ਰੂਸ ਯੂਕਰੇਨ ਜੰਗ: ਮਾਰੀਓਪੋਲ ਵਿਚੋਂ ਸਾਡੇ ਫੌਜੀ ਕੱਢੇ ਤਾਂ ਟੁੱਟ ਜਾਵੇਗੀ ਸ਼ਾਂਤੀ ਵਾਰਤਾ -ਜ਼ੇਲੇਂਸਕੀ

ਅਲੈਗਜ਼ੈਂਡਰ ਵਾਰਨਿਕੋਵ ਹੈ ਸੀਰੀਆ ਦੇ ਖਿਲਾਫ ਜੰਗ 'ਚ ਅਹਿਮ ਭੂਮਿਕਾ ਅਦਾ ਕਰ ਚੁੱਕੇ ਹਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਲੈਗਜ਼ੈਂਡਰ ਵਾਰਨਿਕੋਵ ਹੈ ਸੀਰੀਆ ਦੇ ਖਿਲਾਫ ਜੰਗ 'ਚ ਅਹਿਮ ਭੂਮਿਕਾ ਅਦਾ ਕਰ ਚੁੱਕੇ ਹਨ

ਰੂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਅਤੇ ਇਸ ਦੇ ਗਠਜੋੜ ਨੇ ਯੂਰਕੇਨ ਨੂੰ ਹਥਿਆਰ ਸਪਲਾਈ ਜਾਰੀ ਰੱਖੀ ਤਾਂ ਇਸ ਦੇ 'ਘਾਤਕ ਸਿੱਟੇ' ਹੋਣਗੇ।

ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਸੰਸਾਰ ਨੂੰ ਰੂਸ ਵਲੋਂ ਯੂਰਕੇਨ ਉੱਤੇ ਸੰਭਾਵੀ ਪਰਮਾਣੂ ਹਮਲਾ ਕੀਤੇ ਜਾਣ ਦੀ ਸੂਰਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ।

ਮਾਰੀਓਪੋਲ ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਰੂਸ ਮਾਰੀਓਪੋਲ ਤੱਕ ਸੰਪਰਕ ਨੂੰ ਖਤਮ ਕਰਨ ਯੋਜਨਾ ਬਣਾ ਰਿਹਾ ਹੈ।

ਰੂਸ ਨੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਹੋਰ ਸੀਨੀਅਰ ਮੰਤਰੀਆਂ ਉੱਤੇ ਜੰਗ ਬਾਰੇ ਸਟੈਂਡ ਕਾਰਨ ਰੂਸ ਵਿਚ ਦਾਖਲ ਹੋਣ ਉੱਤੇ ਪਾਬੰਦੀ ਲਾ ਦਿੱਤੀ ਹੈ।

ਜੇਲੇਂਸਕੀ ਨੇ ਕਿਹਾ ਹੈ ਕਿ ਜੇਕਰ ਮਾਰੀਓਪੋਲ ਸ਼ਹਿਰ ਵਿਚੋਂ ਯੂਕਰੇਨ ਦੇ ਫਾਇਟਰਾਂ ਨੂੰ ਖ਼ਤਮ ਕੀਤਾ ਗਿਆ ਤਾਂ ਰੂਸ ਨਾਲ ਚੱਲ ਰਹੀ ਗੱਲਬਾਤ ਟੁੱਟ ਜਾਵੇਗੀ।

ਕੀਵ ਉੱਤੇ ਰੂਸ ਦੇ ਤਾਜਾ ਵੱਡੇ ਅਤੇ ਘਾਤਕ ਹਮਲਿਆਂ ਹਵਾਲੇ ਨੇ ਜੇਲੇਂਸ਼ਕੀ ਨੇ ਕਿਹਾ ਮਾਰੀਓਪੋਲ 10 ਬੋਰੋਡਾਇਨੈਸਕਾ ਬਣ ਸਕਦਾ ਹੈ।

