ਏਸ਼ੀਆ ਕੱਪ: ਭਾਰਤ ਦੀ ਪਾਕਿਸਤਾਨ ਉੱਤੇ ਜਿੱਤ ਵਿੱਚ ਹਾਰਦਿਕ ਪਾਂਡਿਆ ਕਿਵੇਂ ਹੀਰੋ ਰਹੇ

ਹਾਰਦਿਕ ਪਾਂਡਿਆ

ਤਸਵੀਰ ਸਰੋਤ, Bcci

ਭਾਰਤ ਨੇ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਨੇ ਪਾਕਿਸਤਾਨ ਤੋਂ ਮਿਲੇ 148 ਦੌੜਾਂ ਦੇ ਟੀਚੇ ਨੂੰ ਦੋ ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ।ਮੈਚ ਦੇ ਦੌਰਾਨ ਭਾਰਤ ਅਤੇ ਪਾਕਿਸਤਾਨ ਦੋਹਾਂ ਟੀਮਾਂ 'ਤੇ ਸਲੋ ਓਵਰ ਰੇਟ ਲਈ ਜੁਰਮਾਨਾ ਵੀ ਲਗਾਇਆ ਗਿਆ ਹੈ।

ਪਹਿਲਾਂ ਭਾਰਤ ਦੀ ਟੀਮ 'ਤੇ 19ਵੇਂ ਓਵਰ ਵਿੱਚ ਜੁਰਮਾਨਾ ਲਗਾਇਆ ਗਿਆ ਅਤੇ ਫਿਰ 18ਵੇਂ ਓਵਰ ਵਿੱਚ ਜਦੋਂ ਭਾਰਤੀ ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ, ਤਾਂ ਪਾਕਿਸਤਾਨ ਦੀ ਟੀਮ ਉੱਪਰ ਜੁਰਮਾਨਾ ਲਗਾਇਆ ਗਿਆ।

ਕੀ ਹੁੰਦਾ ਹੈ ਸਲੋ ਓਵਰ ਰੇਟ?

ਅੰਤਰਰਾਸ਼ਟਰੀ ਕ੍ਰਿਕੇਟ ਕਾਉਂਸਿਲ ਦੇ ਨਿਯਮ ਮੁਤਾਬਕ, ਜੇਕਰ ਫੀਲਡਿੰਗ ਟੀਮ ਨਿਰਧਾਰਤ ਸਮੇਂ ਤੱਕ ਅੰਤਮ ਓਵਰ ਸ਼ੁਰੂ ਕਰਨ ਵਿੱਚ ਅਸਫਲ ਰਹਿੰਦੀ ਹੈ, ਤਾਂ ਉਸ ਨੂੰ 30-ਯਾਰਡ ਸਰਕਲ ਤੋਂ ਬਾਹਰ ਇੱਕ ਫੀਲਡਰ ਘੱਟ ਕਰਨਾ ਪਏਗਾ।

ਇਸ ਲਈ ਬਾਕੀ ਦੀ ਪਾਰੀ ਲਈ, ਉਸ ਟੀਮ ਨੂੰ 30-ਯਾਰਡ ਦੇ ਘੇਰੇ ਤੋਂ ਬਾਹਰ ਪੰਜ ਦੀ ਬਜਾਏ ਚਾਰ ਫੀਲਡਰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਹ ਨਿਯਮ ਪੁਰਸ਼ਾਂ ਅਤੇ ਮਹਿਲਾ ਟੀ-20 ਦੋਵਾਂ ਲਈ ਲਾਗੂ ਹੁੰਦਾ ਹੈ ਅਤੇ ਨਿਯਮ ਦੀ ਉਲੰਘਣਾ 'ਤੇ ਫੀਲਡਰ ਟੀਮ 'ਤੇ ਉਸੇ ਸਮੇਂ ਜੁਰਮਾਨਾ ਲਗਾਇਆ ਜਾਵੇਗਾ।

ਏਸ਼ੀਆ ਕੱਪ 2022

ਤਸਵੀਰ ਸਰੋਤ, Getty Images

ਪਹਿਲਾਂ ਹਰੇਕ ਟੀਮ ਕੋਲ 20 ਓਵਰ ਪੂਰੇ ਕਰਨ ਲਈ 85 ਮਿੰਟ ਹੁੰਦੇ ਸਨ। ਇਸ ਨਿਯਮ ਦੇ ਆਉਣ ਤੋਂ ਬਾਅਦ ਫੀਲਡਿੰਗ ਟੀਮ ਨੂੰ 85ਵੇਂ ਮਿੰਟ ਤੱਕ 20ਵਾਂ ਓਵਰ ਸ਼ੁਰੂ ਕਰਨਾ ਹੁੰਦਾ ਹੈ।

