ਜੇ ਤੁਹਾਡੀ ਪੁਲਾੜ ਦੀ ਯਾਤਰਾ ਕਰਨ ਦੀ ਇੱਛਾ ਹੈ ਤਾਂ ਇੰਨੇ ਪੈਸੇ ਖਰਚਣੇ ਪੈਣੇ

ਸਪੇਸ ਟੂਰੀਜ਼ਮ

ਤਸਵੀਰ ਸਰੋਤ, PA

    • ਲੇਖਕ, ਐਂਡਰਿਊ ਵੈੱਬ
    • ਰੋਲ, ਬੀਬੀਸੀ ਪੱਤਰਕਾਰ

ਵਰਜਿਨ ਗਲੈਕਟਿਕ ਦੀ ਪੁਲਾੜ ਵਿੱਚ ਪਹਿਲੀ ਵਪਾਰਕ ਉਡਾਣ ਨੇ ਉਸ ਯੁੱਗ ਨੂੰ ਨੇੜੇ ਲੈ ਆਉਣ ਦੀ ਆਸ ਬੰਨੀ ਹੈ ਜਿਸ ਵਿੱਚ ਲੋਕ ਪੁਲਾੜ ਯਾਤਰਾ ’ਤੇ ਜਾ ਸਕਣਗੇ।

ਪਰ ਹਾਲੇ ਇਹ ਉਨ੍ਹਾਂ ਕਰੋੜਪਤੀਆਂ ਲਈ ਸੰਭਵ ਹੋਵੇਗੀ, ਜੋ ਜੋਖ਼ਮ ਨੂੰ ਸਵਿਕਾਰਦੇ ਹਨ।

ਸਰ ਰਿਚਰਡ ਬ੍ਰੈਨਸਨ ਦੀ ਨਿੱਜੀ ਸਪੇਸ ਟੂਰਿਜ਼ਮ ਫ਼ਰਮ ਲਈ ਇੱਕ 90 ਮਿੰਟਾਂ ਦੇ ਗਲੈਕਟਿਕ 01 ਟਰਿੱਪ ਦੀ ਪੇਸ਼ਕਸ਼ ਕਰ ਰਹੀ ਹੈ।

ਜਾਣਦੇ ਹਾਂ ਇੱਕ ਵਪਾਰਕ ਸਪੇਸ ਫਲਾਈਟ 'ਤੇ ਕੀ ਹੁੰਦਾ ਹੈ? ਅਤੇ ਪੁਲਾੜ ਦੀ ਯਾਤਰਾ ਕਰਨ ਲਈ ਕਿੰਨਾ ਖ਼ਰਚਾ ਹੁੰਦਾ ਹੈ।

Apollo

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਪਹਿਲੀ ਤਸਵੀਰ ਸੀ ਜੋ ਚੰਨ ਵੱਲ ਜਾਣ ਵਾਲੇ ਅਮਰੀਕਾ ਦੇ ਕ੍ਰਿਊਡ ਮਿਸ਼ਨ ਨੇ ਭੇਜੇ ਸੀ

ਸਪੇਸ ਟੂਰਿਜ਼ਮ ਕੀ ਹੈ?

ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਬਾਕ, ਕਿਸੇ ਉਡਾਣ ਨੂੰ 'ਸਪੇਸ ਟੂਰਿਜ਼ਮ' ਕਿਹਾ ਜਾ ਸਕਦਾ ਹੈ ਜੇਕਰ ਇਹ ਧਰਤੀ ਦੇ ਵਾਯੂਮੰਡਲ ਤੋਂ ਉੱਪਰ ਜਾਂ ਗ੍ਰਹਿ ਦੀ ਸਤ੍ਹਾ ਤੋਂ 50 ਮੀਲ (80.47 ਕਿਲੋਮੀਟਰ) ਉੱਪਰ ਹੈ।

ਸਭ ਤੋਂ ਮਸ਼ਹੂਰ ਪੁਲਾੜ ਸੈਲਾਨੀਆਂ ਵਿੱਚ ਅਦਕਾਰ ਵਿਲੀਅਮ ਸ਼ੈਟਨਰ (ਸਟਾਰ ਟ੍ਰੈਕ ਦੇ ਕੈਪਟਨ ਕਿਰਕ) ਦਾ ਨਾਮ ਆਉਂਦਾ ਹੈ। ਉਹ ਜੈੱਫ਼ ਬੇਜੋਸ ਦੇ ਬਲੂ ਓਰੀਜਨ ਵਿੱਚ ਸ਼ਾਮਲ ਹਨ।

