ਕੋਰੋਨਾਵਾਇਰਸ: ਇਹ ਕੋਈ ਆਖ਼ਰੀ ਮਹਾਮਾਰੀ ਨਹੀਂ ਹੈ, ਕੀ ਹਨ ਇਨ੍ਹਾਂ ਦੇ ਮੁੱਖ ਕਾਰਨ

- ਲੇਖਕ, ਵਿਕਟੋਰੀਆ ਗਿੱਲ
- ਰੋਲ, ਸਾਇੰਸ ਪੱਤਰਕਾਰ, ਬੀਬੀਸੀ
ਸਾਇੰਸਦਾਨਾਂ ਦੀ ਚੇਤਾਵਨੀ ਹੈ ਕਿ ਅਸੀਂ ਬੀਮਾਰੀਆਂ ਦੇ ਵਣ-ਜੀਵਾਂ ਤੋਂ ਮਨੁੱਖਾਂ ਵਿੱਚ ਫ਼ੈਲਣ ਲਈ ਅਤੇ ਫਿਰ ਪੂਰੀ ਦੁਨੀਆਂ ਵਿੱਚ ਫ਼ੈਲ ਜਾਣ ਲਈ “ਬਿਲਕੁਲ ਸਟੀਕ ਵਾ-ਵਰੋਲਾ” ਖੜ੍ਹਾ ਕਰ ਲਿਆ ਹੈ।
ਮਨੁੱਖਾਂ ਦਾ ਵਧਦਾ ਦਖ਼ਲ ਇਸ ਖ਼ਤਰੇ ਨੂੰ ਹੋਰ ਵਧਾ ਰਿਹਾ ਹਨ।
ਮਾਹਿਰਾਂ ਨੇ ਇੱਕ ਅਧਿਐਨ ਕੀਤਾ ਹੈ ਕਿ ਨਵੀਆਂ ਮਹਾਂਮਾਰੀਆਂ ਕਿਵੇਂ ਪੈਦਾ ਹੁੰਦੀਆਂ ਹਨ। ਉਸ ਤੋਂ ਬਾਅਦ ਉਨ੍ਹਾਂ ਨੇ ਇਹ ਰਾਇ ਪੇਸ਼ ਕੀਤੀ ਹੈ।
ਇਸ ਅਧਿਐਨ ਦੇ ਹਿੱਸੇ ਵਜੋਂ ਵਿਗਿਆਨੀਆਂ ਨੇ ਇੱਕ ਪੈਟਰਨ ਦੀ ਪਛਾਣ ਕਰਨ ਦੀ ਵਿਧੀ ਵਿਕਸਿਤ ਕਰ ਲਈ ਹੈ, ਜਿਸ ਨਾਲ ਮਨੁੱਖਾਂ ਲਈ ਸੰਭਾਵੀ ਖ਼ਤਰਾ ਬਣ ਸਕਣ ਵਾਲੀਆਂ ਬੀਮਾਰੀਆਂ ਦੀ ਭਵਿੱਖਬਾਣੀ ਕੀਤੀ ਜਾ ਸਕੇਗੀ।
ਇਸ ਰਿਸਰਚ ਦੀ ਅਗਵਾਈ ਬ੍ਰਿਟੇਨ ਦੀ ਲਿਵਰਪੂਲ ਯੂਨੀਵਰਸਿਟੀ ਦੇ ਸਾਇੰਸਦਾਨ ਕਰ ਰਹੇ ਹਨ। ਹਾਲਾਂਕਿ ਇਹ ਭਵਿੱਖ ਵਿੱਚ ਮਹਾਂਮਾਰੀਆਂ ਲਈ ਵਧੀਆ ਤਿਆਰੀ ਕਰ ਸਕਣ ਦੇ ਤਰੀਕੇ ਖੋਜਣ ਦਾ ਇੱਕ ਵਿਸ਼ਵੀ ਯਤਨ ਦਾ ਹਿੱਸਾ ਹੈ।
'ਅਸੀਂ ਪੰਜ ਗੋਲੀਆਂ ਖੁੰਝਾ ਲਈਆਂ'
