ਯੂਕਰੇਨ ਰੂਸ ਜੰਗ: "ਅਸੀਂ ਬਹੁਤ ਦਹਿਸ਼ਤ 'ਚ ਹਾਂ, ਮੈਂ ਆਪਣੇ ਪਤੀ ਤੋਂ ਬਗੈਰ ਭਾਰਤ ਨਹੀਂ ਜਾਵਾਂਗੀ"

ਤਸਵੀਰ ਸਰੋਤ, SAFINA AKIMOVA
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਹਿੰਦੀ ਪੱਤਰਕਾਰ
"ਮੇਰੀ ਇੱਕੋ ਇੱਛਾ ਹੈ ਕਿ ਮੈਂ, ਮੇਰੇ ਪਤੀ ਅਤੇ ਬੱਚਾ, ਅਸੀਂ ਸਾਰੇ ਇਕੱਠੇ ਭਾਰਤ ਜਾਈਏ, ਕਿਉਂਕਿ ਹੁਣ ਮਾਰਸ਼ਲ ਲਾਅ ਲਾਗੂ ਹੈ, ਇਸ ਲਈ ਮੇਰੇ ਪਤੀ ਨਹੀਂ ਜਾ ਸਕਦੇ। ਇਸ ਲਈ ਮੈਂ ਆਪਣੇ ਪਤੀ ਨੂੰ ਛੱਡ ਕੇ ਭਾਰਤ ਵਾਪਸ ਨਹੀਂ ਜਾਣਾ ਚਾਹੁੰਦੀ।"
ਇਹ ਸ਼ਬਦ ਭਾਰਤੀ ਮੂਲ ਦੀ ਸਫੀਨਾ ਅਕਿਮੋਵਾ ਦੇ ਹਨ, ਜੋ ਇਸ ਸਮੇਂ ਯੂਕਰੇਨ ਵਿੱਚ ਹਨ। ਸਫੀਨਾ ਦੇ ਪਤੀ ਯੂਕਰੇਨ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ 11 ਮਹੀਨੇ ਦਾ ਪੁੱਤਰ ਹੈ।
ਬੀਬੀਸੀ ਨਾਲ ਇੱਕ ਵੀਡੀਓ ਗੱਲਬਾਤ ਵਿੱਚ ਉਹ ਕਹਿੰਦੇ ਹਨ ਕਿ ਹੁਣ ਅਸੀਂ ਜਿੱਥੇ ਹਾਂ, ਉੱਥੋਂ ਨਿਕਲਣਾ ਬਹੁਤ ਮੁਸ਼ਕਲ ਹੈ ਕਿਉਂਕਿ ਰੂਸੀ ਸੈਨਿਕ ਇੱਥੇ ਪ੍ਰਵੇਸ਼ ਅਤੇ ਨਿਕਾਸੀ ਵਾਲੇ ਪੁਆਇੰਟਾਂ 'ਤੇ ਮੌਜੂਦ ਹਨ।
ਅਜੇ ਤੱਕ ਸਾਡੇ ਇਲਾਕੇ 'ਚ ਹਮਲਾ ਨਹੀਂ ਹੋਇਆ ਪਰ ਅਸੀਂ ਘਿਰੇ ਹੋਏ ਹਾਂ। ਸਾਨੂੰ ਨਹੀਂ ਪਤਾ ਕਿ ਅਸੀਂ ਕਦੋਂ ਤੱਕ ਸੁਰੱਖਿਅਤ ਰਹਾਂਗੇ।
ਯੂਕਰੇਨ 'ਤੇ ਰੂਸ ਦੇ ਹਮਲੇ ਨੂੰ 7 ਦਿਨ ਹੋ ਗਏ ਹਨ ਅਤੇ ਦੇਸ਼ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਪਣੇ ਟੈਲੀਵਿਜ਼ਨ ਸੰਬੋਧਨ 'ਚ ਰੂਸ ਵੱਲੋਂ ਹਮਲੇ 'ਚ ਰਾਕੇਟ ਅਤੇ ਕਰੂਜ਼ ਮਿਜ਼ਾਈਲਾਂ ਦਾਗੇ ਜਾਣ ਦੀ ਜਾਣਕਾਰੀ ਦਿੱਤੀ ਹੈ।
