ਕੋਰੋਨਾਵਾਇਰਸ: ਕੀ ਹੁਣ ਹੌਰਸਸ਼ੂ ਕੇਕੜੇ ਤੁਹਾਨੂੰ ਇਸ ਬਿਮਾਰੀ ਤੋਂ ਬਚਾਉਣਗੇ

ਹੌਰਸਸ਼ੂ ਕੇਕੜੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੌਰਸਸ਼ੂ ਕੇਕੜੇ ਦੁਨੀਆਂ ਦੇ ਸਭ ਤੋਂ ਪੁਰਾਣੇ ਜੀਵ-ਜੰਤੂਆਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਜਿਊਣ ਦੇ ਮਾਮਲੇ ਵਿੱਚ ਡਾਇਨਾਸੋਰਾਂ ਨੂੰ ਪਿੱਛੇ ਛੱਡ ਦਿੱਤਾ ਹੈ

ਹੌਰਸਸ਼ੂ ਕਰੈਬ (ਕੇਕੜਿਆਂ ਦੀ ਇੱਕ ਕਿਸਮ) ਤੋਂ ਇਲਾਵਾ, ਕੋਵਿਡ-19 ਦੀ ਵੈਕਸੀਨ ਦੀ ਖੋਜ ਹਰ ਇੱਕ ਲਈ ਵੱਡੀ ਖ਼ਬਰ ਹੋਵੇਗੀ।

ਅਜਿਹਾ ਇਸ ਲਈ ਕਿਉਂਕਿ ਇਸ ਆਲਮੀ ਵੈਕਸੀਨ ਦੀ ਖੋਜ ਹੋਣ ਦਾ ਅਰਥ ਇਨ੍ਹਾਂ ਕੇਕੜਿਆਂ ਦੀ ਮੰਗ ਵਿੱਚ ਭਾਰੀ ਵਾਧਾ ਹੋਵੇਗਾ।

ਹੌਰਸਸ਼ੂ ਕੇਕੜੇ ਦੁਨੀਆਂ ਦੇ ਸਭ ਤੋਂ ਪੁਰਾਣੇ ਜੀਵ-ਜੰਤੂਆਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਜਿਊਣ ਦੇ ਮਾਮਲੇ ਵਿੱਚ ਡਾਇਨਾਸੋਰਾਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਘੱਟ ਤੋਂ ਘੱਟ 450 ਮਿਲੀਅਨ ਸਾਲਾਂ ਤੋਂ ਧਰਤੀ 'ਤੇ ਰਹਿ ਰਹੇ ਹਨ।

ਜੇਕਰ ਵੈਕਸੀਨ ਸੁਰੱਖਿਅਤ ਹੈ ਤਾਂ ਇਨ੍ਹਾਂ 'ਜੀਵਤ ਫੌਸਿਲ' ਦੇ ਖੂਨ 'ਤੇ ਇਸ ਦਾ ਟੈਸਟ ਕੀਤਾ ਜਾਵੇਗਾ।

ਦੁਨੀਆਂ ਭਰ ਵਿੱਚ ਲਗਭਗ 200 ਖੋਜ ਸਮੂਹ ਵੈਕਸੀਨ 'ਤੇ ਕੰਮ ਕਰ ਰਹੇ ਹਨ ਅਤੇ ਹੁਣ 18 ਕਲੀਨਿਕਲ ਅਜ਼ਮਾਇਸ਼ਾਂ ਵਿੱਚ ਇਸ ਦੇ ਲੋਕਾਂ 'ਤੇ ਟੈਸਟ ਕੀਤੇ ਜਾ ਰਹੇ ਹਨ।

