You’re viewing a text-only version of this website that uses less data. View the main version of the website including all images and videos.
ਸਾਊਦੀ ਅਰਬ ਨੂੰ ਵਿਕਸਿਤ ਕਰਨ ਵਾਲਾ ਰਾਜਾ ਜਦੋਂ ਭਤੀਜੇ ਨੂੰ ਜੱਫੀ ਪਾਉਂਦਿਆਂ ਗੋਲੀਆਂ ਨਾਲ ਮਾਰਿਆ ਗਿਆ, ਕਿਵੇਂ ਬਦਲੀ ਸੀ ਅਰਬ ਦੀ ਤਸਵੀਰ
- ਲੇਖਕ, ਲੂਈਸ ਹਿਡਾਲਗੋ
- ਰੋਲ, ਬੀਬੀਸੀ ਪੱਤਰਕਾਰ
"ਮੈਂ ਉਹ ਦਿਨ ਕਦੇ ਨਹੀਂ ਭੁੱਲਾਂਗੀ, ਮੈਂ ਆਪਣੇ ਪਿਤਾ ਦਾ ਸਾਰਾ ਦਰਦ ਸਹਿ ਲਿਆ ਸੀ ।"
ਡਾਕਟਰ ਮਾਈ ਯਾਮਾਨੀ ਨੇ ਬੀਬੀਸੀ ਨੂੰ ਦੱਸਿਆ, "ਸੋਚੋ, ਇੱਕ ਇਨਸਾਨ ਆਪਣੇ ਗੁਰੂ, ਆਪਣੇ ਅਧਿਆਪਕ, ਆਪਣੇ ਦੋਸਤ ਦੇ ਕੋਲ ਖੜ੍ਹਾ ਹੈ ਅਤੇ ਉਸਨੂੰ ਉਸੇ ਥਾਂ ਗੋਲੀ ਮਾਰ ਦਿੱਤੀ ਗਈ, ਬਿਲਕੁਲ ਉੱਥੇ, ਸਭ ਦੇ ਕੋਲ ਖੜ੍ਹੇ ਨੂੰ ਹੀ।"
ਉਨ੍ਹਾਂ ਨੂੰ ਯਾਦ ਆਇਆ ਕਿ 25 ਮਾਰਚ, 1975 ਨੂੰ ਕੀ ਹੋਇਆ ਸੀ।
ਸਾਊਦੀ ਅਰਬ ਦੇ ਕਿੰਗ ਫੈਸਲ ਆਪਣੇ ਭਤੀਜੇ ਦਾ ਖ਼ੁਸ਼ਦਿਲੀ ਨਾਲ ਸਵਾਗਤ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਤਿੰਨ ਗੋਲੀਆਂ ਮਾਰੀਆਂ ਗਈਆਂ।
ਮਾਈ ਦੇ ਪਿਤਾ, ਸ਼ੇਖ ਅਹਿਮਦ ਜ਼ਕੀ ਯਾਮਾਨੀ, ਜੋ ਕਿ 15 ਸਾਲਾਂ ਤੋਂ ਬਾਦਸ਼ਾਹ ਦੇ ਵਫ਼ਾਦਾਰ ਮੰਤਰੀ ਰਹੇ ਸਨ ਉਥੇ ਮੌਜੂਦ ਸਨ ਅਤੇ ਪਰਿਵਾਰ ਦੇ ਨਾਲ ਹੀ ਖੜ੍ਹੇ ਸਨ।
ਮਾਰੂਥਲ ਰਾਜ ਦੇ ਤੀਜੇ ਸ਼ਾਸਕ ਅਤੇ ਇਸਦੇ ਸੰਸਥਾਪਕ ਦੇ ਤੀਜੇ ਪੁੱਤਰ, ਕਿੰਗ ਫੈਸਲ ਨੂੰ ਫ਼ੌਰਨ ਹਸਪਤਾਲ ਲਿਜਾਇਆ ਗਿਆ ਪਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਉਸ ਦਿਨ ਕੁਝ ਮੀਲ ਦੂਰ, 18 ਸਾਲਾ ਮਾਈ ਆਪਣੇ ਪਿਤਾ ਦੀ ਉਡੀਕ ਕਰ ਰਹੀ ਸੀ।
"ਮੈਂ ਆਪਣੇ ਪਿਤਾ ਜੀ ਦੇ ਅਪਾਰਟਮੈਂਟ ਵਿੱਚ ਬੈਠੀ ਸੀ, ਉਨ੍ਹਾਂ ਦੀਆਂ ਕਿਤਾਬਾਂ ਦਰਮਿਆਨ ਬੈਠੀ ਸੀ।"
"ਉਹ ਆਪਣੇ ਚਿਹਰੇ 'ਤੇ ਸਭ ਤੋਂ ਅਜੀਬ, ਸਭ ਤੋਂ ਦਰਦਨਾਕ ਹਾਵ-ਭਾਵ ਲੈ ਕੇ ਅੰਦਰ ਆਏ। ਉਹ ਸਿੱਧਾ ਡਾਇਨਿੰਗ ਰੂਮ ਵਿੱਚ ਗਏ ਅਤੇ ਚੀਕੇ ਅਤੇ ਫਿਰ ਸਿਰਫ਼ ਇੱਕ ਸ਼ਬਦ ਹੀ ਬੋਲ ਸਕਿਆ, 'ਆਫ਼ਤ!'"
