀਆਂ ਹਨ, ਜਿਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਹਾਲੇ ਯੂਪੀ ਨਹੀਂ ਭੇਜਿਆ ਜਾ ਸਕਦਾ।
ਮੁਖ਼ਤਾਰ ਅੰਸਾਰੀ ਉੱਤੇ ਅਵਧੇਸ਼ ਰਾਏ ਦੇ ਕਤਲ ਦੀ ਸਾਜਿਸ਼ ਰਚਣ ਦਾ ਇਲਜ਼ਾਮ ਸੀ ਜਦਕਿ ਕ੍ਰਿਸ਼ਣਾਨੰਦ ਰਾਏ ਕਤਲ ਕੇਸ ਵਿੱਚ ਉਨ੍ਹਾਂ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਕਰਕੇ ਰਿਹਾਅ ਕੀਤਾ ਜਾ ਚੁੱਕਿਆ ਸੀ।
ਮੁਖ਼ਤਾਰ ਅੰਸਾਰੀ ਉੱਤੇ ਇਲਜ਼ਾਮ ਸਨ ਕਿ ਜਨਵਰੀ 2019 ਵਿੱਚ, ਮੁਹਾਲੀ ਦੇ ਇੱਕ ਵੱਡੇ ਬਿਲਡਰ ਨੂੰ ਉਨ੍ਹਾਂ ਨੇ ਫੋਨ ਕਰਕੇ 10 ਕਰੋੜ ਰੁਪਏ ਮੰਗੇ ਸੀ।
ਇਸ ਸੰਦਰਭ ਵਿੱਚ ਮੁਹਾਲੀ ਵਿੱਚ ਇੱਕ ਐੱਫ਼ਆਈਆਰ ਦਰਜ ਕੀਤੀ ਗਈ ਸੀ ਅਤੇ 24 ਜਨਵਰੀ 2019 ਨੂੰ ਪੰਜਾਬ ਪੁਲਿਸ ਨੇ ਮੁਖ਼ਤਾਰ ਅੰਸਾਰੀ ਨੂੰ ਯੂਪੀ ਤੋਂ ਲਿਆ ਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਸੀ।
ਜਿੱਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਰੋਪੜ ਜੇਲ੍ਹ ਭੇਜ ਦਿੱਤਾ ਗਿਆ। ਉਦੋਂ ਤੋਂ ਇਹ ਹਿਰਾਸਤ ਲਗਾਤਾਰ ਸੁਪਰੀਮ ਕੋਰਟ ਦੇ ਯੂਪੀ ਭੇਜਣ ਦੇ ਹੁਕਮਾਂ ਤੱਕ ਵਧਦੀ ਰਹੀ।
4 ਜੂਨ 2021 ਨੂੰ ਅਦਾਲਤੀ ਹੁਕਮਾਂ ਉੱਤੇ ਅੰਸਾਰੀ ਨੂੰ ਯੂਪੀ ਭੇਜ ਦਿੱਤਾ ਗਿਆ। ਜਿੱਥੇ ਵਾਰਾਨਸੀ ਦੀ ਅਦਾਲਤ ਨੇ ਉਨ੍ਹਾਂ ਨੂੰ ਇੱਕ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜਾ ਸੁਣਾ ਦਿੱਤੀ ਸੀ।
ਦਾਦਾ ਆਜ਼ਾਦੀ ਘੁਲਾਟੀਏ, ਨਾਨਾ ਮਹਾਵੀਰ ਚੱਕਰ ਜੇਤੂ

ਤਸਵੀਰ ਸਰੋਤ, EMPICS
