You’re viewing a text-only version of this website that uses less data. View the main version of the website including all images and videos.
ਪੰਜਾਬ ਮੌਸਮ: ਉੱਤਰੀ ਭਾਰਤ ਕਦੋਂ ਤੱਕ ਰਹਿਣਗੇ ਮੀਂਹ ਵਾਲੇ ਹਾਲਾਤ, ਕਿਹੜੀਆਂ ਰੇਲ ਗੱਡੀਆਂ ਹੋਈਆਂਂ ਰੱਦ, ਜਾਣੋ ਪੂਰਾ ਵੇਰਵਾ
ਸੋਮਵਾਰ ਨੂੰ ਵੀ ਉੱਤਰੀ ਭਾਰਤ ਖਾਸਕਰ ਪੰਜਾਬ ਅਤੇ ਹਰਿਆਣਾ ਵਿੱਚ ਤੀਜੇ ਦਿਨ ਵੀ ਮੀਂਹ ਜਾਰੀ ਰਿਹਾ।
ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਅਤੇ ਹਿਮਾਚਲ ਵਿੱਚ ਮੀਂਹ ਜਾਰੀ ਰਿਹਾ, ਜਦਕਿ ਦਿੱਲੀ ਵਿੱਚ ਬਾਅਦ ਦੁਪਹਿਰ ਵਰਖਾ ਹੋਈ।
ਭਾਵੇਂ ਕਿ 10 ਜੁਲਾਈ ਤੋਂ ਬਾਅਦ ਕੁਝ ਥਾਵਾਂ ਉੱਤੇ ਮੀਂਹ ਰੁਕਣ ਦੀ ਮੌਸਮ ਵਿਭਾਗ ਭਵਿੱਖਬਾਣੀ ਕਰ ਰਿਹਾ ਹੈ, ਪਰ ਉੱਤਰਾਖੰਡ, ਪੂਰਬੀ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਵਿੱਚ ਅਜੇ ਹੋਰ ਮੀਂਹ ਜਾਰੀ ਰਹੇਗਾ।
ਹਿਮਾਚਲ ਸਰਕਾਰ ਨੇ ਤਾਂ 11 ਜੁਲਾਈ ਲਈ ਬਕਾਇਦਾ ਰੈੱਡ ਅਲਾਰਟ ਜਾਰੀ ਕੀਤਾ ਹੋਇਆ ਹੈ।
ਚੰਡੀਗੜ੍ਹ ਦੇ ਮੌਸਮ ਕੇਂਦਰ ਮੁਤਾਬਕ, ਆਉਣ ਵਾਲੇ ਚਾਰ-ਪੰਜ ਦਿਨਾਂ ਤੱਕ ਬਾਰਿਸ਼ ਹੁੰਦੀ ਰਹੇਗੀ।
ਏਕੀ ਸਿੰਘ ਨੇ ਦੱਸਿਆ ਕਿ ਮੀਂਹ ਦੀ ਤੀਬਰਤਾ ਘੱਟ ਜਾਏਗੀ ਕਿਉਂਕਿ ਪੱਛਮੀ ਗੜਬੜੀਆਂ ਦਾ ਅਸਰ ਘੱਟ ਜਾਏਗਾ।
ਪਰ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਕਾਰਨ ਮੀਂਹ ਵਰ੍ਹਦਾ ਰਹੇਗਾ। ਉਨ੍ਹਾਂ ਦੱਸਿਆ ਕਿ ਆਮ- ਤੌਰ ’ਤੇ ਮਾਨਸੂਨ ਜੂਨ ਤੋਂ ਅਗਸਤ ਤੱਕ ਰਹਿੰਦਾ ਹੈ। ਤੇ ਇਸ ਵੇਲੇ ਪੂਰੇ ਜੋਬਨ ’ਤੇ ਹੈ।
ਸਤਲੁਜ ਕੰਢੇ ਵਸੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ
ਜਲੰਧਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ ਜ਼ਿਲ੍ਹੇ ਦੇ ਸ਼ਾਹਕੋਟ ਵਿੱਚ ਹੜ੍ਹਾਂ ਤੋਂ ਹੀ ਮਸ਼ਹੂਰ ਹੋਏ ਪਿੰਡ ਗਿੱਦੜ ਪਿੰਡੀ , ਛੰਨਾ ਆਦਿ ਪਿੰਡ ਵਾਸੀਆਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਪਹਾੜਾਂ ਚ ਜ਼ਿਆਦਾ ਮੀਂਹ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਗਿਆ ਹੈ