ਮਾਈ ਦੇ ਪਿਤਾ ਦਾ ਇਹ ਰਵੱਈਆ ਬੇਹੱਦ ਅਸਾਧਾਰਨ ਸੀ, ਕਿਉਂਕਿ ਉਹ ਬਹੁਤ ਸ਼ਾਂਤ ਰਹਿਣ ਵਾਲੇ ਅਤੇ ਬਹੁਤ ਹੀ ਧੀਮੀ ਆਵਾਜ਼ ਵਿੱਚ ਬੋਲਣ ਵਾਲੇ ਇਨਸਾਨ ਸਨ।
ਫਿਰ ਉਨ੍ਹਾਂ ਨੇ ਮਾਈ ਨੂੰ ਦੱਸਿਆ ਕਿ ਕੀ ਹੋਇਆ ਸੀ।
"ਸਵੇਰੇ 10 ਵਜੇ, ਇੱਕ ਕੁਵੈਤੀ ਤੇਲ ਵਫ਼ਦ ਨੇ ਮਹਿਲ ਵਿੱਚ ਰਾਜਾ ਫੈਸਲ ਨਾਲ ਮੁਲਾਕਾਤ ਕਰਨੀ ਸੀ ਅਤੇ ਮੇਰੇ ਪਿਤਾ, ਜੋ ਕਿ ਤੇਲ ਮੰਤਰੀ ਸਨ, ਰਾਜਾ ਨੂੰ ਜ਼ਰੂਰੀ ਜਾਣਕਾਰੀ ਦੇਣ ਲਈ ਗਏ ਸਨ।"
"ਕਿੰਗ ਫੈਸਲ ਦੇ ਭਤੀਜੇ ਦਾ ਨਾਮ ਵੀ ਇਤਫ਼ਾਕਨ ਉਨ੍ਹਾਂ ਦੇ ਨਾਮ ਨਾਲ ਮੇਲ ਖਾਂਦਾ ਸੀ। ਉਨ੍ਹਾਂ ਨੂੰ ਫੈਸਲ ਇਬੂ ਮੁਸਾਇਦ ਵੱਜੋਂ ਜਾਣਿਆਂ ਜਾਂਦਾ ਸੀ।"
"ਘਟਨਾ ਵਾਲੇ ਦਿਨ ਕਿੰਗ ਫੈਸਲ ਦਾ ਭਤੀਜਾ, ਕੁਵੈਤੀ ਤੇਲ ਮੰਤਰੀ ਦੇ ਨਾਲ ਆਇਆ ਸੀ। ਕਿੰਗ ਫ਼ੈਸਲ ਨੇ ਜਦੋਂ ਆਪਣੇ ਭਤੀਜੇ ਨੂੰ ਜੱਫੀ ਪਾਉਣ ਲਈ ਆਪਣੀਆਂ ਬਾਹਾਂ ਖੋਲ੍ਹੀਆਂ, ਉਸੇ ਵੇਲੇ ਉਸ ਨੇ ਆਪਣੀ ਜੇਬ ਵਿੱਚੋਂ ਇੱਕ ਛੋਟੀ ਪਿਸਤੌਲ ਕੱਢੀ ਅਤੇ ਉਸਨੂੰ ਗੋਲੀ ਮਾਰ ਦਿੱਤੀ।
"ਸਿਰ ਵਿੱਚ ਤਿੰਨ ਗੋਲੀਆਂ।"
ਰਾਜੇ ਦੇ ਇੱਕ ਅੰਗ-ਰੱਖਿਅਕ ਨੇ ਰਾਜਕੁਮਾਰ ਨੂੰ ਆਪਣੀ ਤਲਵਾਰ ਨਾਲ ਮਾਰ ਦਿੱਤਾ, ਹਾਲਾਂਕਿ ਉਸ ਦੀ ਤਲਵਾਰ ਹਾਲੇ ਮਿਆਨ ਵਿੱਚ ਸੀ।
ਦੱਸਿਆ ਜਾਂਦਾ ਹੈ ਕਿ ਸ਼ੇਖ ਯਾਮਾਨੀ ਨੇ ਗਾਰਡਾਂ ਨੂੰ ਰਾਜਕੁਮਾਰ ਨੂੰ ਨਾ ਮਾਰਨ ਦਾ ਹੁਕਮ ਦਿੱਤਾ ਸੀ।
ਉਸ ਸਮੇਂ ਦੀਆਂ ਹੋਰ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਮਲਾਵਰ ਨੇ ਪੁਲਿਸ ਨੂੰ ਦੱਸਿਆ ਕਿ ਸ਼ੇਖ ਰਾਜਾ ਦੇ ਇੰਨੇ ਨੇੜੇ ਖੜ੍ਹਾ ਸੀ ਕਿ ਸ਼ੇਖ ਨੂੰ ਲੱਗਿਆ ਕਿ ਉਸਨੂੰ ਵੀ ਮਾਰ ਦਿੱਤਾ ਹੈ।