ਸਾਲ 2019 ਵਿੱਚ ਬੀਬੀਸੀ ' ਤੇ ਪ੍ਰਕਾਸ਼ਿਤ ਕਹਾਣੀ ਦੇ ਅਨੁਸਾਰ , ਮੁਖਤਾਰ ਅੰਸਾਰੀ ਦੇ ਦਾਦਾ ਇੱਕ ਅਜਿਹੇ ਨੇਤਾ ਵਜੋਂ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿੱਚ ਗਾਂਧੀ ਜੀ ਦਾ ਸਮਰਥਨ ਕੀਤਾ ਸੀ ਅਤੇ ਉਹ ਡਾ: ਮੁਖਤਾਰ ਅਹਿਮਦ ਅੰਸਾਰੀ ਸਨ, ਜੋ 1926-27 ਵਿੱਚ ਕਾਂਗਰਸ ਦੇ ਪ੍ਰਧਾਨ ਸਨ।
ਮੁਖਤਾਰ ਅੰਸਾਰੀ ਦੇ ਨਾਨਾ ਬ੍ਰਿਗੇਡੀਅਰ ਮੁਹੰਮਦ ਉਸਮਾਨ ਨੂੰ 1947 ਦੀ ਜੰਗ ਵਿੱਚ ਸ਼ਹਾਦਤ ਲਈ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਮੁਖਤਾਰ ਦੇ ਪਿਤਾ ਸੁਭਾਨਉੱਲ੍ਹਾ ਅੰਸਾਰੀ, ਜੋ ਗਾਜ਼ੀਪੁਰ ਵਿੱਚ ਇੱਕ ਸਾਫ਼ ਅਕਸ ਵਾਲੇ ਸਨ ਅਤੇ ਇੱਕ ਕਮਿਊਨਿਸਟ ਪਿਛੋਕੜ ਤੋਂ ਆਏ ਸਨ, ਸਥਾਨਕ ਰਾਜਨੀਤੀ ਵਿੱਚ ਸਰਗਰਮ ਸਨ। ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਮੁਖਤਾਰ ਅੰਸਾਰੀ ਦੇ ਚਾਚਾ ਹਨ।
ਮੁਖਤਾਰ ਦੇ ਵੱਡੇ ਭਰਾ ਅਫਜ਼ਲ ਅੰਸਾਰੀ ਲਗਾਤਾਰ ਪੰਜ ਵਾਰ (1985 ਤੋਂ 1996 ਤੱਕ) ਗਾਜ਼ੀਪੁਰ ਦੇ ਮੁਹੰਮਦਾਬਾਦ ਵਿਧਾਨ ਸਭਾ ਤੋਂ ਵਿਧਾਇਕ ਰਹੇ ਹਨ ਅਤੇ 2004 ਵਿੱਚ ਗਾਜ਼ੀਪੁਰ ਤੋਂ ਸੰਸਦ ਮੈਂਬਰ ਦੀ ਚੋਣ ਵੀ ਜਿੱਤ ਚੁੱਕੇ ਹਨ।
ਮੁਖਤਾਰ ਦਾ ਇੱਕ ਹੋਰ ਭਰਾ ਸਿਬਕਤੁੱਲਾ ਅੰਸਾਰੀ ਵੀ 2007 ਅਤੇ 2012 ਦੀਆਂ ਚੋਣਾਂ ਵਿੱਚ ਮੁਹੰਮਦਾਬਾਦ ਤੋਂ ਵਿਧਾਇਕ ਰਹਿ ਚੁੱਕਾ ਹੈ।
1996 'ਚ ਬਸਪਾ ਦੀ ਟਿਕਟ 'ਤੇ ਜਿੱਤ ਕੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਮੁਖਤਾਰ 2002, 2007, 2012 ਅਤੇ 2017 'ਚ ਮੌੜ ਤੋਂ ਜਿੱਤੇ। ਉਸ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਹਿੰਦਿਆਂ ਪਿਛਲੀਆਂ ਤਿੰਨ ਚੋਣਾਂ ਲੜੀਆਂ ਸਨ।
