ਕੀ ਤਕਨੀਕ ਭਾਰਤੀ ਔਰਤਾਂ ਦੇ ਸਰੀਰਕ ਸ਼ੋਸ਼ਣ ਦਾ ਕਾਰਨ ਬਣ ਰਹੀ ਹੈ

ਕੀ ਭਾਰਤ ਵਿੱਚ ਤਕਨੀਕ ਪਿਆਰ, ਸੈਕਸ ਅਤੇ ਆਨਲਾਈਨ ਸੋਸ਼ਣ ਦੀ ਵਜ੍ਹਾ ਬਣ ਰਹੀ ਹੈ?

ਤਸਵੀਰ ਸਰੋਤ, Indu Harikumar

ਤਸਵੀਰ ਕੈਪਸ਼ਨ, ਇੱਕ ਇੰਸਟਾਗ੍ਰਾਮ ਆਰਟ ਪ੍ਰੋਜੈਕਟ ਤਹਿਤ ਔਰਤਾਂ ਨਾਲ ਆਨਲਾਈਨ ਹੁੰਦੇ ਮਾੜੇ ਵਿਹਾਰ ਨੂੰ ਦਿਖਾਇਆ ਗਿਆ ਹੈ
    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਕਈ ਸਾਲ ਪਹਿਲਾਂ ਜਦੋਂ ਭਾਰਤੀ ਕਲਾਕਾਰ ਇੰਦੂ ਹਰੀਕੁਮਾਰ ਨੂੰ ਪਿਆਰ ਹੋਇਆ ਤਾਂ ਉਹ ਸੋਚਦੀ ਸੀ ਇਹ ਅਦਰਸ਼ ਰੋਮਾਂਸ ਹੈ।

ਪਰ ਕੁਝ ਹੀ ਮਹੀਨਿਆਂ ਵਿੱਚ ਇਸ ਲਿਵ-ਇਨ ਰਿਸ਼ਤੇ ਦੀਆਂ ਤੰਦਾਂ ਉਧੜਣ ਲੱਗੀਆਂ, ਰੋਜ਼ ਦੀਆਂ ਲੜਾਈਆਂ ਤੇ ਬਹੁਤੀਆਂ ਦਾ ਕਾਰਨ ਇੰਦੂ ਦੀਆਂ ਇੰਨਟਰਨੈੱਟ 'ਤੇ ਪਾਈਆਂ ਜਾਣ ਵਾਲੀਆਂ ਪੋਸਟਾਂ ਬਣਦੀਆਂ।

ਇੰਦੂ ਹਰੀਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਕੁਝ ਨਹੀਂ ਸੀ ਪਤਾ ਉਸ ਨੂੰ ਕਿਹੜੀ ਗੱਲ ਉਸਕਾਉਂਦੀ ਹੈ। ਜਦੋਂ ਵੀ ਮੈਂ ਕੋਈ ਫ਼ੋਟੋ ਜਾਂ ਸੈਲਫ਼ੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ, ਉਹ ਪਰੇਸ਼ਾਨ ਹੋ ਜਾਂਦਾ, ਕੌਣ ਮੇਰੀ ਫ਼ੋਟੋ ਨੂੰ ਲਾਈਕ ਕਰ ਰਿਹਾ ਹੈ, ਕੌਣ ਕੰਮੈਂਟ ਕਰ ਰਿਹਾ ਹੈ।"

ਇਹ ਵੀ ਪੜ੍ਹੋ-

ਕਿਉਂਕਿ ਉਹ ਉਸ ਨੂੰ ਗੁੱਸਾ ਨਹੀਂ ਸੀ ਚੜ੍ਹਾਉਣਾ ਚਾਹੁੰਦੀ, ਉਸਨੇ ਆਪਣੇ ਦੋਸਤਾਂ ਦੀ ਲਿਸਟ ਛੋਟੀ ਕੀਤੀ, ਆਪਣੇ ਐਕਸ ਬੁਆਏ ਫ੍ਰੈਂਡਜ਼ ਨੂੰ ਲਿਸਟ ਵਿੱਚੋਂ ਕੱਢਿਆ, ਅਨਫ੍ਰੈਂਡ ਕੀਤਾ ਅਤੇ ਮਰਦ ਦੋਸਤਾਂ ਦੀ ਪਹੁੰਚ ਵੀ ਸੀਮਿਤ ਕੀਤੀ।

