ਜੁਗਰਾਜ ਸਿੰਘ ਨੇ ਭਾਰਤ ਨੂੰ ਚੈਂਪੀਅਨ ਬਣਾਉਣ ਵਿੱਚ ਕਿਹੜਾ ਸ਼ਾਨਦਾਰ ਕਾਰਨਾਮਾ ਕੀਤਾ

ਯੁਗਰਾਜ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਚ ਦਾ ਇਕਲੌਤਾ ਗੋਲ ਜੁਗਰਾਜ ਸਿੰਘ ਨੇ ਕੀਤਾ (ਫਾਈਲ ਫੋਟੋ)
    • ਲੇਖਕ, ਮਨੋਜ ਚਤੁਰਵੇਦੀ
    • ਰੋਲ, ਸੀਨੀਅਰ ਖੇਡ ਪੱਤਰਕਾਰ

ਭਾਰਤੀ ਹਾਕੀ ਟੀਮ ਨੇ ਪੰਜਵੀਂ ਵਾਰ ਏਸ਼ਿਆਈ ਚੈਂਪੀਅਨਜ਼ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ।

ਟੀਮ ਲਗਾਤਾਰ ਦੂਜੀ ਵਾਰ ਖਿਤਾਬ ਜਿੱਤ ਕੇ ਏਸ਼ੀਆ 'ਚ ਆਪਣਾ ਦਬਦਬਾ ਕਾਇਮ ਰੱਖਣ 'ਚ ਸਫ਼ਲ ਰਹੀ ਹੈ।

ਭਾਰਤ ਨੇ ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾਇਆ। ਇਸ ਜਿੱਤ ਲਈ ਭਾਰਤੀ ਖਿਡਾਰੀਆਂ ਨੂੰ ਮੈਦਾਨ 'ਤੇ ਕਾਫੀ ਪਸੀਨਾ ਡੋਲਣਾ ਪਿਆ ਕਿਉਂਕਿ ਉਨ੍ਹਾਂ ਨੂੰ ਚੀਨ ਤੋਂ ਸਖ਼ਤ ਚੁਣੌਤੀ ਮਿਲੀ ਸੀ।

ਚੀਨ ਪਹਿਲੀ ਵਾਰ ਇਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਖੇਡ ਰਿਹਾ ਸੀ, ਇਸ ਲਈ ਉਸ 'ਤੇ ਕੋਈ ਦਬਾਅ ਨਹੀਂ ਸੀ।

ਚੀਨ ਨੇ ਭਾਰਤ 'ਤੇ ਲਗਾਮ ਲਗਾਉਣ ਲਈ ਜੋ ਰਣਨੀਤੀ ਬਣਾਈ ਸੀ, ਉਹ ਕੁਝ ਹੱਦ ਤੱਕ ਸਫ਼ਲ ਵੀ ਰਹੀ ਪਰ ਭਾਰਤ ਅੰਤ ਵਿੱਚ ਜੇਤੂ ਗੋਲ ਕਰਨ ਵਿੱਚ ਸਫ਼ਲ ਰਿਹਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜੁਗਰਾਜ ਨੇ ਦਾਗ਼ਿਆ ਜੇਤੂ ਗੋਲ

ਵੈਸੇ ਤਾਂ ਡੀਪ ਡਿਫੈਂਡਰ ਜੁਗਰਾਜ ਦਾ ਇਹ ਇਸ ਚੈਂਪੀਅਨਸ਼ਿਪ ਦਾ ਦੂਜਾ ਗੋਲ ਸੀ। ਇਹ ਉਨ੍ਹਾਂ ਦਾ ਮੈਦਾਨੀ ਗੋਲ ਸੀ, ਜਿਸ ਲਈ ਉਹ ਨਹੀਂ ਜਾਣੇ ਜਾਂਦੇ ਹਨ।

