ਕਾਮਯਾਬੀ ਲਈ ਮਜ਼ਬੂਤ ਇੱਛਾ ਸ਼ਕਤੀ ਕਿਵੇਂ ਤੁਹਾਡੀ ਤਾਕਤ ਬਣ ਸਕਦੀ ਹੈ

ਐਲਵੀਆ (ਬਦਲਿਆ ਹੋਇਆ ਨਾਮ) ਨੇ ਬਹੁਤ ਛੋਟੀ ਉਮਰ ਤੋਂ ਹੀ ਟੈਨਿਸ ਖੇਡਣਾ ਸ਼ੁਰੂ ਕਰ ਦਿੱਤਾ ਸੀ। ਲਗਾਤਾਰ ਵਧੀਆ ਟੈਨਿਸ ਖੇਡਦੇ ਹੋਏ ਸੂਬਾ ਪੱਧਰ 'ਤੇ ਕਈ ਮੁਕਾਬਲੇ ਜਿੱਤੇ।

ਰਾਸ਼ਟਰੀ ਪੱਧਰ 'ਤੇ ਉਨ੍ਹਾਂ ਦਾ ਰੈਂਕ ਵਧੀਆ ਹੋ ਗਿਆ, ਪਰ ਪਤਾ ਨਹੀਂ ਅਜਿਹਾ ਕੀ ਹੋ ਗਿਆ ਕਿ ਟੂਰਨਾਮੈਂਟ ਜਿੱਤਣ ਦੀ ਉਸ ਦੀ ਤਾਕਤ ਖ਼ਤਮ ਹੋ ਗਈ ਅਤੇ ਉਹ ਸੈਮੀਫਾਈਨਲ ਜਾਂ ਫਾਈਨਲ ਵਿਚ ਹਾਰਨ ਲੱਗੀ।

ਪਹਿਲਾਂ ਤਾਂ ਉਨ੍ਹਾਂ ਦੇ ਮਾਤਾ-ਪਿਤਾ ਅਤੇ ਕੋਚ ਨੇ ਸੋਚਿਆ ਕਿ ਕੋਈ ਤਕਨੀਕੀ ਖ਼ਾਮੀ ਹੋਣੀ ਪਰ ਜਦੋਂ ਹਰ ਪਹਿਲੂ 'ਤੇ ਗੌਰ ਕੀਤਾ ਗਿਆ ਅਤੇ ਸੀਨੀਅਰ ਕੋਚਾਂ ਨਾਲ ਵੀ ਸਲਾਹ ਕੀਤੀ ਗਈ ਤਾਂ ਉਨ੍ਹਾਂ ਨੇ ਉਸ ਨੂੰ ਮਨੋਵਿਗਿਆਨੀ ਤੋਂ ਕਾਊਂਸਲਿੰਗ ਕਰਵਾਉਣ ਦੀ ਸਲਾਹ ਦਿੱਤੀ।

ਲਖਨਊ ਦੀ ਰਹਿਣ ਵਾਲੀ ਐਲਵੀਆ (ਬਦਲਿਆ ਹੋਇਆ ਨਾਮ) ਦੇ ਮਾਤਾ-ਪਿਤਾ ਨੇ ਪਹਿਲਾਂ ਉਨ੍ਹਾਂ ਨੂੰ ਲਖਨਊ ਦਿਖਾਇਆ ਅਤੇ ਫਿਰ ਦਿੱਲੀ ਲੈ ਆਏ।

ਸ਼ੁਰੂ ਵਿੱਚ, ਮਹੀਨੇ ਵਿੱਚ ਦੋ ਵਾਰ ਅਤੇ ਫਿਰ ਇੱਕ ਮਹੀਨਾ ਛੱਡ ਕੇ ਕਾਊਂਸਲਿੰਗ ਕੀਤੀ ਗਈ ਅਤੇ ਫਿਰ ਐਲਵੀਆ ਨੇ ਇੱਕ ਵਾਰ ਫਿਰ ਟੂਰਨਾਮੈਂਟ ਜਿੱਤਣਾ ਸ਼ੁਰੂ ਕਰ ਦਿੱਤਾ। ਹੁਣ ਉਨ੍ਹਾਂ ਦੀ ਰਾਸ਼ਟਰੀ ਰੈਂਕਿੰਗ ਟਾਪ-40 ਵਿੱਚ ਹੈ।