"ਜਦੋਂ ਉਹ ਮੌਜੂਦ ਵੀ ਨਹੀਂ ਸੀ ਹੁੰਦਾ, ਮੈਂ ਕੋਈ ਪੋਸਟ ਪਾਉਣ ਤੋਂ ਪਹਿਲਾਂ ਉਸੇ ਬਾਰੇ ਸੋਚ ਰਹੀ ਹੁੰਦੀ ਸੀ। ਮੈਂ ਅੰਦਾਜ਼ੇ ਲਾਉਂਦੀ, ਉਸਦਾ ਪ੍ਰਤੀਕਰਮ ਕੀ ਹੁੰਦਾ? ਜਲਦ ਹੀ ਇਹ ਸਾਰੀਆਂ ਪਾਬੰਦੀਆਂ ਮੈਂ ਆਪਣੀ ਆਫ਼ਲਾਈਨ ਯਾਨੀ ਰੋਜ਼ਾਨਾਂ ਦੀ ਜ਼ਿੰਦਗੀ 'ਤੇ ਵੀ ਲਾ ਦਿੱਤੀਆਂ। ਮੈਂ ਬਹੁਤ ਸੰਭਲ ਕੇ ਚੱਲ ਰਹੀ ਸੀ।"

ਪਰ ਇਸ ਸਭ ਦਾ ਕੋਈ ਫ਼ਾਇਦਾ ਨਾ ਹੋਇਆ ਉਹ ਹਾਲੇ ਵੀ ਗੁੱਸਾ ਕਰਨ ਦੇ ਬਹਾਨੇ ਲੱਭ ਲੈਂਦਾ।

ਕੀ ਭਾਰਤ ਵਿੱਚ ਤਕਨੀਕ ਪਿਆਰ, ਸੈਕਸ ਅਤੇ ਆਨਲਾਈਨ ਸੋਸ਼ਣ ਦੀ ਵਜ੍ਹਾ ਬਣ ਰਹੀ ਹੈ?

ਤਸਵੀਰ ਸਰੋਤ, Indu Harikumar

ਤਸਵੀਰ ਕੈਪਸ਼ਨ, ਹਰੀਕੁਮਾਰ ਦਾ ਨਵਾਂ ਕਰਾਉਡ ਸੋਰਸਡ ਇੰਸਟਾਗ੍ਰਾਮ, ਕਲਾ ਪ੍ਰੋਜੈਕਟ 'ਲਵ, ਸੈਕਸ ਅਤੇ ਟੈੱਕ' ਦਾ ਅਧਾਰ ਉਸਦੇ ਨਿੱਜੀ ਤਜ਼ਰਬੇ ਹਨ

ਇਹ ਦੱਸਦਿਆਂ ਕਿ ਇਹ ਸਿਰਫ਼ ਆਨਲਾਈਨ ਸੋਸ਼ਣ ਹੀ ਨਹੀਂ ਸੀ, ਇੰਦੂ ਨੇ ਕਿਹਾ, "ਇੱਕ ਦਿਨ ਐਂਵੇਂ ਹੀ ਉਹ ਕਿਸੇ ਟਵੀਟ 'ਤੇ ਪਰੇਸ਼ਾਨ ਹੋ ਗਿਆ, ਜਿਸ 'ਤੇ ਕਿਸੇ ਨੇ ਲਿਖਿਆ ਸੀ, 'ਮੈਂ ਅਜਿਹੇ ਇਨਸਾਨ ਲਈ ਕੁਝ ਵੀ ਕਰ ਸਕਦਾ ਹਾਂ ਜਿਸਦੇ ਨੱਕ ਵਿੱਚ ਕੋਕਾ ਹੋਵੇ।' ਇਕ ਦੋਸਤ ਜਿਸ ਦੇ ਕਾਫੀ ਫ਼ਾਲੋਅਰ ਸਨ, ਉਸ ਨੇ ਮੈਨੂੰ ਇਸ ਪੋਸਟ ਨਾਲ ਟੈਗ ਕਰ ਦਿੱਤਾ ਅਤੇ ਕਮੈਂਟ ਲਿਖ ਦਿੱਤਾ, 'ਤਾਂ ਤੁਹਾਨੂੰ ਜ਼ਰੂਰ ਹੀ ਇੰਦੂ ਨੂੰ ਦੇਖਣਾ ਚਾਹੀਦਾ ਹੈ'।"

"ਮੈਂ ਤਾਂ ਇਹ ਟਵੀਟ ਦੇਖਿਆ ਵੀ ਨਹੀਂ ਸੀ, ਪਰ ਮੇਰੇ ਪਾਰਟਨਰ ਨੇ ਦੇਖ ਕੇ ਮੈਨੂੰ ਮੈਸੇਜ ਭੇਜਿਆ, 'ਤੇਰੇ ਕੋਲ ਵੱਡੇ ਅਹੁਦਿਆਂ ਵਾਲੇ ਦਲਾਲ ਹਨ।"