ਸਫੀਨਾ, ਬੈਂਗਲੁਰੂ ਭਾਰਤ ਦੇ ਰਹਿਣ ਵਾਲੇ ਅਤੇ ਕਹਿੰਦੇ ਹਨ "ਅਸੀਂ ਬਹੁਤ ਦਹਿਸ਼ਤ ਵਿੱਚ ਹਾਂ ਅਤੇ ਕੁਝ ਵੀ ਸਕਾਰਾਤਮਕ ਨਹੀਂ ਸੋਚ ਪਾ ਰਹੇ ਹਾਂ।"
'ਪੁਤਿਨ 'ਤੇ ਭਰੋਸਾ ਨਹੀਂ'
ਉਨ੍ਹਾਂ ਮੁਤਾਬਕ, "ਅਸੀਂ ਰੂਸ ਜਾਂ ਪੁਤਿਨ 'ਤੇ ਵਿਸ਼ਵਾਸ ਨਹੀਂ ਕਰਦੇ। ਉਹ ਪਹਿਲਾਂ ਕਹਿ ਰਹੇ ਸਨ ਕਿ ਅਸੀਂ ਫੌਜੀ ਅਭਿਆਸ ਕਰ ਰਹੇ ਹਾਂ ਪਰ ਫਿਰ ਉਨ੍ਹਾਂ ਨੇ ਬਿਨਾਂ ਉਕਸਾਏ ਜਾਣ ਦੇ ਬਾਵਜੂਦ ਸਾਡੇ 'ਤੇ ਹਮਲਾ ਕਰ ਦਿੱਤਾ। ਸਾਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ ਕਿਉਂਕਿ ਇਸ ਨਾਲ ਸਾਡਾ ਅਤੇ ਰੂਸ ਦੋਵਾਂ ਦਾ ਨੁਕਸਾਨ ਹੋ ਰਿਹਾ ਹੈ।"
ਇਹ ਵੀ ਪੜ੍ਹੋ:
ਸਫੀਨਾ, ਇਸ ਸਾਲ ਜਨਵਰੀ ਮਹੀਨੇ ਤੋਂ ਹੀ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਟੀਆਰਪੀ, ਮਤਲਬ ਅਸਥਾਈ ਨਿਵਾਸ ਪਰਮਿਟ ਖਤਮ ਹੋਣ ਕਾਰਨ ਅਤੇ ਬੇਟੇ ਦਾ ਪਾਸਪੋਰਟ ਨਾ ਹੋਣ ਕਾਰਨ, ਉਹ ਪੂਰੇ ਦਸਤਾਵੇਜ਼ਾਂ ਦੀ ਉਡੀਕ ਵਿੱਚ ਸਨ। ਜਦੋਂ 14 ਫਰਵਰੀ ਨੂੰ ਉਨ੍ਹਾਂ ਦੇ ਸਾਰੇ ਦਸਤਾਵੇਜ਼ ਆ ਗਏ ਤਾਂ ਉਹ ਅਤੇ ਉਨ੍ਹਾਂ ਦਾ ਪੁੱਤਰ ਕੋਵਿਡ ਦੀ ਚਪੇਟ 'ਚ ਆ ਗਏ।
ਕੋਵਿਡ ਤੋਂ ਠੀਕ ਹੋਣ ਮਗਰੋਂ, ਭਾਰਤ ਲਈ ਉਨ੍ਹਾਂ ਦੀ 26 ਫਰਵਰੀ ਦੀ ਟਿਕਟ ਬੁੱਕ ਹੋਈ, ਪਰ ਉਸ ਤੋਂ ਪਹਿਲਾਂ ਹੀ 24 ਫਰਵਰੀ ਨੂੰ ਇਹ ਹਮਲਾ ਸ਼ੁਰੂ ਹੋ ਗਿਆ ਅਤੇ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ।

