You’re viewing a text-only version of this website that uses less data. View the main version of the website including all images and videos.
ਵਿਸ਼ਵ ਕੱਪ 2023: ਭਾਰਤ 12 ਸਾਲ ਬਾਅਦ ਪਹੁੰਚਿਆ ਫਾਈਨਲ ਵਿੱਚ, ਨਿਊਜ਼ੀਲੈਂਡ ਨੂੰ ਦਿੱਤੀ 70 ਦੌੜਾਂ ਨਾਲ ਮਾਤ- ਲਾਈਵ ਅਪਡੇਟ
ਭਾਰਤ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ 12 ਸਾਲ ਬਾਅਦ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
ਭਾਰਤ ਨੇ ਸੈਮੀਫਾਈਨਲ 'ਚ ਰਿਕਾਰਡ 397 ਦੌੜਾਂ ਬਣਾਈਆਂ। ਜਵਾਬ 'ਚ ਨਿਊਜ਼ੀਲੈਂਡ ਦੀ ਪੂਰੀ ਟੀਮ 327 ਦੌੜਾਂ 'ਤੇ ਆਊਟ ਹੋ ਗਈ। ਇਸ ਵਿਸ਼ਵ ਕੱਪ ਵਿੱਚ ਭਾਰਤ ਦੀ ਇਹ ਲਗਾਤਾਰ 10ਵੀਂ ਜਿੱਤ ਵੀ ਹੈ।
ਭਾਰਤ ਲਈ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ ਸੱਤ ਵਿਕਟਾਂ ਲਈਆਂ ਜਦਕਿ ਡੇਰੇਲ ਮਿਸ਼ੇਲ ਨੇ ਨਿਊਜ਼ੀਲੈਂਡ ਦੀ ਪਾਰੀ ਵਿੱਚ ਸਭ ਤੋਂ ਵੱਧ ਸਕੋਰ ਬਣਾਇਆ।
ਉਨ੍ਹਾਂ ਨੇ 119 ਗੇਂਦਾਂ ਵਿੱਚ 134 ਦੌੜਾਂ ਬਣਾਈਆਂ। ਉਥੇ ਹੀ ਕਪਤਾਨ ਕੇਨ ਵਿਲੀਅਮਸਨ ਨੇ 69 ਅਤੇ ਗਲੇਨ ਫਿਲਿਪ ਨੇ 41 ਦੌੜਾਂ ਬਣਾਈਆਂ।
ਪੀਐੱਮ ਮੋਦੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਤਾਰੀਫ਼ ਕਰਦਿਆਂ ਐਕਸ ਅਕਾਊਂਟ 'ਤੇ ਲਿਖਿਆ ਹੈ, "ਟੀਮ ਇੰਡੀਆ ਨੂੰ ਵਧਾਈ! ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸ਼ਾਨਦਾਰ ਅੰਦਾਜ਼ ਵਿੱਚ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸ਼ਾਨਦਾਰ ਬੱਲੇਬਾਜ਼ੀ ਅਤੇ ਚੰਗੀ ਗੇਂਦਬਾਜ਼ੀ ਨੇ ਸਾਡੀ ਟੀਮ ਲਈ ਮੈਚ 'ਤੇ ਮੋਹਰ ਲਗਾ ਦਿੱਤੀ। ਫਾਈਨਲ ਲਈ ਸ਼ੁਭਕਾਮਨਾਵਾਂ!"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਤਾਰੀਫ਼ ਕਰਦਿਆਂ ਐਕਸ ਅਕਾਊਂਟ 'ਤੇ ਲਿਖਿਆ ਹੈ, "ਟੀਮ ਇੰਡੀਆ ਨੂੰ ਵਧਾਈ! ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸ਼ਾਨਦਾਰ ਅੰਦਾਜ਼ ਵਿੱਚ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸ਼ਾਨਦਾਰ ਬੱਲੇਬਾਜ਼ੀ ਅਤੇ ਚੰਗੀ ਗੇਂਦਬਾਜ਼ੀ ਨੇ ਸਾਡੀ ਟੀਮ ਲਈ ਮੈਚ 'ਤੇ ਮੋਹਰ ਲਗਾ ਦਿੱਤੀ। ਫਾਈਨਲ ਲਈ ਸ਼ੁਭਕਾਮਨਾਵਾਂ!"
ਵਿਰਾਟ ਕੋਹਲੀ ਨੇ ਬਣਾਇਆ ਰਿਕਾਰਡ
ਵਿਰਾਟ ਕੋਹਲੀ ਦੇ ਰਿਕਾਰਡ 50ਵੇਂ ਵਨਡੇ ਸੈਂਕੜੇ ਦੇ ਦਮ 'ਤੇ ਭਾਰਤ ਨੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ ਜਿੱਤਣ ਲਈ 398 ਦੌੜਾਂ ਦੀ ਚੁਣੌਤੀ ਦਿੱਤੀ ਸੀ।
ਭਾਰਤੀ ਪਾਰੀ ਦੀ ਖ਼ਾਸ ਗੱਲ ਸ਼੍ਰੀਅਸ ਅਈਅਰ ਦੀ ਬੱਲੇਬਾਜ਼ੀ ਵੀ ਰਹੀ ਜਿਸ ਨੇ ਲਗਾਤਾਰ ਦੂਜੇ ਮੈਚ ਵਿੱਚ ਸੈਂਕੜਾ ਜੜਿਆ।
ਭਾਰਤ ਲਈ ਵਿਰਾਟ ਕੋਹਲੀ ਨੇ 117, ਸ਼੍ਰੀਅਸ ਅਈਅਰ ਨੇ 105, ਸ਼ੁਭਮਨ ਗਿੱਲ ਨੇ 79 (ਰਿਟਾਇਰਡ) ਅਤੇ ਕਪਤਾਨ ਰੋਹਿਤ ਸ਼ਰਮਾ ਨੇ 47 ਦੌੜਾਂ ਬਣਾਈਆਂ।
ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਸਲਾਮੀ ਜੋੜੀ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿੱਤੀ।
ਦੋਵਾਂ ਨੇ ਸਿਰਫ਼ 8.2 ਓਵਰਾਂ ਵਿੱਚ 71 ਦੌੜਾਂ ਜੋੜੀਆਂ। ਰੋਹਿਤ ਸ਼ਰਮਾ ਨੌਵੇਂ ਓਵਰ 'ਚ ਟਿਮ ਸਾਊਥੀ ਦੀ ਗੇਂਦ 'ਤੇ ਆਊਟ ਹੋ ਗਏ। ਉਨ੍ਹਾਂ ਨੇ ਸਿਰਫ਼ 29 ਗੇਂਦਾਂ ਵਿੱਚ 47 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿੱਚ ਚਾਰ ਚੌਕੇ ਤੇ ਚਾਰ ਛੱਕੇ ਲਾਏ।
ਇਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਵਿਰਾਟ ਕੋਹਲੀ ਨਾਲ ਮਿਲ ਕੇ 86 ਗੇਂਦਾਂ 'ਚ 93 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਸ਼ੁਭਮਨ ਗਿੱਲ ਨੇ 41 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ।
ਸ਼੍ਰੀਅਸ ਅਈਅਰ 70 ਗੇਂਦਾਂ ਵਿੱਚ 105 ਦੌੜਾਂ ਕੇ ਆਊਟ ਹੋ ਗਏ ਸਨ।
ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਵਿਸ਼ਵ ਕੱਪ ਸੈਮੀਫਾਈਨਲ 'ਚ ਸੈਂਕੜਾ ਜੜਿਆ ਸੀ। ਵਨਡੇ 'ਚ ਇਹ ਉਨ੍ਹਾਂ ਦਾ 50ਵਾਂ ਸੈਂਕੜਾ ਹੈ ਅਤੇ ਹੁਣ ਉਹ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਤੋਂ ਵੀ ਅੱਗੇ ਨਿਕਲ ਗਏ ਹਨ।
ਵਿਰਾਟ-ਸ਼੍ਰੀਅਸ ਦਾ ਦਮ
ਸ਼ੁਭਮਨ ਗਿੱਲ 23ਵੇਂ ਓਵਰ ਵਿੱਚ ਰਿਟਾਇਰ ਹਰਟ ਹੋ ਗਏ ਸੀ। ਉਨ੍ਹਾਂ ਨੇ ਪੈਵੇਲੀਅਨ ਪਰਤਣ ਤੋਂ ਪਹਿਲਾਂ 65 ਗੇਂਦਾਂ ਵਿੱਚ 79 ਦੌੜਾਂ ਬਣਾਈਆਂ ਸਨ। ਉਸ ਨੇ ਆਪਣੀ ਪਾਰੀ ਵਿੱਚ ਅੱਠ ਚੌਕੇ ਤੇ ਤਿੰਨ ਛੱਕੇ ਲਗਾਏ।
ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਸ਼੍ਰੀਅਸ ਅਈਅਰ ਨਾਲ 128 ਗੇਂਦਾਂ 'ਚ 163 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਰਾਟ ਕੋਹਲੀ ਨੇ 106 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਸਚਿਨ ਤੇਂਦੁਲਕਰ ਦੇ 49ਵੇਂ ਵਨਡੇ ਸੈਂਕੜੇ ਦੇ ਰਿਕਾਰਡ ਨੂੰ ਤੋੜ ਦਿੱਤਾ।
ਆਪਣਾ 50ਵਾਂ ਵਨਡੇ ਸੈਂਕੜਾ ਲਗਾਉਣ ਵਾਲੇ ਵਿਰਾਟ ਕੋਹਲੀ ਨੇ ਸ਼੍ਰੀਅਸ ਅਈਅਰ ਨਾਲ ਮਿਲ ਕੇ 42ਵੇਂ ਓਵਰ ਵਿੱਚ ਭਾਰਤ ਦੇ ਸਕੋਰ ਨੂੰ 300 ਤੋਂ ਪਾਰ ਕਰ ਦਿੱਤਾ।
ਕੋਹਲੀ 117 ਦੌੜਾਂ ਬਣਾ ਕੇ ਸਾਊਥੀ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਵੀ ਦੌੜਾਂ ਦੀ ਰਫ਼ਤਾਰ ਨਹੀਂ ਰੁਕੀ।
ਸ਼੍ਰੀਅਸ ਅਈਅਰ ਨੇ 67 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ। ਉਹ 105 ਦੌੜਾਂ ਬਣਾ ਕੇ ਟ੍ਰੇਂਟ ਦੀ ਗੇਂਦਬਾਜ਼ੀ ਦਾ ਸ਼ਿਕਾਰ ਬਣ ਗਏ।
ਸੂਰਿਆਕੁਮਾਰ ਯਾਦਵ ਸਿਰਫ਼ ਇੱਕ ਦੌੜ ਹੀ ਬਣਾ ਸਕੇ ਪਰ ਕੇਐੱਲ ਰਾਹੁਲ ਨੇ ਤੇਜ਼ ਪਾਰੀ ਖੇਡੀ ਅਤੇ ਭਾਰਤ ਨੂੰ 397 ਦੌੜਾਂ ਤੱਕ ਪਹੁੰਚਾਇਆ।
