You’re viewing a text-only version of this website that uses less data. View the main version of the website including all images and videos.
ਡਾਊਨ ਸਿੰਡਰੋਮ ਕੁੜੀ ਬਣੀ ਮਾਡਲ: ਡਾਕਟਰਾਂ ਨੇ ਕਿਹਾ ਸੀ, 'ਇਹ ਕਦੇ ਬੋਲ ਤੇ ਤੁਰ ਨਹੀਂ ਸਕਦੀ'
ਜਦੋਂ ਐਲੀ ਗੋਲਡਸਟਾਈਨ ਦਾ ਜਨਮ ਦਸੰਬਰ 2001 ਵਿੱਚ ਹੋਇਆ ਸੀ। ਉਸ ਵੇਲੇ ਡਾਕਟਰਾਂ ਨੇ ਕਿਹਾ ਸੀ ਕਿ ਉਹ ਡਾਊਨ ਸਿੰਡਰੋਮ ਹੋਣ ਕਾਰਨ ਉਹ ਕਦੇ ਤੁਰ ਅਤੇ ਬੋਲ ਨਹੀਂ ਸਕੇਗੀ।
ਪਰ ਐਲੀ ਨੇ ਜਲਦੀ ਹੀ ਉਨ੍ਹਾਂ ਨੂੰ ਗ਼ਲਤ ਸਾਬਤ ਕਰ ਦਿੱਤਾ। ਐਲੀ ਨੇ ਵੋਗ ਦੇ ਫਰੰਟ ਕਵਰ 'ਤੇ ਆਪਣੇ ਵਰਗੀ ਪਹਿਲੀ ਮਾਡਲ ਵਜੋਂ ਇਤਿਹਾਸ ਸਿਰਜ ਦਿੱਤਾ।
ਹੁਣ ਐਲੀ 22 ਸਾਲ ਦੀ ਹੋ ਗਈ ਹੈ, ਉਨ੍ਹਾਂ ਨੇ ਹੁਣੇ ਹੀ ਐਸੈਕਸ ਵਿੱਚ ਆਪਣਾ ਘਰ ਖਰੀਦਿਆ ਹੈ ਅਤੇ ਹਾਲ ਹੀ ਵਿੱਚ ਆਪਣੀ ਜ਼ਿੰਦਗੀ ਬਾਰੇ 'ਅਗੇਂਸਟ ਆਲ ਔਡਸ' ਦੇ ਸਿਰਲੇਖ ਹੇਠ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ।
ਇਸ ਵਿੱਚ ਉਨ੍ਹਾਂ ਨੇ ਮਾਡਲ ਅਤੇ ਐਲੀ ਦੀ ਵਿਓਨ ਨੇ ਆਪਣੇ ਸ਼ਬਦਾਂ ਵਿੱਚ ਦੱਸਿਆ ਹੈ ਕਿ ਕਿਵੇਂ ਐਲੀ ਆਪਣੇ ਜਨਮ ਵਾਲੇ ਦਿਨ ਤੋਂ ਉਮੀਦਾਂ ਨੂੰ ਨਕਾਰ ਰਹੀ ਸੀ।
ਐਲੀ ਦੀ ਮਾਂ ਦੀ ਕਹਾਣੀ
ਜਦੋਂ ਐਲੀ ਦਾ ਜਨਮ ਹੋਇਆ ਤਾਂ ਅਸੀਂ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਉਸ ਨੂੰ ਡਾਊਨ ਸਿੰਡਰੋਮ ਹੈ।