ਮੈਚ ਅਧਿਕਾਰੀ ਫੀਲਡਿੰਗ ਟੀਮ ਅਤੇ ਬੱਲੇਬਾਜ਼ਾਂ ਦੋਵਾਂ ਨੂੰ ਹਰ ਪਾਰੀ ਦੀ ਸ਼ੁਰੂਆਤ 'ਤੇ ਨਿਰਧਾਰਤ ਅੰਤਮ ਸਮਾਂ ਦੱਸਦੇ ਹਨ।

ਸੱਟਾਂ, ਡੀਆਰਐੱਸ ਸਮੀਖਿਆਵਾਂ, ਗੇਂਦ ਦੇ ਗੁੰਮ ਹੋਣ ਜਾਂ ਕੋਈ ਅਣਕਿਆਸੀ ਘਟਨਾ ਦੇ ਕਾਰਨ ਕਿਸੇ ਵੀ ਤਰ੍ਹਾਂ ਹੋਣ ਵਾਲਾ ਸਮੇਂ ਦਾ ਨੁਕਸਾਨ, ਅੰਤ ਵਾਲੇ ਨਿਰਧਾਰਿਤ ਸਮੇਂ ਨੂੰ ਪ੍ਰਭਾਵਤ ਕਰਦਾ ਹੈ ਅਤੇ ਓਵਰ ਘਟਾਏ ਜਾ ਸਕਦੇ ਹਨ।

ਆਖਿਰੀ ਓਵਰ ਤੇ ਹਾਰਦਿਕ ਦਾ ਸਿਕਸਰ

ਭਾਰਤ ਨੇ ਆਖਰੀ ਓਵਰ ਵਿੱਚ ਜਿੱਤ ਲਈ ਸੱਤ ਦੌੜਾਂ ਬਣਾਉਣੀਆਂ ਸਨ। ਪਹਿਲੀ ਹੀ ਗੇਂਦ 'ਤੇ ਮੁਹੰਮਦ ਨਵਾਜ਼ ਨੇ ਰਵਿੰਦਰ ਜਡੇਜਾ ਨੂੰ ਬੋਲਡ ਕਰ ਦਿੱਤਾ।

ਦਿਨੇਸ਼ ਕਾਰਤਿਕ ਨੇ ਦੂਜੀ ਗੇਂਦ 'ਤੇ ਇੱਕ ਦੌੜ ਲਈ ਪਰ ਹਾਰਦਿਕ ਪਾਂਡਿਆ ਤੀਜੀ ਗੇਂਦ 'ਤੇ ਕੋਈ ਦੌੜ ਨਹੀਂ ਬਣਾ ਸਕੇ।

ਹੁਣ ਤਿੰਨ ਗੇਂਦਾਂ ਵਿੱਚ ਛੇ ਦੌੜਾਂ ਬਣਨੀਆਂ ਸਨ। ਹਾਰਦਿਕ ਨੇ ਚੌਥੀ ਗੇਂਦ 'ਤੇ ਛੱਕਾ ਜੜ ਕੇ ਮੈਚ ਭਾਰਤ ਦੀ ਝੋਲੀ 'ਚ ਪਾ ਦਿੱਤਾ।

ਹਾਰਦਿਕ 17 ਗੇਂਦਾਂ 'ਤੇ 33 ਦੌੜਾਂ ਬਣਾ ਕੇ ਨਾਬਾਦ ਰਹੇ। ਉਨ੍ਹਾਂ ਨੇ ਚਾਰ ਚੌਕੇ ਤੇ ਇੱਕ ਛੱਕਾ ਜੜਿਆ।

ਭਾਰਤ ਲਈ ਜਡੇਜਾ ਅਤੇ ਵਿਰਾਟ ਕੋਹਲੀ ਨੇ 35-35 ਦੌੜਾਂ ਬਣਾਈਆਂ।

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟਵੀਟ ਰਾਹੀਂ ਟੀਮ ਇੰਡੀਆ ਨੂੰ ਜਿੱਤ ਦੀ ਵਧਾਈ ਦਿੱਤੀ।

ਉਨ੍ਹਾਂ ਨੇ ਲਿਖਿਆ, ''ਅੱਜ ਦੇ ਏਸ਼ੀਆ ਕੱਪ ਮੈਚ ਵਿੱਚ ਟੀਮ ਇੰਡੀਆ ਨੇ ਇੱਕ ਦਰਸ਼ਨੀ ਅਤੇ ਹਰਫਨਮੌਲਾ ਖੇਡ ਦਾ ਮੁਜ਼ਾਹਰਾ ਕੀਤਾ। ਟੀਮ ਨੇ ਬਿਹਤਰੀਨ ਕੌਸ਼ਲ ਅਤੇ ਧੀਰਜ ਦਿਖਾਇਆ। ਟੀਮ ਨੂੰ ਜਿੱਤ ਦੀਆਂ ਵਧਾਈਆਂ।''

