ਜੋਅ ਬਾਇਡਨ ਨੇ ਅਮਰੀਕਾ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ, ਕਮਲਾ ਹੈਰਿਸ ਬਣੇ ਉਪ-ਰਾਸ਼ਟਰਪਤੀ

ਜੋਅ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਨ੍ਹਾਂ ਤੋਂ ਪਹਿਲਾਂ ਕਮਲਾ ਹੈਰਿਸ ਨੇ ਉੱਪ-ਰਾਸ਼ਟਰਪਤੀ ਦੇ ਅਹੁਦੇ ਲਈ ਸਹੁੰ ਚੁੱਕੀ।

ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੀ ਸਹੁੰ ਚੁੱਕਣ ਤੋਂ ਬਾਅਦ ਬੋਲਦਿਆਂ ਜੋਅ ਬਾਇਡਨ ਨੇ ਕਿਹਾ ਹੈ ਕਿ ਇਹ ਅਮਰੀਕਾ ਦਾ ਦਿਨ ਹੈ, ਲੋਕਤੰਤਰ ਦਾ ਦਿਨ ਹੈ, ਇਹ ਇਤਿਹਾਸ ਅਤੇ ਉਮੀਦਾਂ ਦਾ ਦਿਨ ਹੈ।

ਉਨ੍ਹਾਂ ਕਿਹਾ, "ਅਮਰੀਕਾ ਨੇ ਕਈ ਵਾਰ ਅਨੇਕਾਂ ਇਮਤਿਹਾਨ ਦਿੱਤੇ ਹਨ ਅਤੇ ਇਹ ਚੁਣੌਤੀਆਂ ਤੋਂ ਉਭਰਿਆ ਹੈ। ਅੱਜ ਅਸੀਂ ਇੱਕ ਉਮੀਦਵਾਰ ਦੀ ਜਿੱਤ ਦਾ ਜਸ਼ਨ ਨਹੀਂ ਮਨਾ ਰਹੇ ਬਲਕਿ ਲੋਕਤੰਤਰ ਲਈ ਜਸ਼ਨ ਮਨਾ ਰਹੇ ਹਾਂ। "

ਇਹ ਵੀ ਪੜ੍ਹੋ

ਵਾਸ਼ਿੰਗਟਨ ਏਅਰਬੇਸ ਤੋਂ ਕੀ ਬੋਲੇ ਟਰੰਪ

ਇਸ ਤੋਂ ਪਹਿਲਾਂ, ਡੌਨਲਡ ਟਰੰਪ ਅਤੇ ਮੈਲਾਨੀਆ ਟਰੰਪ ਨੇ ਵਾਸ਼ਿੰਗਟਨ ਏਅਰਬੇਸ ਤੋਂ ਲੋਕਾਂ ਨੂੰ ਧੰਨਵਾਦ ਕੀਤਾ। ਰਸਮੀ ਤੌਰ 'ਤੇ ਟਰੰਪ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ।

ਉਨ੍ਹਾਂ ਦੇ ਸੰਬੰਧਨ ਦੀਆਂ ਖ਼ਾਸ ਗੱਲਾਂ...

•4 ਸਾਲਾਂ ਦਾ ਮੇਰਾ ਕਾਰਜਕਾਲ ਕਾਫ਼ੀ ਖ਼ਾਸ ਰਿਹਾ ਹੈ।

•ਸਾਡੇ ਕਾਰਜਕਾਲ ਵਿੱਚ ਵੱਡੇ ਫੈਸਲੇ ਲਏ ਗਏ।

•ਅਸੀਂ ਅਮਰੀਕਾ ਦੀ ਸੇਨਾ ਨੂੰ ਮੁੜ ਖੜਾ ਕੀਤਾ ਹੈ।

•ਅਸੀਂ ਸਾਬਕਾ ਸੈਨਿਕਾਂ ਨੂੰ ਸਨਮਾਨ ਦਿੱਤਾ ਹੈ।

•ਜਿਨ੍ਹੀਂ ਮਿਹਨਤ ਨਾਲ ਅਸੀਂ ਕੰਮ ਕੀਤਾ, ਕੋਈ ਨਹੀਂ ਕਰ ਸਕਦਾ।

•ਅਮਰੀਕਾ ਦੇ ਇਤਿਹਾਸ 'ਚ ਸਾਡੇ ਕਾਰਜਕਾਲ ਦੌਰਾਨ ਸਭ ਤੋਂ ਜ਼ਿਆਦਾ ਟੈਕਸ 'ਚ ਕਟੌਤੀ ਕੀਤੀ ਗਈ।

•ਅਮਰੀਕਾ ਦੇ 9 ਮਹੀਨਿਆਂ 'ਚ ਕੋਰੋਨਾ ਵੈਕਸੀਨ ਬਣਾਈ।

•ਕੋਰੋਨਾ ਨਾ ਹੁੰਦਾ ਤਾਂ ਅਰਥਵਿਵਸਥਾ ਦੇ ਅੰਕੜੇ ਅਲਗ ਹੁੰਦੇ।

•ਮੈਂ ਹਮੇਸ਼ਾ ਤੁਹਾਡੇ ਲਈ ਲੜਾਂਗਾ। ਮੈਂ ਸਭ ਵੇਖ ਰਿਹਾ ਹੈ।

•ਤੁਹਾਡਾ ਰਾਸ਼ਟਰਪਤੀ ਬਨਣਾ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਹੈ।

•ਮੈਂ ਨਵੀਂ ਸਰਕਾਰ ਨੂੰ ਸ਼ੁਭਕਾਮਨਾਵਾਂ ਦਿੰਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)