ਰੂਸ ਯੂਕਰੇਨ ਸੰਕਟ: ਭਾਰਤ ਦਾ ਕੀ ਸਟੈਂਡ ਹੋਣਾ ਚਾਹੀਦਾ ਹੈ ਅਤੇ ਇਸ ਕੋਲ ਕੀ ਰਾਹ ਬਚਦੇ ਹਨ
ਰੂਸ ਅਤੇ ਯੂਕਰੇਨ ਦਾ ਸੰਕਟ ਗਹਿਰਾ ਹੁੰਦਾ ਜਾ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਪੂਰਬੀ ਹਿੱਸੇ ਦੇ ਦੋ ਵੱਖਵਾਦੀ ਖੇਤਰਾਂ ਨੂੰ ਆਜ਼ਾਦ ਖੇਤਰ ਦੇ ਰੂਪ ਵਿਚ ਮਾਨਤਾ ਦੇ ਦਿੱਤੀ ਹੈ।
ਇਹ ਦੋ ਇਲਾਕੇ ਹਨ -ਦੋਨੇਤਸਕ ਅਤੇ ਲੁਹਾਂਸਕ। ਇਨ੍ਹਾਂ ਦੋਹਾਂ ਇਲਾਕਿਆਂ ਨੂੰ ਰੂਸ ਦੇ ਸਮਰਥਨ ਵਾਲੇ ਬਾਗੀਆਂ ਨੇ ਪਹਿਲਾਂ ਹੀ ਵੱਖਰਾ 'ਪੀਪਲਜ਼ ਰਿਪਬਲਿਕ' ਐਲਾਨ ਦਿੱਤਾ ਸੀ।
ਪੁਤਿਨ ਨੇ ਇਨ੍ਹਾਂ ਇਲਾਕਿਆਂ ਵਿੱਚ ਰੂਸ ਦੇ ਫ਼ੌਜੀਆਂ ਨੂੰ ਜਾਣ ਦੇ ਆਦੇਸ਼ ਵੀ ਦਿੱਤੇ ਹਨ। ਪੁਤਿਨ ਦੇ ਐਲਾਨ ਤੋਂ ਬਾਅਦ ਪੱਛਮੀ ਦੇਸ਼ਾਂ ਵੱਲੋਂ ਤਿੱਖੇ ਪ੍ਰਤੀਕਰਮ ਆਏ ਹਨ।
ਅਮਰੀਕਾ ਅਤੇ ਯੂਰਪ ਰੂਸ ਬਾਰੇ ਕੁਝ ਸਖ਼ਤ ਐਲਾਨ ਵੀ ਕਰ ਰਹੇ ਹਨ, ਉਨ੍ਹਾਂ ਨੇ ਰੂਸ ਖ਼ਿਲਾਫ਼ ਕੁਝ ਵਿੱਤੀ ਪਾਬੰਦੀਆਂ ਦਾ ਐਲਾਨ ਵੀ ਕਰ ਦਿੱਤਾ ਹੈ।
ਯੂਕਰੇਨ ਸੰਕਟ ਤੋਂ ਬਾਅਦ ਦੁਨੀਆਂ ਵਿੱਚ ਜੋ ਹਾਲਾਤ ਬਣੇ ਹਨ, ਉਹ ਭਾਰਤ ਵਾਸਤੇ ਇੱਕ ਦੁਵਿਧਾ ਵਰਗੇ ਹਨ। ਜੇਕਰ ਇਤਿਹਾਸਕ ਰੂਪ ਵਿੱਚ ਦੇਖਿਆ ਜਾਵੇ ਤਾਂ ਭਾਰਤ ਯੂਕਰੇਨ ਦੇ ਮਾਮਲੇ ਵਿੱਚ ਰੂਸ ਦੇ ਨਾਲ ਰਿਹਾ ਹੈ,ਪਰ ਹੁਣ ਸਥਿਤੀ 2014 ਇਸ ਤੋਂ ਵੱਖਰੀ ਹੈ।
ਮਾਰਚ 2014 ਵਿੱਚ ਜਦੋਂ ਰੂਸ ਨੇ ਯੂਕਰੇਨ ਦੇ ਕ੍ਰਾਈਮੀਆ ਨੂੰ ਆਪਣੇ ਨਾਲ ਮਿਲਾ ਲਿਆ ਸੀ ਤਾਂ ਭਾਰਤ ਵੱਲੋਂ ਬਹੁਤ ਘੱਟ ਬਿਆਨ ਜਾਰੀ ਕੀਤੇ ਗਏ ਸਨ ਅਤੇ ਜੋ ਵੀ ਆਖਿਆ ਗਿਆ ਸੀ, ਉਹ ਰੂਸ ਦੇ ਪੱਖ ਵਿੱਚ ਸੀ।