ਗਿੱਦੜ ਪਿਡੀ, ਪਿੰਡ ਮੰਡਾਲਾਂ ਛੰਨਾ ਸਤਲੁਜ ਨਦੀ ਦੇ ਕਿਨਾਰੇ ਉੱਤੇ ਹੈ। ਹਾਲਾਂਕਿ ਇਹ ਪਿੰਡਾਂ ਪਾਣੀ ਦੀ ਮਾਰ ਤੋਂ ਬਚੇ ਹੋਏ ਹਨ ਪਰ ਇਥੋਂ ਦੇ ਵਸਨੀਕਾਂ ਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਪਿੰਡ ਵਾਸੀ ਆਪਣੇ ਘਰੇਲੂ ਸਾਮਾਨ ਨੂੰ ਟਰੈਕਟਰ ਟਰਾਲੀਆਂ ਰਾਹੀਂ ਸੁਰੱਖਿਅਤ ਥਾਵਾਂ ਤੇ ਲੈ ਕੇ ਜਾ ਰਹੇ ਹਨ।
ਪਿੰਡ ਵਾਸੀਆਂ ਮੁਤਾਬਕ 2019 ਵਿੱਚ ਭਾਖੜਾ ਡੈਮ ਤੋਂ 2.50 ਲੱਖ ਕਿਉਸਿਕ ਪਾਣੀ ਛੱਡਿਆ ਗਿਆ ਸੀ , ਜਿਸ ਨਾਲ ਭਾਰੀ ਤਬਾਹੀ ਹੋਈ ਸੀ ਪਰ ਇਸ ਵਾਰ ਪਿੰਡ ਵਾਸੀ ਸਵਾ ਤਿੰਨ ਲੱਖ ਕਿਓਸੁਕ ਪਾਣੀ ਛੱਡੇ ਜਾਣ ਦੀ ਗੱਲ ਆਖ ਰਹੇ ਹਨ ਜਿਸ ਕਰਕੇ ਲੋਕਾਂ ’ਚ ਡਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਉੱਤਰ-ਪੱਛਮੀ ਸੂਬਿਆਂ ਵਿੱਚ ਮੀਂਹ
- ਭਾਰਤ ਦੇ ਉੱਤਰ-ਪੱਛਮੀ ਸੂਬਿਆਂ ਵਿੱਚ ਪਿਛਲੇ 2-3 ਦਿਨਾਂ ਤੋਂ ਭਾਰੀ ਮੀਂਹ ਕਾਰਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹਨ
- ਐਤਵਾਰ ਨੂੰ ਹਿਮਾਚਲ 'ਚ 5 ਲੋਕਾਂ ਦੀ ਮੌਤ, ਜਦਕਿ ਇਸ ਪੂਰੇ ਸੀਜ਼ਨ ਦੌਰਾਨ ਗੁਜਰਾਤ 'ਚ ਹੁਣ ਤੱਕ 52 ਮੌਤਾਂ
- ਸੋਮਵਾਰ ਨੂੰ ਪੰਜਾਬ, ਦਿੱਲੀ, ਉੱਤਰਾਖੰਡ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਵਰਗੇ ਸੂਬਿਆਂ 'ਚ 24 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ
- ਮਾਹਰ ਦੱਸਦੇ ਹਨ ਕਿ ਪੱਛਮੀ ਗੜਬੜ, ਭਾਰੀ ਮੀਂਦ ਦਾ ਕਾਰਨ ਹੈ
- ਚੰਡੀਗੜ੍ਹੇ ਤੇ ਡੇਰਾਬੱਸੀ ਦੀਆਂ ਕਈ ਰਿਹਾਇਸ਼ੀ ਇਮਾਰਤਾਂ ਵਿੱਚ ਵੀ ਪਾਣੀ ਭਰ ਗਿਆ ਹੈ
- ਪੰਜਾਬ ਦੇ 5 ਜ਼ਿਲ੍ਹਿਆਂ 'ਚ ਸਕੂਲ ਕਾਲਜ ਬੰਦ, ਰਾਜਪੂਰਾ ਸਣੇ 30 ਪਿੰਡਾਂ 'ਚ ਅਲਰਟ ਤੇ ਮੁਹਾਲੀ 'ਚ ਫੌਜੀ ਮਦਦ ਦੀ ਮੰਗ
- ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸੋਮਵਾਰ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ
- ਰਾਜਧਾਨੀ ਦਿੱਲੀ, ਗੁਰੂਗ੍ਰਾਮ ਅਤੇ ਨੋਇਡਾ ਵਿੱਚ ਪ੍ਰਸ਼ਾਸਨ ਨੇ ਸੋਮਵਾਰ ਨੂੰ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ
ਰਾਵੀ ਦੇ ਪਾਣੀ ਕਾਰਨ ਦੀਨਾਨਗਰ ਦੇ ਪਿੰਡ ਖਾਲੀ ਕਰਾਏ
ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਬੀਤੇ ਦੋ ਦਿਨਾਂ ਤੋਂ ਹੋਈ ਬਰਸਾਤ ਕਾਰਨ ਰਾਵੀ ਦਰਿਆ ਨੇੜਲੇ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਰਸਾਤ ਕਾਰਨ ਉਝ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਸੀ, ਜਿਸ ਕਰਕੇ ਪ੍ਰਸ਼ਾਸਨ ਵੱਲੋਂ 2 ਲੱਖ ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ ਹੈ। ਇਸੇ ਲਈ ਰਾਵੀ ਦਰਿਆ ਅੰਦਰ ਵੀ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ।
ਗੁਰਦਾਸਪੁਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਰਾਵੀ ਦਰਿਆ ਵਿੱਚ ਪਾਣੀ ਛੱਡਣ ਨਾਲ ਗੁਰਦਾਸਪੁਰ ਦੇ ਦੋ ਇਲਾਕੇ ਮਕੌੜਾ ਪੱਤਣ ਦੇ ਨੇੜਲੇ ਪਿੰਡਾਂ ਅਤੇ ਡੇਰਾ ਬਾਬਾ ਨਾਨਕ ਦੇ ਪਿੰਡ ਘੋਨੇਵਾਲ ਚ ਪਾਣੀ ਆਇਆ ਹੈ। ਡੀਸੀ ਗੁਰਦਾਸਪੁਰ ਨੇ ਦੱਸਿਆ ਕਿ ਸਮਾਂ ਰਹਿੰਦੇ ਲੋਕਾਂ ਨੂੰ ਅਪੀਲ ਕਰ ਨੀਵੇ ਇਲਾਕਿਆਂ ਤੋਂ ਹਟਾ ਲਿਆ ਗਿਆ ਸੀ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੈ।
ਇਸ ਦੇ ਨਾਲ ਮੁਖ ਤੌਰ ਤੇ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਦੀਨਾਨਗਰ ਦੇ ਇਲਾਕੇ ਮਕੌੜਾ ਪੱਤਣ ਦਰਿਆ ਪਾਰ ਵੱਸਦੇ 7 ਪਿੰਡਾਂ ਦਾ ਸੰਪਰਕ ਟੁੱਟ ਚੁਕਾ ਹੈ।
ਇਸ ਬਾਰੇ ਡੀਸੀ ਗੁਰਦਾਸਪੁਰ ਹਿਮਾਂਸ਼ੂ ਅੱਗਰਵਾਲ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਰਾਵੀ ਪਾਰ ਲੋਕਾਂ ਨੂੰ ਦਿੱਕਤ ਨਾ ਆਵੇ ਉਸ ਲਈ ਵਿਸ਼ੇਸ ਬੋਟ ਅਤੇ ਵੱਡੇ ਬੜੇ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਮੈਡੀਕਲ ਸਹੂਲਤ ਅਤੇ ਹੋਰ ਬੁਨਿਆਦੀ ਸਹੂਲਤਾਂ ਪਾਰ ਵੱਸਦੇ ਲੋਕਾਂ ਤੱਕ ਪੁਹੰਚਈਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਦਾ ਪ੍ਰਭਾਵਿਤ ਖੇਤਰਾਂ ਵਿੱਚ ਦੌਰਾ
ਜ਼ਮੀਨੀ ਪੱਧਰ 'ਤੇ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੀਂਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਤੂਫ਼ਾਨੀ ਦੌਰਾ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਮੂਸਲੇਧਾਰ ਮੀਂਹ ਕਾਰਨ ਪ੍ਰਭਾਵਿਤ ਹੋਏ ਨੀਵੇਂ ਇਲਾਕਿਆਂ ਵਿੱਚੋਂ ਸੁਰੱਖਿਅਤ ਕੱਢੇ ਗਏ ਲੋਕਾਂ ਨਾਲ ਗੱਲਬਾਤ ਵੀ ਕੀਤੀ।
