ਜੋਗਿੰਦਰ ਸਿੰਘ ਉਗਰਾਹਾਂ ਤੇ ਰਾਕੇਸ਼ ਟਿਕੈਤ ਦੇ ਨਾਂ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਸਖ਼ਸ਼ੀਅਤਾਂ ਦੀ ਸੂਚੀ 'ਚ ਸ਼ਾਮਲ

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਨਾਮ ਸਭ ਤੋਂ ਪ੍ਰਭਾਵਸ਼ਾਲੀ ਸਖ਼ਸ਼ੀਅਤਾਂ ਦੀ ਸ਼ੂਚੀ ਵਿੱਚ ਸ਼ਾਮਲ ਹੋਏ ਹਨ।

ਇੰਡੀਅਨ ਐਕਸਪ੍ਰੈੱਸ ਨੇ ਸਾਲ 2020-21 ਨੇ ਹਰ ਸਾਲ ਵਾਂਗ ਇਸ ਸਾਲ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ।

ਜਿਸ ਵਿੱਚ ਸਭ ਤੋਂ ਪਹਿਲੇ ਨੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਸ਼ਾਮਲ ਹੈ, ਉਸ ਤੋਂ ਬਾਅਦ ਦੂਜੇ ਨੰਬਰ ਉੱਤੇ ਅਮਿਤ ਸ਼ਾਹ ਤੀਜੇ 'ਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ, ਇਸ ਤੋਂ ਬਾਅਦ ਕ੍ਰੰਮਵਾਰ ਜੇਪੀ ਨੱਢਾ, ਮੁਕੇਸ਼ ਅੰਬਾਨੀ, ਰਾਜਨਾਥ ਸਿੰਘ, ਅਜੀਤ ਡੋਵਾਲ, ਆਦਿ ਨਾਮ ਸ਼ਾਮਲ ਹਨ।

ਇਸੇ ਸੂਚੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ-

'18 ਸਾਲਾਂ 'ਚ 7300 ਕਿਸਾਨ ਮਜ਼ਦੂਰਾਂ ਨੇ ਲਈ ਜਾਨ'

ਸਾਲ 2000 ਤੋਂ 2018 ਵਿਚਾਲੇ ਪੰਜਾਬ ਵਿੱਚ 7300 ਤੋਂ ਵੱਧ ਕਿਸਾਨ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ। ਇਨ੍ਹਾਂ ਵਿਚੋਂ ਜ਼ਿਆਦਾਤਰ 5765 ਨੇ ਕਰਜ਼ੇ ਹੇਠਾਂ ਦੱਬੇ ਹੋਣ ਕਾਰਨ ਆਪਣੀ ਜ਼ਿੰਦਗੀ ਖ਼ਤਮ ਕਰ ਦਿੱਤੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਸੂਬੇ ਦੇ ਔਸਤ ਕਿਸਾਨ ਮਜ਼ਦੂਰ ਪਰਿਵਾਰਾਂ 'ਤੇ 76,017 ਰੁਪਏ ਦਾ ਕਰਜ਼ ਹੈ, ਜਦ ਕਿ ਖੇਤੀ ਮਜ਼ਦੂਰਾਂ ਵੱਲੋਂ ਖੁਦਕੁਸ਼ੀ ਕੀਤੇ ਜਾਣਾ ਵਾਲੇ ਪਰਿਵਾਰਾਂ ਦੇ ਸਿਰ ਔਸਤ 94, 579 ਰੁਪਏ ਦਾ ਕਰਜ਼ਾ ਹੈ।

ਇਸ ਕਰਜ਼ੇ ਦਾ 92 ਫੀਸਦ ਹਿੱਸਾ ਗ਼ੈਰ-ਸੰਸਥਾਗਤ ਸਰੋਤਾਂ ਤੋਂ ਲਿਆ ਗਿਆ ਸੀ, ਖ਼ਾਸ ਕਰਕੇ ਵੱਡੇ ਕਿਸਾਨਾਂ, ਸ਼ਾਹੂਕਾਰਾਂ ਕੋਲੋਂ, ਜਿਸ ਕਾਰਨ ਉਹ ਸੂਬੇ ਦੀ ਕਰਜ਼ਾ ਰਾਹਤ ਯੋਜਨਾ ਲਈ ਅਯੋਗ ਬਣ ਗਏ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਹਰਿਆਣਾ: ਕਿਸਾਨਾਂ ਦੇ ਵਿਰੋਧ ਕਾਰਨ ਸਰਕਾਰ ਨੇ ਪੰਚਾਇਤੀ ਚੋਣਾਂ 'ਟਾਲੀਆ'