ਉਨ੍ਹਾਂ ਦੀ ਕਾਊਂਸਲਿੰਗ ਕਰਨ ਵਾਲੇ ਮਨੋਵਿਗਿਆਨੀ ਅਰਵਿੰਦ ਮੌਰਿਆ ਨੇ ਬੀਬੀਸੀ ਦੇ ਸਹਿਯੋਗੀ ਅੰਜਿਲ ਦਾਸ ਨੂੰ ਦੱਸਿਆ, "ਅਸੀਂ ਲੋਕਾਂ ਨੂੰ ਇਸ ਤਰ੍ਹਾਂ ਪ੍ਰੇਰਿਤ ਕਰਦੇ ਹਾਂ ਕਿ ਉਹ ਉਨ੍ਹਾਂ ਦੇ ਨਜ਼ਰੀਏ ਵਿੱਚ ਮਾਮੂਲੀ ਬਦਲਾਅ ਲਿਆ ਸਕਣ।"

"ਮਨੋ-ਚਿਕਿਤਸਕ ਵਜੋਂ ਕੰਮ ਕਰਦੇ ਹੋਏ ਅਸੀਂ ਉਨ੍ਹਾਂ ਦੀ ਸੋਚ 'ਤੇ ਜ਼ਿਆਦਾ ਕੰਮ ਕਰਦੇ ਹਾਂ ਤਾਂ ਕਿ ਉੱਥੇ ਉਨ੍ਹਾਂ ਦੇ ਨਜ਼ਰੀਏ ਵਿੱਚ ਮਾਮੂਲੀ ਤਬਦੀਲੀ ਹੋ ਸਕਦੀ ਹੈ।"

ਪੱਛਮੀ ਦਿੱਲੀ ਦੇ ਮਨੋਵਿਗਿਆਨੀ ਕੇਂਦਰ ਦੇ ਮਨੋਵਿਗਿਆਨੀ ਅਰਵਿੰਦ ਕਹਿੰਦੇ ਹਨ, "ਅਸੀਂ ਐਲਵੀਆ ਨਾਲ ਗੱਲ ਕੀਤੀ। ਕਿਉਂਕਿ ਉਸ ਦੀ ਉਮਰ ਛੋਟੀ ਹੈ, ਇਸ ਲਈ ਸਾਨੂੰ ਉਸ ਦੀ ਦੇਖਭਾਲ ਵੀ ਕਰਨੀ ਪਈ।"

"ਕਾਉਂਸਲਿੰਗ ਨੇ ਇੱਕ ਖਿਡਾਰੀ ਦੇ ਰੂਪ ਵਿੱਚ ਉਸ ਦੀ ਮਾਨਸਿਕ ਸਥਿਤੀ ਵਿੱਚ ਬਦਲਾਅ ਆਇਆ ਅਤੇ ਫਿਰ ਜਿੱਤਦੇ-ਜਿੱਤਦੇ ਹਾਰਨ ਵਾਲੀ ਸਥਿਤੀ ਪੈਦਾ ਨਹੀਂ ਹੋਈ।"

ਮਜ਼ਬੂਤ ਇੱਛਾਸ਼ਕਤੀ

ਸੰਭਵ ਹੈ ਕਿ ਤੁਸੀਂ ਸਵਿਟਜ਼ਰਲੈਂਡ ਦੇ 38 ਸਾਲਾਂ ਟੈਨਿਸ ਸਟਾਰ ਸਟੈਨ ਵਾਵਰਿੰਕਾ ਦੇ ਹੱਥਾਂ 'ਤੇ ਬਣਿਆ ਟੈਟੂ ਦੇਖਿਆ ਹੋਵੇਗਾ।

ਤਿੰਨ ਵਾਰ ਦੇ ਗ੍ਰੈਂਡ ਸਲੈਮ ਜੇਤੂ ਵਾਵਰਿੰਕਾ ਦੇ ਹੱਥਾਂ 'ਤੇ ਇਸ ਟੈਟੂ ਵਿੱਚ ਲਿਖਿਆ ਹੈ, "ਇਵੇਨ ਟ੍ਰਾਇਡ, ਇਵੇਨ ਫੇਲਡ। ਨੋ ਮੈਟਰ ਟ੍ਰਾਈ ਅਗੇਨ ਫੇਲ੍ਹ ਅਗੇਨ, ਫੇਲ੍ਹ ਬੇਟਰ।"

"ਭਾਵੇਂ ਕੋਸ਼ਿਸ਼ ਕੀਤੀ ਹੋਵੇ, ਭਾਵੇਂ ਅਸਫ਼ਲ ਹੋਏ। ਕੋਈ ਗੱਲ ਨਹੀਂ। ਦੁਬਾਰਾ ਕੋਸ਼ਿਸ਼ ਕਰੋ। ਦੁਬਾਰਾ ਫੇਲ੍ਹ ਹੋਵੋ। ਪਰ ਪਹਿਲਾਂ ਨਾਲੋਂ ਬਿਹਤਰ ਅਸਫ਼ਲ ਹੋਵੋ।"