ਮੋਹਾਲੀ ਦੇ ਫੇਜ਼ 6 ਵਿੱਚ ਸਥਿਤ ਰੈਣ ਬਸੇਰਾ, ਜਮੁਨਾ ਅਪਾਰਟਮੈਂਟਸ ਖਰੜ, ਪਿੰਡ ਕਜੌਲੀ, ਬੂਥਗੜ੍ਹ ਅਤੇ ਰੋਪੜ ਜ਼ਿਲ੍ਹੇ ਦਾ ਦੌਰਾ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲੇ ਮੁੱਖ ਮੰਤਰੀਆਂ ਵਾਂਗ ਖ਼ਾਨਾਪੂਰਤੀ ਕਰਨ ਲਈ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਹੈਲੀਕਾਪਟਰ ਉਤੇ ਗੇੜੇ ਨਹੀਂ ਲਾ ਰਹੇ ਸਗੋਂ ਖੁਦ ਲੋਕਾਂ ਕੋਲ ਜਾ ਕੇ ਅਸਲ ਸਥਿਤੀ ਦਾ ਪਤਾ ਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਥਿਤੀ ਚਿੰਤਾਜਨਕ ਹੈ ਪਰ ਫਿਰ ਵੀ ਸੂਬਾ ਸਰਕਾਰ ਜਾਨੀ ਨੁਕਸਾਨ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਚਾਅ ਕਾਰਜਾਂ ਲਈ ਐਨ.ਡੀ.ਆਰ.ਐਫ. ਦੀਆਂ ਟੀਮਾਂ ਲਾਈਆਂ ਗਈਆਂ ਹਨ ਪਰ ਅਜੇ ਤੱਕ ਇਸ ਕੰਮ ਲਈ ਅਧਿਕਾਰਤ ਤੌਰ 'ਤੇ ਫੌਜ ਨੂੰ ਨਹੀਂ ਲਾਇਆ ਗਿਆ।
ਹਿਮਾਚਲ ਵਿੱਚ ਕਰੋੜਾਂ ਦਾ ਨੁਕਸਾਨ
ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਸੂਬੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ 1007 ਰੂਟਾਂ 'ਤੇ ਚੱਲਣ ਵਾਲੀਆਂ ਬੱਸਾਂ ਦੇ ਰੂਟ ਮੁਅੱਤਲ ਕਰ ਦਿੱਤੇ ਗਏ ਹਨ।
ਜਦੋਂ ਕਿ ਬਾਰਿਸ਼ ਕਾਰਨ ਵੱਖ-ਵੱਖ ਥਾਵਾਂ 'ਤੇ ਰਾਜ ਅਤੇ ਬਾਹਰੀ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ 452 ਬੱਸਾਂ ਫਸ ਗਈਆਂ | ਉਨ੍ਹਾਂ ਨੇ ਟਰਾਂਸਪੋਰਟ ਕਾਰਪੋਰੇਸ਼ਨ ਦੇ ਸਟਾਫ਼ ਨੂੰ ਹਦਾਇਤ ਕੀਤੀ ਹੈ ਕਿ ਜਿੱਥੇ ਵੀ ਖਤਰਾ ਹੋਵੇ ਉੱਥੇ ਬੱਸਾਂ ਨਾ ਚਲਾਉਣ ਅਤੇ ਬੱਸ ਚਾਲਕ ਪੂਰੀ ਸਾਵਧਾਨੀ ਵਰਤਣ ਤਾਂ ਜੋ ਕੋਈ ਨੁਕਸਾਨ ਨਾ ਹੋਵੇ।
ਉਪ ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ ਹੋਈ ਭਾਰੀ ਬਰਸਾਤ ਕਾਰਨ ਜਲ ਸ਼ਕਤੀ ਵਿਭਾਗ ਦੀਆਂ 4833 ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ 350.15 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ।
ਹਰਿਆਣਾ ਸਰਕਾਰ ਨੇ 11 ਜੁਲਾਈ ਨੂੰ ਸੂਬੇ ਵਿੱਚ ਭਾਰੀ ਵਰਖਾ ਹੋਣ ਦਾ ਰੈੱਡ ਅਲਾਰਟ ਜਾਰੀ ਕੀਤਾ ਹੈ।
ਪੰਚਕੂਲਾ ਤੇ ਚੰਡੀਗੜ੍ਹ ਵਿੱਚ ਵੀ ਸਕੂਲ ਬੰਦ
ਹਰਿਆਣਾ ਦੇ ਅੰਬਾਲਾ ਅਤੇ ਪੰਚਕੂਲਾ ਜ਼ਿਲ੍ਹਿਆਂ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ, ਜਿਸ ਕਾਰਨ ਸਰਕਾਰ ਨੇ ਮੰਗਲਵਾਰ ਤੱਕ ਦੋਵਾਂ ਜਿ਼ਲ੍ਹਿਆਂ ਵਿੱਚ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਭਾਰੀ ਮੀਂਹ ਕਾਰਨ ਸੂਬੇ ਦੇ ਤਿੰਨ ਦਰਿਆ ਮਾਰਕੰਡਾ, ਘੱਗਰ ਅਤੇ ਟਾਂਗਰੀ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਹੀਆਂ ਹਨ। ਸੂਬੇ ਭਰ ਵਿੱਚ ਮੀਂਹ ਕਾਰਨ ਖੇਤ ਤਾਲਾਬਾਂ ਵਿੱਚ ਬਦਲ ਗਏ ਹਨ ਅਤੇ ਸੜਕਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਚੰਡੀਗੜ੍ਹ ਪ੍ਰਸਾਸ਼ਨ ਨੇ ਵੀ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੇ ਮੀਂਹ ਕਾਰਨ ਸਕੂਲਾਂ ਨੂੰ 13 ਜੁਲਾਈ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਪ੍ਰਸਾਸ਼ਨ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਸਰਕਾਰੀ, ਅਰਧ ਸਰਕਾਰੀ ਅਤੇ ਨਿੱਜੀ ਸਿੱਖਿਆ ਅਦਾਰੇ ਬੰਦ ਰੱਖੇ ਜਾਣਗੇ।
ਲੋਕਾਂ ਨੂੰ ਲੋੜ ਮੁਤਾਬਕ ਕੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ।
ਰੇਲਗੱਡੀਆਂ ਬਾਰੇ ਵੇਰਵਾ
ਭਾਰਤੀ ਰੇਲਵੇ ਮੁਤਾਬਕ ਰੇਲ ਪਟੜੀਆਂ ਉੱਤੇ ਪਾਣੀ ਭਰਨ ਕਾਰਨ ਅੰਬਾਲਾ ਡਵੀਜਨ ਦੀਆਂ ਕਾਫ਼ੀ ਸਾਰੀਆਂ ਰੇਲ ਗੱਡੀਆਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਉਨ੍ਹਾਂ ਦੇ ਰੂਟ ਬਦਲੇ ਗਏ ਹਨ।
ਰੇਵਲੇ ਮੁਤਾਬਕ ਉੱਤਰੀ ਰੇਲਵੇ ਦੇ ਸਰਹਿੰਦ-ਨੰਗਲ ਡੈਮ, ਚੰਡੀਗੜ੍ਹ ਸਾਹਨੇਵਾਲ ਤੇ ਸਹਾਰਨਪੁਰ -ਅੰਬਾਲਾ ਕੈਂਟ ਸੈਕਸ਼ਨ ਦੀਆਂ 101 ਰੇਲ ਗੱਡੀਆਂ ਦੇ ਰੂਟ ਰੱਦ ਕੀਤੇ ਗਏ ਹਨ ਜਾਂ ਉਨ੍ਹਾਂ ਦੇ ਰੂਟ ਬਦਲੇ ਗਏ ਹਨ।
ਟਰੇਨਾਂ ਨੂੰ ਰੱਦ ਕਰਨਾ:-
14711 ਹਰਿਦੁਆਰ-ਸ਼੍ਰੀ ਗੰਗਾ ਨਗਰ ਐਕਸਪ੍ਰੈਸ JCO-10/07/23
12053 ਹਰਿਦੁਆਰ-ਅੰਮ੍ਰਿਤਸਰ ਐਕਸਪ੍ਰੈਸ JCO-10/07/23
04523 ਸਹਾਰਨਪੁਰ-ਨੰਗਲ ਡੈਮ ਸਪੈਸ਼ਲ ਜੇਸੀਓ-10/07/23
14605 ਯੋਗ ਨਗਰੀ ਰਿਕੇਸ਼-ਜੰਮੂ ਤਵੀ JCO-10/07/23
14609 ਰਾਕੇਸ਼-ਸ਼੍ਰੀ ਮਾਤਾ ਵਹਨੋ ਦੇਵੀ ਐਕਸਪ੍ਰੈਸ JCO-10/07/23
04577 ਅੰਬਾਲਾ ਕੈਂਟ -ਨੰਗਲ ਡੈਮ ਸਪੈਸ਼ਲ ਜੇ.ਸੀ.ਓ.-10/07/23
04580 ਨੰਗਲ ਡੈਮ-ਅੰਬਾਲਾ ਕੈਂਟ ਸਪੈਸ਼ਲ ਜੇ.ਸੀ.ਓ.-10/07/23
04524 ਨੰਗਲ ਡੈਮ-ਅੰਬਾਲਾ ਕੈਂਟ ਸਪੈਸ਼ਲ ਜੇ.ਸੀ.ਓ.-10/07/23
15012 ਚੰਡੀਗੜ੍ਹ-ਲਖਨਊ ਐਕਸਪ੍ਰੈਸ ਜੇਸੀਓ-10/07/23
12528 ਚੰਡੀਗੜ੍ਹ-ਰਾਮਨਗਰ ਐਕਸਪ੍ਰੈਸ JCO-10/07/23
04501 ਸਹਾਰਨਪੁਰ-ਊਨਾ ਹਿਮਾਂਚਲ ਸਪੈਸ਼ਲ ਜੇਸੀਓ-10/07/23 ਅਤੇ 11/07/2023
04502 ਊਨਾ ਹਿਮਾਂਚਲ -ਸਹਾਰਨਪੁਰ ਸਪੈਸ਼ਲ ਜੇ.ਸੀ.ਓ.-10/07/23
04578 ਅੰਬਾਲਾ ਕੈਂਟ-ਸਹਾਰਨਪੁਰ ਸਪੈਸ਼ਲ ਜੇ.ਸੀ.ਓ.-10/07/23