ਭਾਰਤ ਦੇ ਫਾਰਵਰਡ ਅਤੇ ਹਾਫ ਲਾਈਨ ਦੇ ਖਿਡਾਰੀਆਂ ਦੇ ਗੋਲ ਦਾਗ਼ਣ ਵਿੱਚ ਅਸਫ਼ਲ ਰਹਿਣ ਤੋਂ ਬਾਅਦ, ਡੀਪ ਡਿਫੈਂਡਰ ਹਰਮਨਪ੍ਰੀਤ ਸਿੰਘ ਅਤੇ ਜੁਗਰਾਜ ਸਿੰਘ ਦੀ ਜੋੜੀ ਨੇ ਆਖ਼ਰੀ ਕੁਆਰਟਰ ਵਿੱਚ ਅੱਠ ਮਿੰਟ ਬਾਕੀ ਰਹਿੰਦਿਆਂ ਮੋਰਚਾ ਸੰਭਾਲ ਲਿਆ।

ਹਰਮਨਪ੍ਰੀਤ ਸਿੰਘ ਸਰਕਲ ਦੇ ਖੱਬੇ ਪਾਸੇ ਤੋਂ ਗੇਂਦ ਲੈ ਕੇ ਅੰਦਰ ਦਾਖ਼ਲ ਹੋਏ। ਉਹ ਦੋ ਡਿਫੈਂਡਰਾਂ ਨੂੰ ਚਕਮਾ ਦੇ ਕੇ ਗੋਲ ਦੇ ਕਿਨਾਰੇ ਤੱਕ ਗਏ ਅਤੇ ਗੇਂਦ ਨੂੰ ਗੋਲ ਪੋਸਟ ਦੇ ਸਾਹਮਣੇ ਮਾਈਨਸ ਕੀਤਾ ਤੇ ਉਥੇ ਮੌਜੂਦ ਜੁਗਰਾਜ ਸਿੰਘ ਨੇ ਤੇਜ਼ ਸ਼ਾਟ ਨਾਲ ਗੇਂਦ ਨੂੰ ਗੋਲ ਪੋਸਟ 'ਚ ਪਾ ਦਿੱਤਾ।

ਹਰਮਨਪ੍ਰੀਤ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ

ਭਾਰਤ ਦੀ ਹਰ ਰਣਨੀਤੀ ਅਸਫ਼ਲ ਰਹੀ

ਪਹਿਲਾ ਹਾਫ ਬਿਨਾਂ ਕਿਸੇ ਗੋਲ ਦੇ ਰਹਿਣ ਕਾਰਨ ਭਾਰਤ 'ਤੇ ਦਬਾਅ ਵਧਦਾ ਜਾ ਰਿਹਾ ਸੀ। ਉਹ ਪਹਿਲੇ ਹਾਫ 'ਚ ਗੋਲ ਕਰਨ ਲਈ ਹਰ ਤਰੀਕਾ ਅਜਮਾ ਚੁੱਕੇ ਸਨ। ਪਰ ਸਫ਼ਲਤਾ ਮਿਲਣ ਦਾ ਨਾਮ ਨਹੀਂ ਲੈ ਰਹੀ ਸੀ।

ਇਸ ਕਾਰਨ ਭਾਰਤ ਨੇ ਤੀਜੇ ਕੁਆਰਟਰ ਵਿੱਚ ਲੰਬੀ ਦੂਰੀ ਨਾਲ ਗੇਂਦ ਨੂੰ ਸਰਕਲ ਵਿੱਚ ਖੜ੍ਹੇ ਆਪਣੇ ਖਿਡਾਰੀਆਂ ਨੂੰ ਪਾਸ ਦੇ ਕੇ ਡਿਫਲੈਕਸ਼ਨ ਨਾਲ ਗੋਲ ਦਾਗ਼ਣ ਦਾ ਯਤਨ ਕੀਤਾ।

ਇਹ ਜ਼ਿੰਮੇਵਾਰੀ ਹਰਮਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਨਿਭਾਈ। ਉਹ ਆਪਣੇ ਫਾਰਵਰਡਾਂ ਨੂੰ ਕੁਝ ਨਪੇ-ਤੁਲੇ ਪਾਸ ਦੇਣ ਵਿੱਚ ਵੀ ਸਫ਼ਲ ਵੀ ਰਿਹਾ। ਪਰ ਫਾਰਵਰਡ ਗੇਂਦ ਨੂੰ ਸਹੀ ਢੰਗ ਨਾਲ ਡਿਫਲੈਕਟ ਕਰਨ ਵਿੱਚ ਅਸਫ਼ਲ ਰਹੇ। ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਅੱਜ ਉਨ੍ਹਾਂ ਦਾ ਦਿਨ ਨਹੀਂ ਹੈ।

