ਦਰਬਾਰ ਸਾਹਿਬ ਤੇ ਰਣਜੀਤ ਸਿੰਘ ਦੇ ਸਲਾਹਕਾਰ ਦੀਆਂ ਤਸਵੀਰਾਂ ਸਣੇ ਵਿਦੇਸ਼ੀ ਚਿੱਤਰਕਾਰਾਂ ਵੱਲੋਂ ਅੰਗ੍ਰੇਜ਼ੀ ਰਾਜ ਵੇਲੇ ਬਣਾਏ ਚਿੱਤਰ ਦੇਖੋ

    • ਲੇਖਕ, ਸੁਧਾ ਜੀ ਤਿਲਕ
    • ਰੋਲ, ਬੀਬੀਸੀ ਲਈ

ਦਿੱਲੀ ਵਿੱਚ ਇੱਕ ਨਵੀਂ ਪ੍ਰਦਰਸ਼ਨੀ ਵਿੱਚ ਲਗਾਈਆਂ ਗਈਆਂ ਦੁਰਲਭ ਕਲਾਕ੍ਰਿਤੀਆਂ ਵਿੱਚ ਅੰਗਰੇਜ਼ੀ ਸ਼ਾਸਨ ਦੇ ਅਧੀਨ ਭਾਰਤੀ ਜੀਵਨ ਦੀ ਝਾਂਕੀ ਦੇਖੀ ਜਾ ਸਕਦੀ ਹੈ।

ਇਸ ਪ੍ਰਦਰਸ਼ਨੀ ਦਾ ਸਿਰਲੇਖ, 'ਡੈਸਟੀਨੇਸ਼ਨ ਇੰਡੀਆ: 1857-1947 ਵਿਚਾਲੇ ਭਾਰਤ ਵਿੱਚ ਵਿਦੇਸ਼ੀ ਕਲਾਕਾਰ' ਹੈ।

ਪ੍ਰਦਰਸ਼ਨੀ ਦੇ ਕੇਂਦਰ ਵਿੱਚ ਬ੍ਰਿਟਿਸ਼ ਰਾਜ ਦੌਰਾਨ ਭਾਰਤ ਵਿੱਚ ਆਉਣ ਵਾਲੇ ਵਿਦੇਸ਼ੀ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਹਨ।

ਪ੍ਰਦਰਸ਼ਨੀ ਦੀ ਭੂਮਿਕਾ ਵਿੱਚ ਸਾਂਸਦ ਅਤੇ ਲੇਖਕ ਸ਼ਸ਼ੀ ਥਰੂਰ ਲਿਖਦੇ ਹਨ ਕਿ ਯੂਰਪੀ ਅਤੇ ਬ੍ਰਿਟਿਸ਼ ਕਲਾਕਾਰਾਂ ਜ਼ਰੀਏ ਭਾਰਤ ਦੀ ਪੇਸ਼ਕਾਰੀ “ਲੰਬੇ ਸਮੇਂ ਤੋਂ ਦਿਲਚਸਪੀ ਅਤੇ ਖੋਜ ਦਾ ਵਿਸ਼ਾ ਰਿਹਾ ਹੈ।”

“ਭਾਰਤ ਦੇ ਵਿਲੱਖਣ ਧਰਤ ਚਿੱਤਰਾਂ, ਸਮਾਰਕਾਂ, ਰੰਗੀਨ ਰਵਾਇਤਾਂ ਅਤੇ ਅਮੀਰ ਇਤਿਹਾਸ ਪ੍ਰਤੀ ਖਿੱਚ, ਇਸ ਬਹੁਪੱਖੀ ਦੇਸ਼ ਦੀ ਆਤਮਾ ਨੂੰ ਕੈਨਵਸ ਉੱਤੇ ਉਤਾਰਨ ਦੀ ਤਾਂਘ ਬਹੁਤ ਸਾਰਿਆਂ ਨੂੰ ਇਸ ਦੇ ਕੰਢਿਆਂ ਉੱਤੇ ਖਿੱਚ ਕੇ ਲਿਆ ਚੁੱਕੀ ਹੈ।”