ਹਰਿਆਣਾ ਵਿੱਚ ਜ਼ਿਲ੍ਹਾ ਪਰੀਸ਼ਦ, ਬਲਾਕ ਸੰਮਤੀ ਅਤੇ ਗਰਾਮ ਪੰਚਾਇਤਾਂ ਦਾ ਕਾਰਜਕਾਲ ਖ਼ਤਮ ਹੋਏ ਨੂੰ ਇੱਕ ਮਹੀਨਾ ਹੋ ਗਿਆ ਹੈ ਪਰ ਸੂਬਾ ਸਰਕਾਰ ਪੰਚਾਇਤੀ ਚੋਣਾਂ ਕਰਵਾਉਣ ਲਈ ਤਿਆਰ ਨਹੀਂ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਰਕਾਰ ਇਸ ਦਾ ਕਾਰਨ ਕੁਝ ਥਾਵਾਂ ਦੀ ਵਾਰਡਬੰਦੀ ਦਾ ਕੰਮ ਅਧੂਰਾ ਦੱਸ ਰਹੀ ਹੈ ਪਰ ਚੋਣਾਂ ਨਾ ਕਰਵਾਉਣ ਦਾ ਅਸਲ ਕਾਰਨ ਹਰਿਆਣਾ ਵਿੱਚ ਕਿਸਾਨ ਜੇਥਬੰਦੀਆਂ ਵੱਲੋਂ ਗਠਜੋੜ ਸਰਕਾਰ ਦਾ ਵਿਰੋਧ ਮੰਨਿਆ ਜਾ ਰਿਹਾ ਹੈ।

ਕਿਸਾਨੀ ਵਿਰੋਧ ਨੂੰ ਦੇਖਦੇ ਹੋਏ ਜੇਜੇਪੀ ਅਤੇ ਭਾਜਪਾ ਦੇ ਗਠਜੋੜ ਵਾਲੀ ਸਰਕਾਰ ਚੋਣਾਂ ਕਰਵਾਉਣ ਲਈ ਤਿਆਰ ਨਹੀਂ ਹੈ।

ਆਪਣੀ ਜਨਤਾ ਤੋਂ ਵੱਧ ਅਸੀਂ ਵਿਸ਼ਵ ਨੂੰ ਕੋਵਿਡ-19 ਟੀਕਾ ਸਪਲਾਈ ਕਰ ਰਹੇ ਹਾਂ- ਭਾਰਤ

ਭਾਰਤ ਨੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਕਿ ਭਾਰਤ ਆਪਣੀ ਜਨਤਾ ਤੋਂ ਵੱਧ ਵਿਸ਼ਵ ਨੂੰ ਕੋਵਿਡ-19 ਦਾ ਟੀਕਾ ਸਪਲਾਈ ਕੀਤਾ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਭਾਰਤ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਵੈਕਸੀਨ ਦੀ ਅਸਮਾਨਤਾ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਵਾਲੇ ਵਿਸ਼ਵ ਦੇ ਸੰਕਲਪ ਨੂੰ ਹਰਾ ਦੇਵੇਗੀ ਕਿਉਂਕਿ ਟੀਕੇ ਦੀ ਪਹੁੰਚ ਵਿੱਚ ਅਸਮਾਨਤਾ ਗਰੀਬ ਦੇਸ਼ਾਂ ਨੂੰ ਪ੍ਰਭਾਵਿਤ ਕਰੇਗੀ।

ਭਾਰਤ ਵਿਸ਼ਵ ਨੂੰ ਸਮਾਨ ਟੀਕਾ ਉਪਲੱਬਧ ਕਰਵਾਉਣ ਦਾ ਐਲਾਨ ਕਰਨ ਵਾਲਾ ਇੱਕ ਮੁਲਕ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਦੇ 180 ਮੈਂਬਰ ਦੇਸ਼ਾਂ ਦਾ ਸਮਰਥਨ ਹਾਸਿਲ ਹੈ।

ਯੂਐੱਨ ਅੰਬੈਸਡਰ ਲਈ ਇੰਡੀਆ ਡਿਪਟੀ ਪਰਮਾਨੈਂਟ ਰਿਪਰੈਜ਼ੈਂਨਟੇਟਿਵ ਕੇ ਨਾਗਰਾਜ ਨਾਇਡੂ ਨੇ ਕਿਹਾ ਕਿ ਵੈਕਸੀਨ ਦੀ ਚੁਣੌਤੀ ਤਾਂ ਹੱਲ ਹੋ ਗਈ ਹੈ।

"ਹੁਣ ਅਸੀਂ ਟੀਕੇ ਦੀ ਉਪਲੱਬਧਤਾ, ਪਹੁੰਚ, ਅਤੇ ਵੰਡ ਨੂੰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ। ਟੀਕੇ ਦੀ ਪਹੁੰਚ ਅਸਮਾਨਤਾ ਅਤੇ ਵਿਸ਼ਵ ਦੇ ਸਹਿਯੋਗ ਦੀ ਘਾਟ ਸਭ ਤੋ ਗਰੀਬ ਦੇਸ਼ਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)