ਪਰ ਅਜਿਹਾ ਨਹੀਂ ਸੀ, ਯਾਮਾਨੀ ਰਾਜਾ ਫੈਸਲ ਨੂੰ ਲੈ ਕੇ ਹਸਪਤਾਲ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ, ਉਸਦੀ ਮੌਤ ਹੋ ਗਈ।
"ਉਸ ਤੋਂ ਬਾਅਦ, ਸਭ ਕੁਝ ਸ਼ਾਂਤ ਹੋ ਗਿਆ। ਰਿਆਧ ਦੀਆਂ ਗਲੀਆਂ ਖਾਲੀ ਸਨ," ਮਾਈ ਯਾਦ ਕਰਦੀ ਹੈ।
ਮਾਰੂਥਲ ਦਾ ਰਾਜਾ
ਫੈਸਲ 1964 ਵਿੱਚ ਸਾਊਦੀ ਅਰਬ ਦੇ ਰਾਜਾ ਬਣੇ ਸਨ।
ਇਹ ਦੇਸ਼ ਪੱਛਮੀ ਯੂਰਪ ਦੇ ਆਕਾਰ ਜਿੰਨਾ ਮਾਰੂਥਲ ਸੀ ਅਤੇ ਇਸਦੇ ਸ਼ਾਸਕ ਵਜੋਂ, ਉਨ੍ਹਾਂ ਨੇ ਮੱਧ ਪੂਰਬ ਦੇ ਸਭ ਤੋਂ ਪਛੜੇ ਦੇਸ਼ਾਂ ਵਿੱਚੋਂ ਇੱਕ ਨੂੰ ਆਧੁਨਿਕ ਬਣਾਉਣ ਲਈ ਸ਼ੁਰੂਆਤ ਕੀਤੀ।
ਫੈਸਲ ਅਬਦੁਲਅਜ਼ੀਜ਼ ਅਲ ਸਾਊਦ ਦੇ ਪੁੱਤਰ ਸਨ।
ਉਨ੍ਹਾਂ ਨੇ ਆਪਣੇ ਪਿਤਾ ਦੀ ਅਰਬ ਪ੍ਰਾਇਦੀਪ ਨੂੰ ਇਕਜੁੱਟ ਕਰਨ ਦੀ ਮੁਹਿੰਮ ਵਿੱਚ ਲੜਾਈ ਲੜੀ ਸੀ ਜਿਸਦੇ ਨਤੀਜੇ ਵਜੋਂ 30 ਸਾਲ ਪਹਿਲਾਂ ਉਨ੍ਹਾਂ ਦੇ ਨਾਮ ਵਾਲੇ ਰਾਜ, ਸਾਊਦੀ ਅਰਬ ਦੀ ਸਥਾਪਨਾ ਹੋਈ ਸੀ।
ਫੈਸਲ ਨੇ ਬਾਅਦ ਵਿੱਚ ਆਪਣੇ ਵੱਡੇ ਭਰਾ ਦੇ ਅਧੀਨ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ, ਜੋ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਰਾਜਾ ਬਣੇ ਸਨ।
ਜਦੋਂ ਤੱਕ ਉਨ੍ਹਾਂ ਨੇ ਗੱਦੀ ਸੰਭਾਲੀ, ਉਨ੍ਹਾਂ ਦੀ ਪਹਿਲਾਂ ਹੀ ਇੱਕ ਬੁੱਧੀਮਾਨ, ਇਮਾਨਦਾਰ, ਮਿਹਨਤੀ ਅਤੇ ਸੁਧਾਰਵਾਦੀ ਸਿਆਸਤਦਾਨ ਵਜੋਂ ਪ੍ਰਸਿੱਧੀ ਹੋ ਚੁੱਕੀ ਸੀ।