38 ਸਾਲਾ ਵਾਵਰਿੰਕਾ ਕਈ ਅਸਫ਼ਲਤਾਵਾਂ ਤੋਂ ਬਾਅਦ ਆਖ਼ਰਕਾਰ ਟੈਨਿਸ ਦਾ ਸਭ ਤੋਂ ਵੱਕਾਰੀ ਗਰੈਂਡ ਸਲੈਮ ਟੂਰਨਾਮੈਂਟ ਇੱਕ ਵਾਰ ਨਹੀਂ ਸਗੋਂ ਤਿੰਨ ਵਾਰ ਜਿੱਤਣ ਵਿੱਚ ਕਾਮਯਾਬ ਹੋਏ।

ਵਾਵਰਿੰਕਾ ਦੀ ਇਸ ਕਾਮਯਾਬੀ ਪਿੱਛੇ ਇਕ ਚੀਜ਼ ਕੰਮ ਕਰ ਰਹੀ ਸੀ, ਉਹ ਹੈ ਉਸ ਦੀ 'ਮਜ਼ਬੂਤ ਇੱਛਾ ਸ਼ਕਤੀ'।

ਇਹ ਉਹ ਸਭ ਤੋਂ 'ਮਜ਼ਬੂਤ ਹਥਿਆਰ' ਹੈ, ਜਿਸ ਦੀ ਬਦੌਲਤ ਖੇਡ ਦੀ ਦੁਨੀਆ ਸਮੇਤ ਹੋਰ ਸਾਰੇ ਖੇਤਰਾਂ 'ਚ ਅਜਿਹੀਆਂ ਕਈ ਉਦਾਹਰਣਾਂ ਮਿਲਦੀਆਂ ਹਨ, ਜਿੱਥੇ ਲੋਕ ਅਸਫ਼ਲਤਾ ਤੋਂ ਬਾਅਦ ਮੁੜ ਬੁਲੰਦੀਆਂ 'ਤੇ ਪਹੁੰਚਦੇ ਦੇਖੇ ਗਏ ਹਨ।

ਇਸੇ ਤਰ੍ਹਾਂ ਸ਼ਤਰੰਜ ਦੀ ਗ੍ਰੈਂਡ ਮਾਸਟਰ ਕੋਨੇਰੂ ਹੰਪੀ ਨੇ ਵੀ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਅਵਾਰਡ ਜਿੱਤਣ ਤੋਂ ਬਾਅਦ ਕਿਹਾ, "ਮੈਂ ਸਾਲਾਂ ਤੱਕ ਜਿੱਤਦੀ ਰਹੀ ਕਿਉਂਕਿ ਮੇਰੇ ਕੋਲ ਇੱਛਾ ਸ਼ਕਤੀ ਅਤੇ ਆਤਮ ਵਿਸ਼ਵਾਸ ਹੈ।"

ਬੀਬੀਸੀ ਇੰਡੀਅਨ ਸਪੋਰਟਸ ਵੂਮੈਨਜ਼ ਲਾਈਫਟਾਈਮ ਅਚੀਵਮੈਂਟ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ, ਅਥਲੀਟ ਅੰਜੂ ਬੌਬੀ ਜਾਰਜ ਨੇ ਕਿਹਾ ਸੀ ਕਿ ਉਨ੍ਹਾਂ ਨੇ ਵਿਰੋਧੀ ਹਾਲਾਤਾਂ ਦਾ ਸਾਹਮਣਾ ਕੀਤਾ ਅਤੇ ਇਸ ਵਿੱਚੋਂ ਬਾਹਰ ਆਉਣ ਦਾ ਕਾਰਨ ਸਖ਼ਤ ਮਿਹਨਤ ਅਤੇ ਸਮਰਪਣ ਸੀ।

ਅੰਜੂ ਬੌਬੀ ਜਾਰਜ ਨੇ ਵੀ ਉਦੋਂ ਕਿਹਾ ਸੀ, "ਸਹੀ ਪ੍ਰੇਰਣਾ ਅਤੇ ਇੱਛਾ ਸ਼ਕਤੀ ਨਾਲ ਸਭ ਕੁਝ ਸੰਭਵ ਹੈ।"