ਸਚਿਨ ਤੇਂਦੁਲਕਰ ਤੇ ਡੇਵਿਡ ਬੇਕਹਮ ਨੇ ਕੀ ਕਿਹਾ
ਸਚਿਨ ਤੇਂਦੁਲਕਰ ਨੇ 50ਵਾਂ ਵਨਡੇ ਸੈਂਕੜਾ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦੀ ਤਾਰੀਫ ਕੀਤੀ ਹੈ।
ਸੈਮੀਫਾਈਨਲ ਮੈਚ ਦੇਖਣ ਪਹੁੰਚੇ ਇੰਗਲੈਂਡ ਦੇ ਫੁੱਟਬਾਲ ਸੁਪਰਸਟਾਰ ਡੇਵਿਡ ਬੇਕਹਮ ਨੇ ਵੀ ਵਿਰਾਟ ਕੋਹਲੀ ਦੀ ਤਾਰੀਫ਼ ਕੀਤੀ ਹੈ।
ਸਚਿਨ ਤੇਂਦੁਲਕਰ ਨੇ ਵਿਰਾਟ ਕੋਹਲੀ ਦੇ ਵਨਡੇ ਕ੍ਰਿਕਟ 'ਚ 50 ਸੈਂਕੜੇ ਪੂਰੇ ਕਰਨ ਨੂੰ 'ਅਵਿਸ਼ਵਾਸ਼ਯੋਗ' ਦੱਸਿਆ ਹੈ। ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਵਨਡੇ 'ਚ ਸਚਿਨ ਦੇ ਨਾਂ 49 ਸੈਂਕੜੇ ਹਨ।
ਭਾਰਤੀ ਪਾਰੀ ਤੋਂ ਬਾਅਦ ਸਚਿਨ ਤੇਂਦੁਲਕਰ ਨੇ ਕਿਹਾ, "ਸਾਨੂੰ ਸਾਰਿਆਂ ਨੂੰ ਉਨ੍ਹਾਂ 'ਤੇ ਮਾਣ ਹੈ। "ਉਨ੍ਹਾਂ ਦਾ ਕਰੀਅਰ ਸ਼ਾਨਦਾਰ ਰਿਹਾ ਹੈ।"
ਸਚਿਨ ਤੇਂਦੁਲਕਰ ਨੇ ਉਸ ਦੌਰ ਨੂੰ ਵੀ ਯਾਦ ਕੀਤਾ ਜਦੋਂ ਵਿਰਾਟ ਕੋਹਲੀ ਪਹਿਲੀ ਵਾਰ ਭਾਰਤੀ ਡਰੈਸਿੰਗ ਰੂਮ ਦਾ ਹਿੱਸਾ ਬਣੇ ਸਨ।
ਸਚਿਨ ਤੇਂਦੁਲਕਰ ਨੇ ਕਿਹਾ, “ਦੂਜੇ ਖਿਡਾਰੀਆਂ ਨੇ ਉਨ੍ਹਾਂ ਨਾਲ ਮਜ਼ਾਕ ਕੀਤਾ ਅਤੇ ਕਿਹਾ ਕਿ ਜੇਕਰ ਤੁਸੀਂ ਉਨ੍ਹਾਂ ਦੇ (ਸਚਿਨ ਤੇਂਦੁਲਕਰ) ਦੇ ਪੈਰੀਂ ਹੱਥ ਲਗਾਓਗੇ ਤਾਂ ਇਹ ਤੁਹਾਡੇ ਕਰੀਅਰ ਲਈ ਚੰਗਾ ਹੋਵੇਗਾ। ਮੈਂ ਇਹ ਸੁਣ ਕੇ ਹੱਸ ਰਿਹਾ ਸੀ।”
"ਅਤੇ ਅੱਜ ਉਨ੍ਹਾਂ ਦਾ ਕਰੀਅਰ ਜਿਸ ਮੁਕਾਮ 'ਤੇ ਹੈ, ਉਨ੍ਹਾਂ ਨੂੰ ਦੇਖਦੇ ਹੋਏ ਸਾਨੂੰ ਸਾਰਿਆਂ ਨੂੰ ਉਨ੍ਹਾਂ 'ਤੇ ਮਾਣ ਹੈ।"
ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਮੌਜੂਦ ਡੇਵਿਡ ਬੇਕਹਮ ਨੇ ਵੀ ਵਿਰਾਟ ਕੋਹਲੀ ਦੀ ਤਾਰੀਫ਼ ਕੀਤੀ।
ਬੇਕਹਮ ਨੇ ਕਿਹਾ ਕਿ ਉਹ ਪਹਿਲੀ ਵਾਰ ਭਾਰਤ ਆਏ ਹਨ ਅਤੇ ਉਨ੍ਹਾਂ ਲਈ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ ਸੀ।
ਉਨ੍ਹਾਂ ਨੇ ਕਿਹਾ, "ਇਹ ਦੀਵਾਲੀ ਦਾ ਮੌਕਾ ਹੈ ਅਤੇ ਜਿਸ ਤਰ੍ਹਾਂ ਵਿਰਾਟ ਕੋਹਲੀ ਖੇਡਿਆ ਉਹ ਸ਼ਾਨਦਾਰ ਸੀ।"
ਬੈਕਹਮ ਸਚਿਨ ਤੇਂਦੁਲਕਰ ਨਾਲ ਬੈਠੇ ਮੈਚ ਦੇਖ ਰਹੇ ਸਨ। ਇਹ ਦੋਵੇਂ ਯੂਨੀਸੇਫ ਦੇ ਬ੍ਰਾਂਡ ਅੰਬੈਸਡਰ ਹਨ।
ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ 113 ਗੇਂਦਾਂ ਉੱਤੇ 117 ਦੌੜਾਂ ਬਣਾ ਕੇ ਆਊਟ ਹੋ ਗਏ।
ਵਨਡੇ ਕ੍ਰਿਕਟ 'ਚ ਸਚਿਨ ਦੇ ਨਾਂ 49 ਸੈਂਕੜੇ ਹਨ। ਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਤੇ ਖੇਡੇ ਗਏ ਮੈਚ 'ਚ ਵਿਰਾਟ ਕੋਹਲੀ ਨੇ ਆਪਣਾ 49ਵਾਂ ਸੈਂਕੜਾ ਲਗਾ ਕੇ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਕੀਤੀ।
ਹੁਣ ਵਿਰਾਟ ਕੋਹਲੀ ਦੇ ਨਾਂ ਵਨਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਹਨ।