ਜੇਲੇਂਸਕੀ ਨੇ ਕਿਹਾ, ''ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਸਾਡੇ ਫੌਜੀਆਂ ਅਤੇ ਸਾਡੇ ਬੰਦਿਆਂ ਨੂੰ ਉੱਥੋਂ ਕੱਢਿਆ ਗਿਆ ਤਾਂ ਚੱਲ ਰਹੀ ਗੱਲਬਾਤ ਰੱਦ ਕਰ ਦਿੱਤੀ ਜਾਵੇਗੀ''

'ਸੀਰੀਆ ਦਾ ਕਸਾਈ' ਜਿਸ ਨੂੰ ਪੁਤਿਨ ਨੇ ਸੌਂਪੀ ਜੰਗ ਦੀ ਕਮਾਨ

ਇਸ ਤੋਂ ਪਹਿਲੀਆਂ ਰਿਪੋਰਟਾਂ ਮੁਤਾਬਕ ਰੂਸ ਨੇ ਮੰਨਿਆ ਹੈ ਕਿ ਯੂਕਰੇਨ ਦੇ ਖਿਲਾਫ ਮੌਜੂਦਾ ਸੰਘਰਸ਼ 'ਚ ਉਸ ਦੇ ਕਾਫੀ ਫੌਜੀ ਹਲਾਕ ਹੋਏ ਹਨ।

ਇਸ ਕਬੂਲਨਾਮੇ ਤੋਂ ਬਾਅਦ ਰੂਸ ਨੇ ਯੂਕਰੇਨ ਦੇ ਖਿਲਾਫ ਜਾਰੀ ਆਪਣੀ ਮੁਹਿੰਮ ਦੀ ਕਮਾਨ ਇੱਕ ਨਵੇਂ ਜਨਰਲ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ।

ਇਸ ਨਵੇਂ ਜਨਰਲ ਦਾ ਨਾਮ ਅਲੈਗਜ਼ੈਂਡਰ ਵਾਰਨਿਕੋਵ ਹੈ ਜੋ ਕਿ ਸੀਰੀਆ ਦੇ ਖਿਲਾਫ ਜੰਗ 'ਚ ਅਹਿਮ ਭੂਮਿਕਾ ਅਦਾ ਕਰ ਚੁੱਕੇ ਹਨ। ਉਨ੍ਹਾਂ ਦੀ ਅਗਵਾਈ 'ਚ ਹੀ ਰੂਸੀ ਫੌਜ ਨੇ ਸੀਰੀਆ ਦੇ ਆਮ ਲੋਕਾਂ ਉੱਤੇ ਵੱਡੇ ਪੱਧਰ 'ਤੇ ਜ਼ੁਲਮ ਢਾਇਆ ਸੀ।

ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਅਲੈਗਜ਼ੈਂਡਰ ਨੂੰ ਕਮਾਨ ਸੌਂਪੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਯੂਕਰੇਨ ਖਿਲਾਫ ਜਾਰੀ ਜੰਗ 'ਚ ਰੂਸੀ ਫੌਜ ਦੇ ਸਾਰੇ ਵਿੰਗਾਂ ਦੀ ਨਿਗਰਾਨੀ ਕਰਨ ਲਈ ਕੋਈ ਕੇਂਦਰੀ ਫੌਜੀ ਕਮਾਂਡਰ ਨਹੀਂ ਸੀ।

ਕਿਹਾ ਜਾ ਰਿਹਾ ਹੈ ਕਿ ਰੂਸ ਦੀ ਫੌਜ ਦੀ ਸ਼ੂਰੂਆਤੀ ਅਸਫਲਤਾ ਤੋਂ ਬਾਅਦ ਅਲੈਗਜ਼ੈਂਡਰ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