ਇੱਕ ਆਦਮੀ ਜੋ ਦੁਨੀਆ ਭਰ ਦੇ ਕਈ ਦੇਸ਼ਾਂ ਨਾਲ ਵਪਾਰ ਕਰਦਾ ਸੀ।
ਉਹ ਇੱਕ ਅਜਿਹਾ ਸ਼ਾਸਕ ਸੀ ਜੋ ਦੇਸ਼ ਦੀ ਨਵੀਂ ਖੋਜੀ ਗਈ ਤੇਲ ਦੀ ਦੌਲਤ ਦੀ ਵਰਤੋਂ ਕਰਕੇ ਸਾਊਦੀ ਅਰਬ ਵਿੱਚ ਇੱਕ ਆਧੁਨਿਕ ਸਰਕਾਰੀ ਸਿੱਖਿਆ, ਸਿਹਤ ਸੰਭਾਲ ਅਤੇ ਨਿਆਂ ਪ੍ਰਣਾਲੀ ਨੂੰ ਵਿਕਸਿਤ ਕਰਨਾ ਚਾਹੁੰਦਾ ਸੀ।
ਕਿੰਗ ਫੈਸਲ ਦੇ ਸੁਧਾਰ ਕਾਰਜ ਹਮੇਸ਼ਾ ਇਸਲਾਮ ਦੇ ਕੱਟੜਪੰਥੀ ਸਕੂਲ ਦੇ ਵਧੇਰੇ ਰੂੜੀਵਾਦੀ ਖੇਮਿਆਂ ਵਿੱਚ ਸਰਾਹੇ ਨਹੀਂ ਜਾਂਦੇ ਸਨ ਅਤੇ ਉਨ੍ਹਾਂ ਦਾ ਖ਼ੁਦ ਦਾ ਪਰਿਵਾਰ ਇਸੇ ਕੱਟੜਪੰਥੀ ਵਿਚਾਰਧਾਰ ਨਾਲ ਜੁੜਿਆ ਹੋਇਆ ਸੀ।
ਉਦਾਹਰਣ ਵਜੋਂ, ਜਦੋਂ ਫੈਸਲ ਨੇ 1960 ਦੇ ਦਹਾਕੇ ਦੇ ਮੱਧ ਵਿੱਚ ਸਾਊਦੀ ਅਰਬ ਦਾ ਪਹਿਲਾ ਟੈਲੀਵਿਜ਼ਨ ਸਟੇਸ਼ਨ ਖੋਲ੍ਹਿਆ, ਤਾਂ ਇਮਾਰਤ 'ਤੇ ਇੱਕ ਹਥਿਆਰਬੰਦ ਹਮਲਾ ਹੋਇਆ। ਇਸ ਹਮਲੇ ਦੀ ਅਗਵਾਈ ਉਸ ਆਦਮੀ ਦੇ ਭਰਾ ਨੇ ਕੀਤੀ ਜਿਸਨੇ ਬਾਅਦ ਵਿੱਚ ਫੈਸਲ ਨੂੰ ਕਤਲ ਕਰ ਦਿੱਤਾ।
ਪਰ ਉਦੋਂ ਤੱਕ, ਫੈਸਲ ਪਹਿਲਾਂ ਹੀ ਔਰਤਾਂ ਦੀ ਸਿੱਖਿਆ ਵਰਗੇ ਅਣਛੂਹੇ ਖੇਤਰਾਂ ਵਿੱਚ ਅਹਿਮ ਯੋਗਦਾਨ ਪਾ ਚੁੱਕੇ ਸਨ।
1956 ਵਿੱਚ ਜਦੋਂ ਉਹ ਅਜੇ ਵੀ ਕ੍ਰਾਊਨ ਪ੍ਰਿੰਸ ਸਨ, ਉਨ੍ਹਾਂ ਨੇ ਆਪਣੀ ਪਤਨੀ ਇਫ਼ਤ ਦੀ ਸਰਪ੍ਰਸਤੀ ਹੇਠ ਸਥਾਪਿਤ ਕੁੜੀਆਂ ਲਈ ਪਹਿਲਾ ਨਿਯਮਤ ਸਟੇਟ ਸਕੂਲ ਸ਼ੁਰੂ ਕੀਤਾ ਸੀ।
ਮਾਈ ਕਹਿੰਦੇ ਹਨ, "ਮਹਾਰਾਣੀ ਇਫ਼ਤ ਨੇ ਸਾਊਦੀ ਅਰਬ ਵਿੱਚ ਕੁੜੀਆਂ ਦੀ ਸਿੱਖਿਆ ਸ਼ੁਰੂ ਕੀਤੀ ਸੀ ਅਤੇ ਮੈਨੂੰ ਇਹ ਕਹਿੰਦੇ ਹੋਏ ਮਾਣ ਹੈ ਕਿ ਮੈਂ ਉਨ੍ਹਾਂ ਦੇ ਸਕੂਲ ਦੇ ਪਹਿਲੇ ਨੌਂ ਵਿਦਿਆਰਥੀਆਂ ਵਿੱਚੋਂ ਇੱਕ ਸੀ, ਜਿਸਨੂੰ ਦਾਰ ਅਲ ਹਨਾਨ , ਕੋਮਲਤਾ ਦਾ ਸਕੂਲ ਕਿਹਾ ਜਾਂਦਾ ਸੀ।"
"ਬਾਦਸ਼ਾਹ ਫੈਸਲ ਨੇ ਧਾਰਮਿਕ ਸੰਸਥਾ ਨੂੰ ਇਹ ਮੰਨਣ ਲਈ ਮਨਾ ਲਿਆ ਸੀ ਕਿ ਔਰਤਾਂ ਨੂੰ ਸਿੱਖਿਅਤ ਕਰਨ ਨਾਲ ਉਹ ਬਿਹਤਰ ਮਾਵਾਂ ਬਣ ਜਾਣਗੀਆਂ।"
ਇੱਕ ਸ਼ਕਤੀਸ਼ਾਲੀ ਰਾਜ
ਸ਼ਾਹੀ ਕੈਬਨਿਟ ਵੱਲੋਂ ਜਾਰੀ ਕੀਤੇ ਗਏ ਸਮਝੌਤੇ ਮੁਤਾਬਕ, ਪ੍ਰਿੰਸ ਮੁਸਾਦ ਨੂੰ ਅਧਿਕਾਰਤ ਤੌਰ 'ਤੇ ਪਾਗਲ ਐਲਾਨਿਆ ਗਿਆ ਸੀ।
ਭਾਵੇਂ ਉਨ੍ਹਾਂ ਨੇ ਆਪਣੇ ਚਾਚੇ ਨੂੰ ਮਾਰਨ ਦੇ ਕਾਰਨ ਆਪਣੇ ਨਾਲ ਲੈ ਕੇ ਹੀ ਕਬਰ ਵਿੱਚ ਦਫ਼ਨ ਹੋ ਗਏ, ਪਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਆਪਣੇ ਵੱਡੇ ਭਰਾ ਖਾਲਿਦ ਦੀ ਮੌਤ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਖਾਲਿਦ ਦੀ ਮੌਤ 1966 ਵਿੱਚ ਸੁਰੱਖਿਆ ਬਲਾਂ ਨਾਲ ਇੱਕ ਮੁਕਾਬਲੇ ਵਿੱਚ ਹੋਈ ਸੀ।
ਇਸ ਮਸਲੇ ਨਾਲ ਜੁੜੇ ਕੁਝ ਸਾਜ਼ਿਸ਼ ਸਿਧਾਂਤ ਵੀ ਸਨ, ਹਾਲਾਂਕਿ ਬਾਅਦ ਵਿੱਚ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਪ੍ਰਿੰਸ ਫੈਸਲ ਬਿਨ ਮੁਸਾਦ ਨੇ ਇਕੱਲੇ ਹੀ ਇਹ ਕੰਮ ਕੀਤਾ ਸੀ।
ਸ਼ੇਖ ਯਾਮਾਨੀ 1986 ਤੱਕ 11 ਸਾਲ ਹੋਰ ਸਾਊਦੀ ਅਰਬ ਦੇ ਤੇਲ ਮੰਤਰੀ ਰਹੇ।
ਮਾਈ ਯੇਮਾਨੀ ਨੇ ਆਪਣੀ ਅੰਡਰਗ੍ਰੈਜੁਏਟ ਪੜ੍ਹਾਈ ਅਮਰੀਕਾ ਵਿੱਚ ਪੂਰੀ ਕੀਤੀ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਡਾਕਟੋਰੇਟ ਪ੍ਰਾਪਤ ਕਰਨ ਵਾਲੀ ਪਹਿਲੀ ਸਾਊਦੀ ਅਰਬ ਦੀ ਔਰਤ ਬਣ ਗਈ।