ਵਿਰਾਟ ਕੋਹਲੀ ਨੇ ਇਹ ਰਿਕਾਰਡ ਮੁੰਬਈ ਦੇ ਉਸੇ ਮੈਦਾਨ 'ਤੇ ਬਣਾਇਆ ਹੈ, ਜਿਸ ਨੂੰ ਸਚਿਨ ਤੇਂਦੁਲਕਰ ਦਾ ਘਰੇਲੂ ਮੈਦਾਨ ਮੰਨਿਆ ਜਾਂਦਾ ਹੈ। ਸੈਮੀਫਾਈਨਲ ਦੇਖਣ ਲਈ ਸਚਿਨ ਖ਼ੁਦ ਵੀ ਸਟੇਡੀਅਮ 'ਚ ਮੌਜੂਦ ਹਨ।
ਵਿਰਾਟ ਕੋਹਲੀ ਪਿੱਚ 'ਤੇ ਆਉਂਦਿਆਂ ਹੀ ਪੂਰਾ ਸਟੇਡੀਅਮ 'ਕੋਹਲੀ-ਕੋਹਲੀ' ਦੇ ਨਾਅਰਿਆਂ ਨਾਲ ਗੂੰਜਣ ਲੱਗਾ ਅਤੇ ਜਦੋਂ ਉਨ੍ਹਾਂ ਨੇ ਆਪਣਾ ਸੈਂਕੜਾ ਪੂਰਾ ਕੀਤਾ ਤਾਂ ਪ੍ਰਸ਼ੰਸਕਾਂ ਦਾ ਉਤਸ਼ਾਹ ਲਗਭਗ ਬੇਕਾਬੂ ਹੋ ਗਿਆ।
ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੀ ਖ਼ਬਰ ਲੈਂਦਿਆਂ ਹੋਇਆ ਪੂਰੀ ਪਾਰੀ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ।
ਵਿਰਾਟ ਕੋਹਲੀ ਜਦੋਂ ਕ੍ਰੀਜ਼ 'ਤੇ ਆਏ ਤਾਂ ਨਿਊਜ਼ੀਲੈਂਡ ਨੇ ਉਨ੍ਹਾਂ ਦੇ ਖ਼ਿਲਾਫ ਜ਼ੋਰਦਾਰ ਐੱਲਬੀਡਬਲਿਊ ਦੀ ਅਪੀਲ ਕੀਤੀ, ਪਰ ਸਮੀਖਿਆ ਤੋਂ ਪਤਾ ਲੱਗਾ ਕਿ ਗੇਂਦ ਉਨ੍ਹਾਂ ਦੇ ਬੱਲੇ ਨਾਲ ਟਕਰਾਈ ਅਤੇ ਪੈਡ ਨਾਲ ਜਾ ਲੱਗੀ।
ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਆਪਣੇ ਵਿਰੋਧੀਆਂ ਨੂੰ ਕੋਈ ਮੌਕਾ ਨਹੀਂ ਦਿੱਤਾ।
ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ 59 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ।
ਸ਼ੁਭਮਨ ਗਿੱਲ 'ਰਿਟਾਇਰਡ ਹਰਟ' ਹੋਣ ਕਾਰਨ ਫਿਲਹਾਲ ਮੈਦਾਨ ਤੋਂ ਬਾਹਰ ਹਨ ਉਨ੍ਹਾਂ ਦੀ ਥਾਂ ਸ਼੍ਰੇਅਸ ਅਈਅਰ ਮੈਦਾਨ ਉੱਤੇ ਖੇਡ ਰਹੇ ਹਨ।
ਭਾਰਤ ਨੇ 44 ਓਵਰਾਂ ਵਿੱਚ 327 ਦੌੜਾਂ ਬਣਾ ਲਈਆਂ ਹਨ।
ਇਸ ਤੋਂ ਪਹਿਲਾਂ 29 ਗੇਂਦਾਂ 'ਤੇ 47 ਦੌੜਾਂ ਬਣਾ ਕੇ ਕਪਤਾਨ ਰੋਹਿਤ ਸ਼ਰਮਾ ਆਊਟ ਹੋ ਗਏ ਹਨ।
ਸ਼ੁਭਮਨ ਗਿੱਲ 65 ਗੇਦਾਂ ਉੱਤੇ ਨਾਬਾਦ ਰਹਿੰਦਿਆਂ 79 ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਨੇ 113ਗੇਂਦਾਂ ਉੱਤੇ 117 ਦੌੜਾਂ ਨਾਲ ਬਣਾ ਕੇ ਆਊਟ ਹੋ ਗਏ ਅਤੇ ਸ਼੍ਰੀਅਸ ਅਈਅਰ 50 ਗੇਂਦਾਂ ਵਿੱਚ 66 ਦੌੜਾਂ ਬਣਾ ਕੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ।
ਰੋਹਿਤ ਸ਼ਰਮਾ ਨੇ ਆਪਣੀ ਪਾਰੀ ਵਿੱਚ ਚਾਰ ਚੌਕੇ ਤੇ ਚਾਰ ਛੱਕੇ ਲਗਾਏ। ਉਹ ਟਿਮ ਸਾਊਥੀ ਦੀ ਗੇਂਦ 'ਤੇ ਆਊਟ ਹੋਏ।
ਆਪਣੀ ਇਸ ਪਾਰੀ ਦੌਰਾਨ ਰੋਹਿਤ ਸ਼ਰਮਾ ਨੇ ਇਕ ਅਨੋਖਾ ਰਿਕਾਰਡ ਆਪਣੇ ਨਾਂ ਕੀਤਾ ਹੈ। ਰੋਹਿਤ ਸ਼ਰਮਾ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
ਇਸ ਤੋਂ ਪਹਿਲਾਂ ਇਹ ਰਿਕਾਰਡ ਵੈਸਟਇੰਡੀਜ਼ ਦੇ ਕ੍ਰਿਸ ਗੇਲ ਦੇ ਨਾਂ ਸੀ। ਗੇਲ ਨੇ ਵਿਸ਼ਵ ਕੱਪ 'ਚ 35 ਮੈਚਾਂ 'ਚ 49 ਛੱਕੇ ਲਗਾਏ ਸਨ।
ਰੋਹਿਤ ਸ਼ਰਮਾ ਨੇ ਇਸ ਮੈਚ ਤੋਂ ਪਹਿਲਾਂ 47 ਛੱਕੇ ਜੜੇ ਸਨ ਪਰ ਹੁਣ ਉਨ੍ਹਾਂ ਨੇ ਗੇਲ ਨੂੰ ਪਛਾੜ ਦਿੱਤਾ ਹੈ।
ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਕਈ ਲੋਕ ਇਸ ਮੈਚ ਨੂੰ 'ਰਿਵੈਂਜ ਮੈਚ' ਯਾਨਿ ਬਦਲਾ ਲੈਣ ਦੇ ਮੌਕੇ ਵਜੋਂ ਵੀ ਦੇਖ ਰਹੇ ਹਨ।