ਅਮਰੀਕੀ ਅਧਿਕਾਰੀਆਂ ਅਨੁਸਾਰ ਰੂਸੀ ਫੌਜ ਦੀ ਅਸਫਲਤਾ ਦਾ ਇੱਕ ਕਾਰਨ ਯੂਕਰੇਨ 'ਚ ਆਮ ਨਾਗਰਿਕਾਂ ਦਾ ਵੱਡੇ ਪੱਧਰ 'ਤੇ ਜਾਨੀ ਨੁਕਸਾਨ ਵੀ ਹੈ।

ਇਹ ਵੀ ਪੜ੍ਹੋ:

ਇਸ ਗਲਤੀ ਦੇ ਕਾਰਨ ਹੀ ਯੂਕਰੇਨ 'ਚ ਰੂਸੀ ਫੌਜ ਦੀ ਮੁਹਿੰਮ ਦੀ ਰਫ਼ਤਾਰ ਘੱਟ ਗਈ ਹੈ। ਯੂਕਰੇਨ 'ਚ ਰੂਸੀ ਫੌਜ ਦੀ ਇਹ ਮੁਹਿੰਮ ਫਰਵਰੀ ਮਹੀਨੇ ਸ਼ੁਰੂ ਹੋਈ ਸੀ।

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਅਨੁਸਾਰ, ਉਦੋਂ ਤੋਂ ਲੈ ਕੇ ਹੁਣ ਤੱਕ ਯੂਕਰੇਨ 'ਚ 100 ਤੋਂ ਵੀ ਵੱਧ ਬੱਚਿਆਂ ਸਮੇਤ 1600 ਤੋਂ ਵੀ ਵੱਧ ਆਮ ਨਾਗਰਿਕ ਹਲਾਕ ਹੋਏ ਹਨ।

ਦਸ ਹਜ਼ਾਰ ਲੋਕਾਂ ਦੀ ਮੌਤ ਦਾ ਦਾਅਵਾ

ਹਾਲਾਂਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਹੈ ਕਿ ਸਮੁੰਦਰੀ ਤੱਟ 'ਤੇ ਵਸੇ ਸ਼ਹਿਰ ਮਾਰੀਉਪੋਲ 'ਚ ਦਸ ਹਜ਼ਾਰ ਲੋਕ ਮਾਰੇ ਗਏ ਹਨ।

ਉਨ੍ਹਾਂ ਨੇ ਦੱਖਣੀ ਕੋਰੀਆਂ ਦੀ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਹੋਈ ਵੀਡੀਓ ਕਾਨਫਰੰਸ 'ਚ ਦੱਸਿਆ, "ਮਾਰੀਉਪੋਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਹੈ। ਦਸ ਹਜ਼ਾਰ ਲੋਕ ਮਾਰੇ ਗਏ ਹਨ ਅਤੇ ਇਸ ਸਭ ਤੋਂ ਬਾਅਦ ਵੀ ਰੂਸ ਨੇ ਹਮਲਾ ਕਰਨਾ ਬੰਦ ਨਹੀਂ ਕੀਤਾ ਹੈ।"

ਮਾਰੀਉਪੋਲ ਦਾ ਦੁਨੀਆ ਦੇ ਦੂਜੇ ਹਿੱਸਿਆਂ ਨਾਲ ਸੰਪਰਕ ਨਹੀਂ ਹੈ, ਅਜਿਹੇ 'ਚ ਜ਼ੇਲੇਂਸਕੀ ਦੇ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਕਰਨੀ ਸੰਭਵ ਨਹੀਂ ਹੈ।

ਅਲੈਗਜ਼ੈਂਡਰ ਨੂੰ ਇਸ ਮੁਹਿੰਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਮਿਲਣ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਦੀ ਗਿਣਤੀ ਵਧਣ ਦਾ ਡਰ ਹੈ ਕਿ