ਡਾਕਟਰ ਯਾਮਾਨੀ ਨੇ ਅਰਬ ਪਛਾਣ 'ਤੇ ਕਈ ਕਿਤਾਬਾਂ ਲਿਖੀਆਂ ਹਨ ਅਤੇ ਕਈ ਵੱਡੇ ਬੈਂਕਾਂ ਅਤੇ ਤੇਲ ਕੰਪਨੀਆਂ ਲਈ ਲਈ ਸਲਾਹਕਾਰ ਵੱਜੋਂ ਸੇਵਾਵਾਂ ਵੀ ਨਿਭਾਈਆਂ ਹਨ।
1973 ਵਿੱਚ ਇਜ਼ਰਾਈਲ ਅਤੇ ਉਸਦੇ ਅਰਬ ਗੁਆਂਢੀਆਂ ਵਿਚਕਾਰ ਜੰਗ ਤੋਂ ਬਾਅਦ, ਸਾਊਦੀ ਅਰਬ, ਜੋ ਉਸ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਸੀ, ਨੇ ਪਹਿਲੀ ਵਾਰ ਤੇਲ ਨੂੰ ਇੱਕ ਸਿਆਸੀ ਹਥਿਆਰ ਵਜੋਂ ਵਰਤਣ ਦੀ ਮੁਹਿੰਮ ਦੀ ਅਗਵਾਈ ਕੀਤੀ।
ਇਜ਼ਰਾਈਲ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਨੂੰ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਗਈ, ਜਿਸ ਕਾਰਨ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਧ ਗਈਆਂ।
ਸ਼ੇਖ ਯਾਮਾਨੀ ਨੂੰ ਇਹ ਸੁਨੇਹਾ ਪਹੁੰਚਾਉਣ ਲਈ ਭੇਜਿਆ ਗਿਆ ਸੀ।
ਉਨ੍ਹਾਂ ਨੇ ਉਸ ਸਮੇਂ ਬੀਬੀਸੀ ਨੂੰ ਦੱਸਿਆ ਸੀ, "ਅਸੀਂ ਚਾਹੁੰਦੇ ਹਾਂ ਕਿ ਇਜ਼ਰਾਈਲੀ ਫੌਜਾਂ ਕਬਜ਼ੇ ਵਾਲੇ ਅਰਬ ਇਲਾਕਿਆਂ ਤੋਂ ਪੂਰੀ ਤਰ੍ਹਾਂ ਵਾਪਸ ਚਲੇ ਜਾਣ ਅਤੇ ਫਿਰ ਉਨ੍ਹਾਂ ਕੋਲ ਸਤੰਬਰ 1973 ਜਿੰਨੇ ਪੱਧਰ ਦਾ ਤੇਲ ਹੋਵੇਗਾ।"
ਤੇਲ ਦੀ ਕੀਮਤ ਵਿੱਚ ਭਾਰੀ ਵਾਧੇ ਦਾ ਅਰਥ ਵਿਕਾਸਸ਼ੀਲ ਦੇਸ਼ਾਂ, ਜਿਵੇਂ ਕਿ ਉਨ੍ਹਾਂ ਨੂੰ ਉਤਪਾਦਕ ਕਿਹਾ ਜਾਂਦਾ ਸੀ ਅਤੇ ਉਦਯੋਗਿਕ ਦੇਸ਼ਾਂ ਵਿਚਕਾਰ ਸ਼ਕਤੀ ਦੇ ਵਿਸ਼ਵ ਸੰਤੁਲਨ ਵਿੱਚ ਬਦਲਾਅ ਹੋਣਾ ਸੀ।