ਡਾਕਟਰਾਂ ਨੇ ਦੱਸਿਆ ਕਿ ਉਹ ਕਦੇ ਵੀ ਤੁਰ ਫਿਰ ਨਹੀਂ ਸਕੇਗੀ ਅਤੇ ਗੱਲ ਨਹੀਂ ਕਰੇਗੀ
ਇੱਕ ਨਰਸ ਨੇ ਸੁਝਾਅ ਦਿੱਤਾ ਕਿ ਅਸੀਂ ਉਸ ਨੂੰ ਹਸਪਤਾਲ ਵਿੱਚ ਛੱਡਣਾ ਚਾਹਾਂਗੇ। ਮੈਨੂੰ ਉਸ ਦੇ ਇਲਾਜ ਨੂੰ ਸਵੀਕਾਰ ਕਰਨ ਅਤੇ ਉਸ ਜੁੜਨ ਲਈ ਸੰਘਰਸ਼ ਕਰਨਾ ਪਿਆ।
ਸਾਨੂੰ ਦੱਸਿਆ ਗਿਆ ਸੀ ਕਿ ਐਲੀ ਨੂੰ ਦਿਲ ਦੀ ਸਰਜਰੀ ਦੀ ਲੋੜ ਹੈ ਇਸ ਲਈ ਮੈਂ ਉਸ ਦੇ ਨੇੜੇ ਜਾਣ ਤੋਂ ਬਹੁਤ ਘਬਰਾ ਰਹੀ ਸੀ।
ਜਦੋਂ ਉਹ ਪੰਜ ਮਹੀਨਿਆਂ ਦੀ ਹੋਈ ਤਾਂ ਉਸ ਦੇ ਦਿਲ ਵਿਚਲੇ ਛੇਕ ਬੰਦ ਕਰਨ ਲਈ 10 ਘੰਟੇ ਦਾ ਅਪਰੇਸ਼ਨ ਹੋਇਆ। ਉਸ ਨੇ 10 ਦਿਨ ਆਈਸੀਯੂ ਅਤੇ ਇੱਕ ਹੋਰ ਹਫ਼ਤਾ ਉੱਚ ਨਿਰਭਰਤਾ ਯੂਨਿਟ ਵਿੱਚ ਬਿਤਾਏ।
ਤਿੰਨ ਹਫ਼ਤਿਆਂ ਬਾਅਦ, ਅਸੀਂ ਉਸ ਨੂੰ ਘਰ ਲਿਆਉਣ ਯੋਗ ਹੋਏ ਅਤੇ ਉਸ ਦੀ ਦ੍ਰਿੜ ਸ਼ਖਸੀਅਤ ਚਮਕਣ ਲੱਗੀ।
ਮੈਂ ਅਤੇ ਮੇਰੇ ਪਤੀ ਨੇ ਉਸ ਨੂੰ ਪਹਿਲਾਂ ਐਲੀ ਵਜੋਂ ਸਵੀਕਾਰਨ ਕਰ ਕੇ ਪਾਲਣ-ਪੋਸ਼ਣ ਦਾ ਫ਼ੈਸਲਾ ਲਿਆ ਅਤੇ ਇਸ ਤੱਥ ਨੂੰ ਪਾਸੇ ਰੱਖ ਦਿੱਤਾ ਕਿ ਉਸਨੂੰ ਡਾਊਨ ਸਿੰਡਰੋਮ ਵੀ ਹੈ।
ਡਾਕਟਰਾਂ ਦੇ ਕਹਿਣ ਦੇ ਬਾਵਜੂਦ, ਉਸ ਨੇ 18 ਮਹੀਨਿਆਂ ਦੀ ਉਮਰ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ। ਐਲੀ ਨੇ ਆਪਣੇ ਤੀਜੇ ਜਨਮ ਦਿਨ ਤੱਕ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਸਕੂਲ ਸ਼ੁਰੂ ਹੋਣ ਤੱਕ ਉਸ ਨੇ ਪੜ੍ਹਨਾ ਵੀ ਸਿੱਖ ਲਿਆ ਸੀ।