ਸਵੈ-ਨਿਯੰਤਰਣ ਦੀ ਅਜਮਾਇਸ਼

ਕਈ ਵਾਰ ਅਸੀਂ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਹਾਂ, ਜੋ ਪ੍ਰਤੀਤ ਹੁੰਦਾ ਹੈ ਕਿ ਉਹ ਸਾਡੇ ਸੰਜਮ ਦੀ ਪਰਖ ਕਰ ਰਹੀਆਂ ਹਨ।

ਮੰਨ ਲਓ ਕਿ ਤੁਸੀਂ ਡਾਈਟ ਕੰਟਰੋਲ 'ਤੇ ਹੋ ਤਾਂ ਜੋ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰ ਸਕੋ।

ਅਜਿਹੇ 'ਚ ਆਪਣੀ ਮਨਪਸੰਦ ਚੀਜ਼ (ਭਾਵੇਂ ਮਿੱਠੀ ਹੋਵੇ) ਨੂੰ ਖਾਣ ਲਈ ਸਾਹਮਣੇ ਪਈ ਹੋਵੇ। ਉਹ ਚੀਜ਼ ਤੁਹਾਡੇ ਕੰਨਾਂ ਵਿੱਚ ਗੂੰਜਦੀ ਹੈ ਕਿ ਚਲੋ ਇੱਕ ਵਾਰ ਖਾ ਲਈਏ। ਪਰ ਇਸ ਨੂੰ ਦੇਖ ਕੇ ਵੀ ਤੁਸੀਂ ਆਪਣੇ ਆਪ 'ਤੇ ਕਾਬੂ ਰੱਖੋਗੇ ਅਤੇ ਖਾਓਗੇ ਨਹੀਂ।

ਇਹ ਉਦੋਂ ਹੀ ਹੋਵੇਗਾ ਜਦੋਂ ਤੁਹਾਡੇ ਅੰਦਰ ਦੀ ਇੱਛਾ ਸ਼ਕਤੀ ਤੁਹਾਨੂੰ ਅਜਿਹਾ ਕਰਨ ਦੀ ਤਾਕਤ ਦੇਵੇਗੀ। ਇੱਛਾ ਸ਼ਕਤੀ ਸਾਨੂੰ ਅਜਿਹੇ ਪਰਤਾਵਿਆਂ ਤੋਂ ਬਚਾਉਂਦੀ ਹੈ ਅਤੇ ਸਾਨੂੰ ਆਪਣੇ ਟੀਚਿਆਂ 'ਤੇ ਡਟੇ ਰਹਿਣ ਦੀ ਤਾਕਤ ਦਿੰਦੀ ਹੈ।

ਅਜਿਹੇ ਹਰ ਮੌਕੇ 'ਤੇ, ਤੁਹਾਡੀ ਇੱਛਾ ਸ਼ਕਤੀ ਤੁਹਾਨੂੰ ਤੁਹਾਡੇ ਅੰਦਰ ਪੈਦਾ ਹੋਣ ਵਾਲੇ ਅਣਚਾਹੇ ਵਿਚਾਰਾਂ, ਭਾਵਨਾਵਾਂ ਅਤੇ ਆਵਾਸਾਂ ਨੂੰ ਕਾਬੂ ਕਰਨ ਦੀ ਸਮਰੱਥਾ ਦਿੰਦੀ ਹੈ, ਜੋ ਤੁਹਾਨੂੰ ਆਪਣੇ ਆਪ 'ਤੇ ਕਾਬੂ ਪਾਉਣ, ਕੋਈ ਵੀ ਕੰਮ ਕਰਨ ਵਿਚ ਦੇਰੀ ਬੰਦ ਕਰਨ ਅਤੇ ਆਪਣੇ ਟੀਚੇ 'ਤੇ ਧਿਆਨ ਦੇਣ ਵਿਚ ਮਦਦ ਕਰਦੀ ਹੈ।

ਮਨੋਵਿਗਿਆਨੀ ਅਰਵਿੰਦ ਮੌਰਿਆ ਦਾ ਕਹਿਣਾ ਹੈ ਕਿ ਹਰ ਮਰੀਜ਼ ਦੀ ਮਾਨਸਿਕ ਸਥਿਤੀ ਵੱਖਰੀ ਹੁੰਦੀ ਹੈ।

ਉਹ ਕਹਿੰਦੇ ਹਨ, "ਅਜਿਹੀ ਸਥਿਤੀ ਵਿੱਚ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਅਸੀਂ ਇਕਸਾਰਤਾ ਬਣਾਈ ਰੱਖਣ 'ਤੇ ਧਿਆਨ ਦਿੰਦੇ ਹਾਂ। ਅਸੀਂ ਇਕਾਗਰਤਾ 'ਤੇ ਵੀ ਜ਼ੋਰ ਦਿੰਦੇ ਹਾਂ ਅਤੇ ਇਸ ਦਾ ਸਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲਦਾ ਹੈ।"