2019 ਵਿੱਚ ਇੰਗਲੈਂਡ ਵਿੱਚ ਹੋਏ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੇ ਸੈਮੀਫਾਈਨਲ ਵਿੱਚ ਭਾਰਤੀ ਟੀਮ ਨੂੰ ਹਰਾਇਆ ਸੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਟਾਸ ਵੇਲੇ ਉਸ ਮੈਚ ਬਾਰੇ ਗੱਲ ਕੀਤੀ।
ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਲੇਇੰਗ ਇਲੈਵਨ 'ਚ ਕੋਈ ਬਦਲਾਅ ਨਹੀਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ (ਵਾਨਖੇੜੇ ਸਟੇਡੀਅਮ) ਦੀ ਪਿੱਚ ਬਹੁਤ ਵਧੀਆ ਲੱਗ ਰਹੀ ਹੈ।
ਰੋਹਿਤ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ 2019 ਵਾਲਾ ਮੈਚ ਹੈ, ਜਦੋਂ ਵਿਸ਼ਵ ਕੱਪ ਸੈਮੀਫਾਈਨਲ ਦੋਵਾਂ ਟੀਮਾਂ ਵਿਚਕਾਰ ਹੋਇਆ ਸੀ।"
ਉਨ੍ਹਾਂ ਕਿਹਾ, "ਨਿਊਜ਼ੀਲੈਂਡ ਦੀ ਟੀਮ ਦੁਨੀਆ ਦੀ ਚੋਣਵੀਂ ਟੀਮ ਹੈ ਜਿਸ ਨੇ ਪਿਛਲੇ ਕੁਝ ਸਾਲਾਂ ਦੌਰਾਨ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਇਹ ਮੈਚ ਸ਼ਾਨਦਾਰ ਹੋਣ ਵਾਲਾ ਹੈ। ਮੈਨੂੰ ਲੱਗਦਾ ਹੈ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੋਵੇਗਾ।"
ਉੱਥੇ ਕੇਨ ਵਿਲੀਅਮਸਨ ਨੇ ਕਿਹਾ ਕਿ ਜੇਕਰ ਉਹ ਟਾਸ ਜਿੱਤਦਾ ਤਾਂ ਪਹਿਲਾਂ ਬੱਲੇਬਾਜ਼ੀ ਹੀ ਕਰਦੇ।
ਉਨ੍ਹਾਂ ਨੇ ਕਿਹਾ, “ਸ਼ਾਮ ਨੂੰ ਕੁਝ ਤ੍ਰੇਲ ਪੈਣ ਦੀ ਸੰਭਾਵਨਾ ਹੈ। ਅਸੀਂ ਆਉਣ ਵਾਲੀਆਂ ਚੁਣੌਤੀਆਂ ਦਾ ਇੰਤਜ਼ਾਰ ਕਰ ਰਹੇ ਹਾਂ।"
ਵਿਲੀਅਮਸਨ ਨੇ ਕਿਹਾ ਕਿ ਦੋਵੇਂ ਟੀਮਾਂ ਨੇ ਕਈ ਤਰ੍ਹਾਂ ਦੇ ਹਾਲਾਤ ਦੇਖੇ ਹਨ ਅਤੇ ਉਮੀਦ ਜਤਾਈ ਹੈ ਕਿ ਇਹ ਮੈਚ ਬਹੁਤ ਵਧੀਆ ਹੋਵੇਗਾ।
ਸਚਿਨ ਤੇਂਦੁਲਕਰ ਨਾਲ ਮੈਚ ਦੇਖਦੇ ਹੋਏ ਡੇਵਿਡ ਬੇਕਹਮ
ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ ਮੈਚ ਨੂੰ ਦੇਖਣ ਲਈ ਕਈ ਹਾਈ ਪ੍ਰੋਫਾਈਲ ਲੋਕ ਵੀ ਮੌਜੂਦ ਹਨ।
ਇਨ੍ਹਾਂ ਵਿੱਚ ਡੇਵਿਡ ਬੇਖਮ, ਇੰਗਲੈਂਡ ਦਾ ਸਾਬਕਾ ਫੁੱਟਬਾਲ ਖਿਡਾਰੀ ਅਤੇ ਪ੍ਰਸ਼ੰਸਕਾਂ ਵਿੱਚ ਸੁਪਰਸਟਾਰ ਦਾ ਦਰਜਾ ਰੱਖਦਾ ਹੈ।
ਬੇਕਹਮ ਭਾਰਤੀ ਕ੍ਰਿਕਟ ਦੇ ਸੁਪਰਸਟਾਰ ਸਚਿਨ ਤੇਂਦੁਲਕਰ ਨਾਲ ਪ੍ਰੈਜ਼ੀਡੈਂਸ਼ੀਅਲ ਬਾਕਸ 'ਚ ਬੈਠ ਕੇ ਮੈਚ ਦਾ ਆਨੰਦ ਲੈ ਰਹੇ ਹਨ।
ਸਚਿਨ ਤੇਂਦੁਲਕਰ ਅਤੇ ਡੇਵਿਡ ਬੇਕਹਮ ਦੋਵੇਂ ਯੂਨੀਸੈਫ ਦੇ ਬ੍ਰਾਂਡ ਅੰਬੈਸਡਰ ਹਨ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਮਸ਼ਹੂਰ ਖਿਡਾਰੀ ਮੈਦਾਨ 'ਚ ਆ ਗਏ। ਉਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ 'ਚ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ।
ਕਿਸ ਤੋਂ ਕਿੰਨੀ ਆਸ
ਭਾਰਤੀ ਟੀਮ ਨੇ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਲੀਗ ਦੌਰ ਵਿੱਚ ਨੌਂ ਮੈਚ ਖੇਡੇ ਅਤੇ ਸਾਰੇ ਜਿੱਤੇ।