ਥਰੂਰ ਲਿਖਦੇ ਹਨ ਕਿ ਇਹ ਪ੍ਰਦਰਸ਼ਨੀ ਤਾਜ਼ਾ ਕਰਨ ਵਾਲੀ ਅਤੇ ਜ਼ਰੂਰੀ ਹੈ।

ਇਹ ਹੁਣ ਤੱਕ ਘੱਟ ਖੋਜੇ ਗਏ ਪਰੰਤੂ 19ਵੀਂ ਸਦੀ ਦੇ ਅਖੀਰਲੇ ਅਤੇ 20ਵੀਂ ਸਦੀ ਦੀ ਸ਼ੁਰੂਆਤ ਦੇ ਦਿਲਚਸਪ ਹਿੱਸੇ ਨੂੰ ਦਰਸਾਉਂਦੀ ਹੈ।

ਪ੍ਰਦਰਸ਼ਨੀ ਵਿੱਚ ਬ੍ਰਿਟਿਸ਼ ਕਲਾਕਾਰ ਵਿਲੀਅਮ ਕਾਰਪੈਂਟਰ ਦੀਆਂ ਕਲਾਕ੍ਰਿਤੀਆਂ ਵੀ ਸ਼ਾਮਲ ਹਨ ਜੋ ਨਾ ਸਿਰਫ ਯੂਰਪ ਦੇ ਸ਼ਾਹੀ-ਦਰਬਾਰਾਂ ਦੀ ਸਗੋਂ ਜਨ-ਜੀਵਨ ਦੀ ਵੀ ਝਲਕ ਦਿੰਦੀਆਂ ਹਨ।

ਵਿਲੀਅਮ ਨੇ ਜ਼ਿਆਦਾਤਰ ‘ਵਾਟਰਕਲਰ’ ਵਰਤੇ ਹਨ ਪਰ 1857 ਵਿੱਚ ਕਾਗਜ਼ ਉੱਤੇ ਬਣਾਈ ਗਈ ਇਸ ਵੁੱਡ ਇਨਗਰੇਵਿੰਗ ਵਿੱਚ ਜਾਮਾ ਮਸਜਿਦ ਪਿੱਛਲੀਆਂ ਭੀੜੀਆਂ ਗਲੀਆਂ ਦੇਖੀਆਂ ਜਾ ਸਕਦੀਆਂ ਹਨ।

19ਵੀਂ ਸਦੀ ਦੇ ਅੰਤ ਅਤੇ 20 ਸਦੀ ਦੀ ਸ਼ੁਰੂਆਤ ਵਿੱਚ ਬਹੁਤ ਸਾਰੇ ਦਿਲਚਸਪ ਬ੍ਰਿਟਿਸ਼ ਅਤੇ ਯੂਰਪੀ ਕਲਾਕਾਰ ਆਏ ਸਨ।

ਇਹ ਜ਼ਿਆਦਾਤਰ ਰਵਾਇਤੀ ਕਲਾਕਾਰ ਸਨ ਜੋ ਕਿ ਵਧੇਰੇ ਤੌਰ ਤੇਲ ਅਤੇ ਪਾਣੀ ਦੇ ਰੰਗਾਂ (ਵਾਟਰਕਲਰ) ਦੀ ਵਰਤੋਂ ਵੱਖ-ਵੱਖ ਮਾਧਿਅਮਾਂ ਉੱਪਰ ਕਰਦੇ ਸਨ।

ਪ੍ਰਦਰਸ਼ਨੀ ਦੀ ਮੇਜ਼ਬਾਨ ਫਰਮ ਡੀਏਜੀ ਦੇ ਮੈਨੇਜਿੰਗ ਡਾਇਰੈਕਟਰ ਅਸ਼ੀਸ਼ ਆਨੰਦ ਮੁਤਾਬਕ “ਉਹ ਸਿਰਫ ਵੱਡੇ ਲੋਕਾਂ ਵੱਲ ਨਹੀਂ ਸਗੋਂ ਸੜਕਾਂ ਦੇ ਆਮ ਲੋਕਾਂ ਵੱਲ ਖਿੱਚੇ ਗਏ ਸਨ।”

“ਉਨ੍ਹਾਂ ਦੇ ਕੰਮ ਵਿੱਚ ਅਸੀਂ ਅਜਿਹਾ ਭਾਰਤ ਹੈ ਜਿਸ ਨੂੰ ਅਸੀਂ ਸਿਰਫ ਦੇਖ ਨਹੀਂ ਸਗੋਂ ਸੁੰਘ ਤੇ ਸੁਣ ਵੀ ਸਕਦੇ ਹਾਂ।”