2014 ਵਿੱਚ ਕ੍ਰਾਈਮੀਆ ਉੱਤੇ ਭਾਰਤ ਦਾ ਕੀ ਸੀ ਰੁਖ
ਉਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਹੇ ਸ਼ਿਵ ਸ਼ੰਕਰ ਮੈਨਨ ਨੇ ਆਖਿਆ ਸੀ,"ਰੂਸ ਦਾ ਬਿਲਕੁਲ ਨਿਆਂਸੰਗਤ ਹਿੱਤ ਕ੍ਰਾਈਮੀਆ ਵਿੱਚ ਹੈ।"
ਭਾਰਤ ਨੇ ਇਸ ਦਾ ਵਿਰੋਧ ਨਹੀਂ ਕੀਤਾ ਸੀ। ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਭਾਰਤ ਦੇ ਸਮਰਥਨ ਵਿੱਚ ਧੰਨਵਾਦ ਕਰਦੇ ਹੋਏ ਆਖਿਆ ਸੀ,"ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਰੂਸ ਦੀ ਕਾਰਵਾਈ ਦਾ ਸਮਰਥਨ ਕੀਤਾ।ਮੈਂ ਚੀਨ ਦਾ ਵੀ ਸ਼ੁਕਰਗੁਜ਼ਾਰ ਹਾਂ। ਅਸੀਂ ਭਾਰਤ ਦੇ ਸੰਜਮ ਅਤੇ ਨਿਰਪੱਖਤਾ ਦੀ ਵੀ ਸਰਾਹਨਾ ਕਰਦੇ ਹਾਂ।"

ਤਸਵੀਰ ਸਰੋਤ, EPA
ਉਸ ਵੇਲੇ ਚੀਨ ਅਤੇ ਭਾਰਤ ਦਰਮਿਆਨ ਸਰਹੱਦਾਂ ਉੱਤੇ ਤਣਾਅ ਨਹੀਂ ਸੀ। 2020 ਵਿੱਚ ਚੀਨ ਨੇ ਲੱਦਾਖ ਕੋਲ 'ਲਾਈਨ ਆਫ ਐਕਚੁਅਲ ਕੰਟਰੋਲ' ਵਿੱਚ ਬਦਲਾਅ ਕੀਤਾ ਸੀ।
ਇਸ ਘਟਨਾ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿੱਚ ਹਿੰਸਕ ਝੜਪ ਹੋਈ ਸੀ। ਸਰਹੱਦ ਉਪਰ ਹੁਣ ਵੀ ਤਣਾਅ ਹੈ ਅਤੇ ਅਪ੍ਰੈਲ 2020 ਇਸ ਤੋਂ ਬਾਅਦ ਹਾਲਾਤ ਪਹਿਲਾਂ ਵਰਗੇ ਨਹੀਂ ਹੋਏ।
ਸਰਹੱਦ ਉੱਤੇ ਚੀਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਭਾਰਤ ਨੂੰ ਨਾ ਕੇਵਲ ਹੁਣ ਰੂਸ ਦੀ ਲੋੜ ਹੈ ਬਲਕਿ ਅਮਰੀਕਾ ਅਤੇ ਯੂਰਪ ਦੇ ਸਾਥ ਦੀ ਵੀ ਲੋੜ ਹੈ। ਯੂਕਰੇਨ ਨੂੰ ਲੈ ਕੇ ਰੂਸ ਅਤੇ ਪੱਛਮੀ ਦੇਸ਼ ਆਹਮਣੇ ਸਾਹਮਣੇ ਹਨ।
ਇਹ ਵੀ ਪੜ੍ਹੋ:
ਅਜਿਹੇ ਹਾਲਾਤ ਵਿੱਚ ਭਾਰਤ ਨਾ ਦਾ ਕਿਸੇ ਦਾ ਪੱਖ ਲੈ ਸਕਦਾ ਹੈ ਅਤੇ ਨਾ ਹੀ ਤਮਾਸ਼ਬੀਨ ਬਣ ਕੇ ਰਹਿ ਸਕਦਾ ਹੈ। ਭਾਰਤ ਚੀਨ ਦੀ ਸਰਹੱਦ ਉੱਤੇ ਚੀਨ ਦੀਆਂ ਗਤੀਵਿਧੀਆਂ ਨੂੰ ਲੈ ਕੇ ਅਮਰੀਕਾ ਭਾਰਤ ਦੇ ਸਮਰਥਨ ਵਿੱਚ ਬੋਲਦਾ ਰਿਹਾ ਹੈ। ਰੂਸ ਨੇ ਇਸ ਮਾਮਲੇ ਵਿੱਚ ਕਿਸੇ ਦਾ ਪੱਖ ਨਹੀਂ ਲਿਆ ਸੀ।
ਭਾਰਤ ਦੀ ਚੁੱਪੀ
ਏਸ਼ੀਆ ਪ੍ਰੋਗਰਾਮ ਦੇ ਉਪ ਨਿਰਦੇਸ਼ਕ ਅਤੇ ਵਿਲਸਨ ਸੈਂਟਰ ਵਿੱਚ ਦੱਖਣੀ ਏਸ਼ੀਆ ਦੇ ਐਸੋਸੀਏਟ ਮਾਈਕਲ ਕਗਲਮੈਨ ਨੇ ਟਵੀਟ ਕਰਕੇ ਆਖਿਆ ਹੈ,"ਰੂਸ ਨੂੰ ਲੈ ਕੇ ਭਾਰਤ ਦਾ ਰੁਖ਼ ਹੈਰਾਨੀ ਵਾਲਾ ਨਹੀਂ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਵੀ ਹੋਈ ਹੈ। 2014 ਵਿੱਚ ਵੀ ਭਾਰਤ ਵੱਲੋਂ ਬਹੁਤ ਘੱਟ ਬਿਆਨ ਦਿੱਤੇ ਗਏ ਸੀ। ਇਸ ਬਾਰੇ ਭਾਰਤ ਵੋਟਿੰਗ ਤੋਂ ਵੀ ਬਾਹਰ ਰਿਹਾ ਸੀ ਅਤੇ ਭਾਰਤ ਦਾ ਰੁੱਖ ਅੱਜ ਵੀ ਉਹੀ ਹੈ। ਅਣਮੰਨੇ ਮਨ ਨਾਲ ਅਮਰੀਕਾ ਵੀ ਇਸ ਨੂੰ ਮੰਨਦਾ ਹੈ।"
ਕਗਲਮੈਨ ਨੇ ਅੱਗੇ ਲਿਖਿਆ ਹੈ,"2014 ਦੀ ਤੁਲਨਾ ਵਿਚ ਅੱਜ ਭਾਰਤ ਅਤੇ ਅਮਰੀਕਾ ਦੇ ਸਬੰਧ ਮਜ਼ਬੂਤ ਹੋਏ ਹਨ। ਨਵੀਂ ਦਿੱਲੀ ਉੱਤੇ ਹੁਣ ਜ਼ਿਆਦਾ ਦਬਾਅ ਹੈ। ਜੇਕਰ ਰੂਸ ਯੂਕਰੇਨ ਉਪਰ ਹਮਲਾ ਕਰਦਾ ਹੈ ਅਤੇ ਯੁੱਧ ਹੁੰਦਾ ਹੈ ਤਾਂ ਇਹ ਭਾਰਤ ਵਾਸਤੇ ਖ਼ਰਾਬ ਸਥਿਤੀ ਹੋਵੇਗੀ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
"ਮੂਕ ਦਰਸ਼ਕ ਬਣਨ ਦੀ ਭਾਰਤ ਦੀ ਭੂਮਿਕਾ ਸੌਖੀ ਨਹੀਂ ਹੋਵੇਗੀ। ਜੇਕਰ ਹਮਲਾ ਨਹੀਂ ਵੀ ਹੁੰਦਾ ਤਾਂ ਵੀ ਭਾਰਤ ਵਾਸਤੇ ਇਹ ਪੇਚੀਦਾ ਹੈ। ਜੇਕਰ ਕੋਈ ਵੀ ਕਾਰਵਾਈ ਰੂਸ ਕਰਦਾ ਹੈ ਤਾਂ ਉਸ ਉੱਤੇ ਪ੍ਰਤੀਬੰਧ ਲੱਗੇਗਾ ਅਤੇ ਇਸ ਨਾਲ ਚੀਨ ਨੂੰ ਮਜ਼ਬੂਤੀ ਮਿਲੇਗੀ। ਅਮਰੀਕਾ ਦਾ ਧਿਆਨ ਵੀ ਵੰਡਿਆ ਜਾਵੇਗਾ ਅਤੇ ਇਹ ਸਾਰੇ ਹਾਲਾਤ ਨਵੀਂ ਦਿੱਲੀ ਦੇ ਹਿੱਤ ਵਿੱਚ ਨਹੀਂ ਹੋਣਗੇ।"