ਜਦੋਂ ਤੱਕ ਐਲੀ ਦੀਆਂ ਪ੍ਰੀਖਿਆਵਾਂ ਸ਼ੁਰੂ ਨਹੀਂ ਹੋਈਆਂ ਉਹ ਮੁੱਖ ਧਾਰਾ ਦੇ ਸਕੂਲ ਵਿੱਚ ਰਹੀ ਅਤੇ ਫਿਰ ਅਸੀਂ ਉਸ ਨੂੰ ਇੱਕ ਸ਼ਪੈਲਿਸ਼ਟ ਸਕੂਲ ਵਿੱਚ ਭੇਜ ਦਿੱਤਾ।
ਜਦੋਂ ਉਹ ਬਾਲਗ਼ ਸੀ ਤਾਂ ਅਸੀਂ ਐਲੀ ਨੂੰ ਇਹ ਦੱਸਣ ਦਾ ਫ਼ੈਸਲਾ ਕੀਤਾ ਕਿ ਉਸ ਨੂੰ ਡਾਊਨ ਸਿੰਡ੍ਰੋਮ ਹੈ।
ਅਸੀਂ ਉਸ ਦੀ ਪ੍ਰਤੀਕਿਰਿਆ ਨੂੰ ਲੈ ਕੇ ਥੋੜ੍ਹਾ ਪਰੇਸ਼ਾਨ ਸੀ ਅਤੇ ਉਸ ਨੂੰ ਇੱਕ ਖ਼ਾਸ ਕਿਤਾਬ ਵੀ ਦਿਖਾਈ ਪਰ ਉਹ ਲਗਾਤਾਰ ਕਹਿੰਦੀ ਰਹੀ, "ਇਹ ਇਸ ਤਰ੍ਹਾਂ ਦੀ ਨਹੀਂ ਲੱਗਦੀ। ਮੈਂ ਮੇਰੇ ਵਾਂਗ ਹਾਂ।"
ਮੈਂ ਪਰੇਸ਼ਾਨ ਸੀ ਕਿ ਇਹ ਉਸ ਦੇ ਆਤਮਵਿਸ਼ਵਾਸ਼ ਨੂੰ ਤੋੜ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ।
ਇੱਕ ਦਿਨ ਮੇਰੀ ਦੋਸਤ ਨੇ ਮੈਨੂੰ ਜ਼ੀਬੀਡੀ ਨਾਂ ਦੀ ਇੱਕ ਨਵੀਂ ਟੇਲੈਂਟ ਏਜੰਸੀ ਬਾਰੇ ਦੱਸਿਆ, ਜੋ ਡਿਸਏਬਲਡ ਲੋਕਾਂ ਅਤੇ ਵੱਖਰੀ ਦਿੱਖ ਵਾਲੇ ਲੋਕਾਂ ਨਾਲ ਕੰਮ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਐਲੀ ਲਈ ਅਰਜ਼ੀ ਦੇਣ ਦਾ ਫ਼ੈਸਲਾ ਕੀਤਾ।
ਸ਼ਾਮਲ ਹੋਣ ਤੋਂ ਕੁਝ ਦੇਰ ਬਾਅਦ, ਐਲੀ ਨੂੰ 2018 ਵਿੱਚ ਸੁਪਰਡਰੱਗਸ ਕ੍ਰਿਸਮਸ ਇਸ਼ਤੇਹਾਰ ਵਿੱਚ ਅਦਾਕਾਰੀ ਕਰਨ ਲਈ ਚੁਣਿਆ ਗਿਆ।