ਜ਼ਿਆਦਾਤਰ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵੈਕਸੀਨ 2021 ਦੇ ਮੱਧ ਤੱਕ ਵਿਆਪਕ ਰੂਪ ਨਾਲ ਉਪਲੱਬਧ ਹੋਣ ਦੀ ਸੰਭਾਵਨਾ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ
ਹੌਰਸਸ਼ੂ ਕੇਕੜੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਲਗਭਗ 200 ਖੋਜ ਸਮੂਹ ਵੈਕਸੀਨ 'ਤੇ ਕੰਮ ਕਰ ਰਹੇ ਹਨ ਅਤੇ ਹੁਣ 18 ਕਲੀਨਿਕਲ ਅਜ਼ਮਾਇਸ਼ਾਂ ਵਿੱਚ ਇਸ ਦੇ ਲੋਕਾਂ 'ਤੇ ਟੈਸਟ ਕੀਤੇ ਜਾ ਰਹੇ ਹਨ।

ਖੂਨ ਦੀ ਵਰਤੋਂ

ਕੀ ਮੈਡੀਕਲ ਉਪਕਰਨ ਅਤੇ ਦਵਾਈਆਂ ਉਪਯੋਗ ਲਈ ਸੁਰੱਖਿਅਤ ਹਨ, ਇਸਦੀ ਜਾਂਚ ਕਰਨ ਲਈ ਵਿਗਿਆਨੀ 1970 ਦੇ ਦਹਾਕੇ ਤੋਂ ਹੌਰਸਸ਼ੂ ਕੇਕੜੇ ਦੇ ਨੀਲੇ ਖੂਨ ਨੂੰ ਕੱਢ ਰਹੇ ਹਨ।

ਉਪਕਰਨਾਂ 'ਤੇ ਹਾਨੀਕਾਰਕ ਬੈਕਟੀਰੀਆ ਦੀ ਮੌਜੂਦਗੀ ਘਾਤਕ ਹੋ ਸਕਦੀ ਹੈ, ਪਰ ਹੌਰਸਸ਼ੂ ਕੇਕੜੇ ਦਾ ਖੂਨ ਬੈਕਟੀਰੀਆ ਦੇ ਜ਼ਹਿਰੀਲੇ ਪਦਾਰਥਾਂ ਪ੍ਰਤੀ ਅਤਿ ਸੰਵੇਦਨਸ਼ੀਲ ਹੁੰਦਾ ਹੈ।

ਇਸਦੀ ਵਰਤੋਂ ਕਿਸੇ ਵੀ ਚੀਜ਼ ਦੇ ਨਿਰਮਾਣ ਦੌਰਾਨ ਗੰਦਗੀ/ਪ੍ਰਦੂਸ਼ਣ ਦੀ ਜਾਂਚ ਕਰਨ ਲਈ ਕੀਤੀ ਜਾਂਦੀ ਹੈ ਜੋ ਵੈਕਸੀਨ, ਡਰਿੱਪ ਤੋਂ ਲੈ ਕੇ ਮੈਡੀਕਲ ਉਪਕਰਨਾਂ ਤੱਕ ਰਾਹੀਂ ਮਨੁੱਖੀ ਸਰੀਰ ਦੇ ਅੰਦਰ ਜਾ ਸਕਦੀ ਹੈ।

ਵੱਡਾ ਕਾਰੋਬਾਰ

ਅਟਲਾਂਟਿਕ ਸਟੇਟਸ ਮਰੀਨ ਫਿਸ਼ਰੀਜ਼ ਕਮਿਸ਼ਨ ਅਨੁਸਾਰ ਹਰ ਸਾਲ ਪੰਜ ਲੱਖ ਅਟਲਾਂਟਿਕ ਹੌਰਸਸ਼ੂ ਕੇਕੜਿਆਂ ਨੂੰ ਬਾਇਓਮੈਡੀਕਲ ਉਪਯੋਗ ਲਈ ਫੜਿਆ ਜਾਂਦਾ ਹੈ।