ਸ਼ਕਤੀ ਦੇ ਸੰਤੁਲਨ ਵਿੱਚ ਇਸ ਤਬਦੀਲੀ ਨੂੰ ਉਦੋਂ ਮਾਨਤਾ ਮਿਲੀ ਜਦੋਂ, 1974 ਵਿੱਚ ਉਨ੍ਹਾਂ ਮੌਤ ਤੋਂ ਇੱਕ ਸਾਲ ਪਹਿਲਾਂ, ਕਿੰਗ ਫੈਸਲ ਨੂੰ ਟਾਈਮ ਮੈਗਜ਼ੀਨ ਨੇ "ਮੈਨ ਆਫ ਦਿ ਈਅਰ" ਨਾਮ ਦਿੱਤਾ ਗਿਆ ਸੀ।
ਕਤਲ ਤੋਂ ਬਾਅਦ
ਪ੍ਰਿੰਸ ਫੈਸਲ ਇਬੂ ਮੁਸਾਦ ਨੂੰ ਉਨ੍ਹਾਂ ਦੇ ਚਾਚੇ 'ਤੇ ਹਮਲਾ ਕਰਨ ਤੋਂ ਫ਼ੌਰਨ ਬਾਅਦ ਫੜ ਲਿਆ ਗਿਆ।
ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਡਾਕਟਰਾਂ ਅਤੇ ਮਨੋਵਿਗਿਆਨੀਆਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਹ 'ਮਾਨਸਿਕ ਅਸੰਤੁਲਨ' ਤੋਂ ਪੀੜਤ ਸੀ।
ਇਹ ਦੱਸਿਆ ਗਿਆ ਸੀ ਕਿ ਕਤਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਰਾਜਕੁਮਾਰ ਸ਼ਾਂਤ ਸੀ।
ਕਤਲ ਤੋਂ ਬਾਅਦ, ਰਿਆਦ ਤਿੰਨ ਦਿਨਾਂ ਦੇ ਸੋਗ ਲਈ ਪੂਰੀ ਤਰ੍ਹਾਂ ਬੰਦ ਰਿਹਾ।
ਕਤਲ ਕੀਤੇ ਗਏ ਰਾਜੇ ਦੇ ਭਰਾ ਰਾਜਾ ਖਾਲਿਦ ਨੇ ਸਾਊਦੀ ਸ਼ਾਹੀ ਪਰਿਵਾਰ ਦੀ ਸਹਿਮਤੀ ਨਾਲ ਉਨ੍ਹਾਂ ਦੀ ਜਗ੍ਹਾ ਲਈ।
ਪ੍ਰਿੰਸ ਫੈਸਲ ਬਿਨ ਮੁਸਾਦ ਨੂੰ ਬਾਅਦ ਵਿੱਚ ਕਤਲ ਦਾ ਦੋਸ਼ੀ ਠਹਿਰਾਇਆ ਗਿਆ।
ਜੂਨ 1975 ਵਿੱਚ, ਸਾਊਦੀ ਅਰਬ ਵਿੱਚ ਇਸਲਾਮੀ ਕਾਨੂੰਨ ਦੇ ਤਹਿਤ ਫਾਂਸੀ ਦੇ ਰਵਾਇਤੀ ਤਰੀਕੇ ਮੁਤਾਬਕ, ਰਿਆਧ ਦੇ ਜਨਤਕ ਚੌਕ ਵਿੱਚ ਉਸ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ।
"ਸਾਨੂੰ ਰਾਜੇ ਦੇ ਕਤਲ ਦਾ ਅਸਲ ਕਾਰਨ ਨਹੀਂ ਪਤਾ, ਸਿਵਾਏ ਇਸ ਤੱਥ ਦੇ ਕਿ ਕਾਤਲ ਇੱਕ ਪਰੇਸ਼ਾਨ ਆਦਮੀ ਸੀ।"