ਚੀਨ ਨੇ ਹਮਲਾਵਰ ਰੁਖ਼ ਨਾਲ ਮਚਾਈ ਖਲਬਲੀ

ਚੀਨ ਨੇ ਕਰੀਬ ਢਾਈ ਕੁਆਰਟਰ ਦੇ ਖੇਡ ਵਿੱਚ ਬਚਾਅ ਰੱਖਿਆ ਪਰ ਜ਼ੋਰ ਦੇਣ ਅਤੇ ਜਵਾਬੀ ਹਮਲੇ ਕਰਨ ਦੀ ਯੋਜਨਾ ਬਣਾਈ ਸੀ। ਇਸ ਦਾ ਉਦੇਸ਼ ਭਾਰਤ ਨੂੰ ਗੋਲ ਕਰਨ ਤੋਂ ਰੋਕਣਾ ਸੀ ਅਤੇ ਵਿਚਕਾਰ ਭਾਰਤੀ ਡਿਫੈਂਸ ਦੀ ਪਰਖ ਕਰਨਾ ਸੀ।

ਤੀਜੇ ਕੁਆਰਟਰ ਦੇ ਆਖ਼ਰੀ ਮਿੰਟਾਂ 'ਚ ਉਨ੍ਹਾਂ ਨੇ ਤੇਜ਼ ਹਮਲੇ ਕਰਕੇ ਭਾਰਤੀ ਡਿਫੈਂਸ 'ਚ ਖਲਬਲੀ ਪੈਦਾ ਕਰ ਦਿੱਤੀ।

ਉਹ ਕਈ ਵਾਰ ਭਾਰਤੀ ਡਿਫੈਂਸ ਨੂੰ ਘੇਰਨ 'ਚ ਸਫ਼ਲ ਰਹੇ ਪਰ ਗੋਲ 'ਤੇ ਮੌਜੂਦ ਕ੍ਰਿਸ਼ਨ ਬਹਾਦੁਰ ਪਾਠਕ ਅਤੇ ਸੂਰਜ ਕਰਕੇਰਾ ਦੋਵੇਂ ਆਪਣੀ ਮੌਜੂਦਗੀ ਦੌਰਾਨ ਸ਼ਾਨਦਾਰ ਡਿਫੈਂਸ ਨਾਲ ਗੋਲ ਬਚਾਉਣ 'ਚ ਸਫ਼ਲ ਰਹੇ।

ਆਖ਼ਰੀ ਕੁਆਰਟਰ 'ਚ ਚੀਨ ਦਾ ਭਾਰਤ ਦਾ 34 ਫੀਸਦੀ ਦੇ ਮੁਕਾਬਲੇ 66 ਫੀਸਦੀ ਗੇਂਦ 'ਤੇ ਕਬਜ਼ਾ ਇਸ ਕੁਆਰਟਰ ਦੀ ਕਹਾਣੀ ਦੱਸਣ ਲਈ ਕਾਫੀ ਹੈ। ਚੀਨ ਨੇ ਖੇਡ ਦੇ ਆਖ਼ਰੀ ਸਾਢੇ ਚਾਰ ਮਿੰਟਾਂ ਵਿੱਚ ਤਾਂ ਆਪਣੇ ਗੋਲਕੀਪਰ ਨੂੰ ਹਟਾ ਕੇ ਹਮਲੇ ਵਿੱਚ ਆਪਣੀ ਪੂਰੀ ਵਾਹ ਲਗਾ ਦਿੱਤੀ ਸੀ।

ਇਸ ਕੁਆਰਟਰ 'ਚ ਭਾਰਤ ਦਾ ਗੇਂਦ 'ਤੇ ਕਬਜ਼ਾ ਘੱਟ ਹੋਣ ਕਾਰਨ ਭਾਰਤ ਦਾ ਗੋਲ ਗੋਲ ਦਾਗ਼ਣ ਦੇ ਬਾਅਦ ਬਚਾਅ ʼਤੇ ਧਿਆਨ ਕੇਂਦਰਿਤ ਕਰਨਾ ਸੀ ਅਤੇ ਉਹ ਆਪਣੇ ਇਸ ਮਕਸਦ ਵਿੱਚ ਅਸਫ਼ਲ ਰਿਹਾ।

