ਹਿਟਲਰ ਦੀ ਘੜੀ ਨਿਲਾਮੀ ਵਿੱਚ 11 ਲੱਖ ਡਾਲਰ ਦੀ ਵਿਕਣ ’ਤੇ ਕੀ ਇਤਰਾਜ਼ ਪ੍ਰਗਟ ਹੋਏ, ਹੋਰ ਕੀ-ਕੀ ਨਿਲਾਮ ਹੋਇਆ

ਹਿਟਲਰ ਦੀ ਘੜੀ

ਤਸਵੀਰ ਸਰੋਤ, ALEXANDER HISTORICAL AUCTIONS

ਇੱਕ ਗੁੱਟ ਘੜੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਨਾਜ਼ੀ ਆਗੂ ਅਡੌਲਫ਼ ਹਿਟਲਰ ਨਾਲ ਸੰਬੰਧਿਤ ਸੀ ਅਮਰੀਕਾ ਵਿੱਚ ਹੋਈ ਇੱਕ ਵਿਵਾਦਿਤ ਬੋਲੀ ਵਿੱਚ ਗਿਆਰਾਂ ਲੱਖ ਡਾਲਰ ਦੀ ਵਿਕੀ ਹੈ।

ਹਬਰ ਟਾਈਮਪੀਸ ਨਾਮ ਦੀ ਇਹ ਘੜੀ ਇੱਕ ਅਗਿਆਤ ਬੋਲੀ ਦੇਣ ਵਾਲੇ ਨੂੰ ਵੇਚੀ ਗਈ। ਇਸ ਦੇ ਉੱਪਰ ਸਵਾਸਤਿਕ ਦੇ ਨਾਲ ਹੀ ਏਐੱਚ (ਅਡੌਲਫ ਹਿਟਲਰ ਦਾ ਸੰਖੇਪ) ਉਕਰਿਆ ਹੋਇਆ ਹੈ।

ਮੈਰੀਲੈਂਡ ਦੇ ਐਲਗਜ਼ੈਂਡਰ ਹਿਸਟੋਰੀਕਲ ਔਕਸ਼ਨ ਤੋਂ ਪਹਿਲਾਂ ਯਹੂਦੀ ਆਗੂਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।

ਹਾਲਾਂਕਿ ਬੋਲੀ ਕਰਨ ਵਾਲੇ ਅਦਾਰੇ ਨੇ ਜਰਮਨੀ ਮੀਡੀਆ ਨੂੰ ਦੱਸਿਆ ਕਿ ਉਹ ਇਤਿਹਾਸ ਨੂੰ ਮਹਿਫ਼ੂਜ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।

ਅਡੌਲਫ਼ ਹਿਟਲਰ ਨੇ ਸਾਲ 1933 ਤੋਂ 1945 ਦੇ ਦਰਮਿਆਨ ਨਾਜ਼ੀ ਜਰਮਨੀ ਦੀ ਅਗਵਾਈ ਕੀਤੀ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਲਗਭਗ ਇੱਕ ਕਰੋੜ 10 ਲੱਖ ਲੋਕਾਂ ਦਾ ਕਤਲੇਆਮ ਕੀਤਾ ਗਿਆ। ਇਨ੍ਹਾਂ ਵਿੱਚੋਂ ਸੱਠ ਲੱਖ ਲੋਕਾਂ ਨੂੰ ਸਿਰਫ਼ ਇਸ ਲਈ ਕਤਲ ਕੀਤਾ ਗਿਆ ਕਿ ਉਹ ਯਹੂਦੀ ਸਨ।

ਹਿਟਲਰ ਦੀ ਘੜੀ

ਤਸਵੀਰ ਸਰੋਤ, ALEXANDER HISTORICAL AUCTIONS

ਘੜੀ ਦੇ ਜਾਣਕਾਰੀ ਦਸਤਾਵੇਜ਼ (ਬਰਾਊਸ਼ਰ) ਵਿੱਚ ਦੱਸਿਆ ਗਿਆ ਕਿ ਘੜੀ ਸ਼ਾਇਦ ਹਿਟਲਰ ਨੂੰ ਸਾਲ 1933 ਵਿੱਚ ਉਨ੍ਹਾਂ ਦੇ ਜਨਮ ਦਿਨ ਦੇ ਤੋਹਫ਼ੇ ਵਜੋਂ ਦਿੱਤੀ ਗਈ ਸੀ। ਹਿਟਲਰ ਉਸੇ ਸਾਲ ਜਰਮਨੀ ਦੇ ਚਾਂਸਲਰ ਬਣੇ ਸਨ।