ਮੁਖਤਾਰ ਅੰਸਾਰੀ ਦੇ ਦੋ ਪੁੱਤਰ ਹਨ। ਉਨ੍ਹਾਂ ਦੇ ਵੱਡੇ ਬੇਟੇ ਅੱਬਾਸ ਅੰਸਾਰੀ ਨੇ 2017 ਦੀਆਂ ਚੋਣਾਂ ਵਿੱਚ ਮਊ ਜ਼ਿਲ੍ਹੇ ਦੀ ਘੋਸੀ ਵਿਧਾਨ ਸਭਾ ਸੀਟ ਤੋਂ ਬਸਪਾ ਦੀ ਟਿਕਟ 'ਤੇ ਆਪਣੀ ਪਹਿਲੀ ਚੋਣ ਲੜੀ ਸੀ ਅਤੇ ਉਹ 7 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।
ਮੁਖਤਾਰ ਅੰਸਾਰੀ ਦੇ ਭਰਾ ਅਫਜ਼ਲ ਅੰਸਾਰੀ ਨੇ ਆਪਣਾ ਸਿਆਸੀ ਕਰੀਅਰ ਕਮਿਊਨਿਸਟ ਪਾਰਟੀ ਤੋਂ ਸ਼ੁਰੂ ਕੀਤਾ, ਫਿਰ ਸਮਾਜਵਾਦੀ ਪਾਰਟੀ ਵਿਚ ਚਲੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ 'ਕੌਮੀ ਏਕਤਾ ਦਲ' ਦੇ ਨਾਂ ਨਾਲ ਆਪਣੀ ਪਾਰਟੀ ਬਣਾਈ ਅਤੇ 2017 ਵਿਚ ਬਸਪਾ ਵਿਚ ਸ਼ਾਮਲ ਹੋ ਗਏ।
ਮੁਖਤਾਰ ਨੇ ਬਸਪਾ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਆਜ਼ਾਦ ਤੌਰ 'ਤੇ ਚੋਣ ਲੜੀ, ਫਿਰ 2012 'ਚ ਪਰਿਵਾਰਕ ਪਾਰਟੀ ਕੌਮੀ ਏਕਤਾ ਦਲ ਤੋਂ ਖੜ੍ਹੇ ਹੋਏ ਅਤੇ 2017 'ਚ ਪਾਰਟੀ ਦਾ ਬਸਪਾ 'ਚ ਰਲੇਵਾਂ ਹੋਣ ਨਾਲ ਉਹ ਵੀ ਬਸਪਾ 'ਚ ਸ਼ਾਮਲ ਹੋ ਗਏ। ਇੱਥੇ ਦਿਲਚਸਪ ਗੱਲ ਇਹ ਹੈ ਕਿ ਮੁਖਤਾਰ ਅੰਸਾਰੀ ਨੂੰ 'ਗਰੀਬਾਂ ਦਾ ਮਸੀਹਾ' ਦੱਸਣ ਵਾਲੀ ਬਸਪਾ ਸੁਪਰੀਮੋ ਮਾਇਆਵਤੀ ਨੇ ਅਪਰੈਲ 2010 ਵਿੱਚ ਅੰਸਾਰੀ ਭਰਾਵਾਂ ਨੂੰ 'ਅਪਰਾਧਾਂ ਵਿੱਚ ਸ਼ਾਮਲ' ਕਹਿ ਕੇ ਬਸਪਾ ਵਿੱਚੋਂ ਕੱਢ ਦਿੱਤਾ ਸੀ।