ਉਸ ਦਾ ਕੈਰੀਅਰ ਅਸਲ ਵਿੱਚ ਉੱਥੋਂ ਹੀ ਸ਼ੁਰੂ ਹੋਇਆ ਸੀ। ਮੇਰੀ ਮੰਮੀ ਹਮੇਸ਼ਾ ਕਹਿੰਦੀ ਹੁੰਦੀ ਸੀ, "ਉਹ ਯਕੀਨੀ ਤੌਰ 'ਤੇ ਇੱਕ ਦਿਨ ਕੁਝ ਨਾ ਕੁਝ ਬਣੇਗੀ।" ਉਹ ਬਹੁਤ ਮਜ਼ਬੂਤ ਅਤੇ ਹੁਸ਼ਿਆਰ ਹੈ ਪਰ ਇਹੀ ਹੈ ਜੋ ਐਲੀ ਨੂੰ ਸਿਰਜਦਾ ਹੈ।
ਐਲੀ ਅਜੇ ਵੀ ਮੈਨੂੰ ਸੱਚਮੁੱਚ ਹੈਰਾਨ ਕਰਦੀ ਹੈ, ਉਹ ਸਿਰਫ਼ ਕੈਮਰਾ ਅਤੇ ਧਿਆਨ ਪਸੰਦ ਕਰਦੀ ਹੈ, ਮੈਂ ਦੇਖ ਸਕਦੀ ਹਾਂ ਕਿ ਉਹ ਇਸ ਦਾ ਕਿੰਨਾ ਆਨੰਦ ਮਾਣਦੀ ਹੈ ਅਤੇ ਇਸ ਨੂੰ ਪਿਆਰ ਕਰਦੀ ਹੈ ਅਤੇ ਇਹ ਸਭ ਕੁਝ ਇਸ ਨੂੰ ਸਾਰਥਕ ਬਣਾਉਂਦਾ ਹੈ।
ਐਲੀ ਨੇ ਹਾਲ ਹੀ ਵਿੱਚ ਆਪਣੀ ਮਾਡਲਿੰਗ ਤੋਂ ਕਮਾਈ ਨਾਲ ਆਪਣਾ ਘਰ ਖਰੀਦਿਆ ਹੈ ਪਰ ਸਾਨੂੰ ਨਹੀਂ ਪਤਾ ਕਿ ਉਹ ਕਦੇ ਇਕੱਲੀ ਰਹਿ ਸਕੇਗੀ ਜਾਂ ਨਹੀਂ।
ਅਸੀਂ ਫਿਲਹਾਲ ਅਸੀਂ ਉਸ ਦੇ ਨਾਲ ਰਹਿ ਰਹੇ ਹਾਂ ਅਤੇ ਅਸੀਂ ਉਸਨੂੰ ਵਧੇਰੇ ਸੁਤੰਤਰ ਬਣਨ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹ ਅਜੇ ਵੀ ਬਹੁਤ ਕਮਜ਼ੋਰ ਹੈ।
ਅਸੀਂ ਉਸ ਨੂੰ ਇਸ ਲਈ ਤਿਆਰ ਕਰਨਾ ਚਾਹੁੰਦੇ ਸੀ ਕਿ ਜਦੋਂ ਅਸੀਂ ਉਸ ਦੇ ਨਾਲ ਨਾ ਹੋਈਏ ਤਾਂ ਉਹ ਇਕੱਲਿਆ ਰਹਿ ਸਕੇ। ਉਸਦੀ ਵੱਡੀ ਭੈਣ ਐਮੀ ਸਪੱਸ਼ਟ ਤੌਰ 'ਤੇ ਉਸ ਦੀ ਭਾਲ ਕਰੇਗੀ ਪਰ ਅਸੀਂ ਕਦੇ ਵੀ ਉਸ 'ਤੇ ਪੂਰੀ ਜ਼ਿੰਮੇਵਾਰੀ ਨਹੀਂ ਪਾਵਾਂਗੇ।
ਮੈਨੂੰ ਉਮੀਦ ਹੈ ਕਿ ਐਲੀ ਦੇ ਜਨਮ ਤੋਂ ਬਾਅਦ ਡਾਊਨ ਸਿੰਡਰੋਮ ਪ੍ਰਤੀ ਰਵੱਈਆ ਬਦਲ ਗਿਆ ਹੈ ਪਰ ਅਜੇ ਵੀ ਬਹੁਤ ਸਾਰੀ ਅਗਿਆਨਤਾ ਹੈ।