ਭਾਰਤ ਨੇ ਪਹਿਲੇ ਮੈਚ ਵਿੱਚ ਆਸਟਰੇਲੀਆ ਨੂੰ ਅਤੇ ਆਖ਼ਰੀ ਮੈਚ ਵਿੱਚ ਨੀਦਰਲੈਂਡ ਨੂੰ ਹਰਾਇਆ ਸੀ। ਸੈਮੀਫਾਈਨਲ 'ਚ ਪਹੁੰਚੀਆਂ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਵੀ ਭਾਰਤ ਦੇ ਸਾਹਮਣੇ ਟਿਕ ਨਹੀਂ ਸਕੀਆਂ।
ਭਾਰਤ ਦੇ ਲਗਭਗ ਸਾਰੇ ਖਿਡਾਰੀਆਂ ਨੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਵਿਰਾਟ ਕੋਹਲੀ ਸ਼ਾਨਦਾਰ ਫਾਰਮ 'ਚ ਹੈ। ਕਪਤਾਨ ਰੋਹਿਤ ਸ਼ਰਮਾ ਤੋਂ ਇਲਾਵਾ ਵਾਨਖੇੜੇ ਸਟੇਡੀਅਮ ਸ਼੍ਰੇਅਸ ਅਈਅਰ ਅਤੇ ਸੂਰਿਆਕੁਮਾਰ ਯਾਦਵ ਦਾ ਘਰੇਲੂ ਮੈਦਾਨ ਹੈ। ਉਨ੍ਹਾਂ ਤੋਂ ਵੀ ਚੰਗੀ ਪਾਰੀ ਦੀ ਉਮੀਦ ਕੀਤੀ ਜਾ ਰਹੀ ਹੈ।
ਵਿਸ਼ਵ ਕੱਪ 'ਚ ਭਾਰਤ ਨੇ ਇਸ ਮੈਦਾਨ 'ਤੇ ਸ਼੍ਰੀਲੰਕਾ ਖ਼ਿਲਾਫ਼ ਮੈਚ ਖੇਡਿਆ ਸੀ। ਉਸ ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਨੂੰ ਸਿਰਫ 55 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਸੀ। ਭਾਰਤੀ ਗੇਂਦਬਾਜ਼ਾਂ ਤੋਂ ਇੱਕ ਵਾਰ ਫਿਰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।
ਰੋਹਿਤ ਸ਼ਰਮਾ
ਰੋਹਿਤ ਸ਼ਰਮਾ ਨੇ ਵਿਸ਼ਵ ਕੱਪ 'ਚ ਸ਼ਾਨਦਾਰ ਕਪਤਾਨੀ ਕੀਤੀ ਹੈ। ਉਹ ਬੱਲੇ ਨਾਲ ਵੀ ਆਪਣਾ ਹੁਨਰ ਦਿਖਾ ਰਹੇ ਹਨ।
ਰੋਹਿਤ ਸ਼ਰਮਾ ਨੇ ਨੌਂ ਮੈਚਾਂ ਵਿੱਚ 55 ਤੋਂ ਵੱਧ ਦੀ ਔਸਤ ਨਾਲ 503 ਦੌੜਾਂ ਬਣਾਈਆਂ ਹਨ। ਉਸ ਨੇ ਇਕ ਵਿਕਟ ਵੀ ਲਈ ਹੈ।
ਵਿਰਾਟ ਕੋਹਲੀ
ਵਿਰਾਟ ਕੋਹਲੀ ਵਿਸ਼ਵ ਕੱਪ ਦੇ ਸਭ ਤੋਂ ਸਫ਼ਲ ਬੱਲੇਬਾਜ਼ ਹਨ। ਉਸ ਨੇ ਨੌਂ ਮੈਚਾਂ ਵਿੱਚ 99 ਦੀ ਔਸਤ ਨਾਲ 594 ਦੌੜਾਂ ਬਣਾਈਆਂ ਹਨ। ਉਸ ਨੇ ਇਕ ਵਿਕਟ ਵੀ ਲਈ ਹੈ।
ਵਿਰਾਟ ਕੋਹਲੀ ਨੇ ਵਿਸ਼ਵ ਕੱਪ 'ਚ ਦੋ ਸੈਂਕੜੇ ਲਗਾਏ ਹਨ। ਦੱਖਣੀ ਅਫਰੀਕਾ ਦੇ ਖ਼ਿਲਾਫ਼ ਅਜੇਤੂ 101 ਦੌੜਾਂ ਬਣਾ ਕੇ, ਉਨ੍ਹਾਂ ਨੇ ਵਨਡੇ ਵਿੱਚ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੀ ਬਰਾਬਰੀ ਕੀਤੀ।
ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ
ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਦੀ ਤਿਕੜੀ ਵੀ ਬੱਲੇ ਨਾਲ ਕਮਾਲ ਕਰ ਰਹੀ ਹੈ।
ਸ਼ੁਭਮਨ ਗਿੱਲ ਨੇ ਸੱਤ ਮੈਚਾਂ ਵਿੱਚ 270 ਦੌੜਾਂ ਬਣਾਈਆਂ ਹਨ।
ਸ਼੍ਰੇਅਸ ਅਈਅਰ ਨੇ ਨੌਂ ਮੈਚਾਂ ਵਿੱਚ 421 ਦੌੜਾਂ ਬਣਾਈਆਂ ਹਨ।
ਕੇਐਲ ਰਾਹੁਲ ਨੇ ਨੌਂ ਮੈਚਾਂ ਦੀਆਂ ਅੱਠ ਪਾਰੀਆਂ ਵਿੱਚ 347 ਦੌੜਾਂ ਬਣਾਈਆਂ ਹਨ।
ਸੂਰਿਆਕੁਮਾਰ ਯਾਦਵ ਨੂੰ ਬਹੁਤੇ ਮੌਕੇ ਨਹੀਂ ਮਿਲੇ ਹਨ। ਉਸ ਨੇ 87 ਦੌੜਾਂ ਬਣਾਈਆਂ ਹਨ।
ਭਾਰਤੀ ਗੇਂਦਬਾਜ਼ਾਂ ਦਾ ਪ੍ਰਦਰਸ਼ਨ
ਭਾਰਤੀ ਗੇਂਦਬਾਜ਼ਾਂ ਨੇ ਘਰੇਲੂ ਪਿੱਚਾਂ 'ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਜਸਪ੍ਰੀਤ ਬੁਮਰਾਹ ਟੀਮ ਇੰਡੀਆ ਦੇ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਦੇ ਹਨ। ਉਹ ਹੁਣ ਤੱਕ 17 ਵਿਕਟਾਂ ਲੈ ਚੁੱਕੇ ਹਨ।