ਬਲੂ ਓਰੀਜਨ ਨਾਸਾ ਦਾ ਇੱਕ ਪੁਲਾੜ ਮਿਸ਼ਨ ਸੀ। ਜਿਸ ਦੇ ਸੰਸਥਾਪਕ ਜੈੱਫ਼ ਬੇਜੋਸ ਹਨ।

ਸਮੁੰਦਰੀ ਸਫ਼ਰ ਅਕਸਰ ਧਰਤੀ ਬਾਰੇ ਨਵੀਂ ਸਮਝ ਪੈਦਾ ਕਰਦਾ ਹੈ।

ਸ਼ੈਟਨਰ ਨੇ ਵੈਰਾਇਟੀ ਮੈਗਜ਼ੀਨ ਵਿੱਚ ਲਿਖਿਆ, "ਪੁਲਾੜ ਦੀ ਭਿਆਨਕ ਠੰਡ ਅਤੇ ਹੇਠਾਂ ਧਰਤੀ ਦੇ ਨਿੱਘ ਵਿਚਲੇ ਫ਼ਰਕ ਨੇ ਮੈਨੂੰ ਗੰਭੀਰ ਉਦਾਸੀ ਨਾਲ ਭਰ ਦਿੱਤਾ। ਹਰ ਰੋਜ਼, ਅਸੀਂ ਆਪਣੇ ਹੱਥੀਂ ਧਰਤੀ ਨੂੰ ਹੋਰ ਨੁਕਸਾਨ ਪਹੁੰਚਾਉਣ ਵਾਲੇ ਗਿਆਨ ਦਾ ਸਾਹਮਣਾ ਕਰ ਰਹੇ ਹਾਂ।"

 Jeff Bezos

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਬਲੂ ਓਰੀਜਨ ਦੀ ਵਾਪਸੀ ਤੋਂ ਬਾਅਦ ਦੀ ਤਸਵੀਰ

ਵਰਜਿਨ ਗਲੈਕਟਿਕ 01 ਦੇ ਕੌਣ ਸਵਾਰ?

ਗਲੈਕਟਿਕ 01 ਵਿੱਚ ਇਟਾਲੀਅਨ ਏਅਰ ਫੋਰਸ ਅਤੇ ਇਟਲੀ ਦੀ ਨੈਸ਼ਨਲ ਰਿਸਰਚ ਕੌਂਸਲ ਦੇ ਤਿੰਨ ਚਾਲਕ ਦਲ ਦੇ ਮੈਂਬਰ ਹਨ।

ਵਰਜਿਨ ਗੈਲੇਕਟਿਕ ਤੋਂ ਇੱਕ ਪੁਲਾੜ ਯਾਤਰੀ ਮਾਰਗ ਦਰਸ਼ਕ ਉਨ੍ਹਾਂ ਦਾ ਇਸ ਛੋਟੀ ਯਾਤਰਾ ਵਿੱਚ ਮਾਰਗਦਰਸ਼ਨ ਕਰੇਗਾ।

ਮੂਨਬੇਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਮਾਹਰ ਚੰਨ ਤੱਕ ਦੇ ਛੋਟੇ ਸਫ਼ਰ ਦੀ ਸ਼ੁਰੂਆਤ ਦੀ ਆਸ ਵੀ ਕਰ ਰਹੇ ਹਨ

ਵਰਜਿਨ ਗਲੈਕਟਿਕ 01 'ਤੇ ਕੀ ਹੋਵੇਗਾ?

ਜਦੋਂ ਯਾਤਰੀ ਪੁਲਾੜ ਦੇ ਕੰਢੇ 'ਤੇ ਪਹੁੰਚ ਜਾਂਦੇ ਹਨ, ਤਾਂ ਉਹ ਭਾਰ ਰਹਿਤ ਹੋ ਜਾਣਗੇ।

ਇਸ ਤੋਂ ਬਾਅਦ ਯਾਤਰੀ ਉਨ੍ਹਾਂ ਨੂੰ ਸਥਿਰ ਰੱਖਣ ਲਈ ਬੰਨੀਆਂ ਗਈਆਂ ਬੈਲਟਾਂ ਨੂੰ ਖੋਲ੍ਹ ਸਕਦੇ ਹਨ ਤੇ ਜ਼ੀਰੋ ਗਰੈਵਿਟੀ ਕਾਰਨ ਉੱਥੇ ਤੈਰ ਰਹੇ ਹਨ। ਇਨ੍ਹਾਂ ਹੀ ਨਹੀਂ ਉਹ ਅਜਿਹੀ ਸਥਿਤੀ ਵਿੱਚ 13 ਦੇ ਕਰੀਬ ਪ੍ਰਯੋਗ ਵੀ ਕਰਨਗੇ।