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਪਾਕਿਸਤਾਨ ਦੀ ਹਾਰ ਤੋਂ ਬਾਅਦ ਲਾਹੌਰ ਵਿੱਚ ਮਾਹੌਲ- ਵੀਡੀਓ

Skip Facebook post

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post

ਭਾਰਤ ਦੀ ਸ਼ੁਰੂਆਤ ਕਿਵੇਂ ਸੀ

ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲਾ ਮੈਚ ਖੇਡ ਰਹੇ ਨਸੀਮ ਸ਼ਾਹ ਨੇ ਦੂਜੀ ਗੇਂਦ 'ਤੇ ਕੇਐੱਲ ਰਾਹੁਲ ਨੂੰ ਬੋਲਡ ਕੀਤਾ। ਉਹ ਖਾਤਾ ਵੀ ਨਹੀਂ ਖੋਲ੍ਹ ਸਕੇ।

ਦੋ ਗੇਂਦਾਂ ਮਗਰੋਂ ਵਿਰਾਟ ਕੋਹਲੀ ਵੀ ਪੈਵੇਲੀਅਨ ਪਰਤ ਗਏ ਹੁੰਦੇ ਪਰ ਫਖਰ ਜ਼ਮਾਨ ਉਨ੍ਹਾਂ ਦਾ ਕੈਚ ਨਹੀਂ ਫੜ ਸਕੇ। ਪਹਿਲੇ ਓਵਰ ਵਿੱਚ ਭਾਰਤੀ ਟੀਮ ਦੇ ਖਾਤੇ ਵਿੱਚ ਸਿਰਫ਼ ਤਿੰਨ ਦੌੜਾਂ ਹੀ ਜੁੜੀਆਂ ਸਨ।

ਸੌਵਾਂ ਟੀ-20 ਮੈਚ ਖੇਡ ਰਹੇ ਵਿਰਾਟ ਕੋਹਲੀ ਨੇ ਦੂਜੇ ਓਵਰ ਵਿੱਚ ਚੌਕਾ ਜੜਿਆ ਅਤੇ ਚੌਥੇ ਓਵਰ 'ਚ ਵਿਕਟਕੀਪਰ ਹੈਰਿਸ ਰਾਊਫ ਦੇ ਸਿਰ ਦੇ ਉੱਪਰੋਂ ਛੱਕਾ ਜੜ ਦਿੱਤਾ।

ਅਗਲੇ ਓਵਰ 'ਚ ਕੋਹਲੀ ਨੇ ਸ਼ਾਹਨਵਾਜ਼ ਦਹਾਨੀ ਦੀ ਗੇਂਦ 'ਤੇ ਚੌਕਾ ਜੜ ਦਿੱਤਾ। ਛੇਵੇਂ ਓਵਰ 'ਚ ਕੋਹਲੀ ਨੇ ਰਾਊਫ ਦੀ ਗੇਂਦ ਨੂੰ ਬਾਊਂਡਰੀ ਤੋਂ ਬਾਹਰ ਭੇਜ ਦਿੱਤਾ। ਛੇ ਓਵਰਾਂ ਮਗਰੋਂ ਭਾਰਤ ਦਾ ਸਕੋਰ ਇੱਕ ਵਿਕਟ 'ਤੇ 38 ਦੌੜਾਂ ਸੀ।

ਵਿਰਾਟ ਕੋਹਲੀ

ਤਸਵੀਰ ਸਰੋਤ, Getty Images

ਸੱਤਵੇਂ ਓਵਰ ਵਿੱਚ ਪਾਕਿਸਤਾਨ ਦੇ ਕਪਤਾਨ ਨੇ ਗੇਂਦ ਸ਼ਾਦਾਬ ਖਾਨ ਨੂੰ ਸੌਂਪ ਦਿੱਤੀ। ਇਸ ਓਵਰ ਵਿੱਚ ਤਿੰਨ ਦੌੜਾਂ ਬਣੀਆਂ। ਅੱਠਵੇਂ ਓਵਰ ਵਿੱਚ ਮੁਹੰਮਦ ਨਵਾਜ਼ ਫਰੰਟ 'ਤੇ ਸਨ।

ਇਸ ਓਵਰ 'ਚ ਕਪਤਾਨ ਰੋਹਿਤ ਸ਼ਰਮਾ ਨੇ ਤੀਜੀ ਗੇਂਦ 'ਤੇ ਛੱਕਾ ਜੜਿਆ ਅਤੇ ਭਾਰਤ ਦੀਆਂ 50 ਦੌੜਾਂ ਪੂਰੀਆਂ ਹੋ ਗਈਆਂ। ਹਾਲਾਂਕਿ ਇੱਕ ਗੇਂਦ ਤੋਂ ਬਾਅਦ ਨਵਾਜ਼ ਨੇ ਰੋਹਿਤ ਨੂੰ ਇਫ਼ਤਿਖਾਰ ਅਹਿਮਦ ਹੱਥੋਂ ਕੈਚ ਕਰਵਾ ਦਿੱਤਾ।

