You’re viewing a text-only version of this website that uses less data. View the main version of the website including all images and videos.
ਸਰਕਾਰ ਦੀ ਉਹ ਯੋਜਨਾ ਜਿਸ ਤਹਿਤ ਹਰ ਮਹੀਨੇ ਮਿਲਣਗੇ 5000 ਰੁਪਏ, ਇੰਝ ਕਰਨਾ ਹੈ ਅਪਲਾਈ
- ਲੇਖਕ, ਏ ਕਿਸ਼ੋਰ ਬਾਬੂ
- ਰੋਲ, ਬੀਬੀਸੀ ਲਈ
ਕੇਂਦਰ ਸਰਕਾਰ ਨੌਜਵਾਨ ਦੇ ਲਈ 'ਰਾਸ਼ਟਰੀ ਯੁਵਾ ਵਲੰਟੀਅਰ ਯੋਜਨਾ' (ਨੈਸ਼ਨਲ ਯੂਥ ਵਾਲੰਟੀਅਰ ਸਕੀਮ) ਲੈ ਕੇ ਆਈ ਹੈ ਅਤੇ ਇਸ ਦੇ ਤਹਿਤ ਨੌਜਵਾਨਾਂ ਨੂੰ ਪ੍ਰਤੀ ਮਹੀਨਾ 5000 ਰੁਪਏ ਵੀ ਦਿੱਤੇ ਜਾ ਰਹੇ ਹਨ।
ਦਰਅਸਲ ਇਸ ਸਕੀਮ ਦੇ ਤਹਿਤ ਉਨ੍ਹਾਂ ਮੁੰਡੇ-ਕੁੜੀਆਂ ਨੂੰ ਕੰਮ ਕਰਨ ਦਾ ਮੌਕਾ ਮਿਲਦਾ ਹੈ ਜੋ ਕੁਝ ਸਮੇਂ ਲਈ ਆਪਣੇ ਇਲਾਕੇ ਵਿੱਚ ਵਲੰਟੀਅਰ ਵਜੋਂ ਕੰਮ ਕਰਨ ਅਤੇ ਸਮਾਜ 'ਚ ਯੋਗਦਾਨ ਪਾਉਣ ਦੇ ਇੱਛੁਕ ਹਨ।
ਕੇਂਦਰ ਸਰਕਾਰ ਵੱਲੋਂ ਇਸ ਸਕੀਮ ਵਿੱਚ ਸ਼ਾਮਲ ਹੋਣ ਅਤੇ ਵਲੰਟੀਅਰਾਂ ਵਜੋਂ ਕੰਮ ਕਰਨ ਵਾਲਿਆਂ ਨੂੰ 5000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਵੀ ਦਿੱਤਾ ਜਾ ਰਿਹਾ ਹੈ।
ਆਓ ਹੁਣ ਜਾਣ ਲੈਂਦੇ ਹਾਂ ਕਿ ਰਾਸ਼ਟਰੀ ਯੁਵਾ ਵਲੰਟੀਅਰ ਸਕੀਮ ਕੀ ਹੈ? ਇਸ ਸਕੀਮ ਵਿੱਚ ਸ਼ਾਮਲ ਹੋਣ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ? ਅਤੇ ਇਸ ਦੇ ਲਈ ਅਰਜ਼ੀ ਕਿਵੇਂ ਦੇਣੀ ਹੈ?
ਰਾਸ਼ਟਰੀ ਯੁਵਾ ਵਲੰਟੀਅਰ ਸਕੀਮ ਕੀ ਹੈ?