ਇਹ ਟੈਸਟ ਬਾਇਓਮੈਡੀਸਨ ਥਰਮੋ-ਤਰਲ ਗਤੀਸ਼ੀਲਤਾ ਅਤੇ ਮਾਈਕ੍ਰੋਗ੍ਰੈਵਿਟੀ ਦੀ ਜਾਂਚ ਕਰਨਗੇ।

ਇਹ ਇੱਕ ਸਬ-ਓਰਬਿਟਲ ਯਾਤਰਾ ਹੈ ਯਾਨੀ ਸਪੇਸਕਰਾਫ਼ਟ ਪੂਰੇ ਓਰਬਿਟ ਵਿੱਚ ਦਾਖ਼ਲ ਨਹੀਂ ਹੋਵੇਗਾ, ਇਸ ਲਈ ਕੁਝ ਮਿੰਟਾਂ ਬਾਅਦ ਇਹ ਧਰਤੀ ਵੱਲ ਵਾਪਸ ਆਉਣਾ ਸ਼ੁਰੂ ਕਰ ਦੇਵੇਗਾ ਜਿਵੇਂ ਪੁਲਾੜ ਯਾਤਰੀ ਉਸ ਵਿੱਚ ਮੁੜ ਸਵਾਰ ਹੋ ਜਾਣਗੇ।

ਰਿਚਰਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਛੋਵੀਂ ਪੁਲਾੜ ਯਾਤਰਾ ਰਿਚਰਡ ਗੈਰੀਓਟ ਦੀ ਇੱਕ ਤਸਵੀਰ

ਪੁਲਾੜ ਵਿੱਚ ਜਾਣ ਲਈ ਕਿੰਨਾ ਖਰਚਾ ਆਉਂਦਾ ਹੈ?

ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਵਰਜਿਨ ਗੈਲੇਕਟਿਕ ਸਪੇਸ ਟੂਰਿਸਟ ਦੀ 90-ਮਿੰਟ ਦੀ ਇੱਕ ਯਾਤਰਾ ਦੀ ਇੱਕ ਟਿਕਟ ਦੀ ਕੀਮਤ 450,000 ਡਾਲਰ ਤੱਕ ਹੈ।

ਭਾਰਤੀ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਦੇ ਚੇਅਰਮੈਨ ਸ਼੍ਰੀਧਰਾ ਸੋਮਨਾਧ ਦੇ ਹਵਾਲੇ ਨਾਲ ਭਾਰਤੀ ਮੀਡੀਆ ਦੀਆਂ ਖ਼ਬਰਾਂ ਵਿੱਚ ਕਿਹਾ ਹੈ ਕਿ ਪ੍ਰਤੀ ਟਿਕਟ ਦੀ ਕੀਮਤ ਲਗਭਗ ਛੇ ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।

ਨਿਲਾਮੀ ਵਿੱਚ, ਇੱਕ ਬਲੂ ਓਰੀਜਨ ਫਲਾਈਟ ਲਈ ਇੱਕ ਸੀਟ 2.8 ਕਰੋੜ ਅਮਰੀਕੀ ਡਾਲਰ ਵਿੱਚ ਵੇਚੀ ਗਈ।

ਬਾਅਦ ਦੀ ਉਸੇ ਉਡਾਣ ਦੀ ਇੱਕ ਟਿਕਟ 10 ਲੱਖ ਡਾਲਰਾਂ ਦੀ ਵਿਕੀ ਤੇ ਕੁਝ ਮਸ਼ਹੂਰ ਵਿਅਕਤੀਆਂ ਨੂੰ ਮੁਫ਼ਤ ਵੀ ਸੀਟਾਂ ਦਿੱਤੀਆਂ ਗਈਆਂ ਸਨ।

ਕਈ ਹੋਰ ਫਰਮਾਂ ਦੇ ਨਾਲ ਪੂਰੀ ਆਰਬਿਟ ਵਿੱਚ ਦਾਖਲ ਹੋਣ ਲਈ ਪ੍ਰਤੀ ਟਿਕਟ 5 ਕਰੋੜ ਡਾਲਰਾਂ ਤੋਂ ਵੱਧ ਖਰਚ ਹੋ ਸਕਦਾ ਹੈ, ਹਾਲਾਂਕਿ ਅੰਦਾਜ਼ੇ ਵੱਖੋ-ਵੱਖਰੇ ਹਨ।

ਕੋਈ ਪੁਲਾੜ ਯਾਤਰੀ ਜੋ ਪੂਰੀ ਆਰਬਿਟ ਵਿੱਚ ਦਾਖਲ ਹੋਇਆ ਹੈ ਉਹ ਵੀਡੀਓ ਗੇਮ ਡਿਜ਼ਾਈਨਰ ਰਿਚਰਡ ਗੈਰੀਅਟ ਹੈ।