ਹਰੀਕੁਮਾਰ ਦਾ ਨਵਾਂ ਕਰਾਉਡ ਸੋਰਸਡ ਇੰਸਟਾਗ੍ਰਾਮ, ਕਲਾ ਪ੍ਰੋਜੈਕਟ 'ਲਵ, ਸੈਕਸ ਅਤੇ ਟੈੱਕ' ਦਾ ਅਧਾਰ ਉਸਦੇ ਨਿੱਜੀ ਤਜ਼ਰਬੇ ਹਨ ਅਤੇ 'ਆਨਲਾਈਨ ਸੋਸ਼ਣ' ਦੀਆਂ ਸ਼ਿਕਾਰ ਹੋਈਆਂ ਹੋਰ ਔਰਤਾਂ ਦੇ ਤਜ਼ਰਬੇ ਵੀ।

ਕੌਮਾਂਤਰੀ ਪੱਧਰ 'ਤੇ ਡਿਜੀਟਲ ਸਥਾਨਾਂ ਨੂੰ ਔਰਤਾਂ ਲਈ ਸੁਰੱਖਿਅਤ ਬਣਾਉਣ ਲਈ ਮੁਹਿੰਮ ਚਲਾਉਣ ਵਾਲੀ ਸੰਸਥਾ 'ਟੇਕ ਬੈਕ ਦਾ ਟੈੱਕ' ਨੇ ਇਸ ਨੂੰ ਪ੍ਰੋਜੈਕਟ ਨੂੰ ਸਹਿਯੋਗ ਦਿੱਤਾ ਹੈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਆਨਲਾਈਨ ਸ਼ੋਸ਼ਣ ਦਾ ਸ਼ਿਕਾਰ

ਦੁਨੀਆਂ ਭਰ ਵਿੱਚ ਆਨਲਾਈਨ ਸੋਸ਼ਣ ਵੱਧ ਰਿਹਾ ਹੈ ਇਸ ਵਿਚੋਂ ਬਹੁਤਾ ਔਰਤਾਂ ਨਾਲ ਸੰਬੰਧਿਤ ਹੈ। ਔਰਤਾਂ ਨੂੰ ਉਨ੍ਹਾਂ ਦੀ ਰਾਜਨੀਤੀ ਜਾਂ ਵਿਚਾਰਾਂ ਲਈ ਟ੍ਰੋਲ ਕੀਤਾ ਜਾਂਦਾ ਹੈ, ਇਨ੍ਹਾਂ ਵਿੱਚੋਂ ਬਹੁਤੀਆਂ ਅਕਸਰ ਬਲਾਤਕਾਰ ਜਾਂ ਜਿਣਸੀ ਸੋਸ਼ਣ ਦੀਆਂ ਧਮਕੀਆਂ ਮਿਲਣ ਦੀ ਸ਼ਕਾਇਤ ਕਰਦੀਆਂ ਹਨ।

2017 ਵਿੱਚ ਅਮਨੈਸਟੀ ਇੰਟਰਨੈਸ਼ਨਲ ਨੇ ਅੱਠ ਦੇਸਾਂ ਦੀਆਂ 4000 ਔਰਤਾਂ ਨਾਲ ਇਸ ਸਰਵੇਖਣ ਕੀਤਾ ਜਿਸ ਵਿੱਚ ਪਾਇਆ ਗਿਆ ਕਿ 76ਫ਼ੀਸਦ ਔਰਤਾਂ ਜੋ ਸੋਸ਼ਲ ਮੀਡੀਆ ਜ਼ਰੀਏ ਸੋਸ਼ਣ ਦਾ ਸ਼ਿਕਾਰ ਹੋਈਆਂ ਨੇ ਆਪਣੀ ਵਰਤੋਂ ਨੂੰ ਸੀਮਿਤ ਕੀਤਾ ਅਤੇ 32ਫ਼ੀਸਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਮਸਲੇ 'ਤੇ ਆਪਣੇ ਵਿਚਾਰ ਪ੍ਰਗਟਾਉਣੇ ਬੰਦ ਕਰ ਦਿੱਤੇ ਹਨ।

ਭਾਰਤ ਵਿੱਚ ਵੀ ਰਿਪੋਰਟਾਂ ਮੁਤਾਬਕ, ਇੰਟਰਨੈੱਟ ਦੀ ਵੱਧਦੀ ਪਹੁੰਚ ਦੇ ਨਤੀਜੇ ਵੱਜੋਂ ਬਾਹਰੀ ਜ਼ਿੰਦਗੀ ਵਿੱਚ ਹਿੱਸੇਦਾਰੀ ਪਾਉਣ ਅਤੇ ਸੋਸ਼ਲ ਮੀਡੀਆ ਦੇ ਸਾਧਨਾਂ 'ਤੇ ਆਪਣੇ ਵਿਚਾਰ ਸਾਂਝੇ ਕਰਨ ਕਰਕੇ ਹੁਣ ਵਧੇਰੇ ਔਰਤਾਂ ਆਨਲਾਈਨ ਸੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ।