ਇਹ ਅੰਗਰੇਜ਼ੀ ਚਿੱਤਰਕਾਰ ਚਾਰਲਸ ਵਿਲੀਅਮ ਬਾਰਟਲੈਟ ਦਾ '1919 ਵੁੱਡਬਲੌਕ ਪ੍ਰਿੰਟ ਓਨ ਪੇਪਰ ਰੈਂਡੀਸ਼ਨ ਓਫ ਪੰਜਾਬ’ਸ ਗੋਲਡਨ ਟੈਂਪਲ' ਹੈ।

ਇੰਗਲੈਂਡ ਦੇ ਡੋਵਰ ਵਿੱਚ ਜੰਮੇ ਬਾਰਟਲੈੱਟ ਜਪਾਨ ਦੇ ਚੋਟੀ ਦੇ ਵੁੱਡਬਲੌਕ ਪੇਂਟਰਾਂ ਵਿੱਚੋਂ ਸਨ ਇਸ ਮਗਰੋਂ ਉਹ ਫਾਈਨ ਆਰਟਸ ਦੇ ਖੇਤਰ ਵੱਲ ਆ ਗਏ।

ਸਾਲ 1913 ਵਿੱਚ ਉਹ ਭਾਰਤ, ਇੰਡੋਨੇਸ਼ੀਆ ਅਤੇ ਚੀਨ ਗਏ।

ਉਨ੍ਹਾਂ ਨੇ ਆਪਣੇ ਜਪਾਨੀ ਪਬਲਿਸ਼ਰ ਲਈ 1916 ਤੋਂ 1925 ਵੁੱਡਬਲੌਕ ਪਿੰਟ ਡਿਜ਼ਾਇਨ ਕੀਤੇ ਜਿਨ੍ਹਾਂ ਵਿੱਚੋਂ ਕਈ ਉਨ੍ਹਾਂ ਵੱਲੋਂ ਦੱਖਣ ਏਸ਼ੀਆਂ ਵਿੱਚ ਘੁੰਮਦਿਆਂ ਦੇਖੇ ਗਏ ਦ੍ਰਿਸ਼ਾਂ ਦੇ ਸਨ।

ਉੱਪਰ ਦਿੱਤੀ ਤਸਵੀਰ ਵਿਲੀਅਮ ਸਿੰਪਸਨ ਵਲੋਂ ਵਾਟਰਕਲਰ (ਪਾਣੀ ਦੇ ਰੰਗਾਂ) ਨਾਲ ਬਣਾਇਆ ਜਾਮਾ ਮਸਜਿਦ ਦਾ ਇੱਕ ਚਿੱਤਰ ਹੈ।

ਸਿੰਪਸਨ ਜੰਗ ਨੂੰ ਚਿਤਰਣ ਵਾਲੇ ਚਿੱਤਰਕਾਰ ਸਨ, ਜਿਨ੍ਹਾਂ ਨੂੰ ਇੱਕ ਪਬਲੀਸ਼ਿੰਗ ਹਾਊਸ ਨੇ 1857 ਦੇ ਗਦਰ ਤੋਂ ਬਾਅਦ ਦੀਆਂ ਘਟਨਾਵਾਂ ਚਿਤਰਣ ਲਈ ਭੇਜਿਆ ਸੀ।

ਸਿੰਪਸਨ ਦਾ ਪ੍ਰੋਜੈਕਟ ਉਨ੍ਹਾਂ ਦੀ ਕੰਪਨੀ ਦੇ ਦੀਵਾਲੀਆ ਹੋ ਜਾਣ ਕਾਰਨ ਖੜ੍ਹ ਗਿਆ। ਇਸ ਨੂੰ ਉਨ੍ਹਾਂ ਨੇ ਆਪਣੇ ਜੀਵਨ ਦਾ ਸਭ ਤੋਂ ਵੱਡੀ ਆਫ਼ਤ ਦੱਸਿਆ। ਫਿਰ ਵੀ ਉਨ੍ਹਾਂ ਨੇ ਉਪ-ਮਹਾਂਦੀਪ ਦੀ ਸੈਰ ਕਰਨੀ ਅਤੇ ਸਕੈਚ ਬਣਾਉਣੇ ਜਾਰੀ ਰੱਖੇ।