2008 ਵਿੱਚ, ਉਨ੍ਹਾਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਸੋਯੂਜ਼ ਟੀਐੱਮਏ -13 ਮਿਸ਼ਨ 'ਤੇ ਸਵਾਰ ਹੋ ਕੇ ਉਡਾਣ ਭਰੀ।

2021 ਵਿੱਚ, ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਲੱਗਦਾ ਹੈ ਕਿ ਇਸ ਵਿੱਚ ਕੋਈ ਸਵਾਲ ਨਹੀਂ ਹੈ ਕਿ ਮਨੁੱਖਤਾ ਇੱਕ ਬਹੁ-ਗ੍ਰਹਿ ਸਪੀਸੀਜ਼ ਹੋਵੇਗੀ।"

ਪਰ ਉਨ੍ਹਾਂ ਨੇ ਇੱਕ ਹੋਰ ਸੁਨੇਹਾ ਦਿੰਦਿਆਂ ਕਿਹਾ।

"ਮੈਨੂੰ ਨਹੀਂ ਲੱਗਦਾ ਕਿ ਲੋਕ ਧਰਤੀ ਤੋਂ ਭੱਜ ਜਾਣਗੇ... ਅਸਲ ਵਿੱਚ ਪੁਲਾੜ ਵਿੱਚ ਰਹਿਣਾ ਜ਼ਿਆਦਾ ਔਖਾ ਹੈ।"

ਆਈਐੱਸਐੱਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਟਰਨੈਸ਼ਨਲ ਸਪੇਸ ਸਟੇਸ਼ਨ ਪੁਲਾੜ ਵਿੱਚ ਸਭ ਤੋਂ ਵੱਡਾ ਹੈ

ਭਵਿੱਖ ਵਿੱਚ ਸਪੇਸ ਟੂਰਿਜ਼ਮ ਕਿੰਨਾ ਸਸਤਾ ਹੋ ਸਕਦਾ ਹੈ?

ਉਡਾਣਾਂ ਦੀ ਗਿਣਤੀ ਵੱਧਣ ਨਾਲ ਤੇ ਤਕਨੀਕਾਂ ਵਿੱਚ ਸੁਧਾਰ ਹੋਣ ਨਾਲ ਕੀਮਤਾਂ ਵਿੱਚ ਗਿਰਾਵਟ ਆਉਣ ਦੀ ਸੰਭਵਾਨਾ ਹੈ, ਅਜਿਹਾ ਹੋਇਆ ਵੀ ਹੈ।

ਰਿਚਰਡ ਗੈਰੀਅਟ ਨੇ ਕਿਹਾ ਕਿ 2021 ਵਿੱਚ ਪੁਲਾੜ ਵਿੱਚ ਸਫ਼ਰ ਕਰਨਾ ਸ਼ੁਰੂਆਤ ਦੇ ਮੁਕਾਬਲੇ ‘ਹਜ਼ਾਰ ਗੁਣਾ ਸਸਤਾ’ ਸੀ

ਪਰ, "ਜਦੋਂ ਤੱਕ ਅਮੀਰ ਲੋਕ ਪੁਲਾੜ ਵਿੱਚ ਲਈ ਉੱਡਣ ਲਈ ਤਿਆਰ ਨਹੀਂ ਹਨ, ਤੁਸੀਂ ਕੀਮਤਾਂ ਹੋਰ ਨਹੀਂ ਘਟਾ ਸਕਦੇ।"

ਇਲੋਨ ਮਸਕ ਦੀ ਕੰਪਨੀ ਸਪੇਸਐਕਸ ਪਹਿਲਾਂ ਤੋਂ ਹੀ ਯਾਤਰੀਆਂ ਨੂੰ ਆਰਬਿਟ ਵਿੱਚ ਲੈ ਜਾ ਰਹੀ ਹੈ। ਅਰਬਪਤੀ ਉਦਯੋਗਪਤੀ ਮੁੜ ਵਰਤੋਂ ਯੋਗ ਰਾਕੇਟ ਨਾਲ ਲਾਗਤਾਂ ਨੂੰ ਘਟਾ ਰਿਹਾ ਹੈ।

ਐਮੇਜ਼ਨ ਦੇ ਜੈਫ਼ ਬੇਜੋਸ ਇੱਕ ਵਪਾਰਕ ਔਰਬਿਟਿੰਗ ਸਟੇਸ਼ਨ ਬਣਾਉਣਾ ਚਾਹੁੰਦੇ ਹਨ, ਜਿਸਨੂੰ ਔਰਬਿਟਲ ਰੀਫ ਕਿਹਾ ਜਾਂਦਾ ਹੈ।