ਉਦੋਂ ਤੋਂ ਲੈਕੇ ਘੜੀ ਦੀ ਕਈ ਵਾਰ ਬੋਲੀ ਲੱਗ ਚੁੱਕੀ ਹੈ ਅਤੇ ਕਈ ਪੀੜ੍ਹੀਆਂ ਦੇ ਹੱਥਾਂ ਵਿੱਚੋਂ ਲੰਘ ਚੁੱਕੀ ਹੈ।

ਬੋਲੀ ਵਿੱਚ ਰੱਖੀਆਂ ਹੋਰ ਵਸਤਾਂ

ਹਿਟਲਰੀ ਦੀ ਪਤਨੀ ਈਵਾ ਬਰਾਊਨ ਦੀ ਇੱਕ ਪੁਸ਼ਾਕ ਦੀ ਵੀ ਬੋਲੀ ਲਾਈ ਗਈ।

ਨਾਜ਼ੀ ਅਧਿਕਾਰੀਆਂ ਦੇ ਸਵੈ-ਹਸਤਾਖਰਾਂ ਵਾਲੀਆਂ ਤਸਵੀਰਾਂ ਵੀ ਇਸ ਨਿਲਾਮੀ ਵਿੱਚ ਰੱਖੀਆਂ ਗਈਆਂ ਸਨ।

ਬੀਬੀਸੀ

ਇਹ ਵੀ ਪੜ੍ਹੋ:

ਯਹੂਦੀਆਂ ਲਈ ਜਰਮਨ ਸ਼ਬਦ ਜੂਡਾ ਛਪਿਆ ਹੋਇਆ ਪੀਲਾ ਕੱਪੜਾ ਜਿਸ ਨੂੰ ਸਟਾਰ ਆਫ਼ ਡੇਵਿਡ ਕਿਹਾ ਜਾਂਦਾ ਹੈ।

ਯਹੂਦੀਆਂ ਦੇ ਘੱਲੂਘਾਰੇ ਦੌਰਾਨ ਨਾਜ਼ੀਆਂ ਵੱਲੋਂ ਯਹੂਦੀਆਂ ਨੂੰ ਪੀਲੇ ਰੰਗ ਦੇ ਕੱਪੜੇ ਜਾਂ ਗੁੱਟਾਂ ਉੱਪਰ ਬੰਨ੍ਹਣ ਲਈ ਮਜਬੂਰ ਕੀਤਾ ਜਾਂਦਾ ਸੀ, ਤਾਂ ਜੋ ਉਨ੍ਹਾਂ ਨੂੰ ਪਛਾਣਿਆ ਜਾ ਸਕੇ, ਦੂਜਿਆਂ ਤੋਂ ਵੱਖ ਕੀਤਾ ਜਾ ਸਕੇ ਅਤੇ ਪ੍ਰੇਸ਼ਾਨ ਕੀਤਾ ਜਾ ਸਕੇ।

ਹਿਟਲਰ

ਤਸਵੀਰ ਸਰੋਤ, Getty Images

ਬੋਲੀ ਦੇ ਵਿਰੋਧ ਵਿੱਚ 34 ਯਹੂਦੀ ਆਗੂਆਂ ਨੇ ਇੱਕ ਖੁੱਲ੍ਹੀ ਚਿੱਠੀ ਰਾਹੀਂ ਇਸ ਬੋਲੀ ਨੂੰ ''ਘਰਿਣਾਜਨਕ'' ਦੱਸਦਿਆਂ ਇਸਦਾ ਵਿਰੋਧ ਕੀਤਾ। ਉਨ੍ਹਾਂ ਨੇ ਨਾਜ਼ੀ ਵਸਤੂਆਂ ਨੂੰ ਬੋਲੀ ਵਿੱਚ ਹਟਾਉਣ ਦੀ ਅਪੀਲ ਕੀਤੀ।