12238 ਜੰਮੂ ਤਵੀ- ਵਾਰਾਣਸੀ ਐਕਸਪ੍ਰੈਸ JCO-10/07/23
12232 ਚੰਡੀਗੜ੍ਹ-ਲਖਨਊ ਐਕਸਪ੍ਰੈਸ JCO-10/07/23
13308 ਫ਼ਿਰੋਜ਼ਪੁਰ ਕੈਂਟ-ਧਨਬਾਦ ਐਕਸਪ੍ਰੈਸ JCO-10/07/23
13006 ਅੰਮ੍ਰਿਤਸਰ- ਹਰਿਦੁਆਰ ਐਕਸਪ੍ਰੈਸ JCO-10/07/23
12237 ਵਾਰਾਣਸੀ- ਜੰਮੂ ਤਵੀ ਐਕਸਪ੍ਰੈਸ ਜੇਸੀਓ -10/07/23
22317 ਸੀਲਦਾਹ- ਜੰਮੂ ਤਵੀ ਐਕਸਪ੍ਰੈਸ ਜੇਸੀਓ- 10/07/23
14631 ਦੇਹਰਾਦੂਨ ਅੰਮ੍ਰਿਤਸਰ ਐਕਸਪ੍ਰੈਸ JCO - 10/07/23
04141/04142 ਸੂਬੇਦਾਰਗੰਜ-ਊਧਮਪੁਰ-ਸੂਬੇਦਾਰਗੰਜ ਸੁਪਰਫਾਸਟ ਸਪੈਸ਼ਲ ਜੇਸੀਓ - 10/07/23
13307 ਧਨਬਾਦ-ਫ਼ਿਰੋਜ਼ਪੁਰ ਕੈਂਟ ਗੰਗਾ ਸਤਲੁਜ ਐਕਸਪ੍ਰੈਸ ਜੇਸੀਓ - 10/07/23
22445 ਕਾਨਪੁਰ ਸੈਂਟਰਲ -ਅੰਮ੍ਰਿਤਸਰ ਸੁਪਰਫਾਸਟ ਜੇਸੀਓ - 10/07/23
12587 ਗੋਰਖਪੁਰ-ਜੰਮੂ ਤਵੀ ਅਮਰਨਾਥ ਐਕਸਪ੍ਰੈਸ ਜੇਸੀਓ - 10/07/23
04147 ਸਹਾਰਨਪੁਰ-ਅੰਬਾਲਾ ਕੈਂਟ ਸਪੈਸ਼ਲ ਜੇਸੀਓ - 10/07/23 ਅਤੇ 11/07/2023
12231 ਲਖਨਊ-ਚੰਡੀਗੜ੍ਹ ਐਕਸਪ੍ਰੈਸ ਜੇਸੀਓ - 10/07/23
15011 ਲਖਨਊ-ਸਹਾਰਨਪੁਰ ਐਕਸਪ੍ਰੈਸ JCO 10/07/23.
14521 ਦਿੱਲੀ-ਅੰਬਾਲਾ ਐਕਸਪ੍ਰੈਸ JCO 10/07/23।
14681 ਨਵੀਂ ਦਿੱਲੀ- ਜਲੰਧਰ ਸਿਟੀ ਇੰਟਰਸਿਟੀ ਐਕਸਪ੍ਰੈਸ JCO 10/07/23.
14609 ਰਿਸ਼ੀਕੇਸ਼- ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਹੇਮਕੁੰਟ ਐਕਸਪ੍ਰੈਸ ਜੇਸੀਓ 10/07/23।
14661 ਬਾੜਮੇਰ-ਜੰਮੂ ਤਵੀ ਐਕਸਪ੍ਰੈਸ ਜੇਸੀਓ-10/07/23.
14645 ਜੈਸਲਮੇਰ- ਜੰਮੂ ਤਵੀ ਸ਼ਾਲੀਮਾਰ ਐਕਸਪ੍ਰੈਸ JCO-10/07/23.
14217 ਪ੍ਰਯਾਗਰਾਜ-ਚੰਡੀਗੜ੍ਹ ਅਣਚਾਹਰ ਐਕਸਪ੍ਰੈਸ JCO-10/07/23.
14331 ਦਿੱਲੀ -ਕਾਲਕਾ ਐਕਸਪ੍ਰੈਸ JCO JCO-10/07/23।
12012 ਕਾਲਕਾ-ਨਵੀਂ ਦਿੱਲੀ JCO-11/07/23
12011 ਨਵੀਂ ਦਿੱਲੀ- ਕਾਲਕਾ ਜੇਸੀਓ-11/07/23
12005 ਨਵੀਂ ਦਿੱਲੀ- ਕਾਲਕਾ ਜੇਸੀਓ-10/07/23, 11/07/23
12006 ਕਾਲਕਾ-ਨਵੀਂ ਦਿੱਲੀ JCO-11/07/23
12312 ਕਾਲਕਾ-ਹਾਵੜਾ JCO- 10/07/23 ਅਤੇ 11/07/23 .
14795 ਭਿਵਾਨੀ- ਕਾਲਕਾ ਜੇਸੀਓ-11/07/23
14796 ਕਾਲਕਾ-ਭਿਵਾਨੀ JCO-11/07/23
22448Amb ਅੰਦੌਰਾ-ਨਵੀਂ ਦਿੱਲੀ JCO-10/07/23 ਅਤੇ 11/07/23
22447 ਨਵੀਂ ਦਿੱਲੀ-ਅੰਦੌਰਾ JCO-11/07/23 .