ਮੁਹੰਮਦ ਸ਼ਮੀ ਨੇ ਸਿਰਫ਼ ਪੰਜ ਮੈਚ ਖੇਡੇ ਹਨ ਅਤੇ 16 ਵਿਕਟਾਂ ਲਈਆਂ ਹਨ।
ਮੁਹੰਮਦ ਸਿਰਾਜ ਨੇ 12 ਵਿਕਟਾਂ ਲਈਆਂ ਹਨ।
ਰਵਿੰਦਰ ਜਡੇਜਾ ਨੇ 16 ਵਿਕਟਾਂ ਲਈਆਂ ਹਨ। ਬੱਲੇ ਨਾਲ ਉਨ੍ਹਾਂ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ ਅਤੇ ਉਨ੍ਹਾਂ ਨੇ 111 ਦੌੜਾਂ ਬਣਾਈਆਂ ਹਨ।
ਕੁਲਦੀਪ ਯਾਦਵ ਨੇ 14 ਵਿਕਟਾਂ ਲਈਆਂ ਹਨ।
ਟੀਮਾਂ ਦਾ ਪ੍ਰਦਰਸ਼ਨ
2023 ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੇ ਆਪਣੇ ਪਹਿਲੇ ਚਾਰ ਮੈਚ ਜਿੱਤ ਕੇ ਮਜ਼ਬੂਤ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਪਿਛਲੀ ਚੈਂਪੀਅਨ ਇੰਗਲੈਂਡ ਨੂੰ ਪਹਿਲੇ ਮੈਚ ਵਿੱਚ ਦਿੱਤੀ ਗਈ ਕਰਾਰੀ ਹਾਰ ਸ਼ਾਮਲ ਸੀ।
ਮੁਕਾਬਲੇ ਵਿੱਚ ਭਾਰਤ ਨੇ ਧਰਮਸ਼ਾਲਾ ਵਿੱਚ ਉਨ੍ਹਾਂ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਉਨ੍ਹਾਂ ਦੇ ਜਿੱਤ ਦੇ ਰੱਥ ਨੂੰ ਹੀ ਰੋਕ ਦਿੱਤਾ।
ਇਸ ਤੋਂ ਬਾਅਦ ਨਿਊਜ਼ੀਲੈਂਡ ਨੂੰ ਆਸਟਰੇਲੀਆ, ਦੱਖਣੀ ਅਫਰੀਕਾ ਅਤੇ ਪਾਕਿਸਤਾਨ ਨੇ ਹਰਾ ਕੇ ਅੰਕ ਸੂਚੀ ਵਿੱਚ ਹੇਠਾਂ ਧੱਕ ਦਿੱਤਾ ਗਿਆ ਅਤੇ ਉਹ ਆਪਣਾ ਆਖ਼ਰੀ ਮੈਚ ਜਿੱਤ ਕੇ ਹੀ ਸੈਮੀਫਾਈਨਲ ਵਿੱਚ ਪਹੁੰਚ ਸਕਿਆ।
ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ 400+ ਦੌੜਾਂ ਬਣਾਉਣ ਦੇ ਬਾਵਜੂਦ ਬਾਰਿਸ਼ ਕਾਰਨ ਰੁਕੇ ਮੈਚ ਵਿੱਚ ਉਹ ਪਾਕਿਸਤਾਨ ਤੋਂ ਹਾਰ ਗਿਆ ਸੀ, ਜਦੋਂ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਖ਼ਿਲਾਫ਼ ਮੈਚਾਂ ਵਿਚ ਹਾਰ ਦਾ ਫਰਕ ਘੱਟ ਸੀ ਅਤੇ ਨਤੀਜਾ ਕਿਸੇ ਵੀ ਪਾਸੇ ਜਾ ਸਕਦਾ ਸੀ।
ਨਿਊਜ਼ੀਲੈਂਡ ਨੇ ਵੱਖ-ਵੱਖ ਫਾਰਮੈਟਾਂ ਵਿੱਚ ਪਿਛਲੇ ਚਾਰ ਨਾਕਆਊਟ ਮੈਚਾਂ ਵਿੱਚ ਭਾਰਤ ਨੂੰ ਲਗਾਤਾਰ ਹਰਾਇਆ ਹੈ।
ਉੱਥੇ ਹੀ ਨਿਊਜ਼ੀਲੈਂਡ ਪਿਛਲੇ ਤਿੰਨ ਵਨਡੇ ਵਿਸ਼ਵ ਕੱਪਾਂ ਦਾ ਆਯੋਜਨ ਕਰਨ ਵਾਲੇ ਦੇਸ਼ਾਂ ਤੋਂ ਲਗਾਤਾਰ ਤਿੰਨ ਵਾਰ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।
ਜੇਕਰ ਵਨਡੇ ਵਿਸ਼ਵ ਕੱਪ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਨਿਊਜ਼ੀਲੈਂਡ ਦੀ ਟੀਮ ਦੀ ਸਥਿਰਤਾ ਆਸਾਨੀ ਨਾਲ ਸਮਝ ਆ ਜਾਵੇਗੀ। 2007 ਤੋਂ ਲੈ ਕੇ ਹੁਣ ਤੱਕ ਇਸ ਟੀਮ ਨੇ ਹਰ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ।
ਜਿਸ ਵਿੱਚੋਂ ਨਿਊਜ਼ੀਲੈਂਡ 2015 ਅਤੇ 2019 ਵਿੱਚ ਫਾਈਨਲ ਵਿੱਚ ਪਹੁੰਚਿਆ ਸੀ ਅਤੇ 2019 ਦੇ ਫਾਈਨਲ ਵਿੱਚ ਬੇਹੱਦ ਰੋਮਾਂਚਕ ਮੁਕਾਬਲੇ ਤੋਂ ਬਾਅਦ ਹਾਰ ਗਿਆ ਸੀ। 2021 ਵਿੱਚ, ਇਸੇ ਟੀਮ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਭਾਰਤ ਨੂੰ ਹਰਾਇਆ ਸੀ।