ਹੌਰਸਸ਼ੂ ਕੇਕੜੇ ਦਾ ਖੂਨ ਦੁਨੀਆਂ ਦੇ ਸਭ ਤੋਂ ਮਹਿੰਗੇ ਤਰਲ ਪਦਾਰਥਾਂ ਵਿੱਚੋਂ ਇੱਕ ਹੈ।

ਇਸਦਾ ਇੱਕ ਲੀਟਰ ਖੂਨ 15,000 ਡਾਲਰ ਵਿੱਚ ਵੇਚਿਆ ਜਾ ਸਕਦਾ ਹੈ।

ਹੌਰਸਸ਼ੂ ਕੇਕੜੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੌਰਸਸ਼ੂ ਕੇਕੜੇ ਦਾ ਖੂਨ ਬੈਕਟੀਰੀਆ ਦੇ ਜ਼ਹਿਰੀਲੇ ਪਦਾਰਥਾਂ ਪ੍ਰਤੀ ਅਤਿ ਸੰਵੇਦਨਸ਼ੀਲ ਹੁੰਦਾ ਹੈ

ਖੂਨ ਨੀਲਾ ਕਿਉਂ ਹੁੰਦਾ ਹੈ?

ਨੀਲਾ ਰੰਗ ਖੂਨ ਵਿੱਚ ਮੌਜੂਦ ਤਾਂਬੇ ਕਾਰਨ ਹੁੰਦਾ ਹੈ-ਮਨੁੱਖੀ ਖੂਨ ਵਿੱਚ ਆਇਰਨ ਹੁੰਦਾ ਹੈ ਜਿਸ ਕਾਰਨ ਉਸਦਾ ਰੰਗ ਲਾਲ ਹੁੰਦਾ ਹੈ।

ਪਰ ਵਿਗਿਆਨੀਆਂ ਦੀ ਹੌਰਸਸ਼ੂ ਕੇਕੜੇ ਦੇ ਖੂਨ ਦੇ ਰੰਗ ਕਾਰਨ ਉਸ ਵਿੱਚ ਦਿਲਚਸਪੀ ਨਹੀਂ ਹੈ।

ਤਾਂਬੇ ਦੇ ਨਾਲ ਨਾਲ ਉਸਦੇ ਖੂਨ ਵਿੱਚ ਇੱਕ ਵਿਸ਼ੇਸ਼ ਰਸਾਇਣ ਹੁੰਦਾ ਹੈ ਜੋ ਬੈਕਟੀਰੀਆ ਨੂੰ ਚਾਰੇ ਪਾਸੇ ਤੋਂ ਘੇਰ ਕੇ ਫਸਾ ਲੈਂਦਾ ਹੈ।

ਇਹ ਬੇਹੱਦ ਘੱਟ ਸੰਖਿਆ ਵਿੱਚ ਵੀ ਬੈਕਟੀਰੀਆ ਦੀ ਮੌਜੂਦਗੀ ਦਾ ਪਤਾ ਲਗਾ ਸਕਦਾ ਹੈ।

ਇਸਦੇ ਕਲਾਟਿੰਗ ਏਜੰਟ ਦਾ ਉਪਯੋਗ ਟੈਸਟ ਕਰਨ ਲਈ ਕੀਤਾ ਜਾਂਦਾ ਹੈ। ਅਮਰੀਕੀ ਪ੍ਰਜਾਤੀਆਂ ਦਾ ਲਿਮੁਲਸ ਐਂਬੋਸਾਈਟ ਲਿਸੇਟ (ਐੱਲਏਐੱਲ) ਅਤੇ ਏਸ਼ਿਆਈ ਪ੍ਰਜਾਤੀਆਂ ਦਾ ਟੈਚੀਪਲਸ ਐਂਬੋਸਾਈਟ ਲਿਸੇਟ (ਟੀਏਐੱਲ) (the Limulus Amebocyte Lysate (LAL) and Tachypleus Amebocyte Lysate (TAL)) ਦਾ ਪ੍ਰਯੋਗ ਟੈਸਟ ਲਈ ਕੀਤਾ ਜਾਂਦਾ ਹੈ।

ਕੇਕੜਿਆਂ ਦਾ ਬਾਅਦ ਵਿੱਚ ਕੀ ਹੁੰਦਾ ਹੈ?