ਤਸਵੀਰ ਸਰੋਤ, SAFINA AKIMOVA
ਉਹ ਅੱਗੇ ਕਹਿੰਦੇ ਹਨ, ''ਮੇਰੀ ਮਾਂ ਅਤੇ ਪਰਿਵਾਰਕ ਮੈਂਬਰ ਬਹੁਤ ਨਿਰਾਸ਼ ਹੋ ਗਏ ਕਿਉਂਕਿ ਮੇਰੇ ਪੁੱਤਰ ਦੇ ਜਨਮ ਤੋਂ ਲੈ ਕੇ ਹੁਣ ਤੱਕ ਉਹ ਉਸ ਨੂੰ ਮਿਲ ਨਹੀਂ ਸਕੇ ਸਨ। ਮੇਰੀ ਮਾਂ ਸਵੇਰੇ-ਸ਼ਾਮ ਵੀਡੀਓ ਕਾਲ ਰਾਹੀਂ ਗੱਲਾਂ ਕਰਦੀ ਹੈ। ਉਹ ਬਹੁਤ ਦੁਖੀ ਹਨ ਕਿ ਮੇਰਾ ਭਾਰਤ ਆਉਣਾ ਨਹੀਂ ਹੋ ਪਾ ਰਿਹਾ। 23 ਮਾਰਚ ਮੇਰੇ ਬੇਟੇ ਦਾ ਜਨਮਦਿਨ ਹੈ ਅਤੇ ਸਾਡੇ ਦੋਵਾਂ ਦਾ ਜਨਮਦਿਨ 19 ਮਾਰਚ ਦਾ ਹੈ। ਅਸੀਂ ਤਕਲੀਫ 'ਚ ਹਾਂ ਪਰ ਜਿਵੇਂ-ਤਿਵੇਂ ਰਹਿ ਰਹੇ ਹਾਂ।"
ਮਾਰਸ਼ਲ ਲਾਅ
ਸਫੀਨਾ ਦੇ ਹਾਸੇ 'ਚ ਉਦਾਸੀ ਸਾਫ ਨਜ਼ਰ ਆਉਂਦੀ ਹੈ। ਉਹ ਕਹਿੰਦੇ ਹਨ, ''ਜੇ ਮੈਂ ਭਾਰਤ ਗਈ ਤਾਂ ਮੈਂ ਆਪਣੇ ਪਤੀ ਨੂੰ ਲੈ ਕੇ ਪਰੇਸ਼ਾਨ ਰਹਾਂਗੀ। ਅਜੇ ਅਸੀਂ ਇਕੱਠੇ ਹਾਂ ਤਾਂ ਠੀਕ ਹਾਂ। ਕੀ ਪਤਾ ਕਿ ਇੱਥੇ ਇੰਟਰਨੈਟ ਕਨੈਕਸ਼ਨ ਕੰਮ ਕਰੇਗਾ ਜਾਂ ਨਹੀਂ। ਮੈਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਜ਼ਿੰਦਾ ਹਨ ਜਾਂ ਨਹੀਂ ਅਤੇ ਇਸ ਨਾਲ ਤਣਾਅ ਹੋਰ ਵਧੇਗਾ। ਮੈਂ ਅਜੇ ਇੱਥੇ ਹਾਂ, ਮੇਰੇ ਪਤੀ ਅਤੇ ਉਨ੍ਹਾਂ ਦਾ ਪਰਿਵਾਰ ਹੈ।
ਉਹ ਦਸਦੇ ਹਨ ਕਿ ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਸੁਣੀ ਹੈ, ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਇਰਨ ਦੀਆਂ ਆਵਾਜ਼ਾਂ ਸੁਣੀਆਂ ਸਨ ਅਤੇ ਫੌਜ ਦੇ ਕਾਫਲੇ ਨੂੰ ਜਾਂਦੇ ਹੋਏ ਵੀ ਦੇਖਿਆ ਸੀ। ਇਹ ਕਾਫ਼ੀ ਡਰਾਉਣਾ ਹੈ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਯੂਕਰੇਨ ਦੇ ਖਿਲਾਫ ਵਿਸ਼ੇਸ਼ ਫੌਜੀ ਕਾਰਵਾਈ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਦੇਸ਼ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਯੂਕਰੇਨ ਸਰਹੱਦੀ ਰੱਖਿਅਕ ਸੇਵਾ ਜਾਂ ਡੀਪੀਐੱਸਏ ਨੇ 18 ਤੋਂ 60 ਸਾਲ ਦੇ ਸਾਰੇ ਯੂਕਰੇਨੀ ਪੁਰਸ਼ਾਂ ਦੇ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਹੈ। ਡੀਪੀਐੱਸਏ ਦਾ ਕਹਿਣਾ ਹੈ ਕਿ ਇਹ ਕਦਮ 'ਯੂਕਰੇਨ ਦੀ ਸੁਰੱਖਿਆ ਦੀ ਗਾਰੰਟੀ ਅਤੇ ਲੋੜ ਪੈਣ 'ਤੇ ਲੋਕਾਂ ਨੂੰ ਸੰਗਠਿਤ ਕਰਨ' ਲਈ ਚੁੱਕਿਆ ਗਿਆ ਹੈ।
ਇਹ ਅਸਥਾਈ ਪਾਬੰਦੀ ਮਾਰਸ਼ਲ ਲਾਅ ਲਾਗੂ ਰਹਿਣ ਤੱਕ ਰਹੇਗੀ।
ਸਫੀਨਾ ਦਾ ਕਹਿਣਾ ਹੈ ਕਿ ਇੱਥੇ ਯੂਕਰੇਨ ਦੇ ਹਰੇਕ ਨਾਗਰਿਕ ਨੂੰ ਆਰਮੀ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ, ਭਾਵੇਂ ਉਨ੍ਹਾਂ ਨੇ ਫੌਜ ਲਈ ਸੇਵਾ ਦਿੱਤੀ ਹੋਵੇ ਜਾਂ ਨਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਲਜ ਤੋਂ ਬਾਅਦ ਟਰੇਨਿੰਗ ਵੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ, ਜਿਹੜੇ ਫੌਜ ਵਿੱਚ ਸੇਵਾ ਦਿੰਦੇ ਹਨ ਉਨ੍ਹਾਂ ਅੱਗੇ ਸੈਨਿਕ ਲਿਖਿਆ ਜਾਂਦਾ ਹੈ।