ਲਿਵਰਪੂਲ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮੈਥਿਊ ਬਾਇਲਸ ਨੇ ਬੀਬੀਸੀ ਨੂੰ ਦੱਸਿਆ, "ਪਿਛਲੇ ਵੀਹ ਸਾਲਾਂ ਦੌਰਾਨ ਸਾਨੂੰ 6 ਮਹੱਤਵਪੂਰਨ ਖ਼ਤਰੇ ਸਨ- ਸਾਰਸ, ਮਾਰਸ, ਈਬੋਲਾ, ਏਵੀਅਨ ਫਲੂ ਅਤੇ ਸਵਾਈਨ ਫਲੂ। ਅਸੀਂ ਪੰਜ ਗੋਲੀਆਂ ਤੋਂ ਤਾਂ ਬਚ ਲਏ ਪਰ ਛੇਵੀ ਨੇ ਸਾਨੂੰ ਦਬੋਚ ਲਿਆ।”
"ਇਹ ਕੋਈ ਆਖ਼ਰੀ ਮਹਾਂਮਾਰੀ ਨਹੀਂ ਹੈ ਜੋ ਅਸੀਂ ਦੇਖ ਰਹੇ ਹਾਂ ਸਗੋਂ ਸਾਨੂੰ ਵਣ-ਜੀਵਨ ਦੀਆਂ ਬੀਮਾਰੀਆਂ ਉੱਪਰ ਹੋਰ ਨੇੜਿਓਂ ਨਿਗ੍ਹਾ ਰੱਖਣੀ ਪਵੇਗੀ।"
ਨਜ਼ਦੀਕੀ ਨਿਗ੍ਹਾ ਦੇ ਹਿੱਸੇ ਵਜੋਂ ਉਹ ਅਤੇ ਉਨ੍ਹਾਂ ਦੇ ਸਹਿਕਰਮੀਆਂ ਨੇ ਭਵਿੱਖਬਾਣੀ ਕਰਨ ਲਈ ਇੱਕ ਪੈਟਰਨ-ਪਛਾਣ ਦੀ ਪ੍ਰਣਾਲੀ ਵਿਕਸਿਤ ਕੀਤੀ ਹੈ। ਜਿਸ ਨਾਲ ਵਣ-ਜੀਵਨ ਦੀਆਂ ਬੀਮਾਰੀਆਂ ਦੇ ਵਿਸ਼ਾਲ ਡੇਟਾਬੇਸ ਦੀ ਪਛਾਣ ਕੀਤੀ ਜਾ ਸਕੇ।



ਤਸਵੀਰ ਸਰੋਤ, Getty Images
ਹਜ਼ਾਰਾਂ ਬੈਕਟੀਰੀਆ, ਪਰਜੀਵੀਆਂ ਅਤੇ ਵਾਇਰਸਾਂ ਵਿੱਚ ਜਿਨ੍ਹਾਂ ਬਾਰੇ ਸਾਇੰਸ ਨੂੰ ਪਤਾ ਹੈ, ਉਨ੍ਹਾਂ ਵਿੱਚ ਇਹ ਪ੍ਰਣਾਲੀ ਲਾਗ ਤੋਂ ਪ੍ਰਭਾਵਿਤ ਹੋਣ ਵਾਲੀਆਂ ਪ੍ਰਜਾਤੀਆਂ ਵਿੱਚ ਲੁਕੇ ਹੋਏ ਸੰਕੇਤਾਂ ਨੂੰ ਫੜਦੀ ਹੈ। ਇਨ੍ਹਾਂ ਸੰਕੇਤਾਂ ਦੀ ਮਦਦ ਨਾਲ ਇਹ ਫਿਰ ਉਨ੍ਹਾਂ ਬੀਮਾਰੀਆਂ ਦੀ ਨਿਸ਼ਾਨਦੇਹੀ ਕਰਦੀ ਹੈ ਜੋ ਮਨੁੱਖ ਲਈ ਸਭ ਤੋਂ ਵਧੇਰੇ ਖ਼ਤਰਾ ਰਖਦੀਆਂ ਹਨ।
ਜੇ ਕਿਸੇ ਰੋਗਜਨਕ ਨੂੰ ਪਹਿਲਤਾ ਦੇ ਤੌਰ 'ਤੇ ਦੱਸਿਆ ਜਾਂਦਾ ਹੈ ਤਾਂ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹ ਆਪਣੇ ਖੋਜ ਕਾਰਜ ਦੀ ਲਗਾਮ ਬੀਮਾਰੀ ਦੇ ਉੱਭਰਨ ਤੋਂ ਪਹਿਲਾਂ ਹੀ ਉਸ ਦੀ ਰੋਕਥਾਮ, ਇਲਾਜ ਵੱਲ ਮੋੜ ਸਕਦੇ ਹਨ।