ਹੈਲਨ ਸ਼ਰਮਨ, ਜੋ ਕਿ ਯੂਕੇ ਦੀ ਪਹਿਲੀ ਪੁਲਾੜ ਯਾਤਰੀ ਸੀ, ਨੇ 1991 ਵਿੱਚ ਸੋਵੀਅਤ ਪੁਲਾੜ ਸਟੇਸ਼ਨ ਮੀਰ ਲਈ ਇੱਕ ਮਿਸ਼ਨ 'ਤੇ ਸੀ।

ਉਨ੍ਹਾਂ ਦਾ ਮੰਨਣਾ ਹੈ ਕਿ ਮੌਜੂਦਾ ਅੰਤਰਰਾਸ਼ਟਰੀ ਦੁਸ਼ਮਣੀਆਂ ਨਿੱਜੀ ਖੇਤਰ ਦੇ ਵਿਵਹਾਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਉਨ੍ਹਾਂ ਨੇ ਜਨਵਰੀ ਮਹੀਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਸੀ, "ਇਸ ਦਾ ਅਸਲ ਵਿੱਚ ਵਪਾਰੀਕਰਨ ਹੋਣ ਜਾ ਰਿਹਾ ਹੈ।"

ਸੋਇਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੂਸ ਦਾ ਸੋਇਜ਼ ਸਪੇਸ ਕੈਪਸੂਲ

ਕੀ ਪੁਲਾੜ ਸੈਰ-ਸਪਾਟਾ ਖ਼ਤਰਨਾਕ ਹੈ?

ਹਰ ਪੁਲਾੜ ਯਾਤਰਾ ਨਾਲ ਇੱਕ ਪ੍ਰਬੰਧਿਤ ਜੋਖ਼ਮ ਜੁੜਿਆ ਹੋਇਆ ਹੈ।

2014 ਵਿੱਚ, ਇੱਕ ਵਰਜਿਨ ਗੈਲੇਕਟਿਕ ਸਪੇਸ ਕਰਾਫਟ, ਟੈਸਟ ਫਲਾਈਟ ਦੌਰਾਨ ਇੱਕ ਵਿਸਫੋਟ ਤੋਂ ਬਾਅਦ ਕਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ।

ਜੇ ਤੁਸੀਂ ਲੰਬੇ ਸਮੇਂ ਲਈ ਸਪੇਸ ਵਿੱਚ ਹੋ, ਤਾਂ ਇਹ ਤੁਹਾਡੇ ਸਰੀਰ 'ਤੇ ਪ੍ਰਭਾਵ ਪਾ ਸਕਦਾ ਹੈ।

ਨਾਸਾ ਪੁਲਾੜ ਯਾਤਰੀ ਮੇਗਨ ਮੈਕਆਰਥਰ ਨੇ 2021 ਵਿੱਚ ਬਿਜ਼ਨਸ ਇਨਸਾਈਡਰ ਨੂੰ ਦੱਸਿਆ ਸੀ ਕਿ ਪੁਲਾੜ ਉਡਾਣ ਅਸਹਿਜ ਹੈ ਤੇ ਇਹ ਜੋਖ਼ਮਾਂ ਭਰੀ ਹੈ।

"ਧਰਤੀ 'ਤੇ ਜੋ ਚੀਜ਼ਾਂ ਬਹੁਤ, ਬਹੁਤ ਸਾਧਾਰਨ ਹਨ, ਉਹ ਅਚਾਨਕ ਅਸਲ ਵਿੱਚ ਮੁਸ਼ਕਿਲ ਹੋ ਜਾਂਦੀਆਂ ਹਨ, ਇਥੋਂ ਤੱਕ ਕਿ ਸੌਣਾਂ ਜਾਂ ਆਪਣੇ ਦੰਦਾਂ ਨੂੰ ਬੁਰਸ਼ ਕਰਨ ਵਰਗੀਆਂ ਆਮ ਚੀਜ਼ਾਂ।”

“ਤੁਹਾਨੂੰ ਅਸਲ ਵਿੱਚ ਇਸ ਬਾਰੇ ਸੋਚਣਾ ਪਵੇਗਾ ਕਿ ਤੁਸੀਂ ਇਸ ਯਾਤਰਾ ਨੂੰ ਬਿਨ੍ਹਾਂ ਕਿਸੇ ਗੜਬੜ ਦੇ ਸਫਲਤਾਪੂਰਵਕ ਕਿਵੇਂ ਕਰਨਾ ਹੈ?"