ਭਾਰਤੀ ਕਪਤਾਨ ਨੇ 18 ਗੇਂਦਾਂ ਵਿੱਚ 12 ਦੌੜਾਂ ਬਣਾਈਆਂ। ਨਵਾਜ਼ ਨੇ ਅਗਲੇ ਓਵਰ ਵਿੱਚ ਵਿਰਾਟ ਕੋਹਲੀ ਨੂੰ ਵੀ ਆਊਟ ਕਰ ਦਿੱਤਾ। ਵਿਰਾਟ ਨੇ 34 ਗੇਂਦਾਂ ਵਿੱਚ 35 ਦੌੜਾਂ ਬਣਾਈਆਂ।

ਜਦੋਂ ਤੀਜਾ ਵਿਕਟ ਡਿੱਗਿਆ ਤਾਂ ਸਕੋਰ 53 ਦੌੜਾਂ ਸੀ। ਜਿੱਤ 95 ਦੌੜਾਂ ਦੂਰ ਸੀ ਅਤੇ ਭਾਰਤੀ ਟੀਮ ਮੁਸੀਬਤ ਵਿੱਚ ਨਜ਼ਰ ਆਉਣ ਲੱਗੀ।

ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਰਵਿੰਦਰ ਜਡੇਜਾ ਨੇ ਨਵਾਜ਼ ਦੀ ਗੇਂਦ 'ਤੇ ਛੱਕਾ ਮਾਰ ਕੇ ਦਬਾਅ ਘਟਾਉਣ ਦੀ ਕੋਸ਼ਿਸ਼ ਕੀਤੀ। 10 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਤਿੰਨ ਵਿਕਟਾਂ 'ਤੇ 62 ਦੌੜਾਂ ਸੀ।

ਜਡੇਜਾ ਦਾ ਸਾਥ ਦੇਣ ਆਏ ਸੂਰਿਆ ਕੁਮਾਰ ਯਾਦਵ ਨੇ ਸ਼ਾਦਾਬ ਖਾਨ ਦੀ ਗੇਂਦ 'ਤੇ ਚੌਕਾ ਲਗਾ ਕੇ ਲੈਅ 'ਚ ਹੋਣ ਦਾ ਸੰਕੇਤ ਦਿੱਤਾ।

ਹਾਲਾਂਕਿ ਉਹ ਵੱਡੀ ਪਾਰੀ ਨਹੀਂ ਖੇਡ ਸਕੇ ਅਤੇ 15ਵੇਂ ਓਵਰ ਦੀ ਦੂਜੀ ਗੇਂਦ 'ਤੇ ਨਸੀਮ ਸ਼ਾਹ ਨੇ ਉਨ੍ਹਾਂ ਨੂੰ ਬੋਲਡ ਕਰ ਦਿੱਤਾ। ਉਨ੍ਹਾਂ ਨੇ 18 ਗੇਂਦਾਂ ਵਿੱਚ 18 ਦੌੜਾਂ ਬਣਾਈਆਂ। 15 ਓਵਰਾਂ ਮਗਰੋਂ ਭਾਰਤ ਦਾ ਸਕੋਰ ਚਾਰ ਵਿਕਟਾਂ 'ਤੇ 97 ਦੌੜਾਂ ਸੀ। ਜਿੱਤ ਲਈ 51 ਦੌੜਾਂ ਦੀ ਲੋੜ ਸੀ।

ਟੀਮ ਦੀਆਂ ਉਮੀਦਾਂ ਜਡੇਜਾ ਅਤੇ ਹਾਰਦਿਕ ਪਟੇਲ ਦੀ ਜੋੜੀ 'ਤੇ ਟਿਕੀਆਂ ਹੋਈਆਂ ਸਨ। ਭਾਰਤ ਨੇ ਆਖਰੀ ਤਿੰਨ ਓਵਰਾਂ ਵਿੱਚ ਜਿੱਤ ਲਈ 32 ਦੌੜਾਂ ਬਣਾਉਣੀਆਂ ਸਨ।

ਏਸ਼ੀਆ ਕੱਪ 2022

ਤਸਵੀਰ ਸਰੋਤ, Getty Images

ਨਸੀਮ ਸ਼ਾਹ ਨੇ 18ਵੇਂ ਓਵਰ ਦੀ ਸ਼ੁਰੂਆਤ ਵਾਈਡ ਨਾਲ ਕੀਤੀ। ਅਗਲੀ ਗੇਂਦ 'ਤੇ ਜਡੇਜਾ ਨੇ ਚੌਕਾ ਜੜ ਦਿੱਤਾ। ਨਸੀਮ ਕੜੱਲਾਂ ਤੋਂ ਪਰੇਸ਼ਾਨ ਸੀ ਪਰ ਉਹ ਸੰਘਰਸ਼ ਵਿੱਚ ਰੁੱਝੇ ਰਹੇ।