ਉਪਰੋਕਤ ਤਸਵੀਰ ਸੰਨ 1900 ਵਿੱਚ ਇਟਾਲੀਅਨ ਕਲਾਕਾਰ ਓਲੀਨਟੋ ਗਿਲਾਰਡੀ ਵੱਲੋਂ ਸਾਧੂਆਂ ਦਾ ਬਣਾਇਆ ਗਿਆ ਇੱਕ ਪੇਸਟਲ ਪੋਰਟਰੇਟ ਹੈ।

ਇੱਕ ਮਹੱਤਵਪੂਰਨ ਯੂਰਪੀ ਕਲਾਕਾਰ, ਗਿਲਾਰਡੀ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ, ਆਧੁਨਿਕ ਭਾਰਤੀ ਕਲਾ ਨੂੰ ਮੁਹਾਂਦਰਾ ਦਿੱਤਾ।

ਉਨ੍ਹਾਂ ਨੇ ਰਬਿੰਦਰ ਨਾਥ ਟੇਗੋਰ ਦੇ ਭਤੀਜੇ ਅਭਿਨੰਦਰ ਨਾਥ ਟੇਗੋਰ ਨੂੰ ਚਿੱਤਰਕਾਰੀ ਦੇ ਗੁਰ ਦਿੱਤੇ। ਅਭਿਨੰਦਰ ਨਾਥ ਨੇ ਹੀ ਬੰਗਾਲ ਸਕੂਲ ਆਫ ਆਰਟ ਦੀ ਸਥਾਪਨਾ ਕੀਤੀ।

ਗਿਲਾਰਡੀ ਨੇ ਉਨ੍ਹਾਂ ਨੂੰ ਪਾਣੀ ਦੇ ਰੰਗਾਂ, ਗੂਸ਼ੇ ਅਤੇ ਪੇਸਟਲ ਰੰਗਾਂ ਨਾਲ ਤਜ਼ਰਬੇ ਕਰਨੇ ਸਿਖਾਏ। ਅਭਿਨੰਦਰ ਨੇ ਆਪਣੇ ਕੰਮ ਵਿੱਚ ਇਨ੍ਹਾਂ ਤਕਨੀਕਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ।

ਗਿਲਾਰਡੀ ਨੇ ਗਵਰਨਮੈਂਟ ਸਕੂਲ ਆਫ ਆਰਟ, ਕਲਕੱਤਾ (ਹੁਣ ਕੋਲਕਾਤਾ) ਵਿੱਚ ਵਾਈਸ ਪ੍ਰਿੰਸੀਪਲ ਵਜੋਂ ਵੀ ਸੇਵਾ ਕੀਤੀ।

ਗਿਲਾਰਡੀ ਵੱਲੋਂ 1896 ਵਿੱਚ ਬਣਾਈ ਇੱਕ ਭਾਰਤੀ ਕੁੜੀ ਦੀ ਤਸਵੀਰ।

ਗਿਲਾਰਡੀ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਦੇ ਜੀਵਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਟੇਗੋਰ ਨਾਲ ਉਨ੍ਹਾਂ ਦੀ ਨਜ਼ਦੀਕੀ ਦਰਸਾਉਂਦੀ ਹੈ ਕਿ ਬੰਗਾਲ ਦੇ ਉੱਚ ਵਰਗ ਨੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ ਸੀ।

ਅੱਗੇ ਜਾ ਕੇ 1911 ਵਿੱਚ ਗਿਰਾਲਡੀ ਅਵਾਂਤ-ਗਾਰਦੇ ਕਲਾਕਾਰ ਸਮੂਹ ਦੇ ਉੱਘੇ ਮੈਂਬਰ ਬਣ ਗਏ।

ਇਹ ਬ੍ਰਿਟਿਸ਼ ਕਲਾਕਾਰ ਕਾਰਲਟਨ ਐਲਫਰਡ ਸਮਿੱਥ ਵੱਲੋਂ ਭਾਰਤ ਦੀ ਕਿਸੇ ਗਲੀ ਦੀ ਇੱਕ ਬੇਤਰੀਕ ਤਸਵੀਰ ਹੈ।

ਸਮਿੱਥ 1916 ਤੋਂ 1923 ਦੌਰਾਨ ਭਾਰਤ ਵਿੱਚ ਰਹੇ। ਉਨ੍ਹਾਂ ਨੇ ਲੋਕਾਂ ਦੇ ਪੋਰਟਰੇਟਾਂ ਤੋਂ ਇਲਾਵਾ ਧਰਤੀ ਚਿੱਤਰ ਵੀ ਬਣਾਏ।

