ਕੋਰੋਨਾਵਾਇਰਸ ਕੀ ਰੱਬ ਵੀ ਭਾਰਤੀਆਂ ਤੇ ਪਾਕਿਸਤਾਨੀਆਂ ਦਾ ਕੁਝ ਕਿਉਂ ਨਹੀਂ ਵਿਗਾੜ ਸਕਦਾ: ਵੁਸਅਤ ਦਾ ਬਲਾਗ

ਮਾਸਕ ਲਾਉਂਦੀਆਂ ਔਰਤਾਂ

ਤਸਵੀਰ ਸਰੋਤ, EPA

    • ਲੇਖਕ, ਵੁਸਅਤਉਲਾਹ ਖ਼ਾਨ
    • ਰੋਲ, ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ

ਦੁਨੀਆਂ ਵਿੱਚ ਤਾਂ ਕੋਰੋਨਾਵਾਇਰਸ ਇੱਕ ਤੋਂ ਦੂਜੇ ਮਨੁੱਖ ਤੱਕ ਫੈਲ ਰਿਹਾ ਹੈ। ਜਦਕਿ ਸਾਡੇ ਇੱਥੇ ਇਹ ਵਾਇਰਸ ਵਟਸਐਪ, ਫੇਸਬੁੱਕ, ਟਵਿੱਟਰ ਤੇ ਯੂਟਿਊਬ ਰਾਹੀਂ ਫੈਲ ਰਿਹਾ ਹੈ।

ਹਿੰਦੁਸਤਾਨ, ਪਾਕਿਸਤਾਨ ਵਿੱਚ ਕੁੱਲ ਮਿਲਾ ਕੇ ਕੋਰਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੱਕ ਬਾਕੀ ਮੁਲਕਾਂ ਦੇ ਮੁਕਾਬਲੇ ਥੋੜ੍ਹੀ ਹੈ।

ਹਾਲਾਂਕਿ ਵੈਦਾਂ, ਹਕੀਮਾਂ, ਟੋਟਕੇਬਾਜ਼ਾਂ ਤੇ ਕੋਰੋਨਾਵਾਇਰਸ ਤੋਂ ਬਚਾਉਣ ਵਾਲੇ ਪੀਰਾਂ ਫ਼ਕੀਰਾਂ, ਸਾਧੂਆਂ ਤੇ ਰਾਹ ਚਲਦੇ ਸਲਾਹਕਾਰਾਂ ਦੀ ਗਿਣਤੀ ਡੇਢ ਸੌ ਕਰੋੜ ਤੋਂ ਟੱਪ ਗਈ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਹ ਵੀ ਪੜ੍ਹੋ:

ਮੈਨੂੰ ਇਸ ਬਾਰੇ ਬਿਲਕੁਲ ਵੀ ਹੈਰਾਨੀ ਨਹੀਂ ਹੁੰਦੀ। ਇਸ ਦਾ ਕਾਰਨ ਇਹ ਹੈ ਕਿ ਇਸ ਸਮਾਜ ਵਿੱਚ ਏਡਜ਼ ਤੇ ਕੈਂਸਰ ਦਾ ਇਲਾਜ ਝਾੜ-ਫੂਕ ਨਾਲ ਤੇ ਸ਼ੂਗਰ ਦਾ ਇਲਾਜ ਦੋ ਚਮਚ ਖੰਡ ਦੇ ਫੱਕਿਆਂ ਨਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਦਿਲ ਦੀਆਂ ਰਗਾਂ ਬਾਈਪਾਸ ਦੀ ਥਾਂ ਲਸਣ, ਸ਼ਹਿਦ ਤੇ ਕਲੌਜੀ ਪੀਹ ਕੇ ਪੀਣ ਨਾਲ ਖੋਲ੍ਹਣ ਦੇ ਦਾਅਵੇ ਕੀਤੇ ਜਾਂਦੇ ਹਨ।

ਉਸੇ ਸਮਾਜ ਵਿੱਚ ਕੋਰੋਨਾ ਵਾਇਰਸ ਗਾਂ ਦਾ ਪਿਸ਼ਾਬ ਪੀਣ ਜਾਂ ਗੋਹਾ ਮੂੰਹ ਤੇ ਮਲਣ ਜਾਂ ਫਿਰ ਉਬਲਦੇ ਪਾਣੀ ਨਾਲ ਸੰਘੀ ਤਰ ਕਰਦੇ ਰਹਿਣ ਜਾਂ ਵਾਇਰਸ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਲਈ ਦੋ ਤੁਰੀਆਂ ਕੱਚਾ ਲਸਣ ਖਾਣ ਦੀ ਸਲਾਹ ਨਾਲ ਸਿਰਫ਼ ਦਿੱਤੀ ਜਾਂਦੀ ਹੈ ਸਗੋਂ ਲੱਖਾਂ ਦੀ ਗਿਣਤੀ ਵਿੱਚ ਫਾਰਵਰਡ ਵੀ ਕੀਤੀ ਜਾ ਰਹੀ ਹੈ।

ਫਿਰ ਅਜਿਹੇ ਲੋਕਾਂ ਦਾ ਕੋਰੋਨਾਵਾਇਰਸ ਤਾਂ ਕੀ ਰੱਬ ਵੀ ਕੁਝ ਨਹੀਂ ਵਿਗਾੜ ਸਕਦਾ।

ਲਸਣ

ਤਸਵੀਰ ਸਰੋਤ, Getty Images

ਸਭ ਤੋਂ ਜ਼ਿਆਦਾ ਭਿਆਨਕ ਗੱਲ ਇਹ ਹੋ ਰਹੀ ਹੈ ਕਿ ਮਿੱਤਰ-ਬੇਲੀ ਵਿਸ਼ਵ ਸਿਹਤ ਸੰਗਠਨ ਤੇ ਯੂਨੀਸੈਫ਼ ਵਰਗੀਆਂ ਸੰਸਥਾਵਾਂ ਦਾ ਨਾਂਅ ਲੈ ਕੇ ਅੰਗਰੇਜ਼ੀ, ਉਰਦੂ, ਹਿੰਦੀ ਵਗੈਰਾ ਵਿੱਚ ਇਹ ਸਭ ਅੱਟੇ-ਸੱਟੇ ਲਿਖ ਕੇ ਫੈਲਾਅ ਰਹੇ ਹਨ।

ਲੋਕ ਆਪਣੀ ਅਕਲ ਨੂੰ ਤਕਲੀਫ਼ ਦਿੱਤੇ ਬਿਨਾਂ ਜਾਂ ਇਨ੍ਹਾਂ ਮੈਸਜਾਂ ਨੂੰ ਡਿਲੀਟ ਕਰਨ ਦੀ ਥਾਵੇਂ ਮਨੁੱਖਤਾ ਦੀ ਸੇਵਾ ਦੇ ਖ਼ਿਆਲ ਨਾਲ ਇਨ੍ਹਾਂ ਨੂੰ ਅੱਗੇ ਵਧਾ ਰਹੇ ਹਨ।

ਅਜਿਹੇ ਮੌਕਿਆਂ ਤੇ ਮੀਡੀਆ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਸੁਚੇਤ ਕਰੇ। ਮੀਡੀਆ ਆਪ ਸੁਚੇਤ ਹੋਵੇਗਾ ਤਾਂ ਹੀ ਕਰੇਗਾ, ਕਿ ਨਹੀਂ?

ਉਸ ਨੂੰ ਤਾਂ ਬਰੇਕਿੰਗ ਨਿਊਜ਼ ਦਾ ਵਾਇਰਸ ਚਿਪਕਿਆ ਹੋਇਆ ਹੈ—

ਹੁਣ ਐਨੇ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋਏ— ਟੈਂਟੜੈਂ, ਟੈਂਟੜੈਂ, ਟੈਂਟੜੈਂ

ਹੁਣ ਇੰਨੀ ਗਿਣਤੀ ਹੋ ਗਈ— ਟੈਂਟੜੈਂ, ਟੈਂਟੜੈਂ, ਟੈਂਟੜੈਂ

ਸਰਕਾਰ ਸੁੱਤੀ ਪਈ ਹੈ— ਟੈਂਟੜੈਂ, ਟੈਂਟੜੈਂ, ਟੈਂਟੜੈਂ

ਲੋਕ ਜੂਝ ਰਹੇ ਹਨ— ਟੈਂਟੜੈਂ, ਟੈਂਟੜੈਂ, ਟੈਂਟੜੈਂ

ਕੈਮਰਾ ਮੈਨ

ਤਸਵੀਰ ਸਰੋਤ, Getty Images

ਕੋਈ ਇਸ ਬਾਰੇ ਧਿਆਨ ਦੇਣ ਨੂੰ ਹੀ ਤਿਆਰ ਨਹੀਂ ਕਿ ਵਾਇਰਸ ਤੋਂ ਬਚਣ ਦਾ ਇੱਕੋ ਢੰਗ ਹੈ- ਅਹਤਿਆਤ।

ਇਹ ਵੀ ਪੜ੍ਹੋ:

ਮਾਸਕ ਪਾਈ ਖੜ੍ਹਾ ਆਦਮੀ

ਤਸਵੀਰ ਸਰੋਤ, Reuters

ਜਿਨ੍ਹਾਂ ਨੂੰ ਸੁੱਕੀ ਦਾਂ ਥਾਂ ਬਲਗ਼ਮ ਵਾਲੀ ਖੰਘ ਹੋ ਰਹੀ ਹੈ। ਉਹ ਮਾਸਕ ਦੀ ਵਰਤੋਂ ਕਰਨ। ਇੱਕ ਦੂਜੇ-ਨਾਲ ਤਿੰਨ ਤੋਂ ਚਾਰ ਫੁੱਟ ਦੇ ਫ਼ਾਸਲੇ ਤੋਂ ਗੱਲ ਕਰੋ।