ਇਸ ਸਕੀਮ ਤਹਿਤ ਸ਼ਾਮਲ ਹੋਣ ਵਾਲਿਆਂ ਨੂੰ 'ਨੈਸ਼ਨਲ ਯੂਥ ਕਾਪਸ' ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਸਕੀਮ ਦੀ ਨਿਗਰਾਨੀ ਸਾਲ 2011 ਤੋਂ ਕੇਂਦਰੀ ਯੁਵਾ ਅਤੇ ਖੇਡ ਵਿਭਾਗ ਦੀ ਅਗਵਾਈ ਵਾਲੀ 'ਨਹਿਰੂ ਯੁਵਾ ਕੇਂਦਰ ਸੰਗਠਨ' ਵੱਲੋਂ ਕੀਤੀ ਜਾ ਰਹੀ ਹੈ।
ਇਸ ਤਹਿਤ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਦੋ ਸਾਲਾਂ ਲਈ ਵਲੰਟੀਅਰ ਵਜੋਂ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ।
ਇਸ ਦੌਰਾਨ ਉਨ੍ਹਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਹੈ।
ਹਰ ਸਾਲ ਕੇਂਦਰ ਸਰਕਾਰ ਇਸ ਸਕੀਮ ਤਹਿਤ 12,000 ਵਲੰਟੀਅਰਾਂ ਦੀ ਚੋਣ ਕਰਦੀ ਹੈ। ਉਨ੍ਹਾਂ ਨੂੰ ਸਬੰਧਤ ਸੂਬਿਆਂ ਵਿੱਚ ਬਲਾਕ ਪੱਧਰੀ ਖੇਤਰਾਂ ਵਿੱਚ ਭੇਜਿਆ ਜਾਂਦਾ ਹੈ, ਜਿੱਥੇ ਉਹ ਸੇਵਾ ਨਿਭਾਉਂਦੇ ਹਨ।
ਕਿਸ ਉਮੀਦਵਾਰ ਨੂੰ ਮਿਲਦੀ ਹੈ ਤਰਜੀਹ?
ਉਮਰ ਸੀਮਾ ਕਿੰਨੀ?
ਵਲੰਟੀਅਰ ਵਜੋਂ ਇਸ ਸਕੀਮ ਵਿੱਚ ਸ਼ਾਮਲ ਹੋਣ ਦੇ ਚਾਹਵਾਨਾਂ ਦੀ ਉਮਰ 18 ਤੋਂ 29 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਚੁਣੇ ਗਏ ਉਮੀਦਵਾਰਾਂ ਨੂੰ ਸ਼ੁਰੂ ਵਿੱਚ ਚਾਰ ਹਫ਼ਤਿਆਂ ਤੱਕ ਸਿਖਲਾਈ ਦਿੱਤੀ ਜਾਂਦੀ ਹੈ।
ਵਿਦਿਅਕ ਯੋਗਤਾ?
ਜੋ ਉਮੀਦਵਾਰ ਇਸ ਸਕੀਮ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਨ੍ਹਾਂ ਦਾ 10ਵੀਂ ਪਾਸ ਹੋਣਾ ਲਾਜ਼ਮੀ ਹੈ।
ਕਿਸ ਨੂੰ ਤਰਜੀਹ ਦਿੱਤੀ ਜਾਂਦੀ ਹੈ?
ਜਿਨ੍ਹਾਂ ਉਮੀਦਵਾਰਾਂ ਨੇ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਅਤੇ ਤਕਨੀਕੀ ਹੁਨਰ ਰੱਖਦੇ ਹਨ, ਉਨ੍ਹਾਂ ਨੂੰ ਰਾਸ਼ਟਰੀ ਯੁਵਾ ਵਲੰਟੀਅਰ ਵਜੋਂ ਚੋਣ ਵਿੱਚ ਤਰਜੀਹ ਦਿੱਤੀ ਜਾਂਦੀ ਹੈ।
ਉਨ੍ਹਾਂ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ, ਜਿਨ੍ਹਾਂ ਕੋਲ ਐਂਡਰਾਇਡ ਫੋਨ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੀਆਂ ਐਪਾਂ ਦੀ ਵਰਤੋਂ ਕਰਨ ਦਾ ਤਜਰਬਾ ਹੁੰਦਾ ਹੈ।
ਕੀ ਨਿਯਮਤ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵਲੰਟੀਅਰਾਂ ਵਜੋਂ ਸ਼ਾਮਲ ਹੋ ਸਕਦੇ ਹਨ?