ਚੌਥੀ ਗੇਂਦ 'ਤੇ ਰਿਵਿਊ ਰਾਹੀਂ ਆਊਟ ਹੋਣ ਤੋਂ ਬਚੇ ਜਡੇਜਾ ਨੇ ਪੰਜਵੀਂ ਗੇਂਦ 'ਤੇ ਛੱਕਾ ਜੜਿਆ। ਭਾਰਤ ਨੇ ਆਖਰੀ ਦੋ ਓਵਰਾਂ ਵਿੱਚ 21 ਦੌੜਾਂ ਬਣਾਉਣੀਆਂ ਸਨ।

19ਵੇਂ ਓਵਰ 'ਚ ਹਾਰਦਿਕ ਪਾਂਡਿਆ ਨੇ ਰਾਊਫ ਦੀ ਤੀਜੀ ਗੇਂਦ 'ਤੇ ਚੌਕਾ ਜੜ ਦਿੱਤਾ। ਅਗਲੀ ਗੇਂਦ 'ਤੇ ਉਨ੍ਹਾਂ ਨੇ ਇੱਕ ਹੋਰ ਚੌਕਾ ਜੜਿਆ। ਹਾਰਦਿਕ ਨੇ ਓਵਰ ਦੇ ਆਖਰੀ ਗੇਂਦ ਉੱਤੇ ਇੱਕ ਹੋਰ ਚੌਕਾ ਮਾਰਿਆ।

ਭਾਰਤ ਨੇ ਜਿੱਤ ਲਈ ਆਖਰੀ ਛੇ ਗੇਂਦਾਂ ਵਿੱਚ ਸੱਤ ਦੌੜਾਂ ਬਣਾਉਣੀਆਂ ਸਨ। ਜਡੇਜਾ ਨੂੰ 20ਵੇਂ ਓਵਰ ਦੀ ਪਹਿਲੀ ਗੇਂਦ 'ਤੇ ਮੁਹੰਮਦ ਨਵਾਜ਼ ਨੇ ਬੋਲਡ ਕੀਤਾ।

ਭੁਵਨੇਸ਼ਵਰ ਕੁਮਾਰ

ਤਸਵੀਰ ਸਰੋਤ, Bcci

ਪਾਕਿਸਤਾਨ ਦੀ ਟੀਮ ਦਾ ਪ੍ਰਦਰਸ਼ਨ

ਪਾਕਿਸਤਾਨ ਨੇ ਏਸ਼ੀਆ ਕੱਪ ਵਿੱਚ ਭਾਰਤ ਦੀ ਜਿੱਤ ਲਈ 148 ਦੌੜਾਂ ਦੀ ਚੁਣੌਤੀ ਦਿੱਤੀ ਹੈ। ਪਾਕਿਸਤਾਨ ਦੀ ਟੀਮ 19.5 ਓਵਰਾਂ ਵਿੱਚ 147 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਪਾਕਿਸਤਾਨ ਲਈ ਮੁਹੰਮਦ ਰਿਜ਼ਵਾਨ ਨੇ 42 ਦੌੜਾਂ ਬਣਾਈਆਂ। ਭਾਰਤ ਦੇ ਲਈ ਭੁਵਨੇਸ਼ਵਰ ਕੁਮਾਰ ਨੇ ਚਾਰ ਵਿਕਟਾਂ ਸੁੱਟੀਆਂ।

ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ। ਭੁਵਨੇਸ਼ਵਰ ਕੁਮਾਰ ਨੇ ਤੀਜੇ ਹੀ ਓਵਰ ਵਿੱਚ ਪਾਕਿਸਤਾਨ ਦੇ ਕਪਤਾਨ ਬਾਬਰ ਆਜਮ ਨੂੰ ਆਊਟ ਕੀਤਾ। ਬਾਬਰ ਨੇ ਨੌਂ ਗੇਂਦਾਂ ਵਿੱਚ ਦੋ ਚੌਕਿਆਂ ਦੀ ਮਦਦ ਨਾਲ 10 ਦੌੜਾਂ ਬਣਾਈਆਂ।

ਪਹਿਲਾ ਵਿਕਟ ਡਿੱਗਿਆ ਤਾਂ ਪਾਕਿਸਤਾਨ ਦਾ ਸਕੋਰ 15 ਦੌੜਾਂ ਸੀ। ਇਸ ਤੋਂ ਬਾਅਦ ਮੁਹੰਮਦ ਰਿਜ਼ਵਾਨ ਅਤੇ ਫਖ਼ਰ ਜ਼ਮਾਂ ਨੇ ਦੂਜੇ ਵਿਕਟ ਲਈ ਖੇਡਦਿਆਂ 27 ਦੌੜਾਂ ਜੋੜੀਆਂ।