12984 ਚੰਡੀਗੜ੍ਹ-ਅਲੀਗੜ੍ਹ ਜੇ.ਸੀ.ਓ.-10/07/23
14610 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ -ਰਿਸ਼ੀਕੇਸ਼ JCO-10/07/23 ਅਤੇ 11/07/23
14609 ਰਿਸ਼ੀਕੇਸ਼-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ JCO-10/07/23 ਅਤੇ 11/07/23
14011 ਦਿੱਲੀ-ਹੁਸ਼ਿਆਰਪੁਰ JCO-10/07/23 ਅਤੇ 11/07/23
14012 ਹੁਸ਼ਿਆਰਪੁਰ-ਦਿੱਲੀ ਜੇ.ਸੀ.ਓ.-10/07/23 ਅਤੇ 11/07/23
14632 ਅੰਮ੍ਰਿਤਸਰ-ਦੇਹਰਾਦੂਨ JCO-10/07/23 ਅਤੇ 11/07/23
14631 ਦੇਹਰਾਦੂਨ-ਅੰਮ੍ਰਿਤਸਰ JCO-10/07/23 ਅਤੇ 11/07/23
12528 ਚੰਡੀਗੜ੍ਹ-ਰਾਮਨਗਰ ਜੇ.ਸੀ.ਓ.-10/07/23
04593 ਅੰਬਾਲਾ ਕੈਂਟ-ਅੰਬ ਅੰਦੌਰਾ ਜੇ.ਸੀ.ਓ.-11/07/23
04594ਅੰਬ ਅੰਦੌਰਾ-ਅੰਬਾਲਾ ਛਾਉਣੀ JCO-11/07/23
06997 ਅੰਬਾਲਾ ਛਾਉਣੀ ਦੌਲਤਪੁਰ ਚੌਕ JCO-11/07/23
06998 ਦੌਲਤਪੁਰ ਚੌਕ-ਅੰਬਾਲਾ ਕੈਂਟ ਜੇਸੀਓ-11/07/23
04569 ਅੰਬਾਲਾ ਛਾਉਣੀ- ਕਾਲਕਾ ਜੇ.ਸੀ.ਓ.-11/07/23
04570 ਕਾਲਕਾ-ਅੰਬਾਲਾ ਕੈਂਟ ਜੇਸੀਓ-11/07/23
04568 ਨਾਗਲ ਡੈਮ- ਅੰਬਾਲਾ ਛਾਉਣੀ JCO-11/07/23
19412 ਦੌਲਤਪੁਰ ਚੌਕ-ਸਾਬਰਮਤੀ ਬੀ.ਜੀ.ਸੀ.ਓ.-11/07/23
22356 ਚੰਡੀਗੜ੍ਹ-ਪਾਟਲੀਪੁੱਤਰ ਜੇਸੀਓ-10/07/23
12013 ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ JCO-10/07/23
14011 ਦਿੱਲੀ-ਹੁਸ਼ਿਆਰਪੁਰ ਐਕਸਪ੍ਰੈਸ JCO-10/07/23
22461 ਨਵੀਂ ਦਿੱਲੀ- ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ JCO-10/07/23
12045 ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਐਕਸਪ੍ਰੈਸ JCO-10/07/23
14033 ਦਿੱਲੀ- ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜੰਮੂ ਮੇਲ JCO-10/07/23
12425 ਨਵੀਂ ਦਿੱਲੀ- ਜੰਮੂ ਤਵੀ ਰਾਜਧਾਨੀ ਐਕਸਪ੍ਰੈਸ JCO-10/07/23
12445 ਨਵੀਂ ਦਿੱਲੀ- ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ JCO-10/07/23
12413 ਨਵੀਂ ਦਿੱਲੀ- ਜੰਮੂ ਤਵੀ ਪੂਜਾ ਐਕਸਪ੍ਰੈਸ JCO-10/07/23
22401 ਦਿੱਲੀ ਸਰਾਏ ਰੋਹਿਲਾ -ਊਧਮਪੁਰ ਐਕਸਪ੍ਰੈਸ JCO-10/07/23
14553 ਦਿੱਲੀ ਦੌਲਤਪੁਰ ਚੌਕ JCO-10/07/23
22445 ਕਾਨਪੁਰ ਸੈਂਟਰਲ-ਅੰਮ੍ਰਿਤਸਰ ਐਕਸਪ੍ਰੈਸ JCO-10/07/23
22423 ਗੋਰਖਪੁਰ-ਅੰਮ੍ਰਿਤਸਰ ਜਨਸਾਧਾਰਨ ਐਕਸਪ੍ਰੈਸ JCO-10/07/23
12241 ਚੰਡੀਗੜ੍ਹ-ਅੰਮ੍ਰਿਤਸਰ ਐਕਸਪ੍ਰੈਸ JCO-10/07/23
05733 ਅੰਮ੍ਰਿਤਸਰ-ਕਟਿਹਾਰ ਸਪੈਸ਼ਲ ਐਕਸਪ੍ਰੈਸ JCO-10/07/23
12412 ਅੰਮ੍ਰਿਤਸਰ - ਚੰਡੀਗੜ੍ਹ ਐਕਸਪ੍ਰੈਸ JCO-10/07/23
14630 ਫ਼ਿਰੋਜ਼ਪੁਰ ਕੈਂਟ-ਚੰਡੀਗੜ੍ਹ ਐਕਸਪ੍ਰੈਸ JCO-10/07/23.