ਮੌਜੂਦਾ ਟੂਰਨਾਮੈਂਟ ਦੀ ਕੁਮੈਂਟਰੀ ਕਰ ਰਹੇ ਨਿਊਜ਼ੀਲੈਂਡ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਇਆਨ ਸਮਿਥ ਨੇ ਬੀਬੀਸੀ ਨੂੰ ਦੱਸਿਆ, “ਨਿਊਜ਼ੀਲੈਂਡ ਦੀਆਂ ਮੌਜੂਦਾ ਅਤੇ ਪਿਛਲੀਆਂ ਕਈ ਟੀਮਾਂ ਵਿੱਚ ਇੱਕ ਗੁਣ ਹੈ।"
"ਟੀਮ ਇੱਕ ਜਾਂ ਦੋ ਜਾਂ ਤਿੰਨ ਸਟਾਰ ਖਿਡਾਰੀਆਂ ਦੇ ਆਲੇ-ਦੁਆਲੇ ਨਹੀਂ ਖੇਡਦੀ। ਟੀਮ ਆਲਰਾਊਂਡਰ ਪ੍ਰਦਰਸ਼ਨ ਵਿਚ ਵਿਸ਼ਵਾਸ ਰੱਖਦੀ ਹੈ ਜੋ ਖਿਡਾਰੀ ਦੇ ਮੌਜੂਦਾ ਫਾਰਮ 'ਤੇ ਨਿਰਭਰ ਕਰਦਾ ਹੈ।"
2019 ਦੀਆਂ ਖੱਟੀਆਂ ਯਾਦਾਂ
ਪਿਛਲੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਹੱਥੋਂ ਮਿਲੀ ਖੱਟੀ ਹਾਰ ਦੀਆਂ ਯਾਦਾਂ ਅਜੇ ਵੀ ਤਾਜ਼ਾ ਹਨ ਅਤੇ ਉਸ ਟੀਮ ਦੇ ਜ਼ਿਆਦਾਤਰ ਖਿਡਾਰੀ ਇਸ ਪਲੇਇੰਗ ਇਲੈਵਨ 'ਚ ਵੀ ਸ਼ਾਮਲ ਹਨ।
ਮੈਨਚੈਸਟਰ ਵਿੱਚ ਖੇਡੇ ਗਏ ਉਸ ਮੈਚ ਵਿੱਚ ਨਿਊਜ਼ੀਲੈਂਡ ਦੀਆਂ 239 ਦੌੜਾਂ ਦਾ ਪਿੱਛਾ ਕਰਦਿਆਂ ਹੋਇਆਂ ਭਾਰਤੀ ਸਿਖ਼ਰਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਸਕੋਰ ਇਸ ਤਰ੍ਹਾਂ ਸਨ:
ਕੇਐੱਲ ਰਾਹੁਲ - 1 ਦੌੜ
ਰੋਹਿਤ ਸ਼ਰਮਾ - 1 ਦੌੜ
ਵਿਰਾਟ ਕੋਹਲੀ- 1 ਦੌੜ
ਦਿਨੇਸ਼ ਕਾਰਤਿਕ- 6 ਦੌੜਾਂ
ਰਿਸ਼ਭ ਪੰਤ ਅਤੇ ਹਾਰਦਿਕ ਪੰਡਯਾ ਨੇ 32-32 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਧੋਨੀ ਹੋਲੀ ਪਾਰੀ ਖੇਡਣ ਤੋਂ ਬਾਅਦ ਬੜੀ ਮੁਸ਼ਕਿਲ ਨਾਲ 50 ਦੌੜਾਂ ਬਣਾ ਸਕੇ ਸਨ ਅਤੇ ਆਪਣੀ ਸ਼ਾਨਦਾਰ ਫਾਰਮ ਵਿੱਚ ਨਹੀਂ ਸਨ।
ਸਿਰਫ਼ ਰਵਿੰਦਰ ਜਡੇਜਾ ਨੇ ਤੇਜ਼ ਖੇਡਦਿਆਂ ਸਿਰਫ਼ 59 ਗੇਂਦਾਂ ਵਿੱਚ 77 ਦੌੜਾਂ ਜੋੜੀਆਂ ਸਨ ਪਰ ਇਹ ਕਾਫ਼ੀ ਨਹੀਂ ਸੀ।
ਭਾਰਤ ਦੀ ਤਿਆਰੀ
ਭਾਰਤੀ ਟੀਮ ਨੇ ਪਿਛਲੇ ਨੌ ਮੈਚਾਂ ਵਿੱਚ ਜਿਸ ਤਰ੍ਹਾਂ ਦੀ ਕ੍ਰਿਕਟ ਖੇਡੀ ਹੈ ਉਹ ਕਿਸੇ ਡ੍ਰੀਮ ਰਨ ਤੋਂ ਘੱਟ ਨਹੀਂ ਹੈ।
ਦਿ ਗਾਰਡੀਅਨ ਅਖ਼ਬਾਰ ਦੇ ਕ੍ਰਿਕਟ ਸਮੀਖਿਅਕ ਅਲੀ ਮਾਰਟਿਨ ਮੁਤਾਬਕ, ਭਾਰਤੀ ਟੀਮ ਨੂੰ ਵੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਨੌ ਮੈਚਾਂ ਵਿੱਚ 18 ਅੰਕ ਹਾਸਿਲ ਕਰਨ ਦੀ ਆਸ ਨਹੀਂ ਰਹੀ ਹੋਵੇਗੀ।"
"ਪਰ ਹਰੇਕ ਮੈਚ ਤੋਂ ਬਾਅਦ ਉਨ੍ਹਾਂ ਮਨੋਬਲ ਵਧਦਾ ਗਿਆ ਅਤੇ ਟੀਮ ਨੇ ਪੁਰਾਣੀ ਗ਼ਲਤੀਆਂ ਤੋਂ ਸਬਕ ਵੀ ਲਿਆ ਹੈ।"
ਸਭ ਤੋਂ ਜ਼ਿਆਦਾ ਫਰਕ ਦਿਖਿਆ ਹੈ ਭਾਰਤ ਦੀ ਤੇਜ਼ ਗੇਂਦਬਾਜ਼ੀ ਵਿੱਚ ਕਿਉਂਕਿ ਬੁਮਰਾਹ, ਸਿਰਾਜ ਅਤੇ ਸ਼ਮੀ ਦੀਆਂ ਗੇਂਦਾਂ ਨੇ ਵਿਰੋਧੀ ਬੱਲੇਬਾਜ਼ਾਂ ਦੇ ਹੋਸ਼ ਉਡਾ ਕੇ ਰੱਖੇ ਹੋਏ ਹਨ।
ਟੂਰਨਾਮੈਂਟ ਵਿੱਚ ਸ਼ਮੀ ਕੋਲ ਪੰਚ ਮੈਚਾਂ ਵਿੱਚੋਂ 16 ਵਿਕਟਾਂ ਹਨ, ਬੁਮਰਾਹ ਕੋਲ ਨੌ ਮੈਚਾਂ ਵਿੱਚੋਂ 17 ਅਤੇ ਸਿਰਾਜ ਨੇ ਨੌ ਮੈਚਾਂ ਵਿੱਚ 12 ਵਿਕਟਾਂ ਹਾਸਿਲ ਕੀਤੀਆਂ ਹਨ।
ਮਤਲਬ ਤਿੰਨਾਂ ਨੇ ਮਿਲ ਕੇ ਹੁਣ ਤੱਕ 45 ਵਿਕਟਾਂ ਲਈਆਂ ਹਨ ਜਿਸ ਵਿੱਚ ਹਰ ਟੀਮ ਦਾ ਟਾਪ ਆਰਡਰ ਸ਼ਾਮਲ ਹੈ।