ਇੰਡੋ ਪੈਸੇਫਿਕ ਵਿਸ਼ਲੇਸ਼ਕ ਡੈਰੇਕ ਗ੍ਰਾਸਮੈਨ ਨੇ ਆਖਿਆ ਹੈ,"ਯੂਕਰੇਨ ਉੱਤੇ ਰੂਸ ਦੀ ਵਧੀਕੀ ਦੀ ਨਿੰਦਿਆ ਨਾ ਕਰਨ ਦਾ ਭਾਰਤ ਦਾ ਫੈਸਲਾ ਹੈਰਾਨੀਜਨਕ ਹੈ। ਭਾਰਤ ਰੂਸ ਨਾਲ ਰਿਸ਼ਤੇ ਖ਼ਰਾਬ ਨਹੀਂ ਕਰਨਾ ਚਾਹੁੰਦਾ। ਕੁਆਡ ਦੇਸ਼ਾਂ ਵਿੱਚ ਭਾਰਤ ਇਕਲੌਤਾ ਦੇਸ਼ ਹੈ ਜੋ ਰੂਸ ਦੀ ਅਣਦੇਖੀ ਕਰ ਰਿਹਾ ਹੈ ਅਤੇ ਇਹ ਕਾਫੀ ਅਜੀਬ ਹਾਲਾਤ ਹਨ।"
"ਅੱਜ ਪੁਤਿਨ ਨੇ ਯੂਕਰੇਨ ਨੂੰ ਰੂਸ ਦਾ ਅੰਦਰੂਨੀ ਮਾਮਲਾ ਦੱਸਿਆ ਹੈ। ਹੁਣ ਤਕ ਇਹੀ ਗੱਲ ਚੀਨ ਵੀ ਤਾਲਿਬਾਨ ਬਾਰੇ ਆਖਦਾ ਰਿਹਾ ਹੈ।"
ਭਾਰਤ ਅਜਿਹੇ ਹਾਲਾਤਾਂ ਵਿੱਚ ਕੀ ਕਰੇ
ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਵਿਦੇਸ਼ ਸਕੱਤਰ ਰਹੇ ਅਤੇ ਰੂਸ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਕੰਵਲ ਸਿੱਬਲ ਨੇ ਇੰਡੀਅਨ ਨੇਰੇਟਿਵ ਵਿੱਚ ਇੱਕ ਲੇਖ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਨੇ ਭਾਰਤ ਦੇ ਰੁਖ਼ ਬਾਰੇ ਗੱਲ ਕੀਤੀ ਸੀ।
ਕੰਵਲ ਸਿੱਬਲ ਨੇ ਲਿਖਿਆ ਹੈ,"ਭਾਰਤ ਦੇ ਅਮਰੀਕਾ ਯੂਰਪ ਅਤੇ ਰੂਸ ਨਾਲ ਬਹੁਤ ਚੰਗੇ ਸਬੰਧ ਹਨ। ਅਜਿਹੇ ਵਿੱਚ ਭਾਰਤ ਨੂੰ ਕਿਸ ਦਾ ਪੱਖ ਨਹੀਂ ਲੈਣਾ ਚਾਹੀਦਾ। ਇਨ੍ਹਾਂ ਹਾਲਾਤਾਂ ਵਿੱਚ ਇੱਕ ਚੰਗੀ ਵਿਦੇਸ਼ ਨੀਤੀ ਦੀ ਲੋੜ ਹੈ।"