2017 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਅੰਸਾਰੀ ਭਰਾਵਾਂ ਦੀ ਪਾਰਟੀ 'ਕੌਮੀ ਏਕਤਾ ਦਲ' ਨੂੰ ਬਸਪਾ ਵਿੱਚ ਰਲੇਵਾਂ ਕਰ ਦਿੱਤਾ, 'ਅਦਾਲਤ ਵਿਚ ਉਨ੍ਹਾਂ ਵਿਰੁੱਧ ਕੋਈ ਇਲਜ਼ਾਮ ਸਾਬਤ ਨਹੀਂ ਹੋਇਆ'।

ਗਾਜ਼ੀਪੁਰ ਵਿੱਚ ਮੁਖਤਾਰ ਦਾ ਉਭਾਰ
ਮੁਖਤਾਰ ਅੰਸਾਰੀ ਦੇ ਸਿਆਸੀ ਅਤੇ ਅਪਰਾਧਿਕ ਸਮੀਕਰਨਾਂ ਵਿੱਚ ਗਾਜ਼ੀਪੁਰ ਦੀ ਮਹੱਤਤਾ ਬਾਰੇ ਦੱਸਦੇ ਹੋਏ ਸੀਨੀਅਰ ਪੱਤਰਕਾਰ ਉਤਪਲ ਪਾਠਕ ਨੇ ਬੀਬੀਸੀ ਨੂੰ ਦੱਸਿਆ ਸੀ , "80 ਅਤੇ 90 ਦੇ ਦਹਾਕੇ ਵਿੱਚ ਬ੍ਰਿਜੇਸ਼ ਸਿੰਘ ਅਤੇ ਮੁਖਤਾਰ ਦੀ ਇਤਿਹਾਸਕ ਗੈਂਗ ਵਾਰ ਆਪਣੇ ਸਿਖਰ 'ਤੇ ਸੀ, ਇੱਥੇ ਗਾਜ਼ੀਪੁਰ ਤੋਂ ਸ਼ੁਰੂ ਹੋਈ ਸੀ। "
ਗਾਜ਼ੀਪੁਰ ਦੁਆਬ ਦੀ ਉਪਜਾਊ ਧਰਤੀ ਵਿੱਤੇ ਵਸਿਆ ਵਿਸ਼ੇਸ਼ ਸ਼ਹਿਰ ਹੈ। ਸਿਆਸੀ ਤੌਰ 'ਤੇ, ਗਾਜ਼ੀਪੁਰ, ਇੱਕ ਲੱਖ ਤੋਂ ਵੱਧ ਭੂਮਿਹਾਰ ਦੀ ਆਬਾਦੀ ਵਾਲਾ, ਉੱਤਰ ਪ੍ਰਦੇਸ਼ ਵਿੱਚ ਭੂਮਿਹਾਰਾਂ ਦੀ ਸਭ ਤੋਂ ਵੱਡੇ ਖੇਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਥੋਂ ਤੱਕ ਕਿ ਕੁਝ ਪੁਰਾਣੇ ਸਥਾਨਕ ਪੱਤਰਕਾਰ ਬੋਲਚਾਲ ਵਿੱਚ ਗਾਜ਼ੀਪੁਰ ਨੂੰ 'ਭੂਮਿਹਾਰਾਂ ਦਾ ਵੈਟੀਕਨ' ਕਹਿੰਦੇ ਹਨ।

ਮੁਖ਼ਤਾਰ ਅੰਸਾਰੀ ਦੇ ਸਿਆਸੀ ਅਤੇ ਅਪਰਾਧਿਕ ਸਮੀਕਰਨਾਂ ਵਿੱਚ ਗਾਜ਼ੀਪੁਰ ਦਾ ਮਹੱਤਵ ਦੱਸਦੇ ਹੋਏ ਸੀਨੀਅਰ ਪੱਤਰਕਾਰ ਉਤਪਲ ਪਾਠਕ ਕਹਿੰਦੇ ਹਨ, "80 ਅਤੇ 90 ਦੇ ਦਹਾਕੇ ਵਿੱਚ ਪੂਰੀ ਚਰਚਾ 'ਚ ਰਿਹਾ ਬ੍ਰਿਜੇਸ਼ ਸਿੰਘ ਅਤੇ ਮੁਖ਼ਤਾਰ ਦਾ ਇਤਿਹਾਸਕ ਗੈਂਗਵਾਰ ਇਹੀ ਗਾਜ਼ੀਪੁਰ ਤੋਂ ਸ਼ੁਰੂ ਹੋਇਆ ਸੀ।''