ਵਧੇਰੇ ਇੱਛਾ ਸ਼ਕਤੀ ਹੋਣਾ

ਇਹ ਇੱਛਾ ਸ਼ਕਤੀ ਕੁਝ ਲੋਕਾਂ ਵਿੱਚ ਦੂਜਿਆਂ ਨਾਲੋਂ ਵਧੇਰੇ ਹੁੰਦੀ ਹੈ। ਉਦਾਹਰਨ ਲਈ, ਕੁਝ ਲੋਕ ਸਾਰਾ ਦਿਨ ਸਖ਼ਤ ਮਿਹਨਤ ਕਰਨ ਦੇ ਬਾਅਦ ਵੀ ਜਿਮ ਵਿੱਚ ਵਰਕਆਊਟ ਕਰਦੇ ਹਨ ਕਿਉਂਕਿ ਉਹ ਆਪਣੇ ਫਿਟਨੈਸ ਟੀਚੇ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ, ਜਦੋਂ ਕਿ ਤੁਹਾਡਾ ਧਿਆਨ ਫਿਟਨੈਸ 'ਤੇ ਨਹੀਂ, ਜੰਕ ਫੂਡ ਨਾਲ ਟੀਵੀ ਦੇ ਸਾਹਮਣੇ ਸਮਾਂ ਬਿਤਾਉਣ 'ਤੇ ਹੁੰਦਾ ਹੈ।

ਕਈ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਕੋਲ ਇੱਛਾ ਸ਼ਕਤੀ ਨਾਂ ਦੀ ਰਹੱਸਮਈ ਸ਼ਕਤੀ ਹੈ ਤਾਂ ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਨ।

ਆਪਣੇ ਆਪ 'ਤੇ ਵਧੇਰੇ ਨਿਯੰਤਰਣ ਹਰ ਵੱਡੇ ਅਤੇ ਛੋਟੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰ ਸਕਦਾ ਹੈ, ਸਹੀ ਖਾਣ ਤੋਂ ਲੈ ਕੇ, ਰੋਜ਼ਾਨਾ ਕਸਰਤ ਕਰਨ ਤੋਂ, ਨਸ਼ਿਆਂ ਅਤੇ ਸ਼ਰਾਬ ਤੋਂ ਬਚਣ, ਸਾਡੀ ਰਿਟਾਇਰਮੈਂਟ ਲਈ ਬਚਤ ਕਰਨ ਅਤੇ ਢਿੱਲ-ਮੱਠ ਨੂੰ ਰੋਕਣ ਤੱਕ।

'ਗੰਭੀਰ ਨਾ ਹੋਣਾ'

ਹਾਲ ਹੀ ਵਿੱਚ, ਮਨੋਵਿਗਿਆਨਕ ਸਿਧਾਂਤ ਵਿਸ਼ਵਾਸ ਕਰਦਾ ਸੀ ਕਿ ਇੱਛਾ ਸ਼ਕਤੀ ਇੱਕ ਬੈਟਰੀ ਦੀ ਤਰ੍ਹਾਂ ਸੀ। ਇਹ ਪੂਰੀ ਤਾਕਤ ਨਾਲ ਸ਼ੁਰੂ ਹੁੰਦਾ ਹੈ, ਪਰ ਤੁਸੀਂ ਆਪਣੇ ਵਿਚਾਰਾਂ, ਭਾਵਨਾਵਾਂ ਅਤੇ ਵਿਹਾਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਕੇ ਉਸ ਬੈਟਰੀ ਦੀ ਊਰਜਾ ਨੂੰ ਖ਼ਤਮ ਕਰ ਦਿੰਦੇ ਹੋ।

ਬੈਟਰੀ ਵਾਂਗ, ਜੇਕਰ ਤੁਹਾਨੂੰ ਰੀਚਾਰਜ ਕਰਨ ਲਈ ਆਰਾਮ ਨਹੀਂ ਮਿਲਦਾ, ਤਾਂ ਤੁਹਾਡੀ ਇੱਛਾ ਸ਼ਕਤੀ ਖ਼ਤਰਨਾਕ ਤੌਰ 'ਤੇ ਕਮਜ਼ੋਰ ਹੋ ਜਾਂਦੀ ਹੈ ਅਤੇ ਧੀਰਜ ਬਣਾਈ ਰੱਖਣਾ ਅਤੇ ਆਸਾਨ ਪਰਤਾਵਿਆਂ ਤੋਂ ਬਚਣਾ ਮੁਸ਼ਕਲ ਹੋ ਜਾਂਦਾ ਹੈ।