ਪਰ ਇਸ ਤਰ੍ਹਾਂ ਦੀ ਰਣਨੀਤੀ ਕਈ ਵਾਰ ਮੁਸ਼ਕਲ ਵਿੱਚ ਪਾਉਣ ਵਾਲੀ ਵੀ ਹੁੰਦੀ ਹੈ।

ਭਾਰਤ ਜੇਕਰ ਚੀਨ ਦੇ ਗੋਲ ʼਤੇ ਗਲਕੀਪਰ ਨਹੀਂ ਹੋਣ ਦਾ ਫਾਇਦਾ ਚੁੱਕ ਕੇ ਦੂਜਾ ਗੋਲ ਦਾਗਣ ਦਾ ਯਤਰਨ ਕਰਦਾ ਅਤੇ ਇਸ ਵਿੱਚ ਸਫ਼ਲ ਹੋ ਜਾਂਦਾ ਤਾਂ ਉਹ ਚੀਨ ਦੀ ਰਣਨੀਤੀ ਦੀ ਹਵਾ ਨਿਕਾਲ ਸਕਦਾ ਸੀ।

ਪਰ ਉਸ ਨੇ ਬਚਾਅ ʼਤੇ ਜ਼ੋਰ ਦੇਣ ਦਾ ਹੀ ਫ਼ੈਸਲਾ ਲਿਆ।

ਯੁਗਰਾਜ ਸਿੰਘ

ਪਹਿਲਾ ਕੁਆਰਟਰ ਗੋਲਕੀਪਰ ਯਾਂਗ ਦੇ ਨਾਂ 'ਤੇ ਰਿਹਾ

ਭਾਰਤ ਨੇ ਉਮੀਦਾਂ ਮੁਤਾਬਕ ਖੇਡ ਦੀ ਸ਼ੁਰੂਆਤ ਹਮਲਾਵਰ ਤਰੀਕੇ ਨਾਲ ਕੀਤੀ। ਉਹ ਲਗਾਤਾਰ ਚੀਨ ਦੇ ਸਰਕਲ ਵਿੱਚ ਦਾਖ਼ਲ ਹੋ ਰਿਹਾ ਸੀ।

ਪਹਿਲਾਂ ਤਾਂ ਚੀਨੀ ਡਿਫੈਂਸ ਕਾਫੀ ਮੁਸਤੈਦ ਸੀ ਪਰ ਜਦੋਂ ਵੀ ਭਾਰਤ ਨੂੰ ਗੋਲ ਕਰਨ ਦਾ ਮੌਕਾ ਮਿਲਿਆ ਤਾਂ ਗੋਲਕੀਪਰ ਯਾਂਗ ਵੇਈਹਾਓ ਨੇ ਸ਼ਾਨਦਾਰ ਤਰੀਕੇ ਨਾਲ ਬਚਾਅ ਕਰਕੇ ਗੋਲ ਹੋਣ ਤੋਂ ਬਚਾਇਆ।

ਇਸ ਕੁਆਰਟਰ ਦੌਰਾਨ ਅਭਿਸ਼ੇਕ ਨੇ ਗੋਲ ʼਤੇ ਨਿਸ਼ਾਨਾ ਬਣਾਇਆ ਅਤੇ ਗੇਂਦ ਗੋਲਕੀਪਰ ਤੋਂ ਰਿਬਾਉਂਡ ਹੋ ਗਈ ਪਰ ਉੱਥੇ ਮੌਜੂਦ ਸੁਖਜੀਤ ਗੇਂਦ 'ਤੇ ਕਾਬੂ ਨਹੀਂ ਰੱਖ ਸਕੇ ਤੇ ਮੌਕਾ ਬਰਬਾਦ ਹੋ ਗਿਆ।

