ਓਲੰਪਿਕ 2024: ਪੈਰਿਸ ਤੋਂ ਹੱਸਣ, ਰੋਣ ਅਤੇ ਹੈਰਾਨ ਕਰਨ ਵਾਲੇ ਪਲ਼ਾਂ ਦੀਆਂ ਕੁਝ ਤਸਵੀਰਾਂ

ਪੈਰਿਸ ਓਲੰਪਿਕ 2024 ਦੌਰਾਨ ਕਈ ਭਾਵਾਂ ਨੂੰ ਦਰਸਾਉਂਦੇ ਖ਼ੂਬਸੂਰਤ ਪਰ ਕੈਮਰੇ ਨੇ ਕੈਦ ਕੀਤੇ ਹਨ। ਕਈ ਹੈਰਾਨ ਕਰਨ ਵਾਲੇ ਤਾਂ ਕਈ ਖ਼ੁਸ਼ ਕਰਨ ਵਾਲੇ ਪਲ਼ ਅਸੀਂ ਦੇਖੇ।

ਇਸ ਵਾਰ 16 ਦਿਨਾਂ ਤੱਕ ਚੱਲਣ ਵਾਲੇ ਓਲੰਪਿਕ ਈਵੈਂਟ ਵਿੱਚ 10 ਹਜ਼ਾਰ ਤੋਂ ਵੱਧ ਖਿਡਾਰੀ 100 ਤੋਂ ਵੱਧ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ।

ਭਾਰਤ ਹਿੱਸੇ ਹੁਣ ਤੱਕ 3 ਕਾਂਸੀ ਦੇ ਤਗ਼ਮੇ ਆ ਚੁੱਕੇ ਹਨ। ਰਿਕਾਰਡ ਬਣਾਉਂਦੇ ਹੋਏ ਮਹਿਲਾ ਸ਼ੂਟਰ ਮਨੂ ਭਾਕਰ ਨੇ ਸ਼ੂਟਿੰਗ ਵਿੱਚ ਦੋ ਤਗ਼ਮੇ ਜਿੱਤੇ ਹਨ।

ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਖਿਡਾਰਨ ਨੇ ਇੱਕੋਂ ਓਲੰਪਿਕ ਈਵੈਂਟ ਵਿੱਚ ਦੋ ਤਗ਼ਮੇ ਜਿੱਤੇ ਹੋਣ।

ਸੰਸਾਰ ਭਰ ਦੇ ਖਿਡਾਰੀ ਜਦੋਂ ਜਿੱਤਦੇ ਤੇ ਹਾਰਦੇ ਹਨ, ਉਦੋਂ ਖੇਡਾਂ ਦੇ ਇਤਿਹਾਸ ਸਿਰਜਣ ਦੇ ਨਾਲ-ਨਾਲ ਮੁਨੱਖੀ ਭਾਵਾਂ ਅਤੇ ਰਿਸ਼ਤਿਆਂ ਨੂੰ ਵੀ ਜਨਮ ਦਿੰਦੇ ਹਨ।

ਉਨ੍ਹਾਂ ਦੇ ਹਰ ਪਲ਼ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਸੰਸਾਰ ਭਰ ਦੇ ਫੋਟੋਗ੍ਰਾਫ਼ਰ ਵੀ ਦਿਨ-ਰਾਤ ਲੱਗੇ ਹੋਏ ਹਨ।

ਪੈਰਿਸ ਓਲੰਪਿਕ ਦੌਰਾਨ ਖਿੱਚੀਆਂ ਗਈਆਂ ਕੁਝ ਦਿਲਚਸਪ ਤਸਵੀਰਾਂ ਤੁਹਾਡੇ ਰੂਬਰੂ ਹੈ।

ਦਿਲਚਸਪ ਕਹਾਣੀਆਂ ਤਸਵੀਰਾਂ ਦੀ ਜ਼ੁਬਾਨੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)