ਮੁਹਿੰਮ ਕਰਤਾਵਾਂ ਦਾ ਕਹਿਣਾ ਹੈ ਕਿ ਆਨਲਾਈਨ ਸੋਸ਼ਣ ਵਿੱਚ ਔਰਤਾਂ ਨੂੰ ਨੀਵਾਂ ਕਰਕੇ ਦਿਖਾਉਣ, ਵਿਦਰੋਹ ਪੈਦਾ ਕਰਨ, ਡਰਾਉਣ ਅਤੇ ਅੰਤ ਵਿੱਚ ਚੁੱਪ ਕਰਵਾਉਣ ਜਿੰਨੀ ਤਾਕਤ ਹੈ।

ਕੀ ਭਾਰਤ ਵਿੱਚ ਤਕਨੀਕ ਪਿਆਰ, ਸੈਕਸ ਅਤੇ ਆਨਲਾਈਨ ਸੋਸ਼ਣ ਦੀ ਵਜ੍ਹਾ ਬਣ ਰਹੀ ਹੈ?

ਤਸਵੀਰ ਸਰੋਤ, Indu Harikumar

ਤਸਵੀਰ ਕੈਪਸ਼ਨ, ਹਰੀਕੁਮਾਰ ਮੁਤਾਬਕ ਕੁਝ ਹੀ ਦਿਨਾਂ 'ਚ ਔਰਤਾਂ ਨੇ, 'ਸ਼ੱਕ ਕਰਨ, ਕੰਟਰੋਲ ਕਰਨ, ਜਿਣਸੀ ਸ਼ਰਮ, ਭਾਵੁਕ ਹਿੰਸਾ ਜਾਂ ਫ਼ਿਰ ਹੇਰਾਫ਼ੇਰੀ' ਨਾਲ ਸੰਬੰਧਿਤ ਕਹਾਣੀਆਂ ਸਾਂਝੀਆਂ ਕੀਤੀਆਂ

ਪਰ ਬੇਨਾਮੇਂ, ਬੇਪਛਾਣੇ, ਟ੍ਰੋਲ ਇੱਕ ਪਾਸੇ, ਵੱਡੀ ਸਮੱਸਿਆ ਹਨ ਕਿ ਕੋਈ ਆਪਣੇ ਚਹੁਣ ਵਾਲਿਆਂ ਤੋਂ ਹੋ ਰਹੇ ਸੋਸ਼ਣ ਨਾਲ ਕਿਵੇਂ ਨਜਿੱਠੇ?

ਇਹ ਹੀ ਹੈ ਜਿਸਦੇ ਦਸਤਾਵੇਜ਼, 'ਲਵ,ਸੈਕਸ ਅਤੇ ਟੈੱਕ' ਬਣਾ ਰਿਹਾ ਹੈ, ਕਿਵੇਂ ਜਿਣਸੀ ਸੰਬੰਧਾਂ ਵਿੱਚ ਲਿੰਗ ਅਧਾਰਤ ਹਿੰਸਾ ਔਰਤਾਂ ਦੀ ਆਨਲਾਈਨ ਥਾਂ ਨੂੰ ਘਟਾਉਂਦੀ ਹੈ।

ਹਰੀਕੁਮਾਰ ਦਾ ਕਹਿਣਾ ਹੈ ਜਦੋਂ ਉਨ੍ਹਾਂ ਨੇ ਅਗਸਤ ਵਿੱਚ ਔਰਤਾਂ ਨੂੰ "ਨਜ਼ਦੀਕੀ ਪਾਰਟਨਰਾਂ ਵੱਲੋਂ ਉਨ੍ਹਾਂ ਦੀ ਆਨਲਾਈਨ ਥਾਂ ਕੰਟਰੋਲ ਕਰਨ, ਪਾਬੰਧੀਆਂ ਲਗਾਉਣ ਅਤੇ ਨਿਗਰਾਨੀ ਕਰਨ ਨਾਲ ਸੰਬੰਧੀ ਪਹਿਲੀ ਵਾਰ ਪੁੱਛਿਆ ਤਾਂ ਉਸ ਨੂੰ ਨਹੀਂ ਸੀ ਲੱਗਦਾ ਕਿ ਬਹੁਤੇ ਜੁਆਬ ਆਉਣਗੇ।

ਹਰੀਕੁਮਾਰ ਨੇ ਦੱਸਿਆ ਕਿ ਉਸਨੇ ਸ਼ੁਰੂਆਤ ਵਿੱਚ ਇਸ ਪ੍ਰੋਜੈਕਟ ਨੂੰ 'ਲਵ, ਸੈਕਸ ਅਤੇ ਹਿੰਸਾ' ਦਾ ਨਾਮ ਦਿੱਤਾ ਸੀ।