ਉਹ ਲੰਡਨ ਦੇ ਕਮੇਡਨ ਟਾਊਨ ਦੇ ਰਹਿਣ ਵਾਲੇ ਮਗਰਲੇ ਵਿਕਟੋਰੀਅਨ ਕਾਲ ਦੇ ਚਿੱਤਰਕਾਰ ਸਨ।

ਉਨ੍ਹਾਂ ਨੇ ਕਲਾ ਵਿੱਚ ਚਿੱਤਰਕਾਰੀ ਤੋਂ ਪਹਿਲਾਂ ਲੀਥੋਗ੍ਰਾਫੀ ਤੋਂ ਆਪਣਾ ਜੀਵਨ ਸ਼ੁਰੂ ਕੀਤਾ। ਉਹ ਰੌਇਲ ਅਕੈਡਮੀ ਆਫ ਆਰਟ ਦੇ ਮੈਂਬਰ ਵਜੋਂ ਇੰਗਲੈਂਡ ਦੇ ਪੈਂਡੂ ਜੀਵਨ ਦੇ ਚਿੱਤਰਕਾਰ ਵਜੋਂ ਪ੍ਰਸਿੱਧ ਹਨ।

ਇਹ ਬ੍ਰਿਟਿਸ਼ ਆਰਮੀ ਦੇ ਇੰਜੀਨੀਅਰ ਅਤੇ ਕਲਾਕਾਰ ਜੌਰਜ ਸਟ੍ਰੇਹਨ ਦੀ ਸਾਲ 1894 ਵਿੱਚ ਬਣਾਈ ਕਸ਼ਮੀਰ ਦੀ ਵੂਲਰ ਝੀਲ ਦੀ ਪਾਣੀ ਦੇ ਰੰਗਾਂ ਨਾਲ ਬਣਾਈ ਤਸਵੀਰ ਹੈ।

ਉੁਹ ਸਰੀ ਦੇ ਰਹਿਣ ਵਾਲੇ ਸਨ। ਸਟ੍ਰੇਹਨ ਫੌਜ ਵਿੱਚ ਸ਼ਾਮਲ ਹੋਏ ਅਤੇ 1860 ਵਿੱਚ ਭਾਰਤ ਆਏ, ਉਨ੍ਹਾਂ ਨੇ ਰੁੜਕੀ ਅਤੇ ਹਰਿਦੁਆਰ ਵਿੱਚ ਕੰਮ ਕੀਤਾ।

ਦੋ ਸਾਲਾਂ ਬਾਅਦ ਉਹ ‘ਟੋਪੋਗ੍ਰਾਫਿਕਲ ਸਰਵੇ ਆਫ ਇੰਡੀਆ’ ਵਿੱਚ ਸ਼ਾਮਲ ਹੋ ਗਏ ਅਤੇ ਮੱਧ ਭਾਰਤ, ਰਾਜਸਥਾਨ ਅਤੇ ਹਿਮਾਲਿਆ ਦੇ ਨਕਸ਼ੇ ਬਣਾਉਣੇ ਸ਼ੁਰੂ ਕੀਤੇ।

ਸਾਲ 1888 ਵਿੱਚ ਉਹ ‘ਦ ਗ੍ਰੇਟ ਟ੍ਰਿਗੋਨੋਮੈਟ੍ਰਿਕਲ ਸਰਵੇ’ ਵਿੱਚ ਸੁਪਰਿਨਟੈਂਡੈਂਟ ਬਣ ਗਏ, ਇਹ ਅਦਾਰਾ ਭਾਰਤੀ ਉਪਮਹਾਦੀਪ ਦੇ ਨਕਸ਼ੇ ਬਣਾਉਂਦਾ ਸੀ।

ਸਰਵੇ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਰਿਲੀਫ਼ ਮੈਪ ਬਣਾਏ, ਇਸ ਵੇਲੇ ਤੱਕ ਰੰਗਦਾਰ ਪ੍ਰਿਟਿੰਗ ਪ੍ਰਚਲਤ ਨਹੀਂ ਆਈ ਸੀ।

ਰਿਟਾਇਰ ਹੋਣ ਮਗਰੋਂ ਉਹ ਦੇਹਰਾਦੂਨ ਦੀਆਂ ਪਹਾੜੀਆਂ ਉੱਤੇ ਰਹਿਣ ਲੱਗ ਪਏ ਅਤੇ ਉਹ ਆਏ ਸਾਲ ਗਰਮੀਆਂ ਵਿੱਚ ਕਸ਼ਮੀਰ ਜਾਂਦੇ ਸਨ।