ਸੈਂਟਰ ਫ਼ੈਰ ਸਪੇਸ ਪਾਲਿਸੀ ਐਂਡ ਸਟ੍ਰੈਟਜੀ ਵਲੋਂ ਕੀਤੀ ਗਈ ਖੋਜ ਮੁਤਾਬਕ ਕਰੀਬ 1 ਫ਼ੀਸਦ ਅਮਰੀਕੀ ਮਨੁੱਖੀ ਸਪੇਸ ਫਲਾਈਟਾਂ ਕਿਸੇ ਨਾ ਕਿਸੇ ਤਰੀਕੇ ਦੀ ਘਾਤਕ ਦੁਰਘਟਨਾ ਦਾ ਸ਼ਿਕਾਰ ਹੋਈਆਂ ਹਨ।

ਇਹ ਸੁਣਨ ਸੌਖਾ ਲੱਗ ਸਕਦਾ ਹੈ ਪਰ ਅਸਲ ਵਿੱਚ ਪੁਲਾੜ ਯਾਤਰਾ ਵਿੱਚ ਇੱਕ ਵਪਾਰਕ ਜਹਾਜ਼ 'ਤੇ ਉੱਡਣ ਦੇ ਮੁਕਾਬਲੇ ਜੋਖ਼ਮ 10,000 ਗੁਣਾ ਵੱਧ ਹੁੰਦਾ ਹੈ।

ਹੈਲਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1991 ਦੇ ਇੱਕ ਪੁਲਾੜ ਮਿਸ਼ਨ ਦੀ ਤਸਵੀਰ
BBC

ਕਿਹੜੀਆਂ ਕੰਪਨੀਆਂ ਸਪੇਸ ਟੂਰਿਜ਼ਮ ਦੀ ਦੌੜ ਵਿੱਚ ਹਨ?

ਸਪੇਸ ਐੱਕਸ- ਸਪੇਸਐੱਕਸ (ਸਪੇਸ ਐੱਕਸਪਲੋਰੇਸ਼ਨ ਟੈਕਨੋਲੋਜੀਜ਼ ਕਾਰਪੋਰੇਸ਼ਨ) ਦੀ ਸ਼ੁਰੂਆਤ 2002 ਵਿੱਚ ਟੇਸਲਾ ਦੇ ਸੰਸਥਾਪਕ ਅਤੇ ਟਵਿੱਟਰ ਮਾਲਕ ਇਲੋਨ ਮਸਕ ਨੇ ਕੀਤੀ ਸੀ।

ਬਲੂ ਓਰੀਜਨ-ਬਲੂ ਓਰੀਜਨ ਦੀ ਸ਼ੁਰੂਆਤ 2000 ਵਿੱਚ ਐਮੇਜ਼ਨ ਦੇ ਸੰਸਥਾਪਕ ਜੈਫ਼ ਬੇਜੋਸ ਨੇ ਕੀਤੀ ਸੀ।

ਵਰਜਿਨ ਗਲੈਕਟਿਕ-ਵਰਜਿਨ ਗੈਲੇਕਟਿਕ ਦੇ ਸੰਸਥਾਪਕ ਸਰ ਰਿਚਰਡ ਬ੍ਰੈਨਸਨ ਹਨ। ਉਨ੍ਹਾਂ ਨੇ ਵਰਜਿਨ ਰਿਕਾਰਡਸ ਅਤੇ ਵਰਜਿਨ ਅਟਲਾਂਟਿਕ ਏਅਰਲਾਈਨ ਦੀ ਸਥਾਪਨਾ ਵੀ ਕੀਤੀ ਸੀ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ)-ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) 2030 ਤੱਕ ਸਬ-ਓਰਬਿਟਲ ਉਡਾਣਾਂ ਸ਼ੁਰੂ ਕਰਨ ਦੀ ਉਮੀਦ ਕਰ ਰਿਹਾ ਹੈ।

ਇਵਾਯਾ ਗਿਕਨ- ਜਾਪਾਨੀ ਸਟਾਰਟਅੱਪ ਇਵਾਯਾ ਗਿਕਨ ਨੇ ਫ਼ਰਵਰੀ ਵਿੱਚ ਪੁਲਾੜ ਦਿਖਾਉਣ ਵਾਲੀਆਂ ਵਪਾਰਕ ਉਡਾਣਾਂ ਸ਼ੁਰੂ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ।

BBC

ਕੀ ਪੁਲਾੜ ਸੈਰ-ਸਪਾਟਾ ਵਾਤਾਵਰਣ ਲਈ ਨੁਕਸਾਨਦੇਹ ਹੈ?