ਉਸਨੇ ਕਿਹਾ, "ਬਾਅਦ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਭਾਰਤ ਵਿੱਚ ਬਹੁਤ ਸਾਰੀਆਂ ਹਿੰਸਕ ਸਥਿਤੀਆਂ ਨੂੰ ਤਾਂ ਹਿੰਸਾ ਮੰਨਿਆ ਹੀ ਨਹੀਂ ਜਾਂਦਾ, ਖ਼ਾਸਕਰ ਭਾਵੁਕ ਮਾਮਲਿਆਂ ਵਿੱਚ।"

ਇਸ ਕਰਕੇ ਉਸ ਨੇ ਇਸ ਨੂੰ ਪੂਰੇ ਵਿਸਥਾਰ ਨਾਲ ਕਿਹਾ, ਕਿ ਇਹ ਕੁਝ ਵੀ ਹੋ ਸਕਦਾ ਹੈ ਜਿਵੇਂ ਕਿ ਪਬਲਿਕ ਵਿੱਚ ਜਾਂ ਕਿਸੇ ਦੋਸਤ ਨਾਲ ਚੈਟ ਕਰਨ 'ਤੇ ਦਿੱਤੀ ਧਮਕੀ, ਤੁਹਾਡੀਆਂ ਨੰਗਨ ਤਸਵੀਰਾਂ ਨੂੰ ਲੀਕ ਕਰਨ ਦੀ ਧਮਕੀ ਜਾਂ ਫ਼ਿਰ ਕਿਸੇ ਨਾਲ ਆਨਲਾਈਨ ਗੱਲ ਕਰਨ 'ਤੇ ਕਰ ਦਿੱਤੀ ਗਈ ਭਾਵੁਕ, ਸਰੀਰਕ ਜਾਂ ਜਿਣਸੀ ਨੁਕਸਾਨ ਦੀ ਧਮਕੀ ਜਾਂ ਕਿਸੇ ਅਜਿਹੀ ਪੋਸਟ ਨੂੰ ਪਾਉਣ 'ਤੇ ਮਿਲੀਆਂ ਧਮਕੀਆਂ ਜਿਸਨੂੰ ਉਨ੍ਹਾਂ ਨੇ ਪ੍ਰਵਾਨਗੀ ਨਾ ਦਿੱਤੀ ਹੋਵੇ ਜਾਂ ਫ਼ਿਰ ਤੁਹਾਡੀਆਂ ਡਿਵਾਈਸਜ਼ 'ਤੇ ਸਪਾਈਵੇਅਰ ਲਾਉਣਾ ਸ਼ਾਮਿਲ ਹੈ।

ਔਰਤਾਂ ਦਾ ਮਾਨਸਿਕ ਸਦਮਾ

ਹਰੀਕੁਮਾਰ ਨੇ ਕਿਹਾ ਕੁਝ ਹੀ ਦਿਨਾਂ ਵਿੱਚ ਬਹੁਤ ਸਾਰੀਆਂ ਔਰਤਾਂ ਨੇ, 'ਸ਼ੱਕ ਕਰਨ, ਕੰਟਰੋਲ ਕਰਨ, ਜਿਣਸੀ ਸ਼ਰਮ, ਭਾਵੁਕ ਹਿੰਸਾ ਜਾਂ ਫ਼ਿਰ ਹੇਰਾਫ਼ੇਰੀ' ਨਾਲ ਸੰਬੰਧਿਤ ਕਹਾਣੀਆਂ ਸਾਂਝੀਆਂ ਕੀਤੀਆਂ।

ਇਹ ਦੱਸਦਿਆਂ ਕਿ ਬਹੁਤ ਸਾਰੀਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਮਾਨਸਿਕ ਸਦਮੇ ਨੂੰ ਲੰਬੇ ਸਮੇਂ ਤੱਕ ਦਬਾਈ ਰੱਖਿਆ ਅਤੇ ਹੁਣ ਮਹਿਸੂਸ ਕਰਦੀਆਂ ਹਨ ਕਿ ਆਪਣੀ ਕਹਾਣੀ ਸਾਂਝੀ ਕਰਨ ਨਾਲ ਉਨ੍ਹਾਂ ਨੂੰ ਮਾਨਸਿਕ ਸਕੂਨ ਮਿਲਿਆ।