ਦੋਆਬ ਦੀ ਉਪਜਾਊ ਜ਼ਮੀਨ 'ਤੇ ਵਸਿਆ ਗਾਜ਼ੀਪੁਰ ਖਾਸ ਸ਼ਹਿਰ ਹੈ। ਸਿਆਸੀ ਤੌਰ 'ਤੇ ਵੇਖੀਏ ਤਾਂ ਇੱਕ ਲੱਖ ਤੋਂ ਵੱਧ ਭੂਮੀਹਾਰ ਜਨਸੰਖਿਆ ਵਾਲੇ ਗਾਜ਼ੀਪੁਰ ਨੂੰ ਉੱਤਰ ਪ੍ਰਦੇਸ਼ ਵਿੱਚ ਭੂਮੀਹਾਰਾਂ ਦੇ ਸਭ ਤੋਂ ਵੱਡੇ ਪਾਕੇਟ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇੱਥੋਂ ਤੱਕ ਕਿ ਕੁਝ ਪੁਰਾਣੇ ਸਥਾਨਕ ਪੱਤਰਕਾਰ ਆਣ ਬੋਲਚਾਲ ਵਿੱਚ ਗਾਜ਼ੀਪੁਰ ਨੂੰ 'ਭੂਮੀਹਾਰਾਂ ਦਾ ਵੈਟੀਕਨ' ਵੀ ਕਹਿੰਦੇ ਹਨ।
ਦੇਸ ਦੇ ਸਭ ਤੋਂ ਪਿੱਛੜੇ ਇਲਾਕਿਆਂ ਵਿੱਚ ਆਉਣ ਵਾਲੇ ਗਾਜ਼ੀਪੁਰ ਵਿੱਚ ਉਦਯੋਗ ਦੇ ਨਾਮ 'ਤੇ ਇੱਥੇ ਕੁਝ ਖਾਸ ਨਹੀਂ ਹੈ। ਅਫ਼ੀਮ ਦਾ ਕੰਮ ਹੁੰਦਾ ਹੈ ਅਤੇ ਹਾਕੀ ਖ਼ੂਬ ਖੇਡੀ ਜਾਂਦੀ ਹੈ।
ਗਾਜ਼ੀਪੁਰ ਦਾ ਇੱਕ ਮਹੱਤਵਪੂਰਣ ਵਿਰੋਧਾਭਾਸ ਇਹ ਵੀ ਹੈ ਕਿ ਅਪਰਾਧੀਆਂ ਅਤੇ ਪੂਰਵਾਂਚਲ ਦੇ ਗੈਂਗਵਾਰ ਦਾ ਕੇਂਦਰ ਹੋਣ ਦੇ ਨਾਲ-ਨਾਲ ਇਸ ਜ਼ਿਲ੍ਹੇ ਤੋਂ ਹਰ ਸਾਲ ਕਈ ਮੁੰਡੇ ਆਈਏਐੱਸ-ਆਈਪੀਐੱਸ ਵੀ ਬਣਦੇ ਹਨ।
ਪਾਠਕ ਕਹਿੰਦੇ ਹਨ, "ਮੁਖ਼ਤਾਰ ਅੰਸਾਰੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਿਆਸੀ ਪ੍ਰਭਾਵ ਗਾਜ਼ੀਪੁਰ ਤੋਂ ਲੈ ਕੇ ਮਊ, ਜੋਨਪੁਰ, ਬਲੀਆ ਅਤੇ ਬਨਾਰਸ ਤੱਕ ਹੈ। ਸਿਰਫ਼ 8-10 ਫ਼ੀਸਦ ਮੁਸਲਮਾਨ ਆਬਾਦੀ ਵਾਲੇ ਗਾਜ਼ੀਪੁਰ ਵਿੱਚ ਹਮੇਸ਼ਾ ਤੋਂ ਅੰਸਾਰੀ ਪਰਿਵਾਰ ਹਿੰਦੂ ਵੋਟ ਬੈਂਕ ਦੇ ਆਧਾਰ 'ਤੇ ਚੋਣ ਜਿੱਤਦਾ ਰਿਹਾ ਹੈ।"
ਦੇਸ ਦੇ ਸਭ ਤੋਂ ਪਿਛੜੇ ਇਲਾਕਿਆਂ ਵਿੱਚੋਂ ਇੱਕ ਗਾਜ਼ੀਪੁਰ ਵਿੱਚ ਉਦਯੋਗ ਦੇ ਨਾਂ 'ਤੇ ਕੁਝ ਖਾਸ ਨਹੀਂ ਹੈ। ਅਫੀਮ ਦਾ ਵਪਾਰ ਹੁੰਦਾ ਹੈ ਅਤੇ ਹਾਕੀ ਬਹੁਤ ਖੇਡੀ ਜਾਂਦੀ ਹੈ।
