ਸਵੇਜ਼ ਨਹਿਰ ਵਿੱਚ ਫਸੇ ਜਹਾਜ਼ ਦੀ ਕਹਾਣੀ, ਤਸਵੀਰਾਂ ਰਾਹੀਂ

ਸਵੇਜ਼ ਨਹਿਰ ਵਿੱਚ ਫਸੇ ਮਾਲਵਾਹਕ ਸਮੁੰਦਰੀ ਜਹਾਜ਼ ਨੂੰ ਬਾਹਰ ਕੱਢ ਲਏ ਜਾਣ ਦੀਆਂ ਰਿਪੋਰਟਾਂ ਮਿਲੀਆਂ ਹਨ।

ਇਸੇ ਦੌਰਾਨ ਖ਼ਬਰ ਏਜੰਸੀ ਰਾਇਟਰਜ਼ ਨੇ ਇੰਚਕੈਪ ਸ਼ਿਪਿੰਗ ਸਰਵਿਸਿਜ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਰੀਬ ਇੱਕ ਹਫ਼ਤੇ ਤੋਂ ਸਵੇਜ਼ ਨਹਿਰ ਵਿਚ ਫਸਿਆ ਇਹ ਵਿਸ਼ਾਲ ਜਹਾਜ਼ ਹੁਣ ਤੈਰਨ ਲੱਗਿਆ ਹੈ ਅਤੇ ਉਸ ਨੂੰ ਚੱਲਣ ਲਾਇਕ ਹਾਲਾਤ ਵਿਚ ਲਿਆਉਣ ਦਾ ਕੰਮ ਜਾਰੀ ਹੈ।

ਇਹ ਵੀ ਪੜ੍ਹੋ-

ਸਾਲ 2018 ਵਿੱਚ ਬਣਿਆ ਇਹ ਜਹਾਜ਼ ਤਾਈਵਾਨ ਦੀ ਟਰਾਂਸਪੋਰਟ ਕੰਪਨੀ ਐਵਰਗਰੀਨ ਮਰੀਨ ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਤੇਜ਼ ਹਵਾਵਾਂ ਕਰਕੇ ਕਾਬੂ ਤੋਂ ਬਾਹਰ ਹੋਣ ਕਾਰਨ ਇਹ ਨਹਿਰ ਵਿੱਚ ਫਸ ਗਿਆ।

400 ਮੀਟਰ ਲੰਬਾ ਅਤੇ 59 ਮੀਟਰ ਚੌੜਾ ਜਾਂ ਫੁੱਟਬਾਲ ਦੇ ਚਾਰ ਮੈਦਾਨਾਂ ਜਿੰਨਾ ਵੱਡੇ ਇਸ ਜਹਾਜ਼ ਨੂੰ ਖਿੱਚਣ ਲਈ 8 ਬੇੜੀਆਂ ਤੋਂ ਇਲਾਵਾ ਰੇਤ ਦੀ ਖੁਦਾਈ ਕਰਨ ਵਾਲੀਆਂ ਮਸ਼ੀਨਾਂ ਵੀ ਲੱਗਾਈਆਂ ਗਈਆਂ।

ਜਹਾਜ਼ ਫਸਣ ਦੀ ਇਹ ਘਟਨਾ ਮੰਗਲਵਾਰ ਸਵੇਰੇ 7.40 'ਤੇ ਸਵੇਜ਼ ਬੰਦਰਗਹ ਦੇ ਉੱਤਰ ਵਿੱਚ ਵਾਪਰੀ।

ਫਸਣ ਵਾਲਾ ਜਹਾਜ਼ ਚੀਨ ਤੋਂ ਨੀਦਰਲੈਂਡ ਦੇ ਬੰਦਰਗਾਹ ਸ਼ਹਿਰ ਰੋਟੇਰਡਮ ਜਾ ਰਿਹਾ ਸੀ।

ਇੱਕ ਸੈਟੇਲਾਈਟ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਰਸਤਾ ਬੰਦ ਕੀਤਾ ਹੋਇਆ ਹੈ।

ਪਨਾਮਾ ਵਿੱਚ ਰਜਿਸਟਰਡ ਇਹ ਜਹਾਜ਼ ਉੱਤਰ ਵਿੱਚ ਭੂ-ਮੱਧ ਸਾਗਰ ਵੱਲ ਜਾਣ ਵੇਲੇ ਸਵੇਜ਼ ਨਹਿਰ ਵਿਚੋਂ ਲੰਘ ਰਿਹਾ ਸੀ।

ਪਰ ਸੋਮਵਾਰ ਨੂੰ ਵਿਸ਼ਵ ਪੱਧਰੀ ਸਮੁੰਦਰੀ ਸੇਵਾਵਾਂ ਦੇਣ ਵਾਲੀ ਕੰਪਨੀ ਇੰਚਕੈਪ ਨੇ ਆਪਣੇ ਟਵਿੱਟਰ ਉੱਤੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ 4.30 ਮਿੰਟ ਉੱਤੇ ਜਹਾਜ਼ ਤੈਰਨ ਲੱਗ ਪਿਆ। ਹੁਣ ਇਸ ਨੂੰ ਪੂਰੀ ਤਰ੍ਹਾਂ ਚਲਾਉਣ ਲਈ ਕੰਮ ਕੀਤਾ ਜਾ ਰਿਹਾ ਹੈ।

ਜਹਾਜ਼ ਫਸਣ ਕਰਕੇ ਯੂਰਪ ਅਤੇ ਏਸ਼ੀਆ ਦੇ ਵਿਚਕਾਰ ਇਸ ਸਭ ਤੋਂ ਤੰਗ ਸਮੁੰਦਰੀ ਰਾਹ ਦੇ ਬੰਦ ਹੋਣ ਕਾਰਨ ਦੋਵੇਂ ਪਾਸੇ ਟ੍ਰੈਫਿਕ ਜਾਮ ਵਾਲੇ ਹਾਲਾਤ ਬਣ ਗਏ ਸਨ। ਘੱਟੋ-ਘਟ 369 ਜਹਾਜ਼ ਨਹਿਰ ਦਾ ਰਸਤਾ ਖੁੱਲਣ ਦਾ ਇੰਤਜ਼ਾਰ ਕਰ ਰਹੇ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)