ਉਸਨੇ ਕਿਹਾ, "ਮੈਂ ਨਹੀਂ ਸੀ ਸੋਚਿਆਂ ਮੈਨੂੰ ਇੰਨੀਆਂ ਕਹਾਣੀਆਂ ਮਿਲਣਗੀਆਂ"।

ਉਸੇ ਸਮੇਂ ਉਹ ਇਹ ਵੀ ਚਾਹੁੰਦੀਆਂ ਹਨ ਕਿ ਉਨ੍ਹਾਂ ਦੀਆਂ ਕਹਾਣੀਆਂ ਹੋਰਾਂ ਵਾਸਤੇ ਚੇਤਾਵਨੀ ਦਾ ਕੰਮ ਕਰਨ ਜੋ ਆਪਣੇ ਆਪ ਨੂੰ ਇਸੇ ਤਰ੍ਹਾਂ ਦੀ ਸਥਿਤੀ ਵਿਚ ਸਮਝਦੇ ਹਨ।

ਇੱਕ ਔਰਤ ਨੇ ਲਿਖਿਆ ਉਹ ਆਪਣੇ ਸਰੀਰ ਪ੍ਰਤੀ ਬਹੁਤ ਸੁਚੇਤ ਸੀ ਅਤੇ ਉਸ ਨੂੰ ਸਦਮਾ ਲੱਗਿਆ ਜਦੋਂ ਉਸਨੂੰ ਪਤਾ ਲੱਗਿਆ ਕਿ ਉਸ ਦਾ ਪ੍ਰੇਮੀ ਬਿਨ੍ਹਾਂ ਉਸਦੀ ਇਜ਼ਾਜਤ ਦੇ ਉਸਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਸੀ।

ਉਸਨੇ ਕਿਹਾ, "ਤਸਵੀਰਾਂ ਸਾਂਝੀਆਂ ਕਰਨ ਦੇ ਤਿੰਨ ਹਫ਼ਤੇ ਬਾਅਦ ਉਸਨੇ ਮੈਨੂੰ ਦਖਾਈਆਂ ਅਤੇ ਕਿਹਾ ਉਮੀਦ ਹੈ ਤੂੰ ਇਸ ਨੂੰ ਸਹੀ ਤਰੀਕੇ ਨਾਲ ਲਵੇਗੀ। ਉਹ ਬਹੁਤ ਖ਼ੁਸ਼ ਸੀ ਕਿ ਬਹੁਤ ਸਾਰੇ ਮਰਦਾਂ ਨੇ ਕਿਹਾ ਹੈ ਕਿ ਉਹ ਮੈਨੂੰ ਸੈਕਸ ਲਈ ਚਾਹੁੰਦੇ ਹਨ।

ਇਹ ਵੀ ਪੜ੍ਹੋ-

ਉਸਨੇ ਕਿਹਾ, 'ਇਹ ਮਰਦ ਸਿਰਫ਼ ਤੇਰੀ ਇੱਛਾ ਕਰ ਸਕਦੇ ਹਨ, ਪਰ ਮੈਂ ਇੱਕਲਾ ਹੀ ਤੈਨੂੰ ਪਾ ਸਕਦਾ ਹਾਂ।' ਮੈਂ ਉਸਨੂੰ ਭ੍ਰਿਸ਼ਟਾਚਾਰੀ ਕਿਹਾ। ਉਸਨੇ ਕਿਹਾ ਕਿ ਉਸਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਮੈਂ ਆਪਣੇ ਸਰੀਰ ਪ੍ਰਤੀ ਚੰਗਾ ਮਹਿਸੂਸ ਕਰਾਂ। ਪਰ ਮੈਂ ਇਸਨੂੰ ਉਲੰਘਣਾ ਵਜੋਂ ਮਹਿਸੂਸ ਕੀਤਾ।"

ਇਕ ਹੋਰ ਨੇ ਲਿਖਿਆ ਅਤੇ ਕਿਹਾ ਕਿ ਮੈਂ ਆਪਣੀਆਂ ਸੈਲਫ਼ੀਆਂ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਕਿਉਂਕਿ ਜਦੋਂ ਵੀ ਉਹ ਪੋਸਟ ਕਰਦੀ ਉਸਦਾ ਬੁਆਏਫ੍ਰੈਂਡ ਇਹ ਕਹਿੰਦਿਆਂ ਕਿ ਇਹ ਧਿਆਨ ਖਿੱਚਣ ਦਾ ਤਰੀਕਾ ਹੈ, ਉਸਨੂੰ ਗਾਲਾਂ ਕੱਢਣ ਲੱਗਦਾ।

ਇਕ ਹੋਰ ਨੇ ਕਿਹਾ ਜਦੋਂ ਤੱਕ ਉਸਨੇ ਆਪਣੀ ਈਮੇਲ ਦਾ ਪਾਸਵਰਡ ਆਪਣੇ ਪਾਰਟਨਰ ਨੂੰ ਨਹੀਂ ਦੱਸਿਆ ਉਹ ਲਗਾਤਾਰ ਕਹਿੰਦਾ ਰਹਿੰਦਾ, "ਤੂੰ ਕੁਝ ਲੁਕਾ ਰਹੀਂ ਹੈਂ ਜਾਂ ਕਿਸੇ ਹੋਰ ਮਰਦ ਨਾਲ ਗੱਲਾਂ ਕਰਦੀ ਹੈ।"