ਕਾਲਜਾਂ ਵਿੱਚ ਰੈਗੂਲਰ ਵਿਦਿਆਰਥੀ ਵਜੋਂ ਪੜ੍ਹ ਰਹੇ ਵਿਦਿਆਰਥੀ ਇਸ ਸਕੀਮ ਲਈ ਯੋਗ ਨਹੀਂ ਹਨ ਅਤੇ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਉਹ ਆਪਣੇ ਕਾਲਜਾਂ ਵਿੱਚ ਐਨਸੀਸੀ ਜਾਂ ਐਨਐਸਐਸ ਸਕੀਮਾਂ ਵਿੱਚ ਸ਼ਾਮਲ ਹੋ ਸਕਦੇ ਹਨ।
ਕੀ ਮੈਂ ਪਾਰਟ-ਟਾਈਮ ਵਲੰਟੀਅਰ ਵਜੋਂ ਕੰਮ ਕਰ ਸਕਦਾ/ਸਕਦੀ ਹਾਂ?
ਇਹ ਇਸ ਤਰ੍ਹਾਂ ਕੰਮ ਨਹੀਂ ਕਰਦਾ।
ਚੁਣੇ ਜਾਣ ਤੋਂ ਬਾਅਦ ਕੀ-ਕੀ ਕੰਮ ਕਰਨਾ ਹੁੰਦਾ ਹੈ?
- ਨੈਸ਼ਨਲ ਯੂਥ ਵਲੰਟੀਅਰ ਜਾਂ ਨੈਸ਼ਨਲ ਯੂਥ ਕਾਪ ਵਜੋਂ ਚੁਣੇ ਗਏ ਨੌਜਵਾਨਾਂ ਨੂੰ ਨਹਿਰੂ ਯੁਵਾਜਨ ਕੇਂਦਰ ਦੇ ਅਧਿਕਾਰੀਆਂ ਦੁਆਰਾ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਲਈ ਸਬੰਧਤ ਖੇਤਰਾਂ ਵਿੱਚ ਬਲਾਕ ਪੱਧਰ ਤੱਕ ਲੈ ਕੇ ਜਾਇਆ ਜਾਂਦਾ ਹੈ।
- ਇੱਕ ਜ਼ੋਨ ਜਾਂ ਦੋ ਜ਼ੋਨਾਂ ਨੂੰ ਇਕੱਠੇ ਇੱਕ ਬਲਾਕ ਮੰਨਿਆ ਜਾਂਦਾ ਹੈ। ਚੈਤੰਨਿਆ ਦਾ ਕੰਮ ਹੈ ਕਿ ਉਥੋਂ ਦੇ ਲੋਕਾਂ ਨੂੰ ਉਸ ਇਲਾਕੇ ਦੀਆਂ ਪੰਚਾਇਤਾਂ ਵਿੱਚ ਸਮਾਜਿਕ ਮੁੱਦਿਆਂ ਅਤੇ ਸਮੱਸਿਆਵਾਂ ਬਾਰੇ ਜਾਗਰੂਕ ਕਰੇ।
- ਉਸ ਖੇਤਰ ਦੀਆਂ ਸਮੱਸਿਆਵਾਂ ਬਾਰੇ ਰਿਪੋਰਟ ਤਿਆਰ ਕਰਨੀ ਹੁੰਦੀ ਹੈ।
- ਮਹਿਲਾ ਵਲੰਟੀਅਰਾਂ ਨੂੰ ਇਲਾਕੇ ਦੀਆਂ ਔਰਤਾਂ ਨੂੰ ਇਕੱਠਾ ਕਰਕੇ, ਉਨ੍ਹਾਂ ਨੂੰ ਆਮ ਮੁੱਦਿਆਂ ਬਾਰੇ ਜਾਗਰੂਕ ਕਰਨਾ ਹੁੰਦਾ ਹੈ।
- ਇਸ ਦੌਰਾਨ, ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਲੋਕ ਭਲਾਈ ਪ੍ਰੋਗਰਾਮਾਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ।