ਰੇਲਗੱਡੀਆਂ ਦੇ ਰੂਟ ਬਦਲੇ :-
15904 ਚੰਡੀਗੜ੍ਹ-ਡਿਬਰੂਗੜ੍ਹ JCO-09/07/23 ਵਾਇਆ ਅੰਬਾਲਾ ਕੈਂਟ-ਪਾਣੀਪਤ-ਦਿੱਲੀ-ਮੁਰਾਦਾਬਾਦ
12688 ਚੰਡੀਗੜ੍ਹ-ਮਦੁਰਾਈ JCO-10/07/23 ਅੰਬਾਲਾ ਛਾਉਣੀ-ਪਾਣੀਪਤ-ਦਿੱਲੀ-ਮੇਰਠ ਸ਼ਹਿਰ ਰਾਹੀਂ
12903 ਮੁੰਬਈ ਸੈਂਟਰਲ-ਅੰਮ੍ਰਿਤਸਰ JCO-09/07/23 ਵਾਇਆ ਹਜ਼ਰਤ ਨਿਜ਼ਾਮੂਦੀਨ-ਜਾਖਲ-ਧੂਰੀ ਗਿੱਲ-ਲੁਧਿਆਣਾ
13151 ਕੋਲਕਾਤਾ-ਜੰਮੂ ਤਵੀ JCO-08/07/23 ਵਾਇਆ ਮੁਰਾਦਾਬਾਦ-ਗਾਜ਼ੀਆਬਾਦ-ਦਿੱਲੀ-ਪਾਣੀਪਤ-ਅੰਬਾਲਾ ਛਾਉਣੀ
12332 ਜੰਮੂ ਤਵੀ- ਹਰਿਦੁਆਰ JCO-09/07/23 ਵਾਇਆ ਅੰਬਾਲਾ ਕੈਂਟ-ਪਾਣੀਪਤ-ਦਿੱਲੀ-ਮੁਰਾਦਾਬਾਦ
14650 ਅੰਮ੍ਰਿਤਸਰ-ਜੈਨਗਰ JCO-10/07/23 ਵਾਇਆ ਅੰਬਾਲਾ ਪਾਣੀਪਤ-ਦਿੱਲੀ-ਮੁਰਾਦਾਬਾਦ
18238 ਅੰਮ੍ਰਿਤਸਰ-ਬਿਲਾਸਪੁਰ JCO-10/07/23 ਵਾਇਆ ਲੁਧਿਆਣਾ-ਗਿੱਲ-ਧੂਰੀ-ਜਾਖਲ-ਧੂਰੀ
18102 ਜੰਮੂ ਤਵੀ-ਟਾਟਾਨਗਰ JCO-10/07/23 ਲੁਧਿਆਣਾ-ਸਰਹਿੰਦ-ਅੰਬਾਲਾ ਛਾਉਣੀ ਰਾਹੀਂ ਮੋੜਿਆ ਗਿਆ।
ਰੇਲਗੱਡੀਆਂ ਥੋੜੀ ਦੇਰ ਲਈ ਰੱਦ :
22355 ਪਾਟਲੀਪੁੱਤਰ-ਚੰਡੀਗੜ੍ਹ ਐਕਸਪ੍ਰੈਸ JCO-09/07/23 ਨੂੰ ਸਹਾਰਨਪੁਰ ਵਿਖੇ ਥੋੜ੍ਹੇ ਸਮੇਂ ਲਈ ਰੱਦ ਕੀਤਾ ਜਾਵੇਗਾ ਅਤੇ ਸਹਾਰਨਪੁਰ-ਚੰਡੀਗੜ੍ਹ ਵਿਚਕਾਰ ਅੰਸ਼ਕ ਤੌਰ 'ਤੇ ਰੱਦ ਕੀਤਾ ਜਾਵੇਗਾ।
22356 ਚੰਡੀਗੜ੍ਹ - ਪਾਟਲੀਪੁੱਤਰ ਐਕਸਪ੍ਰੈਸ JCO-10/07/23 ਸਹਾਰਾ ਤੋਂ ਥੋੜੇ ਸਮੇਂ ਵਿੱਚ ਸ਼ੁਰੂ ਹੋਵੇਗਾ