ਫਰਾਇਡਵਾਦੀ ਮਨੋਵਿਸ਼ਲੇਸ਼ਣ ਵਿਚ ਇਸ ਨੂੰ 'ਗੰਭੀਰ ਨਾ ਹੋਣਾ' ਦੇ ਸੰਦਰਭ ਵਿਚ ਜਾਣਿਆ ਜਾਂਦਾ ਹੈ।

ਜਿਨ੍ਹਾਂ ਲੋਕਾਂ ਦਾ ਆਤਮ-ਵਿਸ਼ਵਾਸ ਉੱਚਾ ਹੁੰਦਾ ਹੈ, ਉਨ੍ਹਾਂ ਵਿੱਚ ਸ਼ੁਰੂਆਤੀ ਪੜਾਅ ਵਿੱਚ ਵਧੇਰੇ ਇੱਛਾ ਸ਼ਕਤੀ ਹੋ ਸਕਦੀ ਹੈ ਪਰ ਜਦੋਂ ਉਹ ਦਬਾਅ ਵਿੱਚ ਆਉਂਦੇ ਹਨ ਤਾਂ ਉਹ ਕਮਜ਼ੋਰ ਹੋ ਜਾਂਦੇ ਹਨ।

ਮਾਨਸਿਕਤਾ ਨਾਲ ਇੱਛਾ ਸ਼ਕਤੀ ਦਾ ਸਬੰਧ

ਇੱਛਾ ਸ਼ਕਤੀ ਅਤੇ ਇਸ ਨੂੰ ਕਾਇਮ ਰੱਖਣ ਦੀ ਇਕਾਗਰਤਾ ਵਿਅਕਤੀ ਦੀ ਮਾਨਸਿਕਤਾ 'ਤੇ ਨਿਰਭਰ ਕਰਦੀ ਹੈ।

2010 ਵਿੱਚ, ਹਾਲਾਂਕਿ, ਮਨੋਵਿਗਿਆਨੀ ਵੇਰੋਨਿਕਾ ਜੌਬ ਨੇ ਆਪਣੀ ਖੋਜ ਦੇ ਨਤੀਜੇ ਪ੍ਰਕਾਸ਼ਿਤ ਕੀਤੇ, ਜਿਸ ਵਿੱਚ ਕੁਝ ਦਿਲਚਸਪ ਸਬੂਤ ਪ੍ਰਦਾਨ ਕੀਤੇ ਗਏ ਜੋ ਇਸ ਸਿਧਾਂਤ 'ਤੇ ਸਵਾਲ ਉਠਾਉਂਦੇ ਹਨ ਕਿ ਘੱਟ ਇੱਛਾ ਸ਼ਕਤੀ ਲੋਕਾਂ ਦੇ ਮੁੱਖ ਵਿਸ਼ਵਾਸਾਂ 'ਤੇ ਨਿਰਭਰ ਕਰਦੀ ਹੈ।

ਨਵੀਂ ਖੋਜ ਨੇ ਦਿਖਾਇਆ ਹੈ ਕਿ ਸਫ਼ਲਤਾ ਪ੍ਰਾਪਤ ਕਰਨ ਲਈ ਮਜ਼ਬੂਤ ਇੱਛਾ ਸ਼ਕਤੀ ਦੇ ਨਾਲ-ਨਾਲ ਰਣਨੀਤੀਆਂ ਵੀ ਜ਼ਰੂਰੀ ਹਨ ਜੋ ਸਾਨੂੰ ਸਾਡੀ ਮੰਜ਼ਿਲ ਵੱਲ ਲੈ ਜਾਂਦੀਆਂ ਹਨ।

ਜੌਬ ਨੇ ਪਾਇਆ ਕਿ ਸੀਮਤ ਮਾਨਸਿਕਤਾ ਵਾਲੇ ਲੋਕ ਬਿਲਕੁਲ ਉਨ੍ਹਾਂ ਲੋਕਾਂ ਵਾਂਗ ਵਿਵਹਾਰ ਕਰਦੇ ਹਨ ਜੋ 'ਘੱਟ ਹਉਮੈ' ਸਿਧਾਂਤ ਵਾਲੇ ਹਨ।