ਅਕਸਰ ਗਲੀ ਵਿੱਚ, ਲੋਕ ਮੈਨੂੰ ਐਲੀ ਬਾਰੇ ਸਵਾਲ ਪੁੱਛਦੇ ਹਨ ਅਤੇ ਅਸੀਂ ਉਸ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੇ।। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਗੱਲ ਕਰ ਸਕਦੀ ਹੈ ਅਤੇ ਉਸ ਦੀ ਕਿੰਨੀ ਵੱਡੀ ਸ਼ਖਸੀਅਤ ਹੈ।
ਮੈਂ ਹਮੇਸ਼ਾ ਤੋਂ ਮਾਡਲ ਬਣਨਾ ਚਾਹੁੰਦੀ ਸੀ ਪਰ ਮੈਂ ਮੈਗਜ਼ੀਨ ਦੇ ਕਵਰ 'ਤੇ ਮੇਰੇ ਵਰਗਾ ਕੋਈ ਵੀ ਵਿਅਕਤੀ ਨਹੀਂ ਦੇਖਿਆ, ਇਸ ਲਈ ਮੈਨੂੰ ਯਕੀਨ ਨਹੀਂ ਸੀ ਕਿ ਮੈਂ ਅਜਿਹਾ ਕਰ ਸਕਾਂਗੀ ਜਾਂ ਨਹੀਂ ਪਰ ਹੁਣ ਮੈਂ ਆਪਣਾ ਸੁਪਨਾ ਜੀ ਰਿਹਾ ਹਾਂ।
ਮੈਨੂੰ ਅਹਿਸਾਸ ਹੀ ਨਹੀਂ ਸੀ ਕਿ ਮੈਂ ਇੱਕ ਦਿਨ ਮਸ਼ਹੂਰ ਹੋਵਾਂਗਾ ਪਰ ਮੈਨੂੰ ਸੋਹਣੇ ਕੱਪੜੇ ਅਤੇ ਸਜਣਾ ਬਿਲਕੁਲ ਪਸੰਦ ਸੀ। ਮੈਂ ਇਸ ਸਾਲ ਲੰਡਨ ਫੈਸ਼ਨ ਵੀਕ ਵਿੱਚ ਤਿੰਨ ਕੈਟਵਾਕ ਕੀਤੇ ਅਤੇ ਉਹ ਸ਼ਾਨਦਾਰ ਰਹੇ।
ਇਸ ਸਾਲ 'ਤੇ ਨਜ਼ਰ ਮਾਰੀਏ ਤਾਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਹੋਈਆਂ ਹਨ ਪਰ ਸਭ ਤੋਂ ਵਧੀਆ ਬਿਹਤਰ ਸ਼ਾਇਦ ਉਹ ਸਮਾਂ ਸੀ ਜਦੋਂ ਮੇਰੀ ਕਿਤਾਬ ਪ੍ਰਕਾਸ਼ਿਤ ਹੋਈ ਸੀ।
ਮੈਨੂੰ ਸੱਚਮੁੱਚ ਬਹੁਤ ਮਾਣ ਅਤੇ ਉਤਸ਼ਾਹਿਤ ਮਹਿਸੂਸ ਕਰ ਰਹੀ ਸੀ। ਮੈਂ ਸੋਚਿਆ, "ਵਾਹ ਇਹ ਮੇਰੀ ਆਪਣੀ ਕਿਤਾਬ ਹੈ, ਮੈਂ ਅਸਲ ਵਿੱਚ ਇਸ ਨੂੰ ਪੜ੍ਹ ਸਕਦੀ ਹਾਂ।"