"ਦੋਵਾਂ ਪੱਖਾਂ ਦੀ ਨਜ਼ਰ ਹੈ ਕਿ ਭਾਰਤ ਕਿਸ ਦਾ ਸਾਥ ਦੇਵੇਗਾ। ਰੂਸ ਚਾਹੁੰਦਾ ਹੈ ਕਿ ਭਾਰਤ ਅਮਰੀਕਾ ਦੇ ਦਬਾਅ ਵਿੱਚ ਨਾ ਆਵੇ ਅਤੇ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਅਮਰੀਕਾ ਦਾ ਸਮਰਥਨ ਕਰੇ। ਭਾਰਤ ਨੂੰ ਕਿਸੇ ਵੀ ਫੌਜੀ ਗਤੀਵਿਧੀ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਕਿਉਂਕਿ ਇਸ ਦੇ ਗੰਭੀਰ ਨਤੀਜੇ ਹੋਣਗੇ।"
ਕੰਵਲ ਸਿੱਬਲ ਨੇ ਅੱਗੇ ਲਿਖਿਆ ਹੈ,"ਰੂਸ ਅਤੇ ਪੱਛਮੀ ਦੇਸ਼ਾਂ ਵਲੋਂ ਲਗਾਈਆਂ ਰੋਕਾਂ ਨਾਲ ਭਾਰਤ ਦੀ ਫੌਜ ਨਾਲ ਸੰਬੰਧਿਤ ਸੌਦੇ ਪ੍ਰਭਾਵਿਤ ਹੋਣਗੇ।
ਦੂਜੇ ਪਾਸੇ ਭਾਰਤ ਰੂਸ ਦੇ ਹਾਈਡਰੋਕਾਰਬਨ ਸੈਕਟਰ ਵਿੱਚ ਨਿਵੇਸ਼ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕਾ ਨੇ ਰੂਸ ਤੋਂ ਮਿਜ਼ਾਈਲ ਸਿਸਟਮ ਖਰੀਦਣ ਲਈ ਭਾਰਤ ਦੇ ਖ਼ਿਲਾਫ਼ ਪ੍ਰਤੀਬੰਧ ਨਹੀਂ ਲਗਾਇਆ ਹੈ।
ਪਰ ਜੇ ਹਾਲਾਤ ਵਿਗੜੇ ਤਾਂ ਇਸ ਉੱਪਰ ਅਮਰੀਕਾ ਵਿਚਾਰ ਕਰ ਸਕਦਾ ਹੈ। ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ ਹੀ ਅਤੇ ਇਸ ਨਾਲ ਭਾਰਤ ਦੀ ਅਰਥ ਵਿਵਸਥਾ ਵੀ ਪ੍ਰਭਾਵਿਤ ਹੋਵੇਗੀ। ਸਾਡੀ ਅਰਥਵਿਵਸਥਾ ਪਹਿਲਾਂ ਹੀ ਮਹਾਮਾਰੀ ਕਰਕੇ ਮੰਦੀ ਤੋਂ ਉੱਭਰ ਰਹੀ ਹੈ।"
ਹੁਣ ਤਕ ਭਾਰਤ ਦਾ ਰੁਖ਼
31 ਜਨਵਰੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਯੂਕਰੇਨ ਦੀ ਉਤੇ ਰੂਸ ਦੇ ਹਮਲੇ ਦੇ ਖਤਰੇ ਨੂੰ ਲੈ ਕੇ ਚਰਚਾ ਹੋਣ ਬਾਰੇ ਵੋਟਿੰਗ ਹੋਈ ਸੀ। ਵੋਟਿੰਗ ਤੋਂ ਬਾਹਰ ਰਿਹਾ। ਇਸ ਮੁੱਦੇ ਉੱਤੇ ਚਰਚਾ ਵੀ ਹੋਈ ਅਤੇ ਅਮਰੀਕਾ ਦੀ ਅਗਵਾਈ ਵਿੱਚ ਦਸ ਦੇਸ਼ਾਂ ਨੇ ਚਰਚਾ ਦੇ ਪੱਖ ਵਿਚ ਵੋਟ ਵੀ ਦਿੱਤੀ।