ਸ਼ਾਹੀ ਕੈਬਨਿਟ ਵੱਲੋਂ ਜਾਰੀ ਕੀਤੇ ਗਏ ਸਮਝੌਤੇ ਮੁਤਾਬਕ, ਪ੍ਰਿੰਸ ਮੁਸਾਦ ਨੂੰ ਅਧਿਕਾਰਤ ਤੌਰ 'ਤੇ ਪਾਗਲ ਐਲਾਨਿਆ ਗਿਆ ਸੀ।
ਭਾਵੇਂ ਉਨ੍ਹਾਂ ਨੇ ਆਪਣੇ ਚਾਚੇ ਨੂੰ ਮਾਰਨ ਦੇ ਕਾਰਨ ਆਪਣੇ ਨਾਲ ਲੈ ਕੇ ਹੀ ਕਬਰ ਵਿੱਚ ਦਫ਼ਨ ਹੋ ਗਏ, ਪਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਆਪਣੇ ਵੱਡੇ ਭਰਾ ਖਾਲਿਦ ਦੀ ਮੌਤ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਖਾਲਿਦ ਦੀ ਮੌਤ 1966 ਵਿੱਚ ਸੁਰੱਖਿਆ ਬਲਾਂ ਨਾਲ ਇੱਕ ਮੁਕਾਬਲੇ ਵਿੱਚ ਹੋਈ ਸੀ।
ਇਸ ਮਸਲੇ ਨਾਲ ਜੁੜੇ ਕੁਝ ਸਾਜ਼ਿਸ਼ ਸਿਧਾਂਤ ਵੀ ਸਨ, ਹਾਲਾਂਕਿ ਬਾਅਦ ਵਿੱਚ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਪ੍ਰਿੰਸ ਫੈਸਲ ਬਿਨ ਮੁਸਾਦ ਨੇ ਇਕੱਲੇ ਹੀ ਇਹ ਕੰਮ ਕੀਤਾ ਸੀ।
ਸ਼ੇਖ ਯਾਮਾਨੀ 1986 ਤੱਕ 11 ਸਾਲ ਹੋਰ ਸਾਊਦੀ ਅਰਬ ਦੇ ਤੇਲ ਮੰਤਰੀ ਰਹੇ।
ਮਾਈ ਯੇਮਾਨੀ ਨੇ ਆਪਣੀ ਅੰਡਰਗ੍ਰੈਜੁਏਟ ਪੜ੍ਹਾਈ ਅਮਰੀਕਾ ਵਿੱਚ ਪੂਰੀ ਕੀਤੀ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਡਾਕਟੋਰੇਟ ਪ੍ਰਾਪਤ ਕਰਨ ਵਾਲੀ ਪਹਿਲੀ ਸਾਊਦੀ ਅਰਬ ਦੀ ਔਰਤ ਬਣ ਗਈ।
ਡਾਕਟਰ ਯਾਮਾਨੀ ਨੇ ਅਰਬ ਪਛਾਣ 'ਤੇ ਕਈ ਕਿਤਾਬਾਂ ਲਿਖੀਆਂ ਹਨ ਅਤੇ ਕਈ ਵੱਡੇ ਬੈਂਕਾਂ ਅਤੇ ਤੇਲ ਕੰਪਨੀਆਂ ਲਈ ਲਈ ਸਲਾਹਕਾਰ ਵੱਜੋਂ ਸੇਵਾਵਾਂ ਵੀ ਨਿਭਾਈਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