ਛੇਵੇਂ ਓਵਰ ਵਿੱਚ ਦੀ ਪੰਜਵੀਂ ਗੇਂਦ ਵਿੱਚ ਆਵੇਸ਼ ਖ਼ਾਨ ਨੇ ਫਖ਼ਰ ਜ਼ਮਾਂ ਨੂੰ ਆਊਟ ਕਰ ਦਿੱਤਾ। ਫਖ਼ਰ ਨੇ ਵੀ 10 ਦੌੜਾਂ ਜੋੜੀਆਂ।

ਏਸ਼ੀਆ ਕੱਪ 2022

ਤਸਵੀਰ ਸਰੋਤ, Getty Images

ਪਹਿਲੇ ਹੀ ਓਵਰ ਵਿੱਚ ਅੰਪਾਇਰ ਦੇ ਫ਼ੈਸਲੇ ਉੱਪਰ ਰਿਵੀਊ ਲੈਕੇ ਵਿਕਟ ਬਚਾਉਣ ਵਾਲੇ ਮੁਹੰਮਦ ਰਿਜ਼ਵਾਨ ਇੱਕ ਪਾਸੇ ਟਿਕੇ ਰਹੇ ਅਤੇ ਮੌਕੇ ਮਿਲਦੇ ਹੀ ਦੌੜਾਂ ਬਣਾ ਰਹੇ ਸਨ।

ਆਵੇਸ਼ ਖ਼ਾਨ ਨੇ ਪਹਿਲੇ ਓਵਰ ਵਿੱਚ ਉਨ੍ਹਾਂ ਨੇ ਲਗਾਤਾਰ ਗੇਂਦਾਂ ਉੱਪਰ ਛਿੱਕਾ ਅਤੇ ਚੌਕਾ ਜੜਿਆ।

ਦੂਜੇ ਪਾਸੇ ਇਫ਼ਤਿਖ਼ਾਰ ਅਹਿਮਦ ਦੇ ਰੂਪ ਵਿੱਚ ਭਰੋਸੇਮੰਦ ਸਾਥੀ ਮਿਲਿਆ। ਸੱਤਵੇਂ ਓਵਰ ਦੀ ਪੰਜਵੀਂ ਗੇਂਦ ਉੱਪਰ ਪਾਕਿਸਤਾਨੀ ਪਾਰੀ ਦੀਆਂ 50 ਦੌੜਾਂ ਪੂਰੀਆਂ ਹੋ ਗਈਆਂ।

18ਵੇਂ ਓਵਰ ਦੀ ਪਹਿਲੀ ਗੇਂਦ ਉੱਪਰ ਅਰਸ਼ਦੀਪ ਸਿੰਘ ਨੇ ਮੁਹੰਮਦ ਨਵਾਜ਼ ਨੂੰ ਆਊਟ ਕਰ ਦਿੱਤਾ। ਉਨ੍ਹਾਂ ਨੇ ਇੱਕ ਰਨ ਬਣਾਇਆ।

ਦਸ ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ ਸੀ ਦੋ ਵਿਕਟਾਂ ਮਗਰ 68 ਦੌੜਾਂ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਹਾਰਦਿਕ ਦਾ ਕਮਾਲ

ਭਾਰਤ ਨੂੰ ਤੀਜੀ ਕਾਮਯਾਬੀ 13ਵੇਂ ਓਵਰ ਵਿੱਚ ਹਾਰਦਿਕ ਪਾਂਡਿਆਂ ਨੇ ਦੁਆਈ। ਉਨ੍ਹਾਂ ਨੇ ਇਫਤਖਾਰ ਨੂੰ ਦਿਨੇਸ਼ ਕਾਰਤਿਕ ਦੇ ਹੱਥੋਂ ਕੈਚ ਕਰਵਾਇਆ। ਇਫਤਖਾਰ ਨੇ 22 ਗੇਂਦਾਂ 'ਤੇ ਦੋ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾਈਆਂ।

ਹਾਰਦਿਕ ਪਾਂਡਿਆਂ ਨੇ ਆਪਣੇ ਅਗਲੇ ਓਵਰ ਵਿੱਚ ਮੁਹੰਮਦ ਰਿਜ਼ਵਾਨ ਨੂੰ ਵੀ ਆਊਟ ਕਰ ਦਿੱਤਾ। ਰਿਜ਼ਵਾਨ ਨੇ 42 ਗੇਂਦਾਂ ਵਿੱਚ 43 ਦੌੜਾਂ ਬਣਾਈਆਂ ਹਨ।