ਉਨ੍ਹਾਂ ਨੂੰ ਕਿਸੇ ਕੰਮ ਤੋਂ ਬਾਅਦ ਬਹੁਤ ਜ਼ਿਆਦਾ ਇਕਾਗਰਤਾ ਦੀ ਲੋੜ ਹੁੰਦੀ ਹੈ। ਜਿਵੇਂ ਕਿ ਕੁਝ ਬੋਰਿੰਗ ਸਮੱਗਰੀ ਨੂੰ ਸੰਪਾਦਿਤ ਕਰਨਾ।

ਪਰ ਇਸ ਸਿਧਾਂਤ ਦੀਆਂ ਨਿਸ਼ਾਨੀਆਂ ਉਨ੍ਹਾਂ ਲੋਕਾਂ ਵਿੱਚ ਨਹੀਂ ਵੇਖੀਆਂ ਗਈਆਂ ਜਿਨ੍ਹਾਂ ਦਾ ਇੱਕ ਬੇਅੰਤ ਨਜ਼ਰੀਆ ਸੀ। ਮਾਨਸਿਕ ਇਕਾਗਰਤਾ ਦੀ ਕੋਈ ਕਮੀ ਨਹੀਂ ਸੀ।

ਭਾਰਤੀ ਵਿਦਿਆਰਥੀ ਇਸ ਮਾਮਲੇ ਵਿੱਚ ਅਮਰੀਕੀ ਵਿਦਿਆਰਥੀਆਂ ਤੋਂ ਅੱਗੇ

ਵੇਰੋਨਿਕਾ ਜੌਬ ਨੇ ਹੋਰ ਪ੍ਰਸੰਗਾਂ ਵਿੱਚ ਵੀ ਇਸ ਨਤੀਜੇ ਦੀ ਜਾਂਚ ਕੀਤੀ।

ਉਦਾਹਰਨ ਲਈ, ਨਾਰਾਇਣਾ ਟੈਕਨੋਲੋਜੀਕਲ ਯੂਨੀਵਰਸਿਟੀ, ਸਿੰਗਾਪੁਰ ਵਿੱਚ ਕ੍ਰਿਸ਼ਨਾ ਸਾਹਨੀ ਨਾਲ ਕੰਮ ਕਰਦੇ ਹੋਏ, ਉਸਨੇ ਪਾਇਆ ਕਿ ਇੱਛਾ ਸ਼ਕਤੀ ਦਾ ਸੰਕਲਪ ਦੇਸ਼ ਤੋਂ ਦੂਜੇ ਦੇਸ਼ ਵਿੱਚ ਬਦਲਦਾ ਹੈ।

ਉਸਨੇ ਦਿਖਾਇਆ ਕਿ ਭਾਰਤੀ ਵਿਦਿਆਰਥੀਆਂ ਵਿੱਚ ਅਮਰੀਕੀ ਵਿਦਿਆਰਥੀਆਂ ਨਾਲੋਂ ਵੱਧ ਬੇਅੰਤ ਮਾਨਸਿਕਤਾ ਹੈ।

ਜੌਬ ਨੇ ਇਹ ਵੀ ਦਿਖਾਇਆ ਕਿ ਲੋਕਾਂ ਦੀ ਇੱਛਾ ਸ਼ਕਤੀ ਦੀ ਮਾਨਸਿਕਤਾ ਅਸਲ-ਜੀਵਨ ਦੇ ਨਤੀਜਿਆਂ ਨਾਲ ਜੁੜੀ ਹੋਈ ਹੈ।

ਆਪਣੀ ਖੋਜ ਵਿੱਚ, ਜੌਬ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦੋ ਲਗਾਤਾਰ ਨਾ ਹੋਣ ਵਾਲੀਆਂ ਹਫ਼ਤਾਵਾਰੀ ਕਲਾਸਾਂ ਦੌਰਾਨ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਕਿਹਾ।

ਇਸ ਵਿੱਚ ਅਸੀਮਤ ਇੱਛਾ ਸ਼ਕਤੀ ਅਤੇ ਘੱਟ ਇੱਛਾ ਸ਼ਕਤੀ ਵਾਲੇ ਵਿਦਿਆਰਥੀਆਂ ਦਾ ਅਧਿਐਨ ਕੀਤਾ ਗਿਆ।

ਗਤੀਵਿਧੀ ਦੇ ਅਗਲੇ ਦਿਨ ਵਧੇਰੇ ਕੰਮ ਹੋਣ ਦੇ ਬਾਵਜੂਦ, ਅਸੀਮਤ ਇੱਛਾ ਸ਼ਕਤੀ ਵਾਲੇ ਵਿਦਿਆਰਥੀਆਂ ਦੀ ਕਾਰਜ ਸਮਰੱਥਾ ਵਿੱਚ ਵਾਧਾ ਦੇਖਿਆ ਗਿਆ।