ਬਾਇਲਸ ਨੇ ਬੀਬੀਸੀ ਨੂੰ ਦੱਸਿਆ, “ਇਹ ਮਹਾਂਮਾਰੀ ਬਣ ਸਕਣ ਵਾਲੀਆਂ ਬੀਮਾਰੀਆਂ ਦੀ ਨਿਸ਼ਾਨਦੇਹੀ ਵੱਲ ਅਗਲਾ ਕਦਮ ਹੋਵੇਗਾ ਪਰ ਅਸੀਂ ਫਿਲਹਾਲ ਪਹਿਲੇ ਕਦਮ ਉੱਪਰ ਹੀ ਧਿਆਨ ਲਗਾ ਰਹੇ ਹਾਂ।”
ਲੌਕਡਾਊਨ ਤੋਂ ਸਬਕ
ਕਈ ਸਾਇੰਸਦਾਨ ਇਸ ਗੱਲ ਨਾਲ ਸਹਿਮਤ ਹਨ ਕਿ ਸਾਡੇ ਵਿਹਾਰ ਕਾਰਨ- ਖਾਸ ਕਰ ਕੇ ਜੰਗਲਾਂ ਦਾ ਕਟਾਅ ਅਤੇ ਸਾਡਾ ਵਣ-ਜੀਵਨ ਵਿੱਚ ਦਖ਼ਲ—ਬੀਮਾਰੀਆਂ ਦੇ ਮਨੁੱਖਾਂ ਵਿੱਚ ਵਾਰ-ਵਾਰ ਫ਼ੈਲਣ ਵਿੱਚ ਮਦਦ ਕਰ ਰਿਹਾ ਹੈ।
ਯੂਨੀਵਰਸਿਟੀ ਕਾਲਜ ਲੰਡਨ ਦੇ ਪ੍ਰੋਫ਼ੈਸਰ ਕੇਟ ਜੋਨਜ਼ ਮੁਤਾਬਕ, ਹਾਸਲ ਸਬੂਤ “ਸਮੁੱਚੇ ਰੂਪ ਵਿੱਚ ਸੁਝਾਉਂਦੇ ਹਨ ਕਿ ਮਨੁੱਖ ਦੁਆਰਾ ਤਿਆਰ ਕੀਤੀਆਂ ਨੀਵੀਂ ਜੈਵ-ਵਿਭਿੰਨਤਾ ਵਾਲੀਆਂ ਥਾਵਾਂ (ਜਿਵੇਂ ਖੇਤ) ਜਾਂ ਮਨੁੱਖਾਂ ਵਿੱਚ ਲਾਗ ਦੇ ਖ਼ਤਰੇ ਨਾਲ ਸੰਬੰਧ ਦੇਖਿਆ ਗਿਆ ਹੈ।”
“ਜ਼ਰੂਰੀ ਨਹੀਂ ਕਿ ਸਾਰੀਆਂ ਬੀਮਾਰੀਆਂ ਲਈ ਇਹੀ ਮਾਮਲਾ ਹੋਵੇ ਪਰ ਵਣ-ਜੀਵਾਂ ਦੀ ਉਹ ਪ੍ਰਜਾਤੀਆਂ ਜੋ ਮਨੁੱਖੀ ਦਖ਼ਲ ਨੂੰ ਦੂਜਿਆਂ ਨਾਲੋਂ ਜ਼ਿਆਦਾ ਸਹਿ ਲੈਂਦੀਆਂ ਹਨ, ਜਿਵੇਂ ਕਿ ਚੂਹਿਆਂ ਦੀਆਂ ਕੁਝ ਪ੍ਰਜਾਤੀਆਂ, ਉਹ ਬੀਮਾਰੀਆਂ ਫ਼ੈਲਾਉਣ ਵਿੱਚ ਜ਼ਿਆਦਾ ਕਾਰਗਰ ਦੇਖੀਆਂ ਗਈਆਂ ਹਨ।”