ਸਫੀਨਾ ਕਹਿੰਦੇ ਹਨ ਕਿ ਫਿਲਹਾਲ ਸ਼ਹਿਰਾਂ ਦੇ ਮੱਧ ਭਾਗ 'ਚ ਰਹਿਣਾ ਬਹੁਤ ਖ਼ਤਰਨਾਕ ਹੈ ਇਸ ਲਈ ਅਸੀਂ ਹੁਣ ਆਪਣੇ ਅਪਾਰਟਮੈਂਟ ਵਿੱਚ ਨਹੀਂ ਰਹਿ ਰਹੇ ਹਾਂ। ਜਿਵੇਂ ਹੀ ਸਾਨੂੰ ਹਮਲੇ ਬਾਰੇ ਪਤਾ ਲੱਗਾ, ਅਸੀਂ ਸ਼ਿਫਟ ਹੋ ਗਏ ਕਿਉਂਕਿ ਇੱਥੇ ਬੰਕਰ ਹਨ। ਸਾਡਾ ਸਾਮਾਨ ਪੂਰੀ ਤਰ੍ਹਾਂ ਪੈਕ ਹੀ ਸੀ ਕਿਉਂਕਿ ਅਸੀਂ ਭਾਰਤ ਆਉਣਾ ਸੀ। ਜੇਕਰ ਸਾਨੂੰ ਸਰਕਾਰ ਵੱਲੋਂ ਕੋਈ ਚਿਤਾਵਨੀ ਮਿਲਦੀ ਹੈ ਤਾਂ ਅਸੀਂ ਇੱਥੋਂ ਬੰਕਰ ਵਿੱਚ ਚਲੇ ਜਾਂਦੇ ਹਾਂ।
ਪ੍ਰੇਮ ਕਹਾਣੀ
ਸਫੀਨਾ ਬਾਈਕ ਚਲਾਉਣ ਦੇ ਸ਼ੌਕੀਨ ਹਨ ਅਤੇ ਬਾਈਕ ਪ੍ਰਤੀ ਉਨ੍ਹਾਂ ਦਾ ਪਿਆਰ ਹੀ ਉਨ੍ਹਾਂ ਨੂੰ ਆਪਣੇ ਪਤੀ ਦੇ ਨੇੜੇ ਲਿਆਇਆ।
ਦਰਅਸਲ, ਉਨ੍ਹਾਂ ਦੇ ਪਤੀ ਵੀ ਬਾਈਕ ਚਲਾਉਣ ਦੇ ਸ਼ੌਕੀਨ ਹਨ ਅਤੇ ਬਾਈਕਰ ਗਰੁੱਪ ਦੇ ਮੈਂਬਰ ਵੀ ਹਨ। ਸਫੀਨਾ ਆਪਣੇ ਪਤੀ ਨੂੰ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਦੇ ਜ਼ਰੀਏ ਮਿਲੇ ਸਨ।
ਉਹ ਮੁਸਕਰਾਉਂਦੇ ਹੋਏ ਦੱਸਦੇ ਹਨ, "ਮੈਂ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਸਾਰੇ ਬਾਈਕਰ ਸਮੂਹਾਂ ਨਾਲ ਜੁੜਨਾ ਚਾਹ ਰਹੀ ਸੀ ਤਾਂ ਜੋ ਮੈਂ ਹੋਰ ਦੇਸ਼ਾਂ ਵਿੱਚ ਵੀ ਰਾਈਡ ਕਰਨ ਜਾ ਸਕਾਂ। ਜਿਹੜਾ ਗਰੁੱਪ ਮੈਂ ਫਾਲੋ ਕਰ ਰਹੀ ਸੀ, ਮੇਰੇ ਪਤੀ ਵੀ ਉਸ ਗਰੁੱਪ 'ਚ ਸ਼ਾਮਲ ਸਨ। ਅਸੀਂ ਇੱਕ-ਦੂਜੇ ਦਾ ਨੰਬਰ ਲਿਆ ਅਤੇ ਸਾਡੀ ਗੱਲਬਾਤ ਹੋਣੀ ਸ਼ੁਰੂ ਹੋ ਗਈ। ਮੇਰੇ ਪਤੀ ਦੇ ਗਰੁੱਪ ਵੱਲੋਂ ਮੈਨੂੰ ਯੂਕਰੇਨ ਆਉਣ ਦਾ ਸੱਦਾ ਮਿਲਿਆ।
ਸਫੀਨਾ ਮੁਤਾਬਕ, "ਮੇਰੇ ਪਤੀ ਨੂੰ ਅੰਗਰੇਜ਼ੀ ਬਿਲਕੁਲ ਨਹੀਂ ਆਉਂਦੀ ਸੀ। ਅਸੀਂ ਦੋਵੇਂ ਗੂਗਲ ਰਾਹੀਂ ਗੱਲ ਕਰਦੇ ਸੀ।''

ਤਸਵੀਰ ਸਰੋਤ, SAFINA AKHIMOVA