ਗਾਜ਼ੀਪੁਰ ਦਾ ਇੱਕ ਮਹੱਤਵਪੂਰਨ ਵਿਰੋਧਾਭਾਸ ਇਹ ਹੈ ਕਿ ਪੂਰਵਾਂਚਲ ਦੇ ਅਪਰਾਧੀਆਂ ਅਤੇ ਗੈਂਗ ਵਾਰ ਦਾ ਧੁਰਾ ਹੋਣ ਦੇ ਨਾਲ-ਨਾਲ ਇਸ ਜ਼ਿਲ੍ਹੇ ਦੇ ਕਈ ਮੁੰਡੇ ਹਰ ਸਾਲ ਆਈਏਐਸ-ਆਈਪੀਐਸ ਵੀ ਬਣਦੇ ਹਨ।
ਪਾਠਕ ਅਨੁਸਾਰ, "ਮੁਖਤਾਰ ਅੰਸਾਰੀ ਅਤੇ ਉਸ ਦੇ ਪਰਿਵਾਰ ਦਾ ਸਿਆਸੀ ਪ੍ਰਭਾਵ ਗਾਜ਼ੀਪੁਰ ਤੋਂ ਲੈ ਕੇ ਮੌ, ਜੌਨਪੁਰ, ਬਲੀਆ ਅਤੇ ਬਨਾਰਸ ਤੱਕ ਫੈਲਿਆ ਹੋਇਆ ਹੈ। ਸਿਰਫ਼ 8-10 ਫ਼ੀਸਦੀ ਮੁਸਲਿਮ ਆਬਾਦੀ ਵਾਲੇ ਗਾਜ਼ੀਪੁਰ ਵਿੱਚ ਅੰਸਾਰੀ ਪਰਿਵਾਰ ਹਮੇਸ਼ਾ ਹੀ ਹਿੰਦੂ ਵੋਟ ਬੈਂਕ ਦੇ ਆਧਾਰ ਉੱਤੇ ਚੋਣਾਂ ਜਿੱਤਦਾ ਰਿਹਾ ਹੈ ।"
ਗਾਜ਼ੀਪੁਰ ਦੇ ਯੂਸਫਪੁਰ ਇਲਾਕੇ ਵਿੱਚ ਸਥਿਤ ਮੁਖਤਾਰ ਅੰਸਾਰੀ ਦੇ ਜੱਦੀ ਘਰ ਨੂੰ ‘ਬਰਕਾ ਫਾਟਕ’ ਜਾਂ ‘ਵੱਡੇ ਗੇਟ’ ਵਜੋਂ ਜਾਣਿਆ ਜਾਂਦਾ ਹੈ। ਕਸਬੇ ਵਰਗੇ ਇਸ ਛੋਟੇ ਜਿਹੇ ਸ਼ਹਿਰ ਵਿੱਚ 'ਬਰਕਾ ਫਾਟਕ' ਦਾ ਪਤਾ ਹਰ ਕੋਈ ਜਾਣਦਾ ਹੈ, ਇਸ ਲਈ ਮੈਨੂੰ ਉਸ ਦੇ ਘਰ ਦਾ ਰਸਤਾ ਪੁੱਛਣ ਵਿਚ ਕੋਈ ਮੁਸ਼ਕਲ ਨਹੀਂ ਆਈ।
ਬੀਬੀਸੀ ਦੀ ਰਿਪੋਰਟ ਮੁਤਾਬਕ ਮੁਖਤਾਰ ਬੰਦਾ ਜੇਲ ਵਿਚ ਬੰਦ ਸੀ ਪਰ ਉਸ ਦੇ ਵੱਡੇ ਭਰਾ ਅਫਜ਼ਲ ਅੰਸਾਰੀ ਅਤੇ ਬੇਟੇ ਅੱਬਾਸ ਅੰਸਾਰੀ ਨੇ ਬੀਬੀਸੀ ਨਾਲ ਗੱਲ ਕੀਤੀ ਸੀ।
ਮੁਖਤਾਰ ਅੰਸਾਰੀ ਦੇ ਘਰ ਦੇ ਬਾਹਰ ਬਣਿਆ ‘ਬੜਾ ਦਰਵਾਜ਼ਾ’ ਸਾਰਾ ਦਿਨ ਦਰਸ਼ਕਾਂ ਲਈ ਖੁੱਲ੍ਹਾ ਰਹਿੰਦਾ ਹੈ। ਸਥਾਨਕ ਲੋਕ ਵਰਾਂਡੇ ਵਿੱਚ ਖੜ੍ਹੇ ਵੱਡੇ-ਵੱਡੇ ਵਾਹਨਾਂ ਦੇ ਕਾਫਲੇ ਦੇ ਸਾਹਮਣੇ ਵੱਡੇ ਮੀਟਿੰਗ ਰੂਮ ਵਿੱਚ ਬੈਠੇ ਅੰਸਾਰੀ ਭਰਾਵਾਂ ਨੂੰ ਮਿਲਣ ਦੀ ਉਡੀਕ ਕਰ ਰਹੇ ਸਨ।