ਇੱਕ ਵਾਰ ਜਦੋਂ ਉਨ੍ਹਾਂ ਦੇ ਸ਼ੈੱਲ 'ਤੇ ਦਿਲ ਦੇ ਨਜ਼ਦੀਕ ਸੁਰਾਖ ਕੀਤਾ ਜਾਂਦਾ ਹੈ ਤਾਂ ਲਗਭਗ 30% ਖੂਨ ਪ੍ਰਾਪਤ ਹੁੰਦਾ ਹੈ।

ਬਾਅਦ ਵਿੱਚ ਕੇਕੜਿਆਂ ਨੂੰ ਜੰਗਲਾਂ ਵਿੱਚ ਵਾਪਸ ਛੱਡ ਦਿੱਤਾ ਜਾਂਦਾ ਹੈ।

ਪਰ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਇਸ ਪ੍ਰਕਿਰਿਆ ਵਿੱਚ 10 ਤੋਂ 3 ਫੀਸਦੀ ਵਿਚਕਾਰ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਅਤੇ ਜੀਵਤ ਰਹਿਣ ਵਾਲੀ ਮਾਦਾ ਨੂੰ ਅਕਸਰ ਪ੍ਰਜਣਨ ਕਰਨਾ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ।

ਹੌਰਸਸ਼ੂ ਕੇਕੜੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੌਰਸਸ਼ੂ ਕੇਕੜੇ ਦਾ ਖੂਨ ਦੁਨੀਆਂ ਦੇ ਸਭ ਤੋਂ ਮਹਿੰਗੇ ਤਰਲ ਪਦਾਰਥਾਂ ਵਿੱਚੋਂ ਇੱਕ ਹੈ।

ਇਸਦਾ ਵਿਕਲਪ ਕੀ ਹੈ?

ਮੌਜੂਦਾ ਸਮੇਂ ਦੁਨੀਆਂ ਵਿੱਚ ਹੌਰਸਸ਼ੂ ਕੇਕੜੇ ਦੀਆਂ ਚਾਰ ਪ੍ਰਜਾਤੀਆਂ ਬਚੀਆਂ ਹਨ।

ਬਾਇਓਮੈਡੀਕਲ ਉਪਯੋਗ ਵਿੱਚ ਅਤੇ ਮੱਛੀਆਂ ਦੇ ਭੋਜਨ ਲਈ ਇਨ੍ਹਾਂ ਨੂੰ ਜ਼ਿਆਦਾ ਮਾਤਰਾ ਵਿੱਚ ਫੜਨ ਕਾਰਨ ਇਹ ਸਾਰੀਆਂ ਚਾਰੋ ਪ੍ਰਜਾਤੀਆਂ ਖਤਰੇ ਵਿੱਚ ਹਨ, ਪਰ ਨਿਵਾਸ ਅਤੇ ਪ੍ਰਦੂਸ਼ਣ ਕਾਰਨ ਵੀ ਇਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ।

ਵਿਗਿਆਨੀਆਂ ਦਾ ਤਰਕ ਹੈ ਕਿ ਵਧਦੀ ਹੋਈ ਆਲਮੀ ਜਨਸੰਖਿਆ ਅਤੇ ਲੋਕਾਂ ਦੇ ਜ਼ਿਆਦਾ ਸਮੇਂ ਤੱਕ ਜੀਵਤ ਰਹਿਣ ਕਾਰਨ ਐੱਲਏਐੱਲ ਅਤੇ ਟੀਏਐੱਲ ਟੈਸਟਾਂ ਦੀ ਮੰਗ ਵੱਧ ਰਹੀ ਹੈ।