ਤਸਵੀਰ ਸਰੋਤ, Getty Images

ਪਰ ਬੀਬੀਸੀ ਨੇ ਕੁਝ ਅਜਿਹਾ ਸ਼ਰਨਾਰਥੀਆਂ ਨਾਲ ਗੱਲਬਾਤ ਕੀਤੀ ਹੈ ਜੋ ਕਿ ਉੱਥੋਂ ਭੱਜ ਕੇ ਦੂਜੇ ਇਲਾਕਿਆਂ 'ਚ ਆਏ ਹਨ। ਇੰਨ੍ਹਾਂ ਲੋਕਾਂ ਮੁਤਾਬਕ ਉੱਥੋਂ ਦੇ ਹਾਲਾਤ ਬਹੁਤ ਹੀ ਖਰਾਬ ਹਨ।

ਇੰਨ੍ਹਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਬਰਾਂ 'ਚ ਲਾਸ਼ਾਂ ਨੂੰ ਬਿਨ੍ਹਾਂ ਦਫ਼ਨਾਇਆ ਵੇਖਿਆ ਹੈ।

"ਭੁੱਖੇ-ਪਿਆਸੇ ਲੋਕ ਜਦੋਂ ਪਾਣੀ ਦੀ ਭਾਲ 'ਚ ਆਪਣੇ ਸ਼ੈਲਟਰਾਂ 'ਚੋਂ ਬਾਹਰ ਨਿਕਲਦੇ ਹਨ ਤਾਂ ਹਮਲੇ ਦੀ ਚਪੇਟ 'ਚ ਆ ਜਾਂਦੇ ਹਨ।"

ਅਲੈਗਜ਼ੈਂਡਰ ਨੂੰ ਇਸ ਮੁਹਿੰਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਮਿਲਣ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਦੀ ਗਿਣਤੀ ਵਧਣ ਦਾ ਡਰ ਹੈ ਕਿਉਂਕਿ ਉਹ ਆਪਣੇ ਹਮਲਾਵਰ ਰਵੱਈਏ ਲਈ ਜਾਣੇ ਜਾਂਦੇ ਹਨ।

ਅਲੈਗਜ਼ੈਂਡਰ ਇੱਕ ਤਜ਼ਰਬੇਕਾਰ ਫੌਜੀ ਕਮਾਂਡਰ ਹਨ

ਪੂਰਬੀ ਰੂਸ ਦੇ ਇੱਕ ਮਿਲਟਰੀ ਸਕੂਲ ਤੋਂ ਗ੍ਰੈਜੂਏਟ ਕਰਨ ਤੋਂ ਬਾਅਦ ਅਲੈਗਜ਼ੈਂਡਰ 1978 'ਚ ਸੋਵੀਅਤ ਫੌਜ 'ਚ ਸ਼ਾਮਲ ਹੋਏ ਸਨ। 1982 'ਚ ਉਨ੍ਹਾਂ ਨੂੰ ਇੱਕ ਪਲਟਨ ਦਾ ਕਮਾਂਡਰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਾ ਵੇਖਿਆ।

ਸੋਵੀਅਤ ਸੰਘ ਦੀ ਵੰਡ ਤੋਂ ਬਾਅਦ 1991 'ਚ ਉਨ੍ਹਾਂ ਨੇ ਫਰੂਨਜ਼ ਮਿਲਟਰੀ ਅਕਾਦਮੀ ਤੋਂ ਡਿਪਲੋਮਾ ਵੀ ਕੀਤਾ। 2000 ਦੇ ਆਸ-ਪਾਸ ਉਹ ਚੇਚਨਿਆ 'ਚ ਯੁੱਧ ਦਾ ਹਿੱਸਾ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ ਰੂਸੀ ਫੌਜ 'ਚ ਕਈ ਜ਼ਿੰਮੇਵਾਰੀਆਂ ਨਿਭਾਈਆਂ ਹਨ। ਪੁਤਿਨ ਨੇ ਉਨ੍ਹਾਂ ਨੂੰ ਸਾਲ 2015 'ਚ ਸੀਰੀਆ ਮੁਹਿੰਮ ਦਾ ਮੁਖੀ ਬਣਾਇਆ ਸੀ।