ਮੌਜੂਦਾ ਰਾਕੇਟ ਕਾਰਬਨ ਡਾਈਆਕਸਾਈਡ (CO₂) ਵਰਗੀਆਂ ਗ੍ਰੀਨਹਾਊਸ ਗੈਸਾਂ ਅਤੇ ਨਾਈਟ੍ਰੋਜਨ ਆਕਸਾਈਡ ਵਰਗੇ ਪ੍ਰਦੂਸ਼ਕ ਪੈਦਾ ਕਰਦੇ ਹਨ, ਯੂਨੀਵਰਸਿਟੀ ਕਾਲਜ ਲੰਡਨ ਦੇ ਭੌਤਿਕ ਭੂਗੋਲ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਐਲੋਇਸ ਮਰੇਸ ਨੇ 2021 ਵਿੱਚ ਬੀਬੀਸੀ ਨੂੰ ਦੱਸਿਆ ਸੀ ਕਿ ਉਹ ਹਵਾਈ ਜਹਾਜ਼ਾਂ ਦੇ ਮੁਕਬਾਲੇ ਹਰ ਪ੍ਰਤੀ ਕਿਲੋਮੀਟਰ ਦੀ ਤੁਲਣਾ ਕੀਤੀ ਜਾਵੇ ਤਾਂ ਵਧੇਰੇ ਪ੍ਰਦੂਸ਼ਣ ਫ਼ੈਲਾਉਂਦੇ ਹਨ।

ਪਰ ਨਵੀਂ ਤਕਨੀਕ ਪ੍ਰਭਾਵ ਨੂੰ ਘਟਾ ਸਕਦੀ ਹੈ।

ਬਲੂ ਓਰੀਜਨ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਜਿਸ ਕਿਸਮ ਦੇ ਇੰਜਣ ਦੀ ਵਰਤੋਂ ਕਰਦਾ ਹੈ (ਕ੍ਰਾਇਓਜੇਨਿਕ) ਉਹ ਰਵਾਇਤੀ ‘ਹਵਾਈ-ਲਾਂਚ ਹਾਈਬ੍ਰਿਡ ਇੰਜਣ’ ਦੇ ਮੁਕਾਬਲੇ ਓਜ਼ੋਨ ਪਰਤ ਨੂੰ ਕਾਫ਼ੀ ਘੱਟ ਨੁਕਸਾਨ ਪਹੁੰਚਾਵੇਗਾ।

ਸਪੇਸ ਸਟੇਸ਼ਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕਰੈਸ਼ ਹੋਏ ਸਪੇਸ ਸਟੇਸ਼ਨ ਦੀ ਇੱਕ ਤਸਵੀਰ

ਕਿਹੜੀਆਂ ਕੰਪਨੀਆਂ ਸਪੇਸ ਟੂਰਿਜ਼ਮ ਦੀ ਦੌੜ ਵਿੱਚ ਹਨ?

ਤਿੰਨ ਵੱਡੀਆਂ ਫਰਮਾਂ ਅਤੇ ਕੁਝ ਉਭਰ ਰਹੇ ਵਪਾਰੀ ਇਸ ਦੌੜ ਵਿੱਚ ਸ਼ੁਮਾਰ ਹਨ।

ਸਪੇਸ ਐੱਕਸ

ਸਪੇਸਐੱਕਸ (ਸਪੇਸ ਐੱਕਸਪਲੋਰੇਸ਼ਨ ਟੈਕਨੋਲੋਜੀਜ਼ ਕਾਰਪੋਰੇਸ਼ਨ) ਦੀ ਸ਼ੁਰੂਆਤ 2002 ਵਿੱਚ ਟੇਸਲਾ ਦੇ ਸੰਸਥਾਪਕ ਅਤੇ ਟਵਿੱਟਰ ਮਾਲਕ ਇਲੋਨ ਮਸਕ ਨੇ ਕੀਤੀ ਸੀ।

ਇਹ ਨਾਸਾ ਨਾਲ ਮਿਲਕੇ ਕੌਮਾਂਤਰੀ ਪੁਲਾੜ ਸਟੇਸ਼ਨ (ISS) ਤੱਕ ਸਮਾਨ ਤੇ ਪੁਲਾੜ ਯਾਤਰੀਆਂ ਨੂੰ ਲੈ ਜਾਣ ਦਾ ਕੰਮ ਕਰਦਾ ਹੈ।

ਸਪੇਸਐਕਸ ਨੇ ਮੁੜ ਵਰਤੋਂ ਯੋਗ ਰਾਕੇਟ ਲਾਂਚਰ ਡਿਜ਼ਾਈਨ ਕੀਤੇ ਹਨ ਅਤੇ ਜੋ ਆਪਣੇ ਆਪ ਹੇਠਾਂ ਉੱਤਰ ਆਉਂਦੇ ਹਨ।

ਸਪੇਸਐੱਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਪੇਸਐੱਕਸ ਰੌਕੇਟ

ਬਲੂ ਓਰੀਜਨ

ਬਲੂ ਓਰੀਜਨ ਦੀ ਸ਼ੁਰੂਆਤ 2000 ਵਿੱਚ ਐਮੇਜ਼ਨ ਦੇ ਸੰਸਥਾਪਕ ਜੈਫ਼ ਬੇਜੋਸ ਨੇ ਕੀਤੀ ਸੀ।

ਇਸਦਾ ਨਿਊ ਸ਼ੈਪਰਡ ਇੱਕ ਮੁੜ ਵਰਤੋਂ ਯੋਗ ਸਬੌਰਬਿਟਲ ਲਾਂਚ ਵਹੀਕਲ ਹੈ, ਜਿਸਨੇ 2021 ਵਿੱਚ ਪੁਲਾੜ ਵਿੱਚ ਆਪਣਾ ਪਹਿਲਾ ਕਰੂ ਮਿਸ਼ਨ ਕੀਤਾ ਸੀ।