ਉਨ੍ਹਾਂ ਨੇ 4 ਚੌਕੇ ਅਤੇ ਇੱਕ ਛੱਕਾ ਲਗਾਇਆ। ਦੋ ਗੇਂਦਾਂ ਬਾਅਦ ਉਨ੍ਹਾਂ ਨੇ ਖੁਦਸ਼ਿਲ ਸ਼ਾਹ ਨੂੰ ਰਵਿੰਦਰ ਜਡੇਜਾ ਦੇ ਹੱਥੋਂ ਕੈਚ ਕਰਵਾ ਦਿੱਤਾ। ਸ਼ਾਹ ਨੇ ਦੋ ਦੌੜਾਂ ਬਣਾਈਆਂ। ਪੰਜਵਾਂ ਵਿਕੇਟ ਡਿੱਗਿਆ ਤਾਂ ਪਾਕਿਸਤਾਨ ਦਾ ਸਕੋਰ ਸੀ 97 ਦੌੜਾਂ।

ਪਾਕਿਸਤਾਨ ਦੀ ਟੀਮ ਨੇ 15ਵੇਂ ਓਵਰ ਵਿੱਚ 100 ਦੌੜਾਂ ਪੂਰੀਆਂ ਕਰ ਲਈਆਂ। 17ਵੇਂ ਓਵਰ ਵਿੱਚ ਆਸਿਫ ਅਲੀ ਨੂੰ ਆਊਟ ਕਰਕੇ ਭੁਵਨੇਸ਼ਵਰ ਕੁਮਾਰ ਨੇ ਪਾਕਿਸਤਾਨ ਨੂੰ ਛੇਵਾਂ ਝਟਕਾ ਦਿੱਤਾ। ਆਸਿਫ ਨੇ 9 ਦੌੜਾਂ ਬਣਾਈਆਂ।

ਏਸ਼ੀਆ ਕੱਪ 2022

ਤਸਵੀਰ ਸਰੋਤ, Getty Images

19ਵੇਂ ਓਵਰ ਵਿੱਚ ਭੁਵਨੇਸ਼ਵਰ ਕੁਮਾਰ ਨੇ ਪਾਕਿਸਤਾਨ ਨੂੰ ਅਠਵਾਂ ਝਟਕਾ ਦਿੱਤਾ। ਸ਼ਾਦਾਬ 10 ਦੌੜਾਂ ਬਣਾ ਕੇ ਉਨ੍ਹਾਂ ਦਾ ਸ਼ਿਕਾਰ ਬਣੇ। ਅਗਲੀ ਗੇਂਦ 'ਤੇ ਭੁਵਨੇਸ਼ਵਰ ਨੇ ਨਸੀਮ ਸ਼ਾਹ ਨੂੰ ਆਊਟ ਕਰ ਦਿੱਤਾ। ਉਹ ਖਾਤਾ ਵੀ ਨਹੀਂ ਖੋਲ੍ਹ ਸਕੇ।

ਭਾਰਤ ਅਤੇ ਪਾਕਿਸਤਾਨ ਗਰੁੱਪ ਏ ਵਿੱਚ ਹਨ। ਭਾਰਤ ਦਾ ਅਗਲਾ ਮੈਚ 31 ਅਗਸਤ ਨੂੰ ਹਾਂਗਕਾਂਗ ਦੇ ਖਿਲਾਫ ਹੈ।

ਭਾਰਤ ਵੱਲੋਂ ਖੇਡ ਰਹੇ ਖਿਡਾਰੀ- ਰੋਹਿਤ ਸ਼ਰਮਾ (ਕਪਤਾਨ), ਲੋਕੇਸ਼ ਰਾਹੁਲ, ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਦਿਨੇਸ਼ ਕਾਰਤਿਕ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵਿੰਦਰ ਚਹਿਲ, ਆਵੇਸ਼ ਖਾਨ ਅਤੇ ਅਰਸ਼ਦੀਪ।

ਪਾਕਿਸਤਾਨ ਵੱਲੋਂ ਖੇਡ ਰਹੀ ਟੀਮ- ਬਾਬਰ ਆਜਮ (ਕਪਤਾਨ), ਮੁਹੰਮਦ ਰਿਜ਼ਵਾਨ, ਫਖਰ ਜ਼ਮਾ, ਇਫਤਖਾਰ ਅਹਿਮਦ, ਖੁਸ਼ਦਿਲ ਸ਼ਾਹ, ਆਸਿਫ਼, ਮੁਹੰਮਦ ਨਵਾਜ਼, ਸ਼ਾਦਾਬ ਖਾਨ, ਨਸੀਮ ਸ਼ਾਹ, ਹੈਰਿਸ ਰਊਫ, ਸ਼ਾਹਨਵਾਜ਼ ਦਹਾਨੀ।