ਇਕ ਹੋਰ ਔਰਤ ਨੇ ਕਿਹਾ ਉਸ ਦਾ ਪਾਰਟਨਰ ਜਦੋਂ ਉਹ ਸੌਂ ਰਹੀ ਹੁੰਦੀ ਉਸ ਦੇ ਅੰਗੂਠੇ ਨਾਲ ਫ਼ੋਨ ਅਨਲੌਕ ਕਰਦਾ ਅਤੇ ਬਾਅਦ ਵਿੱਚ ਉਸਨੂੰ ਉਨ੍ਹਾਂ ਵੀਡੀਓਜ਼ ਲਈ ਸ਼ਰਮਸਾਰ ਕਰਦਾ ਜਿਹੜੀਆਂ ਉਸਨੇ ਆਨਲਾਈਨ ਦੇਖੀਆਂ ਹੁੰਦੀਆਂ।

ਹਰੀਕੁਮਾਰ ਦਾ ਕਹਿਣਾ ਹੈ ਤਕਰੀਬਨ ਸਾਰੀਆਂ ਔਰਤਾਂ ਨੇ ਉਸਦੇ ਆਪਣੇ ਤਜ਼ਰਬਿਆਂ ਨਾਲ ਮੇਲ ਖਾਂਦੇ ਤਜ਼ਰਬੇ ਹੀ ਸਾਂਝੇ ਕੀਤੇ, ਜਿਵੇਂ ਕਿ ਰਿਸ਼ਤਾ ਨਿਭਾਉਣ ਲਈ ਉਨ੍ਹਾਂ ਨੇ ਆਪਣੇ ਪੁਰਾਣੇ ਦੋਸਤਾਂ ਨਾਲ ਗੱਲ ਕਰਨਾ ਬੰਦ ਕਰ ਦਿੱਤਾ, ਉਨ੍ਹਾਂ ਨੂੰ ਆਪਣੀ ਫ੍ਰੈਂਡ ਲਿਸਟ ਵਿੱਚੋਂ ਡੀਲੀਟ ਕਰ ਦਿੱਤਾ ਅਤੇ ਆਪਣੀਆਂ ਸੈਲਫ਼ੀਆਂ ਪਾਉਣੀਆਂ ਬੰਦ ਕਰ ਦਿੱਤੀਆਂ।

ਕੀ ਭਾਰਤ ਵਿੱਚ ਤਕਨੀਕ ਪਿਆਰ, ਸੈਕਸ ਅਤੇ ਆਨਲਾਈਨ ਸੋਸ਼ਣ ਦੀ ਵਜ੍ਹਾ ਬਣ ਰਹੀ ਹੈ?

ਤਸਵੀਰ ਸਰੋਤ, Indu Harikumar

ਉਨ੍ਹਾਂ ਨੇ ਉਹ ਫ਼ੋਟੋਆਂ ਵੀ ਹਟਾ ਦਿੱਤੀਆਂ ਜਿੰਨਾਂ ਵਿੱਚ ਉਨ੍ਹਾਂ ਦਾ ਗਲਾ ਦਿਸਦਾ ਸੀ ਜਾਂ ਫ਼ਿਰ ਉਹ ਸਿਗਰਟਨੋਸ਼ੀ ਕਰ ਰਹੀਆਂ ਸਨ।

"ਚੰਗਾ ਦਿੱਸਣ ਲਈ ਉਹ ਆਪਣੀ ਹਿਸਟਰੀ ਡੀਲੀਟ ਕਰ ਰਹੀਆਂ ਸਨ। ਬਹੁਤ ਸਾਰੀਆਂ, ਕਹੀ ਜਾਣ ਵਾਲੀ 'ਆਦਰਸ਼ ਕੁੜੀ' ਦੇ ਢਾਂਚੇ ਵਿੱਚ ਢਲੀਆਂ। ਇਹ ਦੁਨੀਆਂ ਹੈ ਇਹ ਉਨ੍ਹਾਂ ਨੂੰ ਸੁਰੱਖਿਅਤ ਰੱਖਦੀ ਹੈ। ਸਾਨੂੰ ਦੱਸਿਆ ਜਾਂਦਾ ਹੈ ਕਿ ਔਰਤ ਸਿਰਫ਼ ਦੋ ਤਰ੍ਹਾਂ ਦੀ ਹੈ ਸਕਦੀ ਹੈ- ਮਦਰ ਮੈਰੀ ਜਾਂ ਫ਼ਿਰ ਵੇਸਵਾ।"