ਇਸ ਸਾਲ ਮੈਂ ਆਪਣੀ ਏਜੰਸੀ ਬਾਰੇ ਇੱਕ ਚੈਨਲ ਲਈ ਡਾਕੂਮੈਂਟਰੀ ਲਈ ਵੀ ਸ਼ੂਟਿੰਗ ਕਰ ਰਹੀ ਹਾਂ, ਜੋ ਅਗਲੇ ਸਾਲ ਟੀਵੀ 'ਤੇ ਚੱਲੇਗੀ ਹੈ, ਮੈਂ ਇਸਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੀ।
ਮੈਂ ਹੁਣ ਪਰਫਾਰਮਿੰਗ ਆਰਟਸ ਕਾਲਜ ਦੇ ਆਖ਼ਰੀ ਸਾਲ ਵਿੱਚ ਹਾਂ ਅਤੇ ਜਦੋਂ ਮੈਂ ਕਾਲਜ ਤੋਂ ਬਾਹਰ ਨਿਕਲਾਂਗੀ ਤਾਂ ਮੈਂ ਅਸਲ ਵਿੱਚ ਮਾਡਲਿੰਗ ਅਤੇ ਐਕਟਿੰਗ ਨੂੰ ਜਾਰੀ ਰੱਖਣਾ ਚਾਹੁੰਦੀ ਹਾਂ। ਮੈਨੂੰ ਕਦੇ ਘਬਰਾਹਟ ਨਹੀਂ ਹੁੰਦੀ। ਮੈਂ ਬਹੁਤ ਆਤਮਵਿਸ਼ਵਾਸੀ ਅਤੇ ਬਹੁਤ ਦ੍ਰਿੜ ਹਾਂ।
ਐਲੀ ਦੀ ਕਹਾਣੀ
ਜਦੋਂ ਮੈਂ ਵੋਗ ਲਈ ਸ਼ੂਟ ਕੀਤਾ ਸੀ, ਮੈਨੂੰ ਨਹੀਂ ਪਤਾ ਸੀ ਕਿ ਮੇਰੀ ਫੋਟੋ ਕਵਰ 'ਤੇ ਹੋਵੇਗੀ ਜਾਂ ਨਹੀਂ।
ਜਦੋਂ ਮੈਨੂੰ ਪਤਾ ਲੱਗਾ ਤਾਂ ਮੇਰੇ ਮਨਪਸੰਦ ਅਧਿਆਪਕ ਉੱਥੇ ਸਨ। ਮੈਂ ਆਪਣੇ ਕਾਲਜ ਵਿੱਚ ਸੀ, ਅਤੇ ਮੈਂ ਰੋ ਰਹੀ ਸੀ ਸੀ। ਮੇਰੇ ਦੋਸਤਾਂ ਨੇ ਕਿਹਾ "ਅਸੀਂ ਤੁਹਾਨੂੰ ਪਿਆਰ ਕਰਦੇ ਹਾਂ" ਅਤੇ "ਸਾਨੂੰ ਤੁਹਾਡੇ 'ਤੇ ਮਾਣ ਹੈ", "ਸ਼ਾਬਾਸ਼"।
ਡਾਊਨ ਸਿੰਡਰੋਮ ਵਾਲੀ ਪਹਿਲੀ 'ਬਾਰਬੀ' ਇਸ ਸਾਲ ਦੇ ਸ਼ੁਰੂ ਵਿੱਚ ਸਾਹਮਣੇ ਆਈ ਅਤੇ ਉਨ੍ਹਾਂ ਨੇ ਮੈਨੂੰ ਫੋਟੋਸ਼ੂਟ ਕਰਨ ਲਈ ਕਿਹਾ। ਮੈਂ ਮਾਣ ਮਹਿਸੂਸ ਹੋਇਆ। ਜਦੋਂ ਮੈਂ ਗੁੱਡੀ ਨੂੰ ਦੇਖਿਆ ਤਾਂ ਮੈਂ ਸੋਚਿਆ "ਹਾਏ ਰੱਬਾ, ਮੈਨੂੰ ਇਹ ਪਸੰਦ ਹੈ।" ਮੇਰੇ ਵਰਗੀ ਦਿਖਾਈ ਦੇਣ ਵਾਲੀ ਗੁੱਡੀ ਨੂੰ ਦੇਖਣਾ ਬਹੁਤ ਵਧੀਆ ਸੀ।