ਸੰਰੱਖਿਆਵਾਦੀਆਂ ਨੇ ਜ਼ਹਿਰੀਲੇ ਪਦਾਰਥਾਂ ਦਾ ਪਤਾ ਲਗਾਉਣ ਲਈ ਵਧੇਰੇ ਨੈਤਿਕ ਪਹੁੰਚ ਅਪਣਾਉਣ ਵਜੋਂ ਸਿੰਥੈਟਿਕ ਟੈਸਟਾਂ ਦੀ ਮੰਗ ਕੀਤੀ ਹੈ।

ਪਰ ਫਾਰਮਾਸਿਊਟੀਕਲ ਕੰਪਨੀਆਂ ਦਾ ਕਹਿਣਾ ਹੈ ਕਿ ਸਿੰਥੈਟਿਕ ਵਿਕਲਪਾਂ ਤੋਂ ਇਹ ਸਾਬਤ ਹੋਣਾ ਚਾਹੀਦਾ ਹੈ ਕਿ ਉਹ ਅਸਲ ਦੁਨੀਆਂ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਦਾ ਪਤਾ ਲਗਾ ਸਕਦੇ ਹਨ, ਨਾ ਕਿ ਨਿਰਮਤ ਵਸਤਾਂ ਦੀ ਜਾਂਚ ਕਰਨ ਵਿੱਚ ਜੋ ਹੁਣ ਤੱਕ ਉਪਯੋਗ ਕੀਤਾ ਜਾਂਦਾ ਹੈ।

ਜੂਨ ਵਿੱਚ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ (ਐੱਫਡੀਏ) ਜੋ ਅਮਰੀਕਾ ਵਿੱਚ ਦਵਾਈਆਂ ਨੂੰ ਸੁਰੱਖਿਅਤ ਬਣਾਉਣ ਬਾਰੇ ਫੈਸਲਾ ਲੈਂਦਾ ਹੈ, ਨੇ ਕਿਹਾ ਕਿ ਇਹ ਸਾਬਤ ਨਹੀਂ ਕੀਤਾ ਜਾ ਸਕਦਾ ਕਿ ਜ਼ਹਿਰਲੇ ਪਦਾਰਥਾਂ ਦਾ ਪ੍ਰਭਾਵੀ ਢੰਗ ਨਾਲ ਪਤਾ ਲਗਾਇਆ ਜਾ ਸਕਦਾ ਹੈ।

ਨਿਊ ਜਰਸੀ ਵਿੱਚ ਦਿ ਨੇਚਰ ਕੰਜਰਵੇਂਸੀ ਜਿੱਥੇ ਅਮਰੀਕਾ ਦੇ ਬਹੁਤ ਜ਼ਿਆਦਾ ਕੇਕੜੇ ਫੜੇ ਜਾਂਦੇ ਹਨ, ਦੇ ਡਾ. ਬਾਰਬਰਾ ਬਰੂਮਰ ਕਹਿੰਦੇ ਹਨ, ''ਵੈਕਸੀਨ 'ਤੇ ਕੰਮ ਕਰਨ ਵਾਲੀਆਂ ਘੱਟ ਤੋਂ ਘੱਟ 30 ਕੰਪਨੀਆਂ ਹਨ, ਇਸ ਲਈ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਕਈ ਅਸਫਲ ਟੈਸਟਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ।''

ਇਸ ਲਈ ਜੋ ਕੰਪਨੀਆਂ ਅਮਰੀਕਾ ਵਿੱਚ ਵੈਕਸੀਨ ਸਮੇਤ ਦਵਾਈਆਂ ਵੇਚਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਟੈਸਟ ਲਈ ਬਹੁਤ ਜ਼ਿਆਦਾ ਕੇਕੜਿਆਂ ਦੇ ਖੂਨ ਦਾ ਉਪਯੋਗ ਕਰਨਾ ਹੋਵੇਗਾ।

ਕੋਰੋਨਾਵਾਇਰਸ
ਕੋਰੋਨਾਵਾਇਰਸ
ਹੈਲਪਲਾਈਨ ਨੰਬਰ
ਕੋਰੋਨਾਵਾਇਰਸ

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)