ਰੂਸ ਅਤੇ ਯੂਕਰੇਨ ਦੀ ਜੰਗ

ਤਸਵੀਰ ਸਰੋਤ, STATE EMERGENCY OF UKRAINE/PA

ਸਤੰਬਰ, 2015 'ਚ ਪੁਤਿਨ ਨੇ ਉਨ੍ਹਾਂ ਨੂੰ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਦੀ ਮਦਦ ਲਈ ਭੇਜਿਆ ਸੀ। ਉਹ ਮੱਧ-ਪੂਰਬ 'ਚ ਰੂਸੀ ਫੌਜੀ ਕਾਰਵਾਈ ਦੇ ਪਹਿਲੇ ਕਮਾਂਡਰ ਸਨ।

ਅਲੈਗਜ਼ੈਂਡਰ ਦੀ ਅਗਵਾਈ 'ਚ ਰੂਸੀ ਫੌਜ ਨੇ ਹਵਾਈ ਹਮਲਿਆਂ ਰਾਂਹੀ ਸੀਰੀਆ ਦੀ ਸਰਕਾਰ ਦੀ ਮਦਦ ਕੀਤੀ, ਪਰ ਸੀਰੀਆ ਨੂੰ ਇਸ ਦਾ ਕਾਫੀ ਨੁਕਸਾਨ ਝੱਲਣਾ ਪਿਆ ।

ਅਲੈਗਜ਼ੈਂਡਰ ਦੇ ਕਮਾਂਡਰ ਬਣਨ ਤੋਂ ਬਾਅਦ ਰੂਸੀ ਫੌਜ ਨੇ ਅੰਤਰਰਾਸ਼ਟਰੀ ਪੱਧਰ 'ਤੇ ਪਾਬੰਦੀਸ਼ੁਦਾ ਕਲੱਸਟਰ ਬੰਬਾਂ ਅਤੇ ਬੈਰਲ ਬੰਬਾਂ ਦੀ ਵਰਤੋਂ ਕਰਕੇ ਸੀਰੀਆ ਦੇ ਸ਼ਹਿਰਾਂ 'ਚ ਆਮ ਨਾਗਰਿਕਾਂ ਦੇ ਵਿਦਰੋਹ ਨੂੰ ਪੂਰੀ ਤਰ੍ਹਾਂ ਨਾਲ ਕੁਚਲ ਦਿੱਤਾ ਸੀ।

ਵੀਡੀਓ ਕੈਪਸ਼ਨ, ਰੂਸ-ਯੂਕਰੇਨ ਸੰਕਟ: 'ਨਾ ਮੈਂ ਆਪਣਾ ਮੁਲਕ ਛੱਡ ਕੇ ਕਿਤੇ ਜਾਵਾਂਗੀ ਤੇ ਨਾ ਹੀ ਮੇਰੇ ਬੱਚੇ'

ਅਲੈਗਜ਼ੈਂਡਰ ਨੇ ਕਮਾਨ ਸੰਭਾਲਣ ਤੋਂ ਤੁਰੰਤ ਬਾਅਦ ਹੀ ਸੀਰੀਆ ਦੇ ਉੱਤਰੀ-ਪੱਛਮੀ ਤੱਟ 'ਤੇ ਹਵਾਈ ਬੇਸ ਸਥਾਪਤ ਕੀਤਾ ਅਤੇ ਫਿਰ ਇਦਲਿਬ ਸੂਬੇ ਦੇ ਸ਼ਹਿਰ ਨੂੰ ਬੰਬਾਰੀ ਨਾਲ ਤਬਾਹ ਕਰ ਦਿੱਤਾ।