ਸਾਲ 2019 ਦੇ ਜੂਨ ਮਹੀਨੇ 'ਚ ਸਫੀਨਾ ਪਹਿਲੀ ਵਾਰ ਯੂਕਰੇਨ ਆਏ ਸਨ। ਦਸ ਦਿਨ ਮੋਟਰਸਾਈਕਲ 'ਤੇ ਪੱਛਮੀ ਯੂਕਰੇਨ ਦਾ ਦੌਰਾ ਕੀਤਾ। ਇਸ ਦੌਰਾਨ ਦੋਵਾਂ ਵਿਚਾਲੇ ਨੇੜਤਾ ਇੰਨੀ ਵਧ ਗਈ ਕਿ ਗੱਲ ਵਿਆਹ ਤੱਕ ਪਹੁੰਚ ਗਈ।
ਉਹ ਕਹਿੰਦੇ ਹਨ, "ਸਾਡਾ ਦੋਵਾਂ ਦਾ ਜਨਮਦਿਨ ਇੱਕੋ ਦਿਨ ਸੀ, ਯਾਤਰਾ ਕਰਨ ਦਾ ਸ਼ੌਂਕ ਸੀ ਅਤੇ ਇਸੇ ਤਰ੍ਹਾਂ ਗੱਲਾਂ-ਗੱਲਾਂ 'ਚ ਬਹੁਤ ਸਾਰੀਆਂ ਰੁਚੀਆਂ ਮੇਲ ਖਾਨ ਲੱਗੀਆਂ ਅਤੇ ਇੰਝ ਮਹਿਸੂਸ ਹੋਇਆ ਜਿਵੇਂ ਅਸੀਂ ਸੋਲਮੇਟ ਹਾਂ।"
ਸਫੀਨਾ ਨੇ ਵਾਪਸ ਆ ਕੇ ਆਪਣੇ ਮਾਤਾ-ਪਿਤਾ ਨਾਲ ਗੱਲ ਕੀਤੀ ਅਤੇ ਪਰਿਵਾਰ 'ਚੋਂ ਕਿਸੇ ਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ ਸੀ।
ਸਫੀਨਾ ਦੋਬਾਰਾ ਕੀਵ ਪਹੁੰਚੇ, ਜਿੱਥੇ ਮਸਜਿਦ 'ਚ ਪੂਰੇ ਰੀਤੀ-ਰਿਵਾਜ਼ ਨਾਲ ਉਨ੍ਹਾਂ ਦਾ ਵਿਆਹ ਹੋਇਆ। ਇਸ ਤੋਂ ਬਾਅਦ ਉਹ ਆਪਣੇ ਪਤੀ ਨਾਲ ਭਾਰਤ ਵਾਪਸ ਆਏ, ਜਿੱਥੇ ਉਨ੍ਹਾਂ ਨੇ ਰਿਸੈਪਸ਼ਨ ਰੱਖੀ ਅਤੇ ਫਿਰ ਯੂਕਰੇਨ ਦੀ ਰਾਜਧਾਨੀ ਕੀਵ ਵਾਪਸ ਆ ਕੇ ਵਿਆਹ ਰਜਿਸਟਰ ਕਰਵਾ ਲਿਆ। ਹੁਣ ਇਹ ਪਰਿਵਾਰ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਰਹਿੰਦਾ ਹੈ।
ਸਫੀਨਾ ਕਹਿੰਦੇ ਹਨ ਕਿ ਬਹੁਤ ਡਰ ਹੈ ਅਤੇ ਬੱਸ ਇਹੀ ਉਮੀਦ ਹੈ ਕਿ ਜੇਕਰ ਇਹ ਸਭ ਖਤਮ ਹੋ ਜਾਵੇ ਤਾਂ ਉਹ ਭਾਰਤ ਜਾ ਕੇ ਆਪਣੇ ਮਾਤਾ-ਪਿਤਾ ਨੂੰ ਮਿਲ ਸਕਣ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