ਭਾਰਤ ਨੇ ਇਸ ਮੈਚ ਵਿੱਚ ਦਿਨੇਸ਼ ਕਾਰਤਿਕ ਨੂੰ ਵਿਕੇਟ ਕੀਪਰ ਦੇ ਤੌਰ 'ਤੇ ਚੁਣਿਆ ਹੈ, ਉੱਥੇ ਹੀ ਰਿਸ਼ਭ ਪੰਤ ਪਲੇਇੰਗ 11 ਤੋਂ ਬਾਹਰ ਹਨ।

ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਵਿੱਚ ਸ਼ਨੀਵਾਰ ਰਾਤ ਨੂੰ ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਸੀ।

ਸੰਯੁਕਤ ਅਰਬ ਅਮੀਰਾਤ ਵਿੱਚ ਹੀ ਖੇਡੇ ਗਏ 2021 ਟੀ-20 ਵਰਲਡ ਕੱਪ ਵਿੱਚ ਪਾਕਿਸਤਾਨ ਨੇ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਸੀ। ਉਹ ਮੁਕਾਬਲਾ ਵੀ ਦੁਬਾਈ ਦੇ ਮੈਦਾਨ 'ਤੇ ਹੀ ਖੇਡਿਆ ਗਿਆ ਸੀ। ਇੱਕ ਵਾਰ ਮੁੜ ਦੋਵੇਂ ਟੀਮਾਂ ਉਸੇ ਮੈਦਾਨ ਉੱਤੇ ਭਿੜਨਗੀਆਂ।

ਕ੍ਰਿਕੇਟ ਮੁਕਾਬਲਾ

ਤਸਵੀਰ ਸਰੋਤ, Ani

ਏਸ਼ੀਆ ਕੱਪ ਵਿੱਚ ਕੁੱਲ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿੱਚ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਸ਼ਾਮਿਲ ਹਨ।

ਸਿੰਗਾਪੁਰ, ਹਾਂਗਕਾਂਗ, ਕੁਵੈਤ, ਸੰਯੁਕਤ ਅਰਬ ਅਮੀਰਾਤ ਵਿੱਚੋਂ ਇੱਕ ਟੀਮ ਛੇਵੀਂ ਟੀਮ ਵਜੋਂ ਹਿੱਸਾ ਲੈ ਰਹੀ ਹੈ।

  • ਗਰੁੱਪ ਏ- ਬੰਗਲਾਦੇਸ਼, ਸ਼੍ਰੀਲੰਕਾ, ਅਫ਼ਗਾਨਿਸਤਾਨ
  • ਗਰੁੱਪ ਬੀ- ਭਾਰਤ, ਪਾਕਿਸਤਾਨ, ਅਤੇ ਕੁਆਲੀਫਾਇਰ ਟੀਮ
ਭਾਰਤ ਪਾਕਿਸਤਾਨ ਦੇ ਮੈਚ ਦੌਰਾਨ ਫੈਨ

ਤਸਵੀਰ ਸਰੋਤ, Stu Forster-ICC/ICC via Getty Images

ਟੂਰਨਾਮੈਂਟ ਦੇ ਦਿਲਚਸਪ ਮੈਚ

  • 27 ਅਗਸਤ ਨੂੰ ਟੂਰਨਾਮੈਂਟ ਦਾ ਸ਼ੁਰੂਆਤੀ ਮੈਚ ਸ੍ਰੀਲੰਕਾ ਬਨਾਮ ਅਫ਼ਗਾਨਿਸਤਾਨ
  • 28 ਅਗਸਤ ਦੂਜਾ ਮੈਚ ਭਾਰਤ ਬਨਾਮ ਪਾਕਿਸਤਾਨ ਦੁਬਈ ਵਿੱਚ ਹੋ ਰਿਹਾ ਹੈ। ਸੁਪਰ ਫੋਰ ਵਿੱਚ ਵੀ ਦੋਵੇਂ ਟੀਮਾਂ ਖੇਡ ਸਕਦੀਆਂ ਹਨ।
  • 30 ਅਗਸਤ ਤੀਜਾ ਮੈਚ ਬੰਗਲਾਦੇਸ਼ ਬਨਾਮ ਅਫ਼ਗ਼ਾਨਿਸਤਾਨ
  • 31 ਅਗਸਤ ਚੌਥਾ ਮੈਚ ਭਾਰਤ ਬਨਾਮ ਛੇਵੀਂ ਟੀਮ
  • 01 ਸਤੰਬਰ ਪੰਜਵਾਂ ਮੈਚ ਸ੍ਰੀਲੰਕਾ ਬਨਾਮ ਬੰਗਲਾਦੇਸ਼
  • ਫਾਈਨਲ 11 ਸਤੰਬਰ ਨੂੰ ਹੋਵੇਗਾ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)