ਭਾਰਤ ਦੇ ਨਾਲ ਕੀਨੀਆ ਅਤੇ ਗੈਬਾਈਨ ਵੋਟਿੰਗ ਤੋਂ ਬਾਹਰ ਰਹੇ ਸਨ। ਰੂਸ ਅਤੇ ਚੀਨ ਨੇ ਚਰਚਾ ਦੇ ਖ਼ਿਲਾਫ਼ ਵੋਟ ਕੀਤੀ ਸੀ।
ਇਨ੍ਹਾਂ ਦੋਹਾਂ ਦੇਸ਼ਾਂ ਕੋਲ ਵੀਟੋ ਨਹੀਂ ਹੈ। ਅਮਰੀਕਾ ਨੇ ਇਸ ਗੱਲ ਦਾ ਵੀ ਪਤਾ ਸੀ ਕਿ ਚਰਚਾ ਲਈ ਲੋੜੀਂਦੀਆਂ 9 ਵੋਟਾਂ ਤੋਂ ਵੱਧ ਦੇਸ਼ਾਂ ਦਾ ਸਮਰਥਨ ਉਸ ਨੂੰ ਮਿਲੇਗਾ।
ਭਾਰਤ ਨੇ ਇਸ ਮਸਲੇ ਨੂੰ ਗੱਲਬਾਤ ਦੇ ਪੱਖ ਨਾਲ ਸੁਲਝਾਉਣ ਲਈ ਆਖਿਆ ਸੀ।

ਤਸਵੀਰ ਸਰੋਤ, Getty Images
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਰਾਜਦੂਤ ਟੀ ਐੱਸ ਸ੍ਰੀ ਮੂਰਤੀ ਨੇ ਆਖਿਆ ਸੀ,"ਭਾਰਤ ਇਸ ਸੰਕਟ ਦਾ ਹੱਲ ਚਾਹੁੰਦਾ ਹੈ ਅਤੇ ਇਨ੍ਹਾਂ ਹਾਲਾਤਾਂ ਵਿਚ ਤਣਾਅ ਦੀ ਕਮੀ ਨਾਲ ਇਹ ਹਾਸਿਲ ਹੋ ਸਕਦਾ ਹੈ।
ਸਾਰੇ ਦੇਸ਼ਾਂ ਦੀਆਂ ਸੁਰੱਖਿਆ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਲੰਬੇ ਸਮੇਂ ਤਕ ਸ਼ਾਂਤੀ ਅਤੇ ਸਥਿਰਤਾ ਹੋਣੀ ਚਾਹੀਦੀ ਹੈ। ਇਸ ਨਾਲ ਸਬੰਧਤ ਸਾਰੇ ਪੱਖਾਂ ਦੇ ਸੰਪਰਕ ਵਿਚ ਭਾਰਤ ਹੈ।
20 ਹਜ਼ਾਰ ਤੋਂ ਵੱਧ ਭਾਰਤ ਦੇ ਵਿਦਿਆਰਥੀ ਅਤੇ ਹੋਰ ਲੋਕ ਯੂਕਰੇਨ ਅਤੇ ਉਸ ਦੇ ਸਰਹੱਦੀ ਇਲਾਕਿਆਂ ਵਿੱਚ ਰਹਿੰਦੇ ਹਨ।"
ਭਾਰਤ ਨੇ ਇੱਥੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਯੂਕਰੇਨ ਸੰਕਟ ਨੂੰ ਖ਼ਤਮ ਕਰਨ ਲਈ ਉਹ ਕਿਸੇ ਖੇਮੇ ਦੇ ਪੱਖ ਵਿੱਚ ਨਹੀਂ ਹੈ। ਭਾਵੇਂ ਭਾਰਤ ਵੋਟਿੰਗ ਵਿਚ ਸ਼ਾਮਲ ਨਹੀਂ ਸੀ ਪਰ ਫੇਰ ਵੀ ਉਸ ਦਾ ਝੁਕਾਅ ਰੂਸ ਦੇ ਪੱਖ ਵਿੱਚ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
