“ਇਸ ਲਈ ਜੈਵ-ਵਿਭਿੰਨਤਾ ਦਾ ਹਰਜਾ ਅਜਿਹੀ ਸਥਿਤੀ ਸਿਰਜ ਸਕਦਾ ਹੈ ਜਿਸ ਨਾਲ ਮਨੁੱਖ ਅਤੇ ਵਣ-ਜੀਵਨ ਦਾ ਖ਼ਤਰਨਾਕ ਸੰਪਰਕ ਵੱਧ ਜਾਵੇ ਅਤੇ ਮਨੁੱਖਾਂ ਵਿੱਚ ਕੁਝ ਕਿਸਮ ਦੇ ਵਾਇਰਸਾਂ, ਬੈਕਟੀਰੀਆ ਅਤੇ ਪਰਜੀਵੀਆਂ ਦੇ ਫੈਲਣ ਦਾ ਖ਼ਤਰਾ ਵੀ ਵਧ ਜਾਵੇ।”
ਅਜਿਹੀਆਂ ਕੁਝ ਬੀਮਾਰੀਆਂ ਹਨ ਜਿਨ੍ਹਾਂ ਨੇ ਮਨੁੱਖੀ-ਗਤੀਵਿਧੀਆਂ ਅਤੇ ਵਣ-ਜੀਵਨ ਦੇ ਮਿਲਾਨ ਵਾਲੀਆਂ ਥਾਵਾਂ ਉੱਪਰ ਵਿਨਾਸ਼ਕਾਰੀ ਸਪੱਸ਼ਟਤਾ ਨਾਲ ਇਸ ਖ਼ਤਰੇ ਨੂੰ ਦਰਸਾਇਆ ਹੈ।
ਨਿਪਾਹ ਵਾਇਹਰਸ ਜਦੋਂ ਪਹਿਲੀ ਵਾਰ ਮਲੇਸ਼ੀਆ ਵਿੱਚ ਸਾਲ 1999 ਵਿੱਚ ਫੈਲਿਆ ਤਾਂ ਇਹ ਫ਼ਲ ਖਾਣ ਵਾਲੇ ਚਮਗਿੱਦੜਾਂ ਤੋਂ ਜੰਗਲ ਦੇ ਕੋਲ ਬਣੇ ਇੱਕ ਸੂਰਾਂ ਦੇ ਵੱਡੇ ਵਾੜੇ ਵਿੱਚ ਫ਼ੈਲ ਗਿਆ।
ਚਮਗਿੱਦੜ ਫ਼ਲ ਖਾਂਦੇ ਸਨ ਅਤੇ ਸੂਰ ਹੇਠਾਂ ਡਿੱਗੇ ਜੂਠੇ ਫ਼ਲ ਖਾਂਦੇ ਸਨ। ਇਨ੍ਹਾਂ ਫ਼ਲ੍ਹਾਂ ਉੱਪਰ ਚਮਗਿੱਦੜਾਂ ਦੀਆਂ ਲਾਰਾਂ ਵੀ ਲੱਗੀਆਂ ਹੁੰਦੀਆਂ ਹਨ।

ਤਸਵੀਰ ਸਰੋਤ, VICTORIA GILL
250 ਤੋਂ ਵਧੇਰੇ ਲੋਕ ਜਿਨ੍ਹਾਂ ਨੇ ਸੂਰਾਂ ਦੇ ਨਜ਼ਦੀਕ ਰਹਿ ਕੇ ਕੰਮ ਕੀਤਾ ਉਨ੍ਹਾਂ ਨੂੰ ਲਾਗ ਲੱਗ ਗਈ ਜਿਨ੍ਹਾਂ ਵਿੱਚੋਂ 100 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ।
ਹਾਲਾਂਕਿ ਕੋਰੋਨਾਵਾਇਰਸ ਦੀ ਮੌਤ ਦਰ ਹਾਲੇ ਸਾਹਮਣੇ ਆ ਰਹੀ ਹੈ ਪਰ ਫਿਲਹਾਲ ਇਹ ਅੰਦਾਜ਼ਾ 1 ਫ਼ੀਸਦੀ ਉੱਪਰ ਹੈ ਜਦਕਿ ਨਿਪਾਹ ਵਾਇਰਸ ਦੀ ਮੌਤ ਦਰ 40-75% ਹੈ।