ਪਹਿਲੇ ਕੁਆਰਟਰ ਦੀ ਸਮਾਪਤੀ ਤੋਂ ਪਹਿਲਾਂ ਅਭਿਸ਼ੇਕ ਦੇ ਇੱਕ ਹੋਰ ਸ਼ਾਟ ਨੂੰ ਗੋਲਕੀਪਰ ਨੇ ਰੋਕ ਦਿੱਤਾ। ਭਾਰਤ ਇਸ ਕੁਆਰਟਰ ਵਿੱਚ ਘੱਟੋ-ਘੱਟ ਤਿੰਨ ਵਾਰ ਗੋਲ ਕਰਨ ਦੇ ਨੇੜੇ ਪਹੁੰਚਿਆ ਸੀ।

ਹਾਕੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਚੀਨ ਨੇ ਢਾਈ ਕੁਆਟਰ ਤੱਕ ਖੇਡ ਵਿੱਚ ਡਿਫੈਂਸ ਉੱਤੇ ਜ਼ੋਰ ਦਿੱਤਾ

ਚੀਨ ਨੂੰ ਮਿਲਿਆ ਕਿਸਮਤ ਦਾ ਸਾਥ

ਭਾਰਤ ਨੂੰ ਦੂਜੇ ਕੁਆਰਟਰ ਵਿੱਚ ਤੀਜਾ ਪੈਨਲਟੀ ਕਾਰਨਰ ਮਿਲਿਆ। ਇਸ ʼਤੇ ਗੇਂਦ ਨੂੰ ਠੀਕ ਤਰ੍ਹਾਂ ਰੋਕਿਆ ਨਹੀਂ ਜਾ ਸਕਿਆ।

ਪਰ ਖਿਡਾਰੀ ਨੇ ਪਿੱਛੇ ਜਾ ਕੇ ਗੇਂਦ, ਸਰਕਲ ਵਿੱਚ ਪਹੁੰਚ ਸਕੇ ਹਰਮਨਪ੍ਰੀਤ ਸਿੰਘ ਨੂੰ ਦੇ ਦਿੱਤੀ ਅਤੇ ਉਨ੍ਹਾਂ ਦੀ ਡਰੈਗ ਫਲਿੱਕ 'ਤੇ ਚੀਨੀ ਗੋਲਕੀਪਰ ਨੇ ਪਹਿਲੀ ਵਾਰ ਬੌਂਦਲ ਗਿਆ ਪਰ ਗੇਂਦ ਗੋਲ ਪੋਸਟ ਨਾਲ ਟਕਰਾ ਕੇ ਵਾਪਸ ਖੇਡ 'ਚ ਆ ਗਈ ਅਤੇ ਡਿਫੈਂਡਰ ਸਫ਼ਲ ਰਹੇ।

ਇਸੇ ਤਰ੍ਹਾਂ ਇੱਕ ਹੋਰ ਮੌਕੇ 'ਤੇ ਪੈਨਲਟੀ ਕਾਰਨਰ 'ਤੇ ਹਰਮਨਪ੍ਰੀਤ ਸਿੰਘ ਦੀ ਡਰੈਗ ਫਲਿੱਕ ਕੁਝ ਇੰਚ ਬਾਹਰੋਂ ਨਿਕਲ ਗਈ। ਉਸ ਸਮੇਂ ਗੋਲਕੀਪਰ ਦੇ ਸੱਜੇ ਪਾਸੇ ਕਾਫੀ ਥਾਂ ਸੀ ਅਤੇ ਇਸ ਪਾਸੇ ਤੋਂ ਗੋਲ ਕੀਤਾ ਜਾ ਸਕਦਾ ਸੀ।

ਹਾਕੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਰਤ ਪਹਿਲੇ ਕੁਆਰਟਰ ਵਿੱਚ ਘੱਟੋ-ਘੱਟ ਤਿੰਨ ਵਾਰ ਗੋਲ ਕਰਨ ਦੇ ਨੇੜੇ ਪਹੁੰਚਿਆ ਸੀ