ਰੂਸੀ ਫੌਜ ਦੇ ਹਵਾਈ ਹਮਲਿਆਂ ਦੇ ਕਾਰਨ ਹੀ ਸੀਰੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਲੇਪੋ ਵੀ ਤਬਾਹ ਹੋ ਗਿਆ ਸੀ। ਉੱਥੋਂ ਦੇ ਸਕੂਲਾਂ ਅਤੇ ਹਸਪਤਾਲਾਂ ਦੀਆਂ ਇਮਾਰਤਾਂ ਵੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈਆਂ ਸਨ।

ਲਗਾਤਾਰ ਹਵਾਈ ਹਮਲਿਆਂ ਦੇ ਕਾਰਨ ਲੱਖਾਂ ਸੀਰੀਆਈ ਲੋਕ ਆਪਣੀਆਂ ਜਾਨਾਂ ਬਚਾ ਕੇ ਦੂਜੇ ਦੇਸ਼ਾਂ 'ਚ ਸ਼ਰਨ ਲੈਣ ਲਈ ਮਜਬੂਰ ਹੋਏ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਇੱਕ ਦਹਾਕੇ ਤੱਕ ਚੱਲੇ ਇਸ ਸੰਘਰਸ਼ 'ਚ ਘੱਟ ਤੋਂ ਘੱਟ ਸਾਢੇ ਤਿੰਨ ਲੱਖ ਲੋਕਾਂ ਦੀ ਮੌਤ ਹੋਈ ਹੈ।

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸਲੀਵਨ ਨੇ ਐਤਵਾਰ ਨੂੰ ਅਮਰੀਕੀ ਨੈੱਟਵਰਕ ਸੀਬੀਸੀ ਨੂੰ ਦੱਸਿਆ ਕਿ ਰੂਸ ਨੇ ਉਸ ਜਨਰਲ ਨੂੰ ਨਿਯੁਕਤ ਕੀਤਾ ਹੈ, ਜਿਸ ਨੂੰ ਸੀਰੀਆ ਦਾ ਕਸਾਈ ਕਿਹਾ ਜਾਂਦਾ ਹੈ। ਰੂਸ ਦਾ ਇਹ ਕਦਮ ਇਹ ਦਰਸਾਉਂਦਾ ਹੈ ਕਿ ਉਹ ਇਸ ਯੁੱਧ ਨੂੰ ਕਿਸ ਤਰ੍ਹਾਂ ਵੇਖ ਰਿਹਾ ਹੈ।

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸਲੀਵਨ ਨੇ ਕਿਹਾ ਕਿ ਰੂਸ ਨੇ ਉਸ ਜਨਰਲ ਨੂੰ ਨਿਯੁਕਤ ਕੀਤਾ ਹੈ, ਜਿਸ ਨੂੰ ਸੀਰੀਆ ਦਾ ਕਸਾਈ ਕਿਹਾ ਜਾਂਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸਲੀਵਨ ਨੇ ਕਿਹਾ ਕਿ ਰੂਸ ਨੇ ਉਸ ਜਨਰਲ ਨੂੰ ਨਿਯੁਕਤ ਕੀਤਾ ਹੈ, ਜਿਸ ਨੂੰ ਸੀਰੀਆ ਦਾ ਕਸਾਈ ਕਿਹਾ ਜਾਂਦਾ ਹੈ।

ਜੇਕ ਨੇ ਇਹ ਵੀ ਕਿਹਾ ਕਿ ਰੂਸ ਦਾ ਇਹ ਕਦਮ ਇਹ ਵੀ ਦਰਸਾਉਂਦਾ ਹੈ ਕਿ ਉਹ ਆਪਣੇ ਹਿੱਤਾਂ ਲਈ ਕਿਸੇ ਵੀ ਚੀਜ਼ ਨੂੰ ਤਬਾਹ ਕਰ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ "ਅਸੀਂ ਬੂਚਾ ਅਤੇ ਕਰਮਾਤੋਸਰਕ ਦੀਆਂ ਭਿਆਨਕ ਤਸਵੀਰਾਂ ਵੇਖੀਆਂ ਹਨ। ਅਲੈਗਜ਼ੈਂਡਰ ਦੀ ਨਿਯੁਕਤੀ ਨਾਲ ਅਜਿਹੇ ਹਮਲੇ ਹੁਣ ਹੋਰ ਵਧਣਗੇ।"