ਜੌਬ ਦੀ ਖੋਜ ਇਹ ਵੀ ਦਰਸਾਉਂਦਾ ਹੈ ਕਿ ਅੱਜ ਦੇ ਦੌਰ ਦੇ ਵਿਗਿਆਨ ਬਾਰੇ ਮੌਜੂਦ ਕਿਤਾਬਾਂ ਰਾਹੀਂ ਸਿੱਖਣਾ, ਘੱਟੋ-ਘੱਟ ਕੁਝ ਸਮੇਂ ਲਈ ਹੀ ਸਹੀ ਪਰ ਕੁਝ ਲੋਕਾਂ ਦੀ ਮਾਨਤਾਵਾਂ ਨੂੰ ਬਦਲ ਸਕਦਾ ਹੈ।

ਹਾਲ ਹੀ ਵਿੱਚ, ਪੈਨਸਿਲਵੇਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪ੍ਰੀ-ਸਕੂਲ ਬੱਚਿਆਂ ਨੂੰ ਸਿਖਾਉਣ ਲਈ ਇੱਕ ਕਹਾਣੀ ਪੁਸਤਕ ਤਿਆਰ ਕੀਤੀ ਹੈ।

ਇਸ ਵਿੱਚ ਦੱਸਿਆ ਗਿਆ ਹੈ ਕਿ ਇੱਛਾ ਸ਼ਕਤੀ ਦਾ ਅਭਿਆਸ ਥਕਾਵਟ ਦੀ ਬਜਾਏ ਊਰਜਾਵਾਨ ਹੋ ਸਕਦਾ ਹੈ ਅਤੇ ਜਿੰਨਾ ਜ਼ਿਆਦਾ ਅਸੀਂ ਇਸਦਾ ਅਭਿਆਸ ਕਰਾਂਗੇ, ਓਨਾ ਹੀ ਸਾਡਾ ਸਵੈ-ਵਿਸ਼ਵਾਸ ਵਧੇਗਾ।

ਤੁਸੀਂ ਆਪਣੇ ਸਵੈ-ਵਿਸ਼ਵਾਸ ਨਾਲ ਸਬੰਧਤ ਛੋਟੇ ਟੈਸਟਾਂ ਨਾਲ ਵੀ ਸ਼ੁਰੂਆਤ ਕਰ ਸਕਦੇ ਹੋ।

ਇਹ ਤੁਹਾਡੀ ਇੱਛਾ ਅਨੁਸਾਰ ਤੁਹਾਡੇ ਜੀਵਨ ਵਿੱਚ ਬਦਲਾਅ ਲਿਆਵੇਗਾ। ਜਿਵੇਂ ਕਿ ਕੁਝ ਹਫ਼ਤਿਆਂ ਲਈ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਜਾਂ ਚਿੜਚਿੜੇ ਪਰਿਵਾਰਕ ਮੈਂਬਰ ਨਾਲ ਵੱਧ ਤੋਂ ਵੱਧ ਧੀਰਜ ਦਿਖਾਉਣਾ।

ਜੇਕਰ ਤੁਸੀਂ ਇਸ ਸੰਕਲਪ ਨੂੰ ਕਾਇਮ ਰੱਖਦੇ ਹੋ ਤਾਂ ਵਿਸ਼ਵਾਸ ਕਰੋ ਕਿ ਤੁਹਾਡੀ ਮੌਜੂਦਾ ਇੱਛਾ ਸ਼ਕਤੀ ਹੋਰ ਵਧ ਸਕਦੀ ਹੈ।

ਡਾ. ਅਰਵਿੰਦ ਕਹਿੰਦੇ ਹਨ, "ਅਜਿਹੀ ਬੌਂਡਿੰਗ ਬਹੁਤ ਸਾਰੇ ਮਰੀਜ਼ਾਂ ਨਾਲ ਹੋ ਜਾਂਦੀ ਹੈ ਅਤੇ ਉਹ ਲੰਬੇ ਸਮੇਂ ਤੱਕ ਸਾਡੇ ਸੰਪਰਕ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਮਜ਼ਬੂਤ ਇੱਛਾ ਸ਼ਕਤੀ ਦੇ ਕਾਰਨ, ਅੱਜ ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ-ਆਪਣੇ ਖੇਤਰ ਵਿੱਚ ਤਰੱਕੀ ਕਰ ਰਹੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)