"ਇਸ ਕਰਕੇ ਅਸੀਂ ਸੋਚਦੀਆਂ ਹਾਂ ਕਿ ਜੇ ਅਸੀਂ ਚੰਗੀਆਂ ਹੋਵਾਂਗੀਆਂ ਤਾਂ ਚੀਜ਼ਾਂ ਠੀਕ ਹੋ ਜਾਣਗੀਆਂ। ਜਦੋਂ ਪ੍ਰਸਥਿਤੀਆਂ ਗ਼ਲਤ ਹੁੰਦੀਆਂ ਹਨ ਅਸੀਂ ਅਕਸਰ ਆਪਣੇ ਆਪ ਨੂੰ ਦੋਸ਼ ਦਿੰਦੀਆਂ ਹਾਂ।"

ਇੱਕ ਔਰਤ ਨੇ ਲਿਖਿਆ ਕਿਵੇਂ ਉਹ ਆਪਣੇ ਐਕਸ ਬੁਆਏਫ੍ਰੈਂਡ ਸਾਹਮਣੇ ਖੜੀ ਹੋ ਗਈ ਜਦੋਂ ਉਸਨੇ ਧਮਕੀ ਦਿੱਤੀ ਕਿ ਉਸਦੀਆਂ ਤਸਵੀਰਾਂ ਉਸਦੇ ਪਿਤਾ ਨੂੰ ਭੇਜ ਦੇਵੇਗਾ। ਉਸਨੇ ਕਿਹਾ, "ਮੈਂ ਉਸਨੂੰ ਕਿਹਾ ਤੇਰੀ ਧੀ ਵੇਸਵਾ ਹੋਵੇਗੀ।"

ਇੱਕ ਹੋਰ ਨੇ ਦੱਸਿਆ ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਦੇ ਬੁਆਏਫ੍ਰੈਂਡ ਨੇ ਉਸ ਦੀਆਂ ਨਗਨ ਤਸਵੀਰਾਂ ਆਨਲਾਈਨ ਪਾਉਣ ਲਈ ਧਮਕਾਇਆ ਸੀ। ਪਰ ਜਦੋਂ ਉਸਨੇ ਪੁਲਿਸ ਨੂੰ ਫ਼ੋਨ ਕਰਨ ਦੀ ਧਮਕੀ ਦਿੱਤੀ ਤਾਂ ਉਹ ਪਿੱਛੇ ਹੱਟ ਗਿਆ।

ਹਰੀਕੁਮਾਰ ਨੇ ਕਿਹਾ, "ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਜੇ ਤੁਸੀਂ ਸੋਸ਼ਣ ਕਰਨ ਵਾਲੇ ਦੇ ਵਿਰੁੱਧ ਖੜੇ ਨਹੀਂ ਹੁੰਦੇ ਤਾਂ ਤੁਸੀਂ ਉਸ ਪ੍ਰਤੀ ਜਿੰਨੀ ਨਫ਼ਰਤ ਮਹਿਸੂਸ ਕਰਦੇ ਹੋ ਉਸਤੋਂ ਵੱਧ ਆਪਣੇ 'ਤੇ ਗੁੱਸਾ ਮਹਿਸੂਸ ਕਰਦੇ ਹੋ। ਤੁਸੀਂ ਖ਼ੁਦ ਨੂੰ ਆਪਣੇ-ਆਪ ਨਾਲ ਨਾ ਖੜੇ ਹੋਣ ਦਾ ਇਲਜ਼ਾਮ ਦਿੰਦੇ ਹੋ।"

ਉਸਨੇ ਕਿਹਾ, ਲਵ, ਸੈਕਸ ਅਤੇ ਟੈਕ ਜ਼ਰੀਏ ਉਹ ਔਰਤਾਂ ਦੇ ਸੋਸ਼ਨ ਸੰਬੰਧੀ ਕਹਾਣੀਆਂ ਦੇ ਸੱਚ ਨੂੰ ਮੰਨਣ, ਸੋਸ਼ਣਕਰਤਾ ਵਿਰੁੱਧ ਖੜੇ ਹੋਣ ਦੀਆਂ ਕਹਾਣੀਆਂ ਦੇ ਦਸਤਾਵੇਜ਼ ਇੱਕਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਤਕਨੀਕ ਦਾ ਕੰਟਰੋਲ ਲੈਣ ਤੇ ਉਸ ਵਰਚੁਅਲ ਥਾਂ 'ਤੇ ਆਪਣਾ ਹੱਕ ਪਾਉਣ ਜਿਹੜਾ ਅਧਿਕਾਰਤ ਤੌਰ 'ਤੇ ਉਨ੍ਹਾਂ ਦਾ ਹੈ ਲਈ ਯਤਨ ਕਰ ਰਹੀ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)