ਇਹ 1887 ਦੀ ਵਾਟਰਕਲਰ ਹੈਦਰਾਬਾਦ ਇੰਨ ਸਦਰਨ ਇੰਡੀਆ ਪੇਂਟਿੰਗ ਜਰਮਨ ਚਿੱਤਰਕਾਰ ਵੋਲਦੇਮਾਰ ਫਰਾਈਡਰਿਕ ਦੀ ਹੈ।

‘ਹਿਸਟੋਰਿਕਲ ਪੇਂਟਿੰਗ’ ਸ਼ੈਲੀਦੇ ਚਿੱਤਰਕਾਰ ਫ੍ਰਾਈਡਰਿਕ ਨੇ ਆਪਣਾ ਬਹੁਤ ਸਮਾਂ ਜਰਮਨੀ ਦੀਆਂ ਕਲਾ ਅਕਾਦਮੀਆਂ ਵਿੱਚ ਪੜ੍ਹਾਉਂਦਿਆਂ ਬਿਤਾਇਆ।

1880ਵਿਆਂ ਦੇ ਅਖ਼ੀਰ ਵਿੱਚ ਉਹ ਭਾਰਤ ਆਏ ਅਤੇ ਕਈ ਚਿੱਤਰ ਬਣਾਏ, ਇਹ ਚਿੱਤਰ 1893 ਵਿੱਚ ਛਪੀ ਉਨ੍ਹਾਂ ਦੀ ਕਿਤਾਬ ‘ਸਿਕਸ ਮੰਥਸ ਇੰਨ ਇੰਡੀਆ’ ਵਿੱਚ ਛਪੇ।

ਕਾਰਪੈਂਟਰ ਦੀ ‘1857 'ਵੁੱਡ ਏਨਗ੍ਰੇਵਿੰਗ ਓਨ ਪੇਪਰ ਆਰਟਵਰਕ ਓਨ ਬਨਾਰਸ’ ਦੁਨੀਆਂ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋ ਇੱਕ ਅਤੇ ਭਾਰਤ ਵਿੱਚ ਧਾਰਮਿਕ ਮਹੱਤਵ ਰੱਖਦੇ ਸ਼ਹਿਰ ਵਾਰਾਨਸੀ ਦੀ ਹਲ-ਚਲ ਨੂੰ ਦਰਸਾਉਂਦਾ ਹੈ।

ਰੋਇਲ ਅਕੈਡਮੀ ਸਕੂਲਸ ਲੰਡਨ ਤੋਂ ਸਿਖਲਾਈ ਲੈਣ ਵਾਲਾ ਕਾਰਪੈਂਟਰ 19ਵੀਂ ਸਦੀ ਦਾ ਮਸ਼ਹੂਰ ਪੋਰਟਰੇਟ ਅਤੇ ਲੈਂਡਸਕੇਪ ਚਿੱਤਰਕਾਰ ਸੀ।

ਉਹ ਸਾਲ 1850 ਵਿੱਚ ਭਾਰਤ ਆਏ ਉਹ ਬੰਬਈ, ਰਾਜਸਥਾਨ, ਦਿੱਲੀ, ਪੰਜਾਬ, ਕਸ਼ਮੀਰ, ਲਾਹੌਰ, ਸ਼੍ਰੀਲੰਕਾ ਅਤੇ ਅਫ਼ਗਾਨਿਸਤਾਨ ਸਣੇ ਕਾਫ਼ੀ ਥਾਵਾਂ ਉੱਤੇ ਘੁੰਮੇ। ਉਨ੍ਹਾਂ ਨੇ ਰਾਜਿਆਂ, ਗਲੀਆਂ, ਅਤੇ ਸਥਾਨਕ ਲੋਕਾਂ ਦੇ ਚਿੱਤਰ ਬਣਾਏ।

ਅਮਰੀਕੀ ਚਿੱਤਰਕਾਰ ਏਡਵਿਨ ਲੌਰਡ ਵੀਕਸ ਨੇ ਇਸ ਟਾਂਗੇ ਦਾ ਰੰਗਦਾਰ (ਓਏਨ ਓਨ ਕੈਨਵਸ) ਚਿੱਤਰ ਅਹਿਮਦਾਬਾਦ, ਗੁਜਰਾਤ ਵਿੱਚ ਸਾਲ 1882 ਵਿੱਚ ਚਿਤਰਿਆ ਸੀ।