ਯਾਤਰੀ ਜੈਫ਼ ਬੇਜੋਸ, ਉਨ੍ਹਾਂ ਦਾ ਭਰਾ ਮਾਰਕ, ਏਵੀਏਟਰ ਮੈਰੀ ਵੈਲੇਸ ਫੰਕ ਅਤੇ 18 ਸਾਲਾ ਡੱਚ ਓਲੀਵਰ ਡੇਮੇਨ ਸਨ।।

ਇਹ ਬਲੂ ਮੂਨ ਲੈਂਡਰ ਦਾ ਵਿਕਾਸ ਕਰ ਰਿਹਾ ਹੈ, ਜੋ ਕਿ ਚੰਨ 'ਤੇ ਉਤਰਨ ਲਈ ਤਿਆਰ ਕੀਤਾ ਗਿਆ ਇੱਕ ਸਪੇਸਕਰਾਫ਼ਟ ਹੈ।

ਜੈੱਫ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜੈੱਫ਼ ਬੇਜੋਸ

ਵਰਜਿਨ ਗਲੈਕਟਿਕ

ਵਰਜਿਨ ਗੈਲੇਕਟਿਕ ਦੇ ਸੰਸਥਾਪਕ ਸਰ ਰਿਚਰਡ ਬ੍ਰੈਨਸਨ ਹਨ। ਉਨ੍ਹਾਂ ਨੇ ਵਰਜਿਨ ਰਿਕਾਰਡਸ ਅਤੇ ਵਰਜਿਨ ਅਟਲਾਂਟਿਕ ਏਅਰਲਾਈਨ ਦੀ ਸਥਾਪਨਾ ਵੀ ਕੀਤੀ ਸੀ।

ਕੰਪਨੀ ਅਗਸਤ ਵਿੱਚ ਇੱਕ ਹੋਰ ਉਡਾਣ ਦੀ ਯੋਜਨਾ ਬਣਾ ਰਹੀ ਹੈ, ਅਤੇ ਬਾਅਦ ਵਿੱਚ ਮਹੀਨਾਵਾਰ ਯਾਤਰਾਵਾਂ ਸ਼ੁਰੂ ਕਰਨ ਦੀ ਕੋਸ਼ਿਸ਼ ਵਿੱਚ ਹੈ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ)

ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) 2030 ਤੱਕ ਸਬ-ਓਰਬਿਟਲ ਉਡਾਣਾਂ ਸ਼ੁਰੂ ਕਰਨ ਦੀ ਉਮੀਦ ਕਰ ਰਿਹਾ ਹੈ।

ਇਹ ਭਾਰਤ ਸਰਕਾਰ ਦੇ ਪੁਲਾੜ ਵਿਭਾਗ ਅਧੀਨ ਕੰਮ ਕਰਦਾ ਹੈ।

ਇਸਰੋ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ)

ਇਵਾਯਾ ਗਿਕਨ

ਜਾਪਾਨੀ ਸਟਾਰਟਅੱਪ ਇਵਾਯਾ ਗਿਕਨ ਨੇ ਫ਼ਰਵਰੀ ਵਿੱਚ ਪੁਲਾੜ ਦਿਖਾਉਣ ਵਾਲੀਆਂ ਵਪਾਰਕ ਉਡਾਣਾਂ ਸ਼ੁਰੂ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ।

ਕੰਪਨੀ ਦੇ ਸੀਈਓ ਕੇਸੁਕੇ ਇਵਾਯਾ ਨੇ ਕਿਹਾ ਸੀ ਕਿ ਯਾਤਰੀਆਂ ਨੂੰ ਅਰਬਪਤੀ ਬਣਨ ਜਾਂ ਸਖ਼ਤ ਸਿਖਲਾਈ ਦੀ ਲੋੜ ਨਹੀਂ ਹੈ।

"ਆਈਡੀਆ ਹੈ ਕਿ ਸਪੇਸ ਟੂਰਿਜ਼ਮ ਨੂੰ ਹਰ ਇੱਕ ਦੀ ਪਹੁੰਚ ਵਿੱਚ ਆਉਣ ਵਾਲਾ ਬਣਾਉਣ ਤੇ ਇੱਕ ਲੋਕਤੰਤਰਿਕ ਪੁਲਾੜ ਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)