ਹਾਲਾਂਕਿ ਜਿਨ੍ਹਾਂ ਦੇ ਵਿਆਹ ਨੂੰ ਪੰਜ ਸਾਲ ਤੋਂ ਉੱਪਰ ਹੋ ਗਏ ਹਨ। ਉਨ੍ਹਾਂ ਵਿੱਚੋਂ ਅੱਸੀ ਫ਼ੀਸਦੀ ਜੋੜੇ ਤਾਂ ਪਹਿਲਾਂ ਹੀ ਅਜਿਹਾ ਕਰ ਰਹੇ ਹਨ। ਬਾਕੀ ਉਨ੍ਹਾਂ ਦੇ ਤਜਰਬੇ ਤੋਂ ਸਿੱਖ ਲੈਣ।

ਬੁਖ਼ਾਰ ਖੰਘ, ਜਾਂ ਛਾਤੀ ਦੀ ਇਨਫੈਕਸ਼ਨ ਹੋਵੇ ਤਾਂ ਆਪਣਾ ਵੈਦ ਆਪ ਨਾ ਬਣੋ। ਕਿਸੇ ਅਸਲੀ ਡਾਕਟਰ ਦੀ ਸਲਾਹ ਲਵੋ।

ਪਾਣੀ ਆਮ ਦਿਨਾਂ ਵਿੱਚ ਵੀ ਜ਼ਿਆਦਾ ਪੀਣਾ ਚਾਹੀਦਾ ਹੈ। ਹੁਣ ਵੀ ਪੀਓ।

ਆਲੇ-ਦੁਆਲੇ ਕੂੜਾ ਪਹਿਲਾਂ ਵੀ ਜਮ੍ਹਾਂ ਨਹੀਂ ਹੋਣਾ ਚਾਹੀਦਾ ਸੀ। ਹੁਣ ਵੀ ਜਮਾਂ ਨਾ ਹੋਣ ਦਿਓ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਹੱਥ ਸਾਬਣ ਨਾਲ ਬਕਾਇਦਗੀ ਨਾਲ ਪਹਿਲਾਂ ਵੀ ਧੋਣੇ ਚਾਹੀਦੇ ਸਨ। ਹੁਣ ਜ਼ਿਆਦਾ ਧੋ ਲਓ।

ਅਤੇ ਬਿਨਾਂ ਵਜ੍ਹਾ ਦਫ਼ਤਰ ਜਾਂ ਘਰ ਤੋਂ ਬਾਹਰ ਨਾ ਨਿਕਲੋ। ਇਸ ਨਾ ਬੱਚੇ ਵੀ ਖ਼ੁਸ਼ ਰਹਿਣਗੇ ਤੇ ਦੋਸਤ ਤੇ ਨਾਲ ਕੰਮ ਕਰਨ ਵਾਲੇ ਸਹਿਯੋਗੀ ਵੀ।

ਸਾਰਿਆਂ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੋਂ ਕੋਰੋਨਾ ਵਾਇਰਸ ਦੀਆਂ ਸਾਰੀਆਂ ਧਾਰਮਿਕ, ਹਕੀਮੀ, ਜੱਦੀ ਪੁਸ਼ਤੀ ਟੋਟਕੇ ਡਿਲੀਟ ਕਰ ਦਿਓ।

ਜਿਨ੍ਹਾਂ ਕੋਲ ਇੰਟਰਨੈਟ ਹੈ ਉਹ ਸਿਰਫ਼ ਵਿਸ਼ਵ ਸਿਹਤ ਸੰਗਠਨ ਜਾਂ ਕਿਸੇ ਜਿੰਮੇਵਾਰ ਸਿਹਤ ਸੰਸਥਾ ਦੀ ਵੈਬਸਾਈਟ 'ਤੇ ਜਾਣ। ਉੱਥੇ ਸਾਰੇ ਅਹਤਿਆਤ ਲਿਖੇ ਹੋਏ ਹਨ।

ਜੇ ਉਨ੍ਹਾਂ ਦੀ ਪਾਲਣਾ ਹੀ ਕਰ ਲਵੋਂ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਸ਼ੁਕਰੀਆ, ਅਦਾਬ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਬਜ਼ੁਰਗ ਦੌੜਾਕ ਮਾਨ ਕੌਰ ਦੀ ਮੋਦੀ ਨੂੰ ਅਸੀਸ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਵੀਡੀਓ: ਚੁਣੌਤੀਆਂ ਨੂੰ ਮਾਤ ਦੇ ਕੇ ਕੁਸ਼ਤੀ 'ਚ ਵਾਪਸੀ ਕਰਨ ਵਾਲੀ ਮਾਂ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)