ਉਹ ਬੌਸਟਨ ਦੇ ਇੱਕ ਅਮੀਰ ਪਰਿਵਾਰ ਵਿੱਚ ਜਨਮੇ ਸਨ। ਉਹ ਭਾਰਤ ਆਉਣ ਵਾਲੇ ਪਹਿਲੇ ਅਮਰੀਕੀ ਕਲਾਕਾਰਾਂ ਵਿੱਚੋਂ ਸਨ। ਉਨ੍ਹਾਂ ਦੇ ਸ਼ੌਂਕ ਦਾ ਖਰਚਾ ਉਨ੍ਹਾਂ ਦੇ ਪਰਿਵਾਰ ਨੇ ਚੁੱਕਿਆ।

ਉਹ ਪਹਿਲਾਂ 1882 ਤੋਂ 1883 ਦੇ ਵਿਚਾਲੇ ਭਾਰਤ ਆਏ, ਉਨ੍ਹਾਂ ਨੇ ਰਾਜਸਥਾਨ ਵਿਚਲੀਆਂ ਥਾਵਾਂ ਦੀ ਚਿੱਤਰਕਾਰੀ ਕੀਤੀ।

ਉਹ 1886 ਵਿੱਚ ਫਿਰ ਆਏ ਜਦੋਂ ਉਹ ਘੱਟੋ-ਘੱਟ ਸੱਤ ਸ਼ਹਿਰਾਂ ਵਿੱਚ ਗਏ।

ਆਪਣੇ ‘ਰੀਅਲਿਸਟ’ ਅੰਦਾਜ਼ ਅਤੇ ਬਰੀਕੀਆਂ ਵੱਲ ਧਿਆਨ ਦੇਣ ਕਾਰਨ ਜਾਣੇ ਜਾਂਦੇ ਵੀਕਸ ਨੇ 1896 ਅਜੋਕੇ ਈਰਾਨ ਅਤੇ ਭਾਰਤ ਵਿੱਚ ਆਪਣੇ ਸਫ਼ਰ ਬਾਰੇ ਵੀ ਲਿਖਿਆ।ਦੀ ‘1857 ਵੁੱਡ ਏਨਗ੍ਰੇਵਿੰਗ ਓਨ ਪੇਪੇ ਆਰਟਵਰਕ ਓਨ ਬਨਾਰਸ’ ਦੁਨੀਆਂ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋ ਇੱਕ ਅਤੇ ਭਾਰਤ ਵਿੱਚ ਧਾਰਮਿਕ ਮਹੱਤਵ ਰੱਖਦੇ ਸ਼ਹਿਰ ਵਾਰਾਨਸੀ ਦੀ ਹਲ-ਚਲ ਨੂੰ ਦਰਸਾਉਂਦਾ ਹੈ।

ਰੋਇਲ ਅਕੈਡਮੀ ਸਕੂਲਸ ਲੰਡਨ ਤੋਂ ਸਿਖਲਾਈ ਲੈਣ ਵਾਲਾ ਕਾਰਪੈਂਟਰ 19ਵੀਂ ਸਦੀ ਦਾ ਮਸ਼ਹੂਰ ਪੋਰਟਰੇਟ ਅਤੇ ਲੈਂਡਸਕੇਪ ਚਿੱਤਰਕਾਰ ਸੀ।

ਉਹ ਸਾਲ 1850 ਵਿੱਚ ਭਾਰਤ ਆਏ ਉਹ ਬੰਬਈ, ਰਾਜਸਥਾਨ, ਦਿੱਲੀ, ਪੰਜਾਬ, ਕਸ਼ਮੀਰ, ਲਾਹੌਰ, ਸ਼੍ਰੀਲੰਕਾ ਅਤੇ ਅਫ਼ਗਾਨਿਸਤਾਨ ਸਣੇ ਕਾਫ਼ੀ ਥਾਵਾਂ ਉੱਤੇ ਘੁੰਮੇ। ਉਨ੍ਹਾਂ ਨੇ ਰਾਜਿਆਂ, ਗਲੀਆਂ, ਅਤੇ ਸਥਾਨਕ ਲੋਕਾਂ ਦੇ ਚਿੱਤਰ ਬਣਾਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)