- ਸਕਿੱਲ ਇੰਡੀਆ, ਸਵੱਛ ਭਾਰਤ, ਫਿਟ ਇੰਡੀਆ, ਆਜ਼ਾਦੀ ਕਾ ਅੰਮ੍ਰਿਤ ਕਾਲ ਵਰਗੇ ਪ੍ਰੋਗਰਾਮ ਵੀ ਸਬੰਧਤ ਪੰਚਾਇਤਾਂ ਵਿੱਚ ਕਰਵਾਏ ਜਾਣੇ ਚਾਹੀਦੇ ਹਨ।
- ਵਲੰਟੀਅਰ ਉੱਥੇ ਪਲਾਸਟਿਕ ਮੁਕਤ ਪੰਚਾਇਤ ਬਣਾਉਣ ਲਈ ਸਵੱਛ ਭਾਰਤ ਸਬੰਧੀ ਪ੍ਰੋਗਰਾਮ ਕਰਦੇ ਹਨ।
- ਵਰਤਮਾਨ ਵਿੱਚ ਇਹ ਵਲੰਟੀਅਰ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ 'ਆਜ਼ਾਦੀ ਕਾ ਅੰਮ੍ਰਿਤ ਕਾਲ' ਪ੍ਰੋਗਰਾਮਾਂ ਦੀ ਨਿਗਰਾਨੀ ਕਰ ਰਹੇ ਹਨ। ਇਸ ਸਕੀਮ ਤਹਿਤ ਪੰਚਾਇਤਾਂ ਵਿੱਚ ਛੱਪੜਾਂ ਦੇ ਸੁਧਾਰ ਸਬੰਧੀ ਕੰਮ ਜਾਰੀ ਹੈ।
- ਇਨ੍ਹਾਂ ਛੱਪੜਾਂ ਦੇ ਆਲੇ-ਦੁਆਲੇ ਵਲੰਟੀਅਰ 75 ਪਲਾਂਟਾਂ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੇ ਹਨ। ਅਗਸਤ 'ਚ ਦਿੱਲੀ 'ਚ ਹੋਣ ਵਾਲੇ 'ਮੇਰੀ ਮਿੱਟੀ, ਮੇਰੀ ਦੇਸ਼' (ਇਸ ਪ੍ਰੋਗਰਾਮ ਦੇ ਹਿੱਸੇ ਵਜੋਂ ਇੱਥੋਂ ਕਲੇ (ਗਿੱਲੀ ਮਿੱਟੀ) ਲੈ ਕੇ ਆਈ ਜਾਵੇਗੀ ਅਤੇ ਇੱਕ ਬੁੱਤ ਬਣਾਇਆ ਜਾਵੇਗਾ।)
- ਇਨ੍ਹਾਂ ਸਬੰਧਤ ਪਿੰਡਾਂ, ਪੰਚਾਇਤਾਂ ਅਤੇ ਮੰਡਲਾਂ ਵਿੱਚ ਸਮਾਜ ਸੇਵੀ, ਪ੍ਰਤਿਭਾਸ਼ਾਲੀ ਅਤੇ ਸਮਾਜਕ ਕ੍ਰਾਂਤੀਕਾਰੀਆਂ ਨੂੰ ਅੱਗੇ ਲੈ ਆਂਦਾ ਜਾਵੇਗਾ ਅਤੇ ਉਨ੍ਹਾਂ ਲਈ ਸਨਮਾਨ ਪ੍ਰੋਗਰਾਮ ਕੀਤੇ ਜਾਂਦੇ ਹਨ।
- ਵਲੰਟੀਅਰ, ਸਥਾਨਕ ਨੌਜਵਾਨਾਂ ਦੇ ਨਾਲ-ਨਾਲ ਸਬੰਧਤ ਪੰਚਾਇਤਾਂ ਵਿੱਚ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਯੂਥ ਕਲੱਬਾਂ ਦੀ ਸਥਾਪਨਾ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ।
ਕਿਵੇਂ ਕਰਨਾ ਹੈ ਅਪਲਾਈ?