ਲੀਵਰਪੂਲ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਇਰਿਕ ਫੈਵਰ ਦਾ ਕਹਿਣਾ ਹੈ ਕਿ ਖੋਜਕਾਰਾਂ ਨੂੰ ਉੱਚ ਖ਼ਤਰੇ ਵਾਲੀਆਂ ਬੀਮਾਰੀਆਂ ਉੱਪਰ ਨਜ਼ੀਦੀਕੀ ਨਿਗ੍ਹਾ ਰੱਖਣ ਦੀ ਲੋੜ ਹੈ।
ਜੰਗਲਾਂ ਦੇ ਨਾਲ ਬਣੇ ਵਾੜੇ, ਮੰਡੀਆਂ ਜਿੱਥੇ ਪਸ਼ੂਆਂ ਦਾ ਵਪਾਰ ਹੁੰਦਾ ਹੈ, ਇਸ ਸਭ ਮਨੁੱਖਾਂ ਤੇ ਵਣ ਜੀਵਾਂ ਦਰਮਿਆਨ ਧੁੰਦਲੀਆਂ ਸਰਹੱਦਾਂ ਹਨ ਜਿੱਥੋਂ ਜ਼ਿਆਦਾਤਰ ਬੀਮਾਰੀਆਂ ਪੈਦਾ ਹੁੰਦੀਆਂ ਹਨ।
"ਸਾਨੂੰ ਇਨ੍ਹਾਂ ਥਾਵਾਂ ਦੀ ਨਿਰੰਤਰ ਨਿਗਰਾਨੀ ਰੱਖਣੀ ਪਵੇਗੀ ਅਤੇ ਅਜਿਹੀਆਂ ਪ੍ਰਣਾਲੀਆਂ ਵਿਕਿਸਿਤ ਕਰਨੀਆਂ ਪੈਣਗੀਆਂ ਜਿਨ੍ਹਾਂ ਨਾਲ ਅਸੀਂ ਕੁਝ ਵੀ ਆਸਾਵਾਂ ਦੇਖੀਏ ਤਾਂ ਉਸ ਦਾ ਜਵਾਬ ਦੇ ਸਕੀਏ।" ਜਿਵੇਂ ਕੋਈ ਮਹਾਂਮਾਰੀ।
ਪ੍ਰੋਫੈਸਰ ਫੈਵਰ ਮੁਤਾਬਕ, ਮਨੁੱਖੀ ਵਸੋਂ ਵਿੱਚ ਹਰ ਸਾਲ ਸ਼ਾਇਦ ਤਿੰਨ ਤੋਂ ਚਾਰ ਵਾਰ ਨਵੀਂਆਂ ਬੀਮਾਰੀਆਂ ਪੈਦਾ ਹੁੰਦੀਆਂ ਹਨ। ਇਹ ਸਥਿਤੀ ਸਿਰਫ਼ ਏਸ਼ੀਆ ਜਾਂ ਅਫ਼ਰੀਕਾ ਵਿੱਚ ਹੀ ਨਹੀਂ ਹੈ ਸਗੋਂ ਯੂਰਪ ਅਤੇ ਅਮਰੀਕਾ ਵਿੱਚ ਵੀ ਇਹੀ ਸਥਿਤੀ ਹੈ।
ਮੈਥਿਊ ਬੈਲਿਸਟ ਨੇ ਇਸ ਵਿੱਚ ਹੋਰ ਵਾਧਾ ਕਰਦਿਆਂ ਕਿਹਾ ਕਿ ਨਵੀਆਂ ਬੀਮਾਰੀਆਂ ਉੱਪਰ ਨਿਰੰਤਰ ਨਜ਼ਰਸਾਨੀ ਰੱਖਣ ਦਾ ਮਹੱਤਵ ਵਧਦਾ ਜਾ ਰਿਹਾ ਹੈ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਅਸੀਂ ਨਵੀਆਂ ਬੀਮਾਰੀਆਂ ਦੇ ਪੈਦਾ ਹੋਣ ਲਈ ਬਿਲਕੁਲ ਸਟੀਕ ਵਾ-ਵਰੋਲਾ ਖੜ੍ਹਾ ਕਰ ਲਿਆ ਹੈ।