ਯੂਰਪੀਅਨ ਯਹੂਦੀ ਐਸੋਸੀਏਸ਼ਨ ਦੇ ਚੇਅਰਮੈਨ ਰੱਬੀ ਮੇਨਸ਼ਮ ਨੇ ਲਿਖਿਆ ਕਿ ਹਾਲਾਂਕਿ ਇਤਿਹਾਸ ਦੇ ਸਬਕ ਸਿੱਖਣ ਦੀ ਲੋੜ ਹੈ- ਅਤੇ ਮੌਲਿਕ ਨਾਜੀ ਕਲਾਕ੍ਰਿਤਾਂ ਦੀ ਸਿੱਖਣ ਦੇ ਮੰਤਵ ਨਾਲ ਅਜਾਇਬ ਘਰਾਂ ਵਿੱਚ ਥਾਂ ਹੋਣੀ ਚਾਹੀਦੀ ਹੈ ਪਰ ਜੋ ਵਸਤਾਂ ਤੁਸੀਂ ਵੇਚ ਰਹੇ ਹੋ ਇਨ੍ਹਾਂ ਦੀ ਬਿਲਕੁਲ ਵੀ ਸਹੀ ਨਹੀਂ ਹੈ।

ਬੋਲੀ ਤੋਂ ਪਹਿਲਾਂ ਐਲਗਜ਼ੈਂਡਰ ਹਿਸਟੌਰੀਕਲ ਔਕਸ਼ਨਜ਼ ਨੇ ਜਰਮਨ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦਾ ਮੰਤਵ ਇਤਿਹਾਸ ਨੂੰ ਸੰਭਾਲਣਾ ਹੈ। ਬੋਲੀ ਘਰ ਨੇ ਇਹ ਵੀ ਕਿਹਾ ਕਿ ਇਨ੍ਹਾਂ ਵਸਤੂਆਂ ਨੂੰ ਨਿੱਜੀ ਕਲੈਕਸ਼ਨਾਂ ਵਿੱਚ ਰੱਖਿਆ ਜਾਵੇਗਾ ਜਾਂ ਘੱਲੂਘਾਰਾ ਅਜਾਇਬਘਰਾਂ ਨੂੰ ਦਾਨ ਕਰ ਦਿੱਤੀਆਂ ਜਾਣਗੀਆਂ।

ਉਪ-ਪ੍ਰਧਾਨ ਮਿੰਡੀ ਗ੍ਰੀਨਸਟੀਨ ਨੇ ਜਰਮਨੀ ਦੇ ਬਰਾਡਕਾਸਟਰ ਡੌਇਚ ਵਾਲੇ ਨੂੰ ਦੱਸਿਆ,''ਇਤਿਹਾਸ ਭਾਵੇਂ ਚੰਗਾ ਹੋਵੇ ਜਾਂ ਮਾੜਾ ਸਾਂਭਿਆ ਜਾਣਾ ਚਾਹੀਦਾ ਹੈ। ਜੇ ਤੁਸੀਂ ਇਤਿਹਾਸ ਨੂੰ ਤਬਾਹ ਕਰ ਦਿਓਂਗੇ ਤਾਂ ਕੋਈ ਸਬੂਤ ਨਹੀਂ ਬਚੇਗਾ ਕਿ ਅਜਿਹਾ ਕਦੇ ਹੋਇਆ ਸੀ।''

ਨਿਲਾਮੀ ਘਰ ਵੱਲੋਂ ਮੁਹਈਆ ਕਰਵਾਏ ਗਏ ਦਸਤਾਵੇਜ਼ਾਂ ਮੁਤਾਬਕ ਇਹ ਇਸ ਗੱਲ ਦਾ ਸਬੂਤ ਨਹੀਂ ਦੇ ਸਕਦੇ ਕਿ ਹਿਟਲਰ ਨੇ ਇਹ ਘੜੀ ਕਦੇ ਬੰਨ੍ਹੀ ਸੀ ਜਾਂ ਨਹੀਂ। ਹਾਲਾਂਕਿ ਸੁਤੰਤਰ ਮਾਹਰਾਂ ਮੁਤਾਬਕ ''ਪੂਰੀ ਸੰਭਾਵਨਾ ਹੈ'' ਕਿ ਇਹ ਉਨ੍ਹਾਂ ਦੀ ਹੀ ਹੈ।

ਡੌਇਚ ਵਾਲੇ ਮੁਤਾਬਕ ਭਾਵੇਂ ਘੜੀ ਦਸ ਲੱਖ ਡਾਲਰ ਤੋਂ ਜ਼ਿਆਦਾ ਵਿੱਚ ਵਿਕੀ ਪਰ ਨਿਲਾਮੀ ਘਰ ਦੀ 20-40 ਲੱਖ ਡਾਲਰ ਦੇ ਕਿਆਸ ਤੋਂ ਬਹੁਤ ਹੇਠਾਂ ਰਹਿ ਗਈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)