ਬੈਠਕ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਡਾ: ਮੁਖਤਾਰ ਅਹਿਮਦ ਅੰਸਾਰੀ ਤੋਂ ਲੈ ਕੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੱਕ ਦੇ ਸਾਰੇ ਸਿਆਸੀ ਚਿਹਰਿਆਂ ਅਤੇ ਪਰਿਵਾਰ ਦੇ ਮ੍ਰਿਤਕ ਪੁਰਖਿਆਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਸਨ।

ਤਸਵੀਰ ਸਰੋਤ, MAIL TODAY
ਛੋਟੇ ਭਰਾ ਮੁਖਤਾਰ ਬਾਰੇ ਗੱਲ ਕਰਦੇ ਹੋਏ ਅਫਜ਼ਲ ਅੰਸਾਰੀ ਨੇ ਬੀਬੀਸੀ ਨੂੰ ਦੱਸਿਆ ਸੀ, "ਮੁਖ਼ਤਾਰ ਸਾਡੇ ਤੋਂ ਦਸ ਸਾਲ ਛੋਟਾ ਹੈ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਹ ਗਾਜ਼ੀਪੁਰ ਦੇ ਕਾਲਜ ਵਿੱਚ ਪੜ੍ਹਦਾ ਸੀ। ਉਸ ਕਾਲਜ ਵਿੱਚ ਰਾਜਪੂਤ-ਭੂਮਿਹਰਾਂ ਦਾ ਦਬਦਬਾ ਸੀ। ਉੱਥੇ ਹੀ ਉਨ੍ਹਾਂ ਦੀ ਦੋਸਤੀ ਸਾਧੂ ਸਿੰਘ ਨਾਮ ਦੇ ਮੁੰਡੇ ਨਾਲ ਦੋਸਤੀ ਹੋਈ। ਉਸ ਨਾਲ ਦੋਸਤੀ ਕਾਇਮ ਰੱਖਣ ਲਈ, ਉਹ ਉਸਦੀਆਂ ਨਿੱਜੀ ਦੁਸ਼ਮਣੀਆਂ ਵਿਚ ਸ਼ਾਮਲ ਹੋ ਗਿਆ ਅਤੇ ਉਨ੍ਹਾਂ ਦੇ ਗਲੇ ਕੁਝ ਬਦਨਾਮੀਆਂ ਪੈ ਗਈਆਂ।"
ਸੰਸਦ ਮੈਂਬਰ ਅਫਜ਼ਲ ਅੰਸਾਰੀ ਨੇ ਕਿਹਾ ਸੀ, "ਉਸ (ਮੁਖਤਾਰ) ਨੂੰ ਆਪਣੇ ਪੂਰੇ ਪਰਿਵਾਰ ਸਮੇਤ ਬਦਨਾਮੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਮੁਖਤਾਰ ਵਿਰੁੱਧ ਜੋ ਕੇਸ ਲਾਏ ਗਏ ਹਨ, ਉਹ ਸਿਆਸਤ ਤੋਂ ਪ੍ਰੇਰਿਤ ਹਨ। ਉਹ 15 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ। ਜੇਕਰ ਉਸ ਨੇ ਸੱਚਮੁੱਚ ਅਜਿਹਾ ਕੀਤਾ ਹੈ। ਕੁਝ ਗਲਤ ਹੈ ਤਾਂ ਪੁਲਿਸ ਤੁਹਾਡੀ ਹੈ, ਸਰਕਾਰ ਤੁਹਾਡੀ ਹੈ, ਸੀਬੀਆਈ ਤੁਹਾਡੀ ਹੈ, ਹੁਣ ਤੱਕ ਕੋਈ ਅਪਰਾਧ ਸਾਬਤ ਕਿਉਂ ਨਹੀਂ ਹੋਇਆ?