ਰੂਸ ਦਾ ਹੀਰੋ

ਹਾਲਾਂਕਿ ਰੂਸ ਨੇ ਬੂਚਾ ਸ਼ਹਿਰ 'ਚ ਆਮ ਨਾਗਰਿਕਾਂ ਦੇ ਕਤਲ ਤੋਂ ਇਨਕਾਰ ਕੀਤਾ ਹੈ। ਰੂਸ ਨੇ ਉੱਥੋਂ ਦੀਆਂ ਭਿਆਨਕ ਤਸਵੀਰਾਂ ਅਤੇ ਵੀਡੀਓ ਨੂੰ ਫਰਜ਼ੀ ਦੱਸਿਆ ਹੈ। ਪਰ ਅਮਰੀਕੀ ਖੁਫੀਆ ਏਜੰਸੀ ਸੀਆਈਏ ਦੇ ਸਾਬਕਾ ਨਿਰਦੇਸ਼ਕ ਡੇਵਿਡ ਪੈਟ੍ਰੀਅਸ ਸਲਵਿਨ ਦੇ ਬਿਆਨ ਨਾਲ ਸਹਿਮਤ ਹਨ।

ਪੈਟ੍ਰੀਅਸ ਨੇ ਨਿਊਜ਼ ਚੈਨਲ ਸੀਐਨਐਨ ਨੂੰ ਦੱਸਿਆ, "ਸੀਰੀਆ 'ਚ ਇੰਨ੍ਹਾਂ ਲੋਕਾਂ ਨੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ। ਅਲੇਪੋ 'ਚ ਵੀ ਇਹੀ ਕੁਝ ਵਾਪਰਿਆ ਹੈ। ਦੂਜੇ ਸ਼ਹਿਰਾਂ 'ਚ ਵੀ ਤਬਾਹੀ ਦਾ ਆਲਮ ਭਿਆਨਕ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਹ ਤਬਾਹੀ ਵੱਧ ਸਕਦੀ ਹੈ।"

2016 'ਚ ਪੁਤਿਨ ਨੇ ਸੀਰੀਆ 'ਚ ਰੂਸ ਦੀ ਮੁਹਿੰਮ ਨੂੰ ਸਫਲ ਦੱਸਦਿਆਂ ਅਲੈਗਜ਼ੈਂਡਰ ਨੂੰ ਦੇਸ਼ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਸੀ। ਇਸ ਤੋਂ ਬਾਅਦ ਸਤੰਬਰ 2016 ਤੋਂ ਅਲੈਗਜ਼ੈਂਡਰ ਦੱਖਣੀ ਮਿਲਟਰੀ ਡਿਸਟਰਿਕਟ ਦੇ ਕਮਾਂਡਰ ਵੱਜੋਂ ਤਾਇਨਾਤ ਰਹੇ ਸਨ।

ਮਾਹਰਾਂ ਅਨੁਸਾਰ ਇਸ ਤੈਨਾਤੀ ਦੌਰਾਨ ਉਨ੍ਹਾਂ ਨੂੰ ਡੋਨਬਾਸ ਇਲਾਕੇ ਦੀ ਚੰਗੀ ਸਮਝ ਆ ਗਈ ਸੀ। ਹਾਲਾਂਕਿ ਜੇਕ ਸਲਵਿਨ ਦੇ ਮੁਤਾਬਕ ਕਿਸੇ ਜਨਰਲ ਦੀ ਤੈਨਾਤੀ ਉਸ ਸੱਚ ਨੂੰ ਝੂਠਾ ਸਾਬਤ ਨਹੀਂ ਕਰ ਸਕਦੀ ਹੈ ਕਿ ਯੂਕਰੇਨ 'ਚ ਰੂਸ ਨੂੰ ਰਣਨੀਤਕ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਹੈ।