ਇਸ ਦੇ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਸਬੰਧੀ, ਸਬੰਧਤ ਜ਼ਿਲ੍ਹਿਆਂ ਦੇ ਕੁਲੈਕਟਰ ਯੂਥ ਵਲੰਟੀਅਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਦੇ ਹਨ। ਉਸ ਇਲਾਕੇ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਵੀ ਇਸ ਸਬੰਧੀ ਇਸ਼ਤਿਹਾਰ ਦਿੱਤੇ ਜਾਂਦੇ ਹਨ।
ਇੱਕ ਵਾਰ ਨੋਟੀਫਿਕੇਸ਼ਨ ਜਾਂ ਇਸ਼ਤਿਹਾਰ ਆਉਣ ਤੋਂ ਬਾਅਦ, ਤੁਸੀਂ ਇਸ ਦੇ ਲਈ ਅਪਲਾਈ ਕਰ ਸਕਦੇ ਹੋ।
ਇਸ ਦੇ ਲਈ ਕੋਈ ਅਰਜ਼ੀ ਫੀਸ ਵੀ ਨਹੀਂ ਦੇਣੀ ਪਵੇਗੀ।
ਕਿਹੜੇ ਦਸਤਾਵੇਜ਼ ਦੇਣੇ ਹੋਣਗੇ?
- ਉਮੀਦਵਾਰ/ਬਿਨੈਕਾਰ ਦੀ ਫੋਟੋ
- ਆਧਾਰ ਕਾਰਡ
- 10ਵੀਂ ਜਮਾਤ ਦੇ ਅੰਕਾਂ ਦੀ ਸੂਚੀ
- ਜਾਤੀ ਸਰਟੀਫਿਕੇਟ (ਐਸਸੀ, ਐਸਟੀ, ਓਬੀਸੀ)
- ਉੱਚ ਵਿਦਿਅਕ ਯੋਗਤਾਵਾਂ ਦੇ ਸਰਟੀਫਿਕੇਟ, ਜੇਕਰ ਕੋਈ ਹੋਵੇ
- ਤੁਹਾਡੇ ਪਤੇ ਦਾ ਸਬੂਤ (ਵੋਟਰ ਆਈਡੀ ਕਾਰਡ, ਆਧਾਰ ਕਾਰਡ/ਡਰਾਈਵਿੰਗ ਲਾਇਸੈਂਸ/ਰਾਸ਼ਨ ਕਾਰਡ)
ਚੋਣ ਪ੍ਰਕਿਰਿਆ ਕਿਵੇਂ ਹੁੰਦੀ ਹੈ?
ਇਸ ਦੇ ਲਈ ਕਲੈਕਟਰ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਦੀ ਹੈ, ਜਿਸ ਵਿੱਚ ਜ਼ਿਲ੍ਹਾ ਯੁਵਾ ਮਾਮਲਿਆਂ ਸਬੰਧੀ ਅਫ਼ਸਰ ਅਤੇ ਦੋ ਹੋਰ ਤਜਰਬੇਕਾਰ ਮੈਂਬਰ ਹੁੰਦੇ ਹਨ।
ਇਹ ਕਮੇਟੀ ਅਰਜ਼ੀਆਂ ਦੀ ਸਮੀਖਿਆ ਕਰਦੀ ਹੈ ਅਤੇ ਵਲੰਟੀਅਰਾਂ ਦੀ ਚੋਣ ਕਰਦੀ ਹੈ।