ਚੀਨ ਡਿਫੈਂਸ ਨੂੰ ਪੈਕ ਕਰ ਕੇ ਖੇਡਿਆ

ਚੀਨ ਨੇ ਪਹਿਲੇ ਕੁਆਰਟਰ ਤੋਂ ਬਾਅਦ ਆਪਣੇ ਡਿਫੈਂਸ ਨੂੰ ਪੈਕ ਕਰਕੇ ਖੇਡਣ ਦੀ ਰਣਨੀਤੀ ਅਪਣਾਈ। ਉਸ ਨੇ ਸਿਰਫ ਇੱਕ ਫਾਰਵਰਡ, ਲਿਨ ਚਾਂਗਲਿਅਨ ਨੂੰ ਹੀ ਅੱਗੇ ਛੱਡਿਆ ਅਤੇ ਜਵਾਬੀ ਹਮਲਾ ਬੋਲਣ ਵੇਲੇ ਲੂ ਯੂਆਨਲਿਨ ਅਤੇ ਚਾਓ ਜ਼ੇਮਿੰਗ ਤਿਆਰ ਰਹਿੰਦੇ ਸਨ।

ਡਿਫੈਂਸ 'ਚ 10 ਖਿਡਾਰੀਆਂ ਦੀ ਮੌਜੂਦਗੀ ਕਾਰਨ ਭਾਰਤੀ ਫਾਰਵਰਡ ਕਦੇ ਵੀ ਗੋਲ ਕਰਨ ਲਈ ਜਗ੍ਹਾ ਨਹੀਂ ਬਣਾ ਸਕੇ।

ਇਸ ਡਿਫੈਂਸ ਦੌਰਾਨ ਚੀਨੀ ਖਿਡਾਰੀਆਂ ਨੇ ਇੱਕ ਹੋਰ ਚੰਗਾ ਕੰਮ ਇਹ ਕੀਤਾ ਕਿ ਉਹ ਬਚਾਅ ਕਰਦੇ ਸਮੇਂ ਗੇਂਦ ਆਪਣੇ ਪੈਰਾਂ 'ਤੇ ਲੱਗਣ ਤੋਂ ਬਚਣ ਦਾ ਧਿਆਨ ਰੱਖਦੇ ਸਨ। ਇਸ ਕਾਰਨ ਭਾਰਤ ਨੂੰ ਵਧੇਰੇ ਪੈਨਲਟੀ ਕਾਰਨਰ ਨਹੀਂ ਮਿਲ ਸਕੇ।

ਭਾਰਤ ਦੀਆਂ ਸਫ਼ਲਤਾਵਾਂ 'ਚ ਕਪਤਾਨ ਹਰਮਨਪ੍ਰੀਤ ਸਿੰਘ ਦੀ ਭੂਮਿਕਾ ਹਮੇਸ਼ਾ ਅਹਿਮ ਰਹਿੰਦੀ ਹੈ, ਕਿਉਂਕਿ ਉਹ ਮੁਸ਼ਕਲ ਹਾਲਾਤ 'ਚ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਭਾਰਤ ਨੂੰ ਮੁਸੀਬਤ ਤੋਂ ਬਾਹਰ ਕੱਢਦੇ ਹਨ।

ਪਰ ਚੀਨੀ ਡਿਫੈਂਸ ਦੀ ਕਈ ਪੈਨਲਟੀ ਕਾਰਨਰ ਨਾ ਦੇਣ ਦੀ ਰਣਨੀਤੀ ਕਾਰਨ ਹਰਮਨਪ੍ਰੀਤ ਸਿੰਘ ਨੂੰ ਬਹੁਤਾ ਮੌਕਾ ਨਹੀਂ ਮਿਲ ਸਕਿਆ।

ਭਾਰਤ ਜਵਾਬੀ ਹਮਲਿਆਂ ਨਾਲ ਚੀਨੀ ਡਿਫੈਂਸ ਵਿੱਚ ਖਲਬਲੀ ਪੈਦਾ ਕਰ ਸਕਦਾ ਸੀ।

ਕੁਝ ਮੌਕਿਆਂ 'ਤੇ ਅਰਾਈਜੀਤ ਸਿੰਘ, ਅਭਿਸ਼ੇਕ ਸਿੰਘ ਨੇ ਜਵਾਬੀ ਹਮਲੇ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸਰਕਲ ਤੋਂ ਬਾਹਰ ਹੀ ਗੇਂਦ ਪਿੱਛੇ ਦੇ ਕੇ ਚੀਨੀ ਖਿਡਾਰੀਆਂ ਨੂੰ ਬਚਾਅ ਲਈ ਪਿੱਛੇ ਜਾਣ ਦਾ ਮੌਕਾ ਦੇ ਦਿੱਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)