ਸੀਰੀਆ

ਤਸਵੀਰ ਸਰੋਤ, Getty Images

ਸਲਵਿਨ ਨੇ ਇਹ ਵੀ ਦੁਹਰਾਇਆ ਕਿ ਅਮਰੀਕਾ ਯੂਕਰੇਨ ਨੂੰ ਹਰ ਸੰਭਵ ਮਦਦ ਦੇਣਾ ਜਾਰੀ ਰੱਖੇਗਾ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਰੂਸ ਨੇ ਆਪਣੇ ਕਈ ਸੈਨਿਕਾਂ ਦੇ ਹਲਾਕ ਹੋਣ ਦੀ ਗੱਲ ਸਵੀਕਾਰ ਕੀਤੀ ਹੈ।

ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਬ੍ਰਿਟਿਸ਼ ਸਕਾਈ ਚੈਨਲ ਨੂੰ ਦੱਸਿਆ ਕਿ ਫੌਜੀਆਂ ਦੀ ਮੌਤ ਰੂਸ ਲਈ ਬਹੁਤ ਦੁਖਦਾਈ ਹੈ। ਹਾਲਾਂਕਿ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ 'ਚ ਰੂਸੀ ਫੌਜ ਆਪਣੇ ਟੀਚੇ ਨੂੰ ਹਾਸਲ ਕਰ ਲਵੇਗੀ।

ਵੀਰਵਾਰ ਨੂੰ ਰੂਸ ਨੂੰ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਪ੍ਰੀਸ਼ਦ ਤੋਂ ਬਾਹਰ ਕਰ ਦਿੱਤਾ ਗਿਆ ਸੀ। ਹਾਲਾਂਕਿ ਪੇਸਕੋਵ ਦੇ ਕਬੂਲਨਾਮੇ ਨੂੰ ਲੋਕ ਬਹੁਤ ਹੀ ਹੈਰਾਨੀ ਨਾਲ ਵੇਖ ਰਹੇ ਹਨ।

ਵੀਡੀਓ ਕੈਪਸ਼ਨ, ਰੂਸ, ਅਮਰੀਕਾ, ਚੀਨ ਅਤੇ ਬ੍ਰਿਟੇਨ ਦੇ ਉਹ ਲੋਕ ਜਿਨ੍ਹਾਂ ਦੇ ਹੱਥ ਵਿੱਚ ਹੁੰਦਾ ਹੈ ਪਰਮਾਣੂ ਹਮਲੇ ਦਾ ਬਟਨ

25 ਮਾਰਚ ਨੂੰ, ਰੂਸ ਦੇ ਰੱਖਿਆ ਮੰਤਰਾਲੇ ਨੇ ਮੰਨਿਆ ਸੀ ਕਿ 1351 ਰੂਸੀ ਸੈਨਿਕਾਂ ਦੀ ਮੌਤ ਹੋਈ ਹੈ, ਜਦਕਿ ਯੂਕਰੇਨ ਦੇ ਦਾਅਵੇ ਮੁਤਾਬਕ ਰੂਸ ਦੇ 19000 ਸੈਨਿਕ ਹਲਾਕ ਹੋ ਚੁੱਕੇ ਹਨ।

ਹਾਲਾਂਕਿ ਰੂਸ ਦੇ ਕੁੱਲ ਕਿੰਨ੍ਹੇ ਸੈਨਿਕ ਮਾਰੇ ਗਏ ਹਨ, ਇਸ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।

ਪਰ ਪੱਛਮੀ ਦੇਸ਼ ਦੇ ਆਗੂਆਂ ਦਾ ਅੰਦਾਜ਼ਾ ਹੈ ਕਿ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰੂਸ ਦੇ 7 ਹਜ਼ਾਰ ਤੋਂ 15 ਹਜ਼ਾਰ ਸੈਨਿਕ ਮਾਰੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)