ਦੁਨੀਆ ਵਿੱਚ ਮੇਰੀ ਸਭ ਤੋਂ ਮਨਪਸੰਦ ਚੀਜ਼ ਨੱਚਣਾ ਹੈ। ਇੱਕ ਦਿਨ ਮੈਂ 'ਸਟ੍ਰਿਕਟਲੀ ਕਮ ਡਾਂਸਿੰਗ' 'ਚ ਜਾਣਾ ਪਸੰਦ ਕਰਾਂਗੀ। ਮੈਂ ਇਸ ਨੂੰ ਕੁਝ ਹਫ਼ਤੇ ਪਹਿਲਾਂ ਇਸ ਦੀ ਸ਼ੂਟਿੰਗ ਦੇਖਣ ਲਈ ਗਈ ਸੀ, ਪਰ ਮੈਂ ਦਰਸ਼ਕਾਂ ਵਿੱਚ ਨਹੀਂ ਬੈਠਣਾ ਚਾਹੁੰਦਾ ਸੀ, ਮੈਂ ਡਾਂਸ ਫਲੋਰ 'ਤੇ ਨੱਚਣਾ ਚਾਹੁੰਦੀ ਸੀ!
ਮੈਂ ਹੁਣੇ ਇੱਕ ਨਵਾਂ ਘਰ ਖਰੀਦਿਆ ਹੈ। ਮੈਨੂੰ ਆਪਣੇ ਭਤੀਜਿਆਂ ਨਾਲ ਸਮਾਂ ਬਿਤਾਉਣਾ ਪਸੰਦ ਹੈ। ਮੈਨੂੰ ਉਨ੍ਹਾਂ ਦੀ ਮਾਸੀ ਬਣਨਾ ਪਸੰਦ ਹੈ।
ਮੈਂ ਲੋਕਾਂ ਨੂੰ ਗ਼ਲਤ ਸਾਬਤ ਕਰ ਰਹੀ ਹਾਂ ਅਤੇ ਮੈਂ ਆਪਣੇ ਵਰਗੇ ਲੋਕਾਂ ਲਈ ਰੋਲ ਮਾਡਲ ਹਾਂ।
ਡਾਕਟਰਾਂ ਨੇ ਕਿਹਾ ਕਿ ਮੈਂ ਗੱਲ ਨਹੀਂ ਕਰਾਂਗਾ ਪਰ ਹੁਣ ਮੈਂ ਕਦੇ ਚੁੱਪ ਨਹੀਂ ਹੁੰਦੀ! ਤੁਹਾਨੂੰ ਹਮੇਸ਼ਾ ਆਪਣੇ ਆਪ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ।
ਇੱਕ ਦਿਨ ਮੈਂ ਨਿਊਯਾਰਕ ਵਿਚ ਰੈੱਡ ਕਾਰਪੇਟ 'ਤੇ ਅਤੇ ਕੈਟਵਾਕ 'ਤੇ ਮਾਡਲਿੰਗ ਕਰਨਾ ਚਾਹੁੰਦਾ ਹਾਂ।
ਆਪਣੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਕਦੇ ਵੀ ਨਾ ਛੱਡੋ, ਤੁਸੀਂ ਜੋ ਹੋ ਉਹ ਬਣੋ ਅਤੇ ਹਮੇਸ਼ਾ ਖੁਸ਼ ਰਹੋ। ਬਸ ਉੱਥੇ ਬਾਹਰ ਜਾਓ।
ਇਹ ਜਾਣਕਾਰੀ ਬੀਬੀਸੀ ਨਿਊਜ਼ ਦੇ ਚਾਰਲੀ ਜੋਨਸ ਨਾਲ ਸਾਂਝੀ ਕੀਤੀ ਗਈ ਸੀ।