"ਪ੍ਰੋਫ਼ੈਸਰ ਫੈਵਰ ਵੀ ਸਹਿਮਤ ਹਨ ਕਿ ਇਸ ਕਿਸਮ ਦੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਰਹਿਣਗੀਆਂ।"

ਤਸਵੀਰ ਸਰੋਤ, Getty Images
"ਇਹ ਜਦੋਂ ਤੋਂ ਮਨੁੱਖ ਦਾ ਕੁਦਰਤੀ ਸੰਸਾਰ ਨਾਲ ਸੰਵਾਦ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਹੀ ਹੋ ਰਿਹਾ ਹੈ। ਹੁਣ ਕੀ ਮਹੱਤਵਪੂਰਨ ਹੈ ਕਿ ਅਸੀਂ ਇਸ ਨੂੰ ਕਿਵੇਂ ਸਮਝਦੇ ਹਾਂ ਅਤੇ ਇਸ ਦਾ ਕਿਵੇਂ ਜਵਾਬ ਦਿੰਦੇ ਹਾਂ।"
ਵਰਤਮਾਨ ਸੰਕਟ ਪ੍ਰੋਫ਼ੈਸਰ ਫੈਵਰ ਦਾ ਕਹਿੰਦੇ ਹਨ ਕਿ ਕੁਦਰਤੀ ਸੰਸਾਰ ਉੱਪਰ ਸਾਡੀਆਂ ਗਤੀਵਿਧੀਆਂ ਦੇ ਸਾਡੇ ਆਪਣੇ ਉੱਪਰ ਹੀ ਮਾੜੇ ਸਿੱਟਿਆਂ ਬਾਰੇ ਇੱਕ ਸਬਕ ਦਿੰਦਾ ਹੈ।
ਉਹ ਸਭ ਕੁਝ ਜੋ ਅਸੀਂ ਵਰਤਦੇ ਹਾਂ ਅਤੇ ਮੰਨ ਲੈਂਦੇ ਹਾਂ ਕਿ ਮਿਲਦੀਆਂ ਹੀ ਰਹਿਣਗੀਆਂ-ਖਾਣਾ ਜੋ ਅਸੀਂ ਖਾਂਦੇ ਹਾਂ, ਸਾਡੇ ਸਮਾਰਟ ਫੋਨਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ, ਜਿੰਨੀ ਜ਼ਿਆਦਾ ਅਸੀਂ ਵਰਤਾਂਗੇ। ਇਨ੍ਹਾਂ ਨੂੰ ਕੱਢਣ ਲਈ ਅਤੇ ਦੁਨੀਆਂ ਭਰ ਵਿੱਚ ਘੁੰਮਾਉਣ ਲਈ ਕੋਈ ਉਤਨਾ ਹੀ ਪੈਸਾ ਬਣਾਵੇਗਾ।
"ਇਸ ਲਈ ਜੋ ਵਸੀਲੇ ਅਸੀਂ ਵਰਤਦੇ ਹਾਂ ਉਨ੍ਹਾਂ ਦੇ ਅਸਰ ਬਾਰੇ ਸੋਚਣਾ ਵੀ ਸਾਡੀ ਜ਼ਿੰਮੇਵਾਰੀ ਹੈ।"

ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