ਮੁਖਤਾਰ ਦੇ ਸਿਆਸੀ ਪ੍ਰਭਾਵ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ, "ਮੁਖਤਾਰ ਮੌ ਤੋਂ ਚੋਣ ਲੜਦਾ ਅਤੇ ਜਿੱਤਦਾ ਰਿਹਾ ਹੈ। ਸਿਆਸੀ ਤੌਰ 'ਤੇ ਮੁਖਤਾਰ ਦਾ ਰੁਤਬਾ ਸਾਡੇ ਤੋਂ ਵੱਡਾ ਹੈ। ਉਸ ਦਾ ਗਲੈਮਰ ਦਾ ਅੰਕੜਾ ਵੀ ਵੱਡਾ ਹੈ। ਅੱਜ ਅਸੀਂ ਗਾਜ਼ੀਪੁਰ ਤੋਂ ਬਾਹਰ ਕਿਤੇ ਵੀ ਜਾਂਦੇ ਹਾਂ।" ਇਸ ਲਈ ਲੋਕ ਸਾਨੂੰ ਇਸ ਤੋਂ ਪਛਾਣਦੇ ਹਨ। ਉਹਨਾਂ ਦੇ ਨਾਮ।"
ਅਫਜ਼ਲ ਨੇ ਕਿਹਾ ਸੀ, ''ਗਾਜ਼ੀਪੁਰ ਦੇ ਸਿਰਫ 8 ਫੀਸਦੀ ਮੁਸਲਮਾਨ ਹੀ ਸਾਨੂੰ ਜਿਤਾ ਨਹੀਂ ਸਕਦੇ, ਇੱਥੋਂ ਦੇ ਹਿੰਦੂ ਸਾਨੂੰ ਜਿਤਾਉਂਦੇ ਹਨ। ਆਖਿਰ ਅਸੀਂ ਵੀ ਹਰ ਸੁੱਖ-ਦੁੱਖ 'ਚ ਉਨ੍ਹਾਂ ਦੇ ਨਾਲ ਖੜ੍ਹੇ ਹਾਂ, ਮੂੰਹ 'ਤੇ ਰੁਮਾਲ ਬੰਨ੍ਹ ਕੇ ਵਰਤ ਰੱਖਦੇ ਹਾਂ, ਹਾਥੀਆਂ 'ਤੇ ਬੈਠੇ ਹਾਂ। ਇੱਥੋਂ ਤੱਕ ਕਿ ਹੋਲੀ ਵੀ ਖੇਡੀ ਹੈ। ਇਹ ਸਾਰੇ ਸਾਡੇ ਆਪਣੇ ਲੋਕ ਹਨ, ਇਸ ਲਈ ਸਾਨੂੰ ਇਨ੍ਹਾਂ ਦੀਆਂ ਵੋਟਾਂ ਵਿੱਚ ਵਿਸ਼